image caption: ਤਸਵੀਰਾਂ: ਡਰਬੀ ਟੂਰਨਾਮੈਂਟ ਵਿੱਚ ਝਗੜਾ ਕਰਨ ਵਾਲੇ ਦੋਸ਼ੀ ਜਿਹਨਾਂ ਨੂੰ 40 ਸਾਲ ਦੇ ਲੱਗਭੱਗ ਕੈਦ ਦੀ ਸਜ਼ਾ ਹੋਈ ਹੈ

ਪਿਛਲੇ ਸਾਲ 2023 ਡਰਬੀ ਕਬੱਡੀ ਟੂਰਨਾਮੈਂਟ ਵਿੱਚ ਖੂੰਨਖਾਰ ਲੜਾਈ ਕਰਨ ਵਾਲਿਆਂ ਨੂੰ 40 ਸਾਲ ਦੇ ਲੱਗਭੱਗ ਕੈਦ ਦੀ ਸਜ਼ ਹੋ ਗਈ

ਡਰਬੀ (ਪੰਜਾਬ ਟਾਈਮਜ਼) - ਬੀਤੇ ਸਾਲ 2023 ਅਗਸਤ ਵਿੱਚ ਡਰਬੀ ਵਿਖੇ ਪੰਜਾਬ ਟਾਈਮਜ਼ ਦੀਆਂ ਗਰਾਊਂਡਾਂ ਵਿੱਚ ਕਬੱਡੀ ਮੈਚਾਂ ਦੇ ਬੜੇ ਗਰਮਜੋਸ਼ੀ ਨਾਲ ਮੁਕਾਬਲੇ ਚੱਲ ਰਹੇ ਸਨ ਕਿ ਦੋ ਗਰੁੱਪਾਂ ਦੇ ਕੁੱਝ ਖਰੂਦੀਆਂ ਨੇ ਆਪਣੇ ਨਾਲ ਮਾਰੂ ਹਥਿਆਰ ਲਿਆ ਕੇ ਸਾਰਾ ਮਾਹੌਲ ਵਿਗਾੜ ਦਿੱਤਾ ਸੀ। ਲੜਾਈ ਕਰਨ ਵਾਲਿਆਂ ਵਿੱਚੋਂ ਕੁੱਝ ਕੁ ਗੰਭੀਰ ਜਖਮੀ ਹੋ ਗਏ ਸਨ, ਤੇ ਇਸੇ ਲੜਾਈ ਦੇ ਸਿੱਟੇ ਵਜੋਂ ਇੱਕ ਗਰੁੱਪ ਦੇ ਬੰਦਿਆਂ ਨੇ ਦੂਜੇ ਗਰੁੱਪ ਦੇ ਇੱਕ ਨੌਜਵਾਨ ਜੋ ਵੁਲਵਰਹੈਂਪਟਨ &lsquoਚ ਡਰਾਈਵਰ ਦਾ ਕੰਮ ਕਰਦਾ ਸੀ ਉਸ ਨੂੰ ਘੇਰ ਕੇ ਜਾਨੋਂ ਹੀ ਮਾਰ ਦਿੱਤਾ ਸੀ।
   ਇਸ ਲੜਾਈ ਵਿੱਚ ਸ਼ਾਮਲ ਸੱਤ ਆਦਮੀ, ਜਿਨ੍ਹਾਂ ਨੇ ਬੰਦੂਕਾਂ, ਤਲਵਾਰਾਂ ਅਤੇ ਚਾਕੂਆਂ ਨਾਲ 'ਘਿਨੋਣੀ' ਪੱਧਰ ਦੀ ਹਿੰਸਾ ਕੀਤੀ, ਨੂੰ ਕੁੱਲ ਲਗਭਗ 40 ਸਾਲਾਂ ਦੀ ਸਜ਼ਾ ਹੋਈ ਹੈ। ਜੱਜ ਜੋਨਾਥਨ ਬੈਨੇਟ ਨੇ ਉਹਨਾਂ ਨੂੰ ਕਿਹਾ ਕਿ ਜੋ ਕੁਝ ਉਨ੍ਹਾਂ ਨੇ ਕੀਤਾ ਉਹ 'ਬੇਸ਼ੱਕ ਤਿਆਰੀ' ਨਾਲ ਕੀਤਾ ਗਿਆ ਸੀ, ਜਿਵੇਂ ਉਹਨਾਂ ਵਿਚੋਂ ਇੱਕ, ਜੋ ਡਰਬੀ ਤੋਂ ਸੀ, ਪੱਟਾਂ ਵਿਚਕਾਰ ਗੋਲੀ ਲੱਗਣ ਦੇ ਬਾਵਜੂਦ 'ਕਿਸੇ ਮੱਧਕਾਲੀ ਯੋਧੇ ਰਾਜਾ ਵਾਂਗ' ਕੰਮ ਕਰ ਰਿਹਾ ਸੀ।
   ਡਰਬੀ ਕ੍ਰਾਊਨ ਕੋਰਟ ਵਿੱਚ ਦੋ ਵਿਅਕਤੀਆਂ ਦੇ ਟ੍ਰਾਇਲ ਦੌਰਾਨ ਵਿਡੀਓ ਵਿੱਚ ਦਿਖਾਇਆ ਗਿਆ ਕਿ ਪਹਿਲਾਂ ਤੋਂ ਈ ਬਣਾਈ ਯੋਜਨਾ ਅਨੁਸਾਰ ਲੜਾਈ ਦੌਰਾਨ ਵਿਰੋਧੀ ਗੈਂਗ ਦੇ ਬੰਦੇ ਭੱਜਣ ਦੌੜ ਕਰ ਰਹੇ ਸਨ, ਜਦੋਂ ਕਿ ਦਰਸ਼ਕ ਡਰ ਦੇ ਕਾਰਨ ਭੱਜ ਰਹੇ ਸਨ। ਇਸ ਦੌਰਾਨ, ਇੱਕ ਹੋਰ ਆਦਮੀ ਨੂੰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਦੋਂ ਕਿ ਉਹ ਮੈਦਾਨ ਵਿੱਚ ਸੀ। ਉਹਨਾਂ ਨੇ ਜੋ ਕੀਤਾ ਉਹਦੇ ਪੂਰੇ ਕਾਰਣ ਦਾ ਪਤਾ ਨਹੀਂ ਲੱਗ ਸਕਦਾ।
    ਜੱਜ ਨੇ ਡਰਬੀ, ਮਿਡਲਸੈਕਸ ਅਤੇ ਵੈਸਟ ਮਿਡਲੈਂਡਜ਼ ਦੇ ਆਦਮੀਆਂ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ, "ਇਹ ਸਪੱਸ਼ਟ ਤੌਰ 'ਤੇ ਤਿਆਰੀ ਦੇ ਨਾਲ ਕੀਤੀ ਗਈ ਹਿੰਸਾ ਸੀ। ਦੋਵੇਂ ਗਰੁੱਪਾਂ ਨੇ ਬੰਦੂਕਾਂ, ਚਾਕੂ, ਤਲਵਾਰਾਂ ਅਤੇ ਡੰਡੇ ਆਪਣੇ ਨਾਲ ਲਿਆਂਦੇ ਸੀ, ਕਈ ਬਹੁਤ ਲੰਬੇ ਸਫ਼ਰ ਤੋਂ ਆਏ ਸਨ ਅਤੇ ਲਗਭਗ 40 ਆਦਮੀ ਇਸ ਗੰਭੀਰ ਝਗੜੇ ਵਿੱਚ ਸ਼ਾਮਲ ਸਨ। ਲੱਗਭਗ ਅੱਧੀ ਦਰਜਨ ਬੰਦੂਕਾਂ ਦੀ ਵਰਤੋਂ ਕੀਤੀ ਗਈ ਅਤੇ ਘੱਟੋ ਘੱਟ ਚਾਰ ਲੋਕਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਨਾ ਪਿਆ।  
  ਪੁਲਿਸ ਨੇ ਤਲਵਾਰਾਂ, ਡੰਡੇ ਅਤੇ ਦੋ ਬੰਦੂਕਾਂ ਬਰਾਮਦ ਕੀਤੀਆਂ, ਦੋਵੇਂ ਲੋਡ ਕੀਤੀਆਂ ਹੋਈਆਂ ਸਨ। ਘਟਨਾ ਦੇ ਕਾਰਨ ਦਾ ਅਜੇ ਵੀ ਪਤਾ ਨਹੀਂ ਲੱਗ ਸਕਿਆ, ਕੋਈ ਵੀ ਮੁਲਜ਼ਮ ਇਸਦਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਨਹੀਂ ਕਰਦਾ। ਇਕ ਮੁਲਜ਼ਮ ਨੇ ਆਪਣੀ ਸਜ਼ਾ ਤੋਂ ਪਹਿਲੀ ਰਿਪੋਰਟ ਵਿੱਚ ਕਿਹਾ, &lsquoਮੈਨੂੰ ਸਿਰਫ ਇਹ ਪਤਾ ਹੈ ਕਿ ਇਹ ਇੱਕ ਪਾਰਟੀ ਦੀ ਅਣਖ ਨਾਲ ਸਬੰਧਿਤ ਸੀ, ਮੈਂ ਇਸ 'ਤੇ ਸਵਾਲ ਨਹੀਂ ਕੀਤਾ, ਇਹ ਜਾਇਜ਼ ਸੀ।&rsquo  
    ਇਸ ਲੜਾਈ ਵਿੱਚ ਸ਼ਾਮਲ ਲੋਕਾਂ ਲਈ ਨਤੀਜੇ ਬਹੁਤ ਵੱਡੇ ਸਨ, ਜ਼ਿਆਦਾਤਰ ਨੌਜਵਾਨਾਂ ਦੇ ਪਰਿਵਾਰ ਹਨ, ਉਹ ਰੁਜ਼ਗਾਰ ਵੀ ਕਰਦੇ ਸਨ ਅਤੇ ਬਹੁਤ ਘੱਟ ਪਹਿਲਾਂ ਕਿਸੇ ਮੁਸੀਬਤ ਵਿੱਚ ਆਏ ਸਨ। ਪਰ ਇਸ ਲੜਾਈ ਨਾਲ ਬਹੁਤ ਪ੍ਰਭਾਵਿਤ ਹੋਏ ਹਨ। ਇਹ ਦੇਸ਼ ਦੇ ਕਈ ਹਿੱਸਿਆਂ ਤੋਂ ਆ ਕੇ ਇਸ ਸੰਗਠਿਤ ਹਿੰਸਾ ਵਿੱਚ ਸ਼ਾਮਲ ਹੋਏ। ਇਹ ਇੱਕ ਟਕਰਾਉ ਸੀ ਜਿਸ ਲਈ ਦੋਵੇਂ ਟੋਲਿਆਂ ਨੇ ਹਥਿਆਰਾਂ ਦੀ ਜੰਮ ਕੇ ਵਰਤੋਂ ਕੀਤੀ ਸੀ।  
   ਟ੍ਰਾਇਲ ਦੌਰਾਨ ਦੱਸਿਆ ਗਿਆ ਕਿ ਕਈ ਲੋਕ ਇਸ ਸਮੇਂ ਹਿੰਸਾ ਦੇ ਫੈਲਣ ਤੋਂ ਜ਼ਖਮੀ ਹੋਏ। ਪੁਲਿਸ ਨੂੰ ਸ਼ਨੀਵਾਰ 20 ਅਗਸਤ, 2023 ਨੂੰ ਸ਼ਾਮ 4 ਵਜੇ ਤੋਂ ਥੋੜ੍ਹਾ ਪਹਿਲਾਂ ਘਟਨਾ ਸਥਾਨ 'ਤੇ ਬੁਲਾਇਆ ਗਿਆ, ਜਦੋਂ ਬੰਦੂਕਾਂ ਅਤੇ ਤੇਜ਼ ਧਾਰ ਹਥਿਆਰਾਂ ਨਾਲ ਲੋਕਾਂ ਨੂੰ ਲੜਦੇ ਹੋਏ ਦੇਖਿਆ ਗਿਆ।
  ਲੜਾਈ ਦੀ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਨਾਲ ਬਰਨਜ਼ਵਿਕ ਸਟ੍ਰੀਟ, ਡਰਬੀ ਵਿੱਚ ਇੱਕ ਗਰੁੱਪ ਦੀ ਮੀਟਿੰਗ ਕੀਤੀ ਗਈ ਸੀ।
  ਪਰਮਿੰਦਰ ਸਿੰਘ ਉਨ੍ਹਾਂ ਵਿੱਚੋਂ ਇੱਕ ਸੀ ਜੋ ਪਹਿਲੀ ਮੀਟਿੰਗ ਵਿੱਚ ਸ਼ਾਮਲ ਹੋਇਆ ਸੀ ਅਤੇ ਉਸ ਨੇ ਡਰੋਨ ਦੀਆਂ ਤਸਵੀਰਾਂ ਦੌਰਾਨ ਚਿਹਰੇ ਨੂੰ ਢੱਕਿਆ ਹੋਇਆ ਸੀ ਅਤੇ ਉਸ ਦੀ ਹੁੱਡੀ  ਨਾਲ ਹੀ ਫੋਟੋ ਲਈ ਗਈ ਸੀ। ਉਸ ਨੂੰ ਘਟਨਾ ਸਥਾਨ 'ਤੇ ਦੋ ਖੇਤਾਂ ਦੇ ਵਿਚਕਾਰ ਇੱਕ ਝਾੜੀ ਵੱਲ ਨੂੰ ਵਧਦੇ ਦੇਖਿਆ ਗਿਆ ਸੀ, ਬਾਅਦ ਵਿੱਚ ਪੁਲਿਸ ਨੇ ਘਟਨਾ ਸਥਾਨ ਦੇ ਨੇੜਿਓਂ ਇੱਕ ਮੋਢੇ ਵਾਲਾ ਬੈਗ ਲੱਭਿਆ ਜਿਸ ਵਿੱਚ ਇੱਕ ਲੋਡਡ ਅਰਧ-ਆਟੋਮੈਟਿਕ ਪਿਸਤੌਲ ਸੀ।
   ਪਿਸਤੌਲ ਅਤੇ ਬੈਗ ਦੋਵਾਂ 'ਤੇ ਉਸ ਦਾ ਡੀ ਐਨ ਏ ਮਿਲਿਆ ਸੀ। ਪਾਰਕਸ ਰੋਡ, ਸਮੈਥਵਿਕ, ਸੈਂਡਵੈਲ, ਵੈਸਟ ਮਿਡਲੈਂਡਜ਼ ਦੇ 25 ਸਾਲਾ ਨੌਜਵਾਨ ਨੂੰ ਹਿੰਸਕ ਝਗੜੇ ਅਤੇ ਹਿੰਸਾ ਫੈਲਾਉਣ ਦੇ ਇਰਾਦੇ ਨਾਲ ਹਥਿਆਰ ਰੱਖਣ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਸਾਢੇ ਛੇ ਸਾਲ ਦੀ ਜੇਲ੍ਹ ਹੋਈ ਸੀ।
  ਮਲਕੀਤ ਸਿੰਘ ਦੂਜੇ ਗਰੁੱਪ ਦਾ ਬੰਦਾ ਸੀ ਅਤੇ ਹਿੰਸਾ ਵਿੱਚ ਵੀ ਸ਼ਾਮਲ ਸੀ ਇਸ ਤੋਂ ਪਹਿਲਾਂ ਕਿ ਉਸ 'ਤੇ "ਭਿਆਨਕ" ਹਮਲਾ ਕੀਤਾ ਗਿਆ ਤੇ ਉਸਦੇ ਸਿਰ ਵਿੱਚ ਸੱਟਾਂ ਲੱਗੀਆਂ। ਕੋਰਟ ਰੋਡ, ਵੁਲਵਰਹੈਂਪਟਨ ਦੇ 24 ਸਾਲਾ ਨੌਜਵਾਨ ਨੂੰ ਹਿੰਸਕ ਝਗੜੇ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਤਿੰਨ ਸਾਲ ਦੀ ਕੈਦ ਹੋਈ ਸੀ।
   ਨਿਕੋਲਾ ਹੰਟਰ, ਨੇ ਆਪਣੇ ਮੁਵੱਕਲ ਦਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਉਸਦਾ ਮੁਵੱਕਲ ਵਿਦਿਆਰਥੀ ਵੀਜ਼ੇ 'ਤੇ 2020 ਵਿੱਚ ਯੂਕੇ ਆਇਆ ਸੀ ਅਤੇ ਇੱਕ ਸਰੋਤੇ ਵਜੋਂ ਗਰੁੱਪ ਦੀ ਗੱਲ ਸੁਣਨ ਦੌਰਾਨ ਹਿਰਾਸਤ ਵਿੱਚ ਲੈ ਲਿਆ ਗਿਆ।
ਪੰਜ ਹੋਰ ਲੋਕ ਪਹਿਲਾਂ ਹੀ ਝਗੜੇ ਵਿੱਚ ਆਪਣੀ ਸ਼ਮੂਲੀਅਤ ਲਈ ਦੋਸ਼ ਮੰਨ ਚੁੱਕੇ ਹਨ:
    &bull ਸ਼ੇਕਸਪੀਅਰ ਸਟ੍ਰੀਟ, ਸਿਨਫਿਨ ਦੇ ਕਰਮਜੀਤ ਸਿੰਘ ਉਮਰ 36 ਸਾਲ - ਇੱਕ ਬਲੇਡ, ਇੱਕ ਚਾਕੂ - ਹਿੰਸਕ ਝਗੜਾ ਅਤੇ ਪਿਛਲੇ ਸਾਲ ਅਪ੍ਰੈਲ ਵਿੱਚ ਇੱਕ ਪਹਿਲੇ ਮੌਕੇ 'ਤੇ ਕੁਹਾੜੀ ਦੇ ਕਬਜ਼ੇ ਦਾ ਇੱਕ ਗੈਰ-ਸੰਬੰਧਿਤ ਅਪਰਾਧ ਵੀ ਉਹਦੇ ਨਾਂ ਬੋਲਦਾ ਹੈ। ਘਟਨਾ ਦੌਰਾਨ ਉਸ ਨੂੰ ਗਲੇ ਵਿੱਚ ਗੋਲੀ ਲੱਗੀ ਸੀ, ਹਸਪਤਾਲ ਵਿੱਚ ਸਰਜਰੀ ਦੌਰਾਨ ਗੋਲੀ ਕੱਢਣੀ ਪਈ ਸੀ ਅਤੇ ਉਸ ਨੂੰ ਸਾਢੇ ਚਾਰ ਸਾਲ ਦੀ ਜੇਲ੍ਹ ਹੋਈ ਸੀ। ਜੱਜ ਬੈਨੇਟ ਨੇ ਕਿਹਾ: "ਤੁਸੀਂ ਦੋਵੇਂ ਟੋਲਿਆਂ ਵਿੱਚੋਂ ਇੱਕ ਦੇ ਸਾਹਮਣੇ ਇੱਕ ਲੜਨ ਦੇ ਇਰਾਦੇ ਨਾਲ ਸ਼ਾਮਲ ਹੋਏ ਸੀ ਅਤੇ ਮੱਧਕਾਲੀ ਯੋਧੇ ਰਾਜੇ ਵਾਂਗ ਲੜ ਰਹੇ ਸੀ।"
 ਬਲਜੀਤ ਸਿੰਘ, 33, ਦੋ ਬੱਚਿਆਂ ਦਾ ਵਿਆਹੁਤਾ ਪਿਤਾ, ਲਾਫਰੈਡ ਐਵੇਨਿਊ, ਵੁਲਵਰਹੈਂਪਟਨ ਦਾ - ਇੱਕ ਬਲੇਡ ਅਤੇ ਹਿੰਸਕ ਝਗੜੇ ਵਿੱਚ ਸ਼ਾਮਲ ਹੋਣ ਲਈ ਜੱਜ ਨੇ ਉਸ ਨੂੰ ਤਿੰਨ ਸਾਲ ਅਤੇ ਨੌ ਮਹੀਨੇ ਦੀ ਸਜ਼ਾ ਸੁਣਾਈ।
 ਹਰਦੇਵ ਉੱਪਲ, 34, ਸਾਈਕਾਮੋਰ ਰੋਡ, ਟਿਪਟਨ ਦਾ ਰਹਿਣ ਵਾਲਾ ਤੇ ਤਿੰਨ ਬੱਚਿਆਂ ਦੇ ਪਿਤਾ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਇਰਾਦੇ ਨਾਲ ਹਥਿਆਰ ਰੱਖਣਾ ਅਤੇ ਇਰਾਦੇ ਨਾਲ ਜ਼ਖਮੀ ਕਰਨਾ। ਇਹ ਉਹ ਵਿਅਕਤੀ ਸੀ ਜਿਸ ਨੇ ਕਰਮਜੀਤ ਸਿੰਘ 'ਤੇ ਤੁਰਕੀ ਰਿਵਾਲਵਰ ਨਾਲ ਗੋਲੀ ਚਲਾਈ ਸੀ ਅਤੇ ਉਸ ਦੀ ਖੋਪੜੀ ਵੀ ਟੁੱਟ ਗਈ ਸੀ। ਉਸ ਨੂੰ ਜੱਜ ਨੇ 10 ਸਾਲ ਅਤੇ 10 ਮਹੀਨਿਆਂ ਲਈ ਜੇਲ੍ਹ ਭੇਜਿਆ ਅਤੇ ਕਿਹਾ: "ਤੁਸੀਂ ਚੰਗੀ ਤਰ੍ਹਾਂ ਲੈਸ ਅਤੇ ਗੰਭੀਰ ਹਿੰਸਾ ਦੀ ਉਮੀਦ ਕਰਦੇ ਹੋਏ ਉਸ ਖੇਤਰ ਵਿੱਚ ਗਏ ਸੀ।"
  ਜਗਜੀਤ ਸਿੰਘ, 31 ਸਾਲਾਂ ਦਾ ਵਿਆਹਿਆ ਹੋਇਆ ਦੋ ਬੱਚਿਆਂ ਦਾ ਪਿਤਾ, ਜਿਸ ਦੀ ਪਹਿਲਾਂ ਕੋਈ ਸਜ਼ਾ ਦਾ ਰਿਕਾਰਡ ਨਹੀਂ ਸੀ ਅਤੇ ਉਹ ਆਪਣੇ ਸਹਿ-ਮੁਲਜ਼ਮ ਬਲਜੀਤ ਸਿੰਘ ਦਾ ਛੋਟਾ ਭਰਾ ਹੈ, ਬੋਲਟਨ ਰੋਡ, ਵੋਲਵਰਹੈਂਪਟਨ ਤੋਂ &ndash ਜਿਸ ਨੂੰ ਹਿੰਸਾ ਦਾ ਡਰ ਪੈਦਾ ਕਰਨ ਦੀ ਨੀਅਤ ਨਾਲ ਬੰਦੂਕ ਰੱਖਣ ਦੇ ਦੋਸ਼ ਵਿੱਚ ਸਜ਼ਾ ਦਿੱਤੀ ਗਈ। ਜੱਜ ਨੇ ਉਸਨੂੰ ਸਾਢੇ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ।
 ਦੂਧਨਾਥ ਤ੍ਰਿਪਾਠੀ, 29 ਸਾਲਾਂ ਦਾ, ਮੈਨਰ ਐਵੇਨਿਊ, ਹੰਸਲੋ ਤੋਂ &ndash ਹਿੰਸਕ ਝਗੜੇ ਅਤੇ ਜਖਮ ਪਹੁੰਚਾਉਣ ਦੇ ਦੋਸ਼ਾਂ ਵਿੱਚ ਸ਼ਾਮਲ ਪਾਇਆ ਗਿਆ। ਉਸ ਨੇ ਮਲਕੀਤ ਸਿੰਘ ਉਤੇ ਤਲਵਾਰ ਨਾਲ 'ਕ੍ਰੂਰ ਹਮਲਾ' ਕੀਤਾ। ਉਸ ਨੂੰ ਪੰਜ ਸਾਲ ਅਤੇ ਦਸ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। 
   ਡਿਟੈਕਟਿਵ ਚੀਫ ਇੰਸਪੈਕਟਰ ਮੈਟ ਕਰੂਮ, ਜੋ ਮੁੱਖ ਜਾਂਚ ਅਧਿਕਾਰੀ ਸਨ, ਨੇ ਕਿਹਾ, "ਇਹ ਇਕ ਖੇਡ ਮੁਕਾਬਲੇ ਵਿੱਚ ਮਜ਼ੇਦਾਰ ਪਰਿਵਾਰਕ ਦਿਨ ਹੋਣਾ ਚਾਹੀਦਾ ਸੀ ਪਰ ਇਸਨੇ ਭਿਆਨਕ ਹਿੰਸਕ ਝਗੜੇ ਦਾ ਰੂਪ ਲੈ ਲਿਆ ਜਿਸ ਵਿੱਚ ਕਈ ਲੋਕ ਜ਼ਖਮੀ ਹੋਏ ਅਤੇ ਕਈ ਲੋਕ ਆਪਣੀ ਸੁਰੱਖਿਆ ਲਈ ਡਰ ਗਏ।
  &ldquoਇਹ ਆਦਮੀ ਇਸ ਸਥਾਨ ਤੇ ਖਾਸ ਤੌਰ 'ਤੇ ਮੁਸੀਬਤ ਪੈਦਾ ਕਰਨ ਦੇ ਮਕਸਦ ਨਾਲ ਆਏ ਸਨ। ਆਪਣੇ ਆਪ ਨੂੰ ਹਮਲਾ ਕਰਨ ਲਈ ਪਹਿਲਾਂ ਤੋਂ ਤਿਆਰ ਕਰਕੇ ਅਤੇ ਹਥਿਆਰਾਂ ਨਾਲ ਖੁਦ ਨੂੰ ਹਥਿਆਰਬੰਦ ਕੀਤਾ। 
  &ldquoਕਈ ਲੋਕਾਂ ਨੇ ਇਵੈਂਟ ਵਿਚ ਚੰਗੀ ਮੁਰਾਦ ਨਾਲ ਹਿੱਸਾ ਲਿਆ ਸੀ, ਉਹਨਾਂ ਲਈ ਇਹ ਡਰਾਉਣਾ ਅਤੇ ਦੁੱਖਦਾਈ ਦ੍ਰਿਸ਼ ਸੀ ਅਤੇ ਅਸੀਂ ਉਹਨਾਂ ਦੇ, ਇਸੇ ਤਰ੍ਹਾਂ ਵੱਡੇ ਸਮਾਜ ਦੇ ਵੀ, ਧੰਨਵਾਦੀ ਹਾਂ, ਜਿਹਨਾਂ ਨੇ ਸਾਡੀ ਜਾਂਚ ਵਿੱਚ ਸਹਿਯੋਗ ਕੀਤਾ।"ਸਾਨੂੰ ਪਤਾ ਹੈ ਕਿ ਇਸ ਜਾਂਚ ਦਾ ਲੋਕਾਂ 'ਤੇ ਵੱਡਾ ਪ੍ਰਭਾਵ ਪਿਆ ਹੈ ਅਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਇਨ੍ਹਾਂ ਸੱਤ ਆਦਮੀਆਂ ਨੂੰ ਇਨਸਾਫ 'ਚ ਲਿਆਉਣ ਵਿੱਚ ਸਹਾਇਤਾ ਕੀਤੀ ਅਤੇ ਸਾਰੇ ਅਧਿਕਾਰੀਆਂ ਦਾ ਵੀ, ਇਹ ਇਕ ਲੰਬੀ ਅਤੇ ਬਹੁਤ ਹੀ ਕਠਨ ਜਾਂਚ ਹੈ।"
   ਡਿਟੈਕਟਿਵ ਕਾਂਸਟੇਬਲ ਸਟੀਵੀ ਬਾਰਕਰ, ਜਿਨ੍ਹਾਂ ਨੇ ਜਾਂਚ ਦੀ ਅਗਵਾਈ ਕੀਤੀ, ਨੇ ਹੋਰ ਕਿਹਾ: 
  &ldquoਇਹਨਾਂ ਆਦਮੀਆਂ ਨੇ ਇਸ ਕਬੱਡੀ ਟੂਰਨਾਮੈਂਟ ਦੌਰਾਨ ਹੋਰ ਲੋਕਾਂ ਦੀ ਸੁਰੱਖਿਆ ਲਈ ਖੁਲ੍ਹੀ ਬੇਪਰਵਾਹੀ ਦਿਖਾਈ, ਜਿਸ ਦਾ ਮਨੋਰਥ ਇੱਕ ਖੇਡ ਮੁਕਾਬਲੇ ਵਿੱਚ ਮਨੋਰੰਜਨ ਕਰਨਾ ਸੀ ਪਰ ਇਹਨਾਂ ਦੋ ਗਰੁੱਪਾਂ ਨੇ ਉਸ ਨੂੰ ਬੇਵਕੂਫ਼ੀ ਭਰੀ ਹਿੰਸਾ ਵਿੱਚ ਬਦਲ ਦਿੱਤਾ। "ਉਨ੍ਹਾਂ ਦੇ ਇਸ ਦਿਨ ਦੇ ਕੰਮਾਂ ਨੇ ਕਈ ਲੋਕਾਂ ਨੂੰ ਸ਼ਰੀਰਕ ਜ਼ਖ਼ਮ ਦਿੱਤੇ ਅਤੇ ਸੈਂਕੜੇ ਦਰਸ਼ਕਾਂ ਤੇ ਜਿਹੜੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਦੇ ਨਾਲ ਕਬੱਡੀ ਦਾ ਮੁਕਾਬਲਾ ਦੇਖਣ ਲਈ ਆਏ ਸਨ, ਉਨ੍ਹਾਂ 'ਤੇ ਮਾਨਸਿਕ ਅਤੇ ਭਾਵਨਾਤਮਕ ਅਸਰ ਪਾਇਆ। 
  "ਇਸ ਵਿਗਾੜ 'ਤੇ ਕੀਤੀ ਜਾਂਚ ਬਹੁਤ ਹੀ ਜਟਿਲ ਅਤੇ ਵਿਸਤ੍ਰਿਤ ਰਹੀ ਹੈ, ਜਿਸ ਵਿੱਚ ਸਿਰਫ ਡਰਬੀਸ਼ਾਇਰ ਦੇ ਹੀ ਨਹੀਂ ਬਲਕਿ ਦੇਸ਼ ਦੇ ਕਈ ਹਿੱਸਿਆਂ ਦੇ ਸੈਂਕੜੇ ਅਧਿਕਾਰੀ ਸ਼ਾਮਲ ਸਨ ਅਤੇ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਜੋ ਇਸ ਮਾਮਲੇ ਵਿੱਚ ਸਾਡੀ ਮਦਦ ਕਰ ਰਹੇ ਹਨ। "ਮੈਂ ਇਸ ਘਟਨਾ ਤੋਂ ਬਾਅਦ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਦੌਰਾਨ ਸਥਾਨਕ ਭਾਈਚਾਰੇ ਦੇ ਸਮਰਥਨ ਲਈ ਵੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਇਸਦਾ ਉਨ੍ਹਾਂ 'ਤੇ ਬਹੁਤ ਵੱਡਾ ਪ੍ਰਭਾਵ ਸੀ।"