ਬਾਬਾ ਹਰਨਾਮ ਸਿੰਘ ਧੁੰਮਾ ਦਾ ਮਹਾਂਰਾਸ਼ਟਰ ਚੋਣਾਂ ਵਿੱਚ ਬੀ ਜੇ ਪੀ ਨੂੰ ਸਮਰਥਨ ਦੇਣ ਦਾ ਫੈਸਲਾ ਪੰਥ ਦੇ ਵੱਡੇ ਹਿੱਸੇ ਨੂੰ ਪ੍ਰਵਾਨ ਨਹੀਂ ਹੈ - ਪੰਥਕ ਆਗੂ ਯੂ. ਕੇ.
ਹਾਲ ਹੀ ਵਿੱਚ ਮਹਾਂਰਾਸ਼ਟਰ ਵਿੱਚ ਹੋ ਜਾ ਰਹੀਆ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਜਿਸ ਵਿੱਚ ਸ਼ਿਵ ਸੈਨਾ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਸਾਮਲ ਹਨ, ਨੂੰ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਸਿੱਖ ਸਮਾਜ ਮਹਾਰਾਸ਼ਟਰ ਵੱਲੋਂ ਸਮਰਥਨ ਦੇਣ ਦਾ ਫੈਸਲਾ ਗਲਤ ਹੈ । ਸਿੱਖ ਪੰਥ ਦਾ ਬਹੁਤ ਵੱਡਾ ਹਿੱਸਾ ਇਸ ਫੈਸਲੇ ਦਾ ਸਮਰਥਨ ਨਹੀਂ ਕਰਦਾ । ਯੂ ਕੇ ਦੇ ਪੰਥਕ ਆਗੂਆਂ ਭਾਈ ਰਾਜਿੰਦਰ ਸਿੰਘ ਪੁਰੇਵਾਲ ਪੰਜਾਬ ਟਾਈਮਜ਼, ਭਾਈ ਦਲਜੀਤ ਸਿੰਘ ਜਨਰਲ ਸਕੱਤਰ ਅਖੰਡ ਕੀਰਤਨੀ ਜਥਾ, ਭਾਈ ਜੋਗਾ ਸਿੰਘ, ਜਥੇਦਾਰ ਬਲਬੀਰ ਸਿੰਘ ਅਤੇ ਭਾਈ ਰਘਬੀਰ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਵੱਲੋਂ ਪ੍ਰੈਸ ਦੇ ਨਾਮ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦਾ ਮੁੱਖ ਫਰਜ਼ ਧਾਰਮਿਕ ਪ੍ਰਚਾਰ ਕਰਨਾ ਹੈ ਤੇ ਉਨ੍ਹਾਂ ਨੂੰ ਇਹੋ ਜਿਹੇ ਫੈਸਲੇ ਨਹੀਂ ਕਰਨੇ ਚਾਹੀਦੇ ਜਿਸ ਵਿੱਚ ਬਹੁਗਿਣਤੀ ਸਿੱਖ ਪੰਥ ਦੀ ਸਹਿਮਤੀ ਨਾ ਸ਼ਾਮਲ ਹੋਵੇ ।
ਅੱਜ ਦੇ ਸਮੇਂ ਵਿੱਚ ਸਿੱਖ ਪੰਥ ਨੂੰ ਜਿੱਥੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਹੈ ਉੱਥੇ ਪੰਥ ਦੇ ਅੰਦਰ ਵੀ ਬਹੁਤ ਵੱਡੀਆਂ ਸਮੱਸਿਆਵਾਂ ਹਨ । ਗੁਰੂਡੰਮ, ਪਤਿਤਪੁਣਾ, ਸਿੱਖਾਂ ਦਾ ਈਸਾਈ ਧਰਮ ਵਿੱਚ ਧਰਮ ਪਰਿਵਰਤਨ ਕਰਨ ਤੋਂ ਲੈ ਕੇ ਕਈ ਅਜਿਹੇ ਗੰਭੀਰ ਮੁੱਦੇ ਹਨ ਜਿਨ੍ਹਾਂ ਵਿੱਚ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੈ । ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਿਕ ਜਥੇਬੰਦੀਆਂ ਨੂੰ ਮੁੱਖ ਤੌਰ ਤੇ ਪੰਥ ਵਿਚਲੇ ਅੰਦਰੂਨੀ ਮਸਲਿਆਂ ਨੂੰ ਹੱਲ ਕਰਨ ਦੀ ਤਰਜੀਹ ਦੇਣੀ ਚਾਹੀਦੀ ਹੈ ਅਤੇ ਸਿੱਖੀ ਦੇ ਪਸਾਰ ਅਤੇ ਪ੍ਰਚਾਰ ਕਦਮ ਚੁੱਕਣੇ ਚਾਹੀਦੇ ਹਨ ।
ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਸਿਆਸੀ ਪਾਰਟੀਆਂ ਦੇ ਸਮਰਥਨ ਦੇਣ ਜਿਹੇ ਵਿਸ਼ਿਆਂ ਵਿੱਚ ਨਹੀਂ ਉਲਝਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਪੰਥ ਵਿੱਚ ਵਿਵਾਦ ਪੈਦਾ ਹੁੰਦਾ ਹੈ ਤੇ ਇਸ ਵਿਵਾਦ ਦਾ ਫਾਇਦਾ ਸਿੱਖਾਂ ਨੂੰ ਨਾ ਹੋ ਕੇ ਸਿੱਖ ਵਿਰੋਧੀਆਂ ਨੂੰ ਹੁੰਦਾ ਹੈ । ਧਾਰਮਿਕ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀਆਂ ਦੀ ਹਿਮਾਇਤ ਕਰਨ ਵਾਲੇ ਫੈਸਲੇ ਸਾਰੀਆਂ ਧਾਰਮਿਕ ਸੰਸਥਾਵਾਂ, ਸੰਪਰਦਾਵਾਂ ਤੇ ਜਥੇਬੰਦੀਆਂ ਨੂੰ ਭਰੋਸੇ ਵਿੱਚ ਲੈ ਕੇ ਕਰਨੇ ਚਾਹੀਦੇ ਹਨ । ਜੇ ਹਰ ਧਾਰਮਿਕ ਸੰਸਥਾ ਆਪਣੀ ਮਰਜੀ ਅਨੁਸਾਰ ਬੀ ਜੇ ਪੀ, ਕਾਂਗਰਸ ਜਾਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਲੱਗ ਪਈ ਤਾਂ ਸਿੱਖਾਂ ਵਿੱਚ ਅੰਦਰੂਨੀ ਫੁੱਟ ਪੈ ਜਾਵੇਗੀ ਤੇ ਇਸ ਆਪਸੀ ਵਿਵਾਦ ਨਾਲ ਸਿੱਖ ਦੁਸ਼ਮਣ ਤਾਕਤਾਂ ਦਾ ਫਾਇਦਾ ਹੋਵੇਗਾ ਤੇ ਸਿੱਖਾਂ ਦਾ ਭਾਰੀ ਨੁਕਸਾਨ ਹੋਵੇਗਾ।
ਭਾਰਤ ਸਰਕਾਰ ਜਿਸ ਦੀ ਅਗਵਾਈ ਬੀ ਜੇ ਪੀ ਕਰ ਰਹੀ ਹੈ, ਵੱਲੋਂ ਸਿੱਖਾਂ ਦੇ ਖਿਲਾਫ ਹਮਲਾਵਾਰ ਰੁੱਖ ਅਪਣਾਇਆ ਹੋਇਆ ਹੈ । ਕਿਸਾਨ ਮੋਰਚੇ ਤੋਂ ਲੈ ਕੇ ਵਿਦੇਸ਼ਾਂ ਵਿੱਚ ਸਿੱਖਾਂ ਉੱਤੇ ਹਮਲੇ ਕਰਨ ਦੇ ਮੁੱਦਿਆ ਉੱਤੇ ਸਿੱਖ ਸਮੇਂ ਦੀ ਸਰਕਾਰ ਦੇ ਖਿਲਾਫ ਹਨ ਇਸ ਲਈ ਕਿਸੇ ਵੀ ਧਾਰਮਿਕ ਜਥੇਬੰਦੀ ਦਾ ਫਰਜ਼ ਬਣਦਾ ਹੈ ਕਿ ਉਹ ਸਿੱਖ ਹਿਤਾਂ ਨੂੰ ਪਹਿਲ ਦੇਣ । ਇਸ ਲਈ ਸਮੂਹ ਧਾਰਮਿਕ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਨਿਸ਼ਾਨਾ ਸਿੱਖਾਂ ਵਿੱਚ ਸਿੱਖੀ ਦਾ ਪਰਚਾਰ ਕਰਨ ਨੂੰ ਰੱਖਣ ਅਤੇ ਆਪਣੀ ਤਾਕਤ ਸਿੱਖ ਪੰਥ ਨੂੰ ਇਕਮੁੱਠ ਕਰਨ ਵਿੱਚ ਲਗਾਉਣ ।
ਫਿਨਲੈਂਡ, ਸਵੀਡਨ ਅਤੇ ਨਾਰਵੇ ਨੇ ਜੰਗ ਦੀ ਚੇਤਾਵਨੀ ਕੀਤੀ ਜਾਰੀ, ਰੂਸੀ ਹਮਲੇ ਤੋਂ ਬਚਣ ਲਈ ਤਿਆਰ ਰਹਿਣ ਲਈ ਕਿਹਾ
ਕੀਵ: ਰੂਸ ਅਤੇ ਯੂਕਰੇਨ ਵਿਚਾਲੇ ਵਧਦੇ ਤਣਾਅ ਤੋਂ ਬਾਅਦ 3 ਨਾਰਡਿਕ ਦੇਸ਼ਾਂ ਨੇ ਜੰਗ ਦਾ ਅਲਰਟ ਜਾਰੀ ਕੀਤਾ ਹੈ। ਨਾਰਵੇ, ਫਿਨਲੈਂਡ ਅਤੇ ਡੈਨਮਾਰਕ ਨੇ ਆਪਣੇ ਨਾਗਰਿਕਾਂ ਨੂੰ ਜ਼ਰੂਰੀ ਚੀਜ਼ਾਂ ਦਾ ਭੰਡਾਰ ਕਰਨ ਅਤੇ ਆਪਣੇ ਸੈਨਿਕਾਂ ਨੂੰ ਯੁੱਧ ਲਈ ਤਿਆਰ ਕਰਨ ਲਈ ਕਿਹਾ ਹੈ। ਦਰਅਸਲ, ਇਨ੍ਹਾਂ ਦੇਸ਼ਾਂ ਦੀਆਂ ਸਰਹੱਦਾਂ ਰੂਸ ਅਤੇ ਯੂਕਰੇਨ ਨਾਲ ਲੱਗਦੀਆਂ ਹਨ। ਯੂਕਰੇਨ 'ਤੇ ਪ੍ਰਮਾਣੂ ਹਮਲੇ ਦੀ ਸਥਿਤੀ 'ਚ ਇਹ ਦੇਸ਼ ਪ੍ਰਭਾਵਿਤ ਹੋ ਸਕਦੇ ਹਨ। ਨਾਰਵੇ ਨੇ ਆਪਣੇ ਨਾਗਰਿਕਾਂ ਨੂੰ ਯੁੱਧ ਬਾਰੇ ਚੇਤਾਵਨੀ ਦੇਣ ਵਾਲੇ ਪੈਂਫਲੇਟ ਵੰਡੇ ਹਨ। ਸਵੀਡਨ ਨੇ ਵੀ ਆਪਣੇ 52 ਲੱਖ ਤੋਂ ਵੱਧ ਨਾਗਰਿਕਾਂ ਨੂੰ ਪੈਂਫਲੇਟ ਭੇਜੇ ਹਨ। ਉਨ੍ਹਾਂ ਨੇ ਪ੍ਰਮਾਣੂ ਯੁੱਧ ਦੌਰਾਨ ਰੇਡੀਏਸ਼ਨ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਆਇਓਡੀਨ ਦੀਆਂ ਗੋਲੀਆਂ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਤਣਾਅ ਦੇ ਵਿਚਕਾਰ ਅਮਰੀਕਾ ਨੇ ਬੁੱਧਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਆਪਣਾ ਦੂਤਾਵਾਸ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਟਲੀ, ਗ੍ਰੀਸ ਅਤੇ ਸਪੇਨ ਨੇ ਵੀ ਕੀਵ ਦੂਤਘਰ ਨੂੰ ਇੱਕ ਦਿਨ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਅਮਰੀਕੀ ਦੂਤਾਵਾਸ ਨੇ ਆਪਣੇ ਕਰਮਚਾਰੀਆਂ ਨੂੰ ਸੁਰੱਖਿਅਤ ਥਾਂ 'ਤੇ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਯੂਕਰੇਨ ਵਿੱਚ ਰਹਿਣ ਵਾਲੇ ਅਮਰੀਕੀ ਯਾਤਰੀਆਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਅਤੇ ਕਿਸੇ ਵੀ ਖਤਰੇ ਦੀ ਸਥਿਤੀ ਵਿੱਚ ਸੁਰੱਖਿਅਤ ਸਥਾਨ 'ਤੇ ਜਾਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਬਾਇਡਨ ਪ੍ਰਸ਼ਾਸਨ ਨੇ ਤਿੰਨ ਦਿਨ ਪਹਿਲਾਂ ਯੂਕਰੇਨ ਨੂੰ ਰੂਸ ਵਿਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਉਦੋਂ ਤੋਂ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ।
ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਬਾਗੀ ਧੜੇ ਸਮੇਤ ਜਥੇਦਾਰਾਂ &rsquoਤੇ ਖੜ੍ਹੇ ਕੀਤੇ ਸਵਾਲ
ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਸ਼ੱਕ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਪਰ ਬਾਵਜੂਦ ਇਸ ਦੇ ਉਹਨਾਂ ਨੂੰ ਹਾਲੇ ਤੱਕ ਕੋਈ ਵੀ ਤਨਖਾਹ ਨਹੀਂ ਲਗਾਈ ਗਈ। ਇਸ ਦੌਰਾਨ ਉਹਨਾਂ ਜ਼ਿਕਰ ਕੀਤਾ ਹੈ ਕਿ ਇਸ ਦੇ ਪਿੱਛੇ ਵੀ ਕੋਈ ਸਾਜ਼ਿਸ਼ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਬਾਗੀ ਸਾਥੀਆਂ ਵੱਲੋਂ ਚੁੱਕੇ ਸਵਾਲਾਂ ਉੱਤੇ ਵੀ ਉਹਨਾਂ ਕਿਹਾ ਕਿ ਸਾਰਿਆਂ ਦੀਆਂ ਹੀ ਗ਼ਲਤੀਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੀ ਝੋਲੀ ਪਾਇਆ ਹੈ ਅਤੇ ਖਿਮਾ ਯਾਚਨਾ ਕੀਤੀ ਹੈ, ਕਿਹਾ ਕਿ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ। ਇਸ ਤੋਂ ਇਲਾਵਾ ਉਨ੍ਹਾਂ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਸੋਚੀ ਸਮਝੀ ਸਾਜ਼ਿਸ਼ ਦੱਸਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਹੈ, ਜਿਸ ਨੂੰ ਬਚਾਏ ਰੱਖਣਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਹਿਰਦ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਉਹਨਾਂ ਬਾਗੀ ਧੜੇ ਸਮੇਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਅਡਾਨੀ ਗਰੁੱਪ ਨੇ ਰਿਸ਼ਵਤਖੋਰੀ ਦੇ ਦੋਸ਼ਾਂ ਨੂੰ ਦਿੱਤਾ ਬੇਬੁਨਿਆਦ ਕਰਾਰ
ਅਡਾਨੀ ਸਮੂਹ ਨੇ ਵੀਰਵਾਰ ਨੂੰ ਅਮਰੀਕੀ ਅਧਿਕਾਰੀਆਂ ਦੇ ਰਿਸ਼ਵਤਖੋਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਰੱਦ ਕਰਦੇ ਹੋਏ ਕਿਹਾ ਕਿ ਸਮੂਹ ਨੇ ਸਾਰੇ ਕਾਨੂੰਨਾਂ ਦੀ ਪਾਲਣਾ ਕੀਤੀ ਹੈ। ਉਦਯੋਗਪਤੀ ਗੌਤਮ ਅਡਾਨੀ 'ਤੇ ਅਮਰੀਕੀ ਵਕੀਲਾਂ ਨੇ ਭਾਰਤ ਵਿਚ ਸੂਰਜੀ ਊਰਜਾ ਦੇ ਠੇਕੇ ਜਿੱਤਣ ਲਈ ਅਨੁਕੂਲ ਸ਼ਰਤਾਂ ਦੇ ਬਦਲੇ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਹੈ। ਸਮੂਹ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਸਾਰੇ ਕਾਨੂੰਨੀ ਵਿਕਲਪਾਂ ਦੀ ਵਰਤੋਂ ਕਰੇਗਾ। ਅਡਾਨੀ ਸਮੂਹ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, "ਅਡਾਨੀ ਗ੍ਰੀਨ ਦੇ ਡਾਇਰੈਕਟਰਾਂ ਵਿਰੁੱਧ ਅਮਰੀਕੀ ਨਿਆਂ ਵਿਭਾਗ ਅਤੇ ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਦੁਆਰਾ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਅਸੀਂ ਉਨ੍ਹਾਂ ਨੂੰ ਰੱਦ ਕਰਦੇ ਹਾਂ।" ਬੁਲਾਰੇ ਨੇ ਯੂਐਸ ਨਿਆਂ ਵਿਭਾਗ ਦੇ ਇੱਕ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ "ਦੋਸ਼ ਸਿਰਫ਼ "ਇਲਜ਼ਾਮ" ਹਨ ਅਤੇ ਬਚਾਅ ਪੱਖ ਨੂੰ ਉਦੋਂ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ ਜਦੋਂ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦਾ।" ਬੁਲਾਰੇ ਨੇ ਕਿਹਾ, &ldquoਅਡਾਨੀ ਸਮੂਹ ਨੇ ਹਮੇਸ਼ਾ ਆਪਣੇ ਸੰਚਾਲਨ ਦੇ ਸਾਰੇ ਖੇਤਰਾਂ ਵਿੱਚ ਸ਼ਾਸਨ, ਪਾਰਦਰਸ਼ਤਾ ਅਤੇ ਰੈਗੂਲੇਟਰੀ ਪਾਲਣਾ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਣ ਲਈ ਵਚਨਬੱਧਤਾ ਦਿਖਾਈ ਹੈ। ਅਸੀਂ ਆਪਣੇ ਹਿੱਸੇਦਾਰਾਂ, ਭਾਈਵਾਲਾਂ ਅਤੇ ਕਰਮਚਾਰੀਆਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲੀ ਸੰਸਥਾ ਹਾਂ, ਸਾਰੇ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਾਂ।"
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮਾਂ ਨੂੰ ਕੀਤਾ ਸਖ਼ਤ, ਕੈਨੇਡਾ ਪਹੁੰਚਣ ਤੋਂ ਬਾਅਦ ਹੁਣ ਵਿਦਿਆਰਥੀ ਨਹੀਂ ਬਦਲ ਸਕਣਗੇ ਕਾਲਜ
ਕੈਨੇਡਾ ਦੀ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਿਯਮਾਂ ਨੂੰ ਹੌਲੀ-ਹੌਲੀ ਸਖ਼ਤ ਕਰ ਰਹੀ ਹੈ। ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਵਿੱਚ ਦਾਖ਼ਲਾ ਲੈਂਦਾ ਹੈ ਤਾਂ ਉਹ ਹੁਣ ਕੈਨੇਡਾ ਪਹੁੰਚ ਕੇ ਕਾਲਜ ਨਹੀਂ ਬਦਲ ਸਕੇਗਾ। ਜੇਕਰ ਉਹ ਕਾਲਜ ਬਦਲਦਾ ਹੈ ਤਾਂ ਉਸਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ। ਜੇਕਰ ਵੀਜ਼ਾ ਰਫਿਊਜ ਕਰ ਦਿੱਤਾ ਜਾਂਦਾ ਹੈ, ਤਾਂ ਵਿਦਿਆਰਥੀ ਨੂੰ ਤੀਹ ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪਵੇਗਾ। ਇਸ ਦੇ ਨਾਲ ਹੀ ਉਹ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਝਾ ਹੋ ਜਾਵੇਗਾ। ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਹੈ ਜਿਸ ਲਈ ਉਸ ਨੇ ਦਾਖਲਾ ਅਦਾ ਕੀਤਾ ਹੈ, ਤਾਂ ਉਸ ਨੂੰ ਫੀਸ ਵਾਪਸ ਨਹੀਂ ਕੀਤੀ ਜਾਵੇਗੀ। ਵਿਦਿਆਰਥੀਆਂ ਲਈ ਕੈਨੇਡਾ ਜਾਣਾ ਅਤੇ ਕਾਲਜ ਬਦਲਣਾ ਹੁਣ ਮਹਿੰਗਾ ਹੋ ਸਕਦਾ ਹੈ।ਹਰ ਸਾਲ 2.5 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ 'ਤੇ ਕੈਨੇਡਾ ਜਾਂਦੇ ਹਨ, ਜਿਨ੍ਹਾਂ 'ਚੋਂ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਤੋਂ 2.25 ਲੱਖ ਹੈ।
ਏ. ਆਰ. ਰਹਿਮਾਨ ਨੇ ਪਤਨੀ ਸਾਇਰਾ ਬਾਨੋ ਤੋਂ ਲਿਆ ਤਲਾਕ, ਵਿਆਹ ਤੋਂ 29 ਸਾਲ ਬਾਅਦ ਹੋਏ ਵੱਖ
ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਵਿਆਹ ਤੋਂ 29 ਸਾਲ ਬਾਅਦ ਵੱਖ ਹੋਣ ਦਾ ਫ਼ੈਸਲਾ ਲਿਆ ਹੈ। ਮੰਗਲਵਾਰ 19 ਨਵੰਬਰ ਨੂੰ ਦੋਵਾਂ ਦੀ ਵਕੀਲ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਤਲਾਕ ਦੇ ਮਾਮਲਿਆਂ ਨਾਲ ਜੁੜੇ ਹੋਏ ਮਸ਼ਹੂਰ ਵਕੀਲ ਵੰਦਨਾ ਸ਼ਾਹ ਨੇ ਦੋਹਾਂ ਵੱਲੋਂ ਜਾਰੀ ਸਾਂਝੇ ਬਿਆਨ 'ਚ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ 'ਚ 'ਭਾਵਨਾਤਮਕ ਤਣਾਅ' ਕਾਰਨ ਦੋਵਾਂ ਨੇ ਇਹ ਔਖਾ ਫ਼ੈਸਲਾ ਲਿਆ ਹੈ। ਬਿਆਨ 'ਚ ਵਕੀਲ ਨੇ ਕਿਹਾ ਕਿ, ''ਵਿਆਹ ਦੇ ਕਈ ਸਾਲਾਂ ਬਾਅਦ ਸਾਇਰਾ ਅਤੇ ਉਨ੍ਹਾਂ ਦੇ ਪਤੀ ਏ. ਆਰ. ਰਹਿਮਾਨ ਨੇ ਇੱਕ-ਦੂਜੇ ਤੋਂ ਅਲੱਗ ਹੋਣ ਦਾ ਮੁਸ਼ਕਲ ਫ਼ੈਸਲਾ ਲਿਆ ਹੈ। ਦੋਵਾਂ ਨੇ ਆਪਣੇ ਰਿਸ਼ਤੇ 'ਚ ਭਾਵਨਾਤਮਕ ਤਣਾਅ ਕਾਰਨ ਇਸ ਦਿਸ਼ਾ ਵਿੱਚ ਸੋਚਿਆ ਹੈ।&rdquo ਵਕੀਲ ਵੰਦਨਾ ਸ਼ਾਹ ਨੇ ਕਿਹਾ, ''ਇੱਕ-ਦੂਜੇ ਲਈ ਡੂੰਘੇ ਪਿਆਰ ਦੇ ਬਾਵਜੂਦ ਉਨ੍ਹਾਂ ਦੇ ਰਿਸ਼ਤੇ 'ਚ ਤਣਾਅ ਸੀ। ਮੁਸ਼ਕਿਲਾਂ ਇਸ ਹੱਦ ਤੱਕ ਵਧ ਗਈਆਂ ਸਨ ਕਿ ਦੂਰੀ ਨੂੰ ਪਾਰ ਕਰਨਾ ਅਸੰਭਵ ਹੋ ਗਿਆ ਸੀ। ਹੁਣ ਦੋਵਾਂ ਵਿੱਚੋਂ ਕੋਈ ਵੀ ਦੂਰੀ ਨੂੰ ਘੱਟ ਕਰਨ ਦੀ ਸਮਰੱਥਾ ਨਹੀਂ ਰੱਖਦਾ ਸੀ।&rdquo ਏਆਰ ਰਹਿਮਾਨ ਨੇ ਆਪਣੇ ਐਕਸ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਹਿਮਾਨ ਨੇ ਲਿਖਿਆ, &ldquoਸਾਨੂੰ ਉਮੀਦ ਸੀ ਵਿਆਹ ਦੇ 30 ਸ਼ਾਨਦਾਰ ਸਾਲ ਇਕੱਠੇ ਰਹਾਂਗੇ ਪਰ ਅਜਿਹਾ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਦਾ ਇੱਕ ਅਦਿੱਖ ਅੰਤ ਹੁੰਦਾ ਹੈ।&rdquo &ldquoਟੁੱਟੇ ਦਿਲਾਂ ਦੇ ਭਾਰ ਹੇਠ ਰੱਬ ਦਾ ਸਿੰਘਾਸਣ ਵੀ ਹਿੱਲ ਜਾਂਦਾ ਹੈ। ਫਿਰ ਵੀ ਇਨ੍ਹਾਂ ਟੁਕੜਿਆਂ ਵਿੱਚ ਅਸੀਂ ਆਪਣੇ ਅਰਥਾਂ ਦੀ ਭਾਲ ਕਰਦੇ ਹਾਂ, ਭਾਵੇਂ ਟੁਕੜੇ ਕਦੇ ਵੀ ਦੁਬਾਰਾ ਆਪਣੀ ਥਾਂ ਨਹੀਂ ਮਿਲਦੇ।&rdquo
ਨਿੱਕੀ ਹੇਲੀ ਵੱਲੋਂ ਤੁਲਸੀ ਗਬਾਰਡ ਦੀ DNI ਵਜੋਂ ਨਿਯੁਕਤੀ ਦਾ ਜ਼ੋਰਦਾਰ ਵਿਰੋਧ
ਸੰਯੁਕਤ ਰਾਸ਼ਟਰ (UN) ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਮੁਲਕ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਤੁਲਸੀ ਗਬਾਰਡ (Tulsi Gabbard) ਨੂੰ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ (DNI) ਨਿਯੁਕਤ ਕੀਤੇ ਜਾਣ ਦਾ ਵਿਰੋਧ ਕੀਤਾ ਹੈ ਅਤੇ ਗਬਾਰਡ ਨੂੰ ਰੂਸ, ਸੀਰੀਆ, ਇਰਾਨ ਅਤੇ ਚੀਨ ਵਰਗੇ ਮੁਲਕਾਂ ਦੀ ਹਮਦਰਦ ਦੱਸਿਆ ਹੈ। ਹੇਲੀ ਨੇ ਟਰੰਪ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਇਰਾਨ ਨਾਲ ਪਰਮਾਣੂ ਸਮਝੌਤਾ ਤੋੜੇ ਜਾਣ ਦੇ ਗਬਾਰਡ ਵੱਲੋਂ ਕੀਤੇ ਗਏ ਵਿਰੋਧ ਅਤੇ ਸੀਰੀਆ ਵਿੱਚ ਰਸਾਇਣਕ ਹਥਿਆਰਾਂ ਦੇ ਹਮਲਿਆਂ ਵਿੱਚ ਬਸ਼ਰ ਅਲ-ਅਸਦ ਦੀ ਸ਼ਮੂਲੀਅਤ ਉਤੇ ਸ਼ੱਕ ਕੀਤੇ ਜਾਣ ਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਬਾਰੇ ਤੁਲਸੀ ਦੀਆਂ ਟਿੱਪਣੀਆਂ ਲਈ ਉਸ ਦੀ ਆਲੋਚਨਾ ਕੀਤੀ ਹੈ। ਗੌਰਤਲਬ ਹੈ ਕਿ ਗਬਾਰਡ ਨੇ ਰੂਸ ਦੇ ਯੂਕਰੇਨ ਉਤੇ ਹਮਲੇ ਲਈ ਨਾਟੋ ਨੂੰ ਦੋਸ਼ੀ ਠਹਿਰਾਇਆ ਸੀ। ਹੇਲੀ ਦੀ ਟਿੱਪਣੀ ਇੱਕ ਪੋਡਕਾਸਟ ਦੌਰਾਨ ਆਈ ਹੈ ਜੋ ਉਸਨੇ ਆਪਣੇ &lsquoਐਕਸ&rsquo ਹੈਂਡਲ &lsquoਤੇ ਸਾਂਝਾ ਕੀਤਾ ਹੈ। ਉਸ ਨੇ ਕਿਹਾ, &ldquoਤੁਲਸੀ ਗਬਾਰਡ ਬਾਰੇ ਤੱਥ ਕੀ ਹਨ? ਉਸਨੇ ਇਰਾਨ ਪ੍ਰਮਾਣੂ ਸਮਝੌਤਾ ਤੋੜਨ ਦਾ ਵਿਰੋਧ ਕੀਤਾ। ਉਸਨੇ ਇਰਾਨ &lsquoਤੇ ਪਾਬੰਦੀਆਂ ਦਾ ਵਿਰੋਧ ਕੀਤਾ, ਉਸਨੇ ਇਰਾਨ ਦੀ ਫੌਜ ਨੂੰ ਅੱਤਵਾਦੀ ਐਲਾਨਣ ਦਾ ਵਿਰੋਧ ਕੀਤਾ, ਜੋ ਹਰ ਰੋਜ਼ ਅਮਰੀਕਾ ਦੀ ਮੌਤ ਮੰਗਦੇ ਹਨ। ਤੁਲਸੀ ਨੇ ਕਾਸਿਮ ਸੁਲੇਮਾਨੀ ਦੇ ਖਿਲਾਫ ਹਮਲੇ ਦੀ ਟਰੰਪ ਵੱਲੋਂ ਦਿੱਤੀ ਗਈ ਇਜਾਜ਼ਤ ਦੀ ਆਲੋਚਨਾ ਕੀਤੀ। ਹੁਣ ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹੁੰਦੀ ਹਾਂ ਕਿ ਉਸ (ਸੁਲੇਮਾਨੀ) ਨੂੰ ਇਰਾਨ ਵਿਚ ਮੌਤ ਦਾ ਰੂਪ ਮੰਨਿਆ ਜਾਂਦਾ ਸੀ।&rdquo
ਅਮਰੀਕਾ ਤੋਂ ਬਿਜਲੀ ਖ਼ਰੀਦ ਕੇ ਕੰਮ ਚਲਾ ਰਿਹਾ ਕੈਨੇਡਾ
ਵਿਨੀਪੈਗ-  ਆਪਣੇ ਗੁਆਂਢੀ ਮੂਲਕ ਨੂੰ ਵਾਧੂ ਪਣ ਬਿਜਲੀ ਨਿਰਯਾਤ ਕਰਨ ਦੇ ਲਗਭਗ ਦੋ ਦਹਾਕਿਆਂ ਬਾਅਦ ਸੋਕੇ ਅਤੇ ਖ਼ਰਾਬ ਮੌਸਮ ਕਾਰਨ ਕੈਨੇਡਾ ਨੂੰ ਅਮਰੀਕਾ ਤੋਂ ਬਿਜਲੀ ਦਰਾਮਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪੱਛਮੀ ਕੈਨੇਡਾ ਵਿੱਚ ਭਿਆਨਕ ਸੋਕੇ ਕਾਰਨ ਦੋ ਹਾਈਡ੍ਰੋ-ਅਮੀਰ ਸੂਬਿਆਂ ਨੂੰ ਦੂਜੇ ਅਧਿਕਾਰ ਖੇਤਰਾਂ ਤੋਂ ਬਿਜਲੀ ਦਰਾਮਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬੀਸੀ ਅਤੇ ਮੈਨੀਟੋਬਾ ਜਿੱਥੇ ਜ਼ਿਆਦਾਤਰ ਬਿਜਲੀ ਹਾਈਡ੍ਰੋਇਲੈਕਟ੍ਰਿਕ ਹੈ, ਵਿਚ ਪਾਣੀ ਦਾ ਪੱਧਰ ਹਰ ਘੱਟ ਹੋਣ ਕਾਰਨ ਇਸ ਨੇ ਪਤਝੜ ਅਤੇ ਸਰਦੀਆਂ ਵਿੱਚ ਬਿਜਲੀ ਉਤਪਾਦਨ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕੀਤਾ ਹੈ। ਪਰ ਕਿਸੇ ਵੀ ਸੂਬੇ ਵਿੱਚ ਲਾਈਟਾਂ ਦੇ ਜਲਦੀ ਬੰਦ ਹੋਣ ਦਾ ਕੋਈ ਖ਼ਤਰਾ ਨਹੀਂ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਸੋਕੇ ਨੂੰ ਆਮ ਅਤੇ ਵਧੇਰੇ ਗੰਭੀਰ ਬਣਾ ਰਹੀ ਹੈ, ਜਿਸ ਕਾਰਨ ਕਿ ਆਉਣ ਵਾਲੇ ਸਾਲਾਂ ਵਿੱਚ ਪਣ ਬਿਜਲੀ ਉਤਪਾਦਕਾਂ &rsquoਤੇ ਵਧੇਰੇ ਦਬਾਅ ਪਵੇਗਾ।
ਇਸ ਵਾਰ ਕੈਨੇਡਾ ਦੇ ਕਈ ਇਲਾਕਿਆਂ ਵਿਚ ਦਰਮਿਆਨਾ ਜਾਂ ਭਾਰੀ ਸੋਕਾ ਪਿਆ, ਜਿਸ ਕਾਰਨ ਪਣ-ਬਿਜਲੀ ਪ੍ਰੋਜੈਕਟਾਂ ਦੀਆਂ ਝੀਲਾਂ ਤੱਕ ਲੋੜੀਂਦਾ ਪਾਣੀ ਨਾ ਪੁੱਜ ਸਕਿਆ। ਹਾਈਡਰੋ ਪਾਵਰ ਪੈਦਾ ਕਰਨ ਵਾਲੇ ਪ੍ਰਮੁੱਖ ਰਾਜਾਂ ਵਿਚ ਕਿਉਬਿਕ, ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸ਼ਾਮਲ ਹਨ। ਅਤੀਤ ਵਿਚ ਇਨ੍ਹਾਂ ਰਾਜਾਂ ਕੋਲ ਵਾਧੂ ਬਿਜਲੀ ਹੁੰਦੀ ਸੀ ਜੋ ਅਮਰੀਕਾ ਨੂੰ ਵੇਚ ਦਿੱਤੀ ਜਾਂਦੀ ਪਰ ਇਸ ਵਾਰ ਹਾਲਾਤ ਉਲਟੇ ਨਜ਼ਰ ਆ ਰਹੇ ਹਨ।
ਨਵਜੋਤ ਕੌਰ ਸਿੱਧੂ ਸਿਆਸਤ 'ਚ ਸਰਗਰਮ
ਅੰਮ੍ਰਿਤਸਰ : ਨਵਜੋਤ ਕੌਰ ਵੱਲੋਂ ਛਾਤੀ ਦੇ ਕੈਂਸਰ ਨਾਲ ਜੰਗ ਜਿੱਤਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜੋੜਾ ਇੱਕ ਵਾਰ ਫਿਰ ਸਿਆਸਤ ਵਿੱਚ ਸਰਗਰਮ ਹੋ ਗਿਆ ਹੈ। ਲੰਬਾ ਸਮਾਂ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਅਤੇ ਸਿਆਸਤ ਤੋਂ ਦੂਰ ਰਹਿਣ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਹਨ। ਜਿਸ ਦਾ ਸਿਰਲੇਖ ਉਸ ਨੇ ਲਿਖਿਆ ਹੈ ਨੋਨੀਜ਼ ਕੈਂਸਰ ਜਰਨੀ। ਇਸ ਦੇ ਨਾਲ ਹੀ ਹਲਕਾ ਪੂਰਬੀ ਦੇ ਲੋਕਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਪੂਰਬੀ ਤੋਂ ਤਿੰਨ ਦਾਅਵੇਦਾਰ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਜਿਸ ਵਿੱਚ ਸਿੱਧੂ, ਦਿਨੇਸ਼ ਬੱਸੀ ਅਤੇ ਜਸਬੀਰ ਸਿੰਘ ਡਿੰਪਾ ਸ਼ਾਮਲ ਹਨ।
ਭਾਰਤ ਨੇ ਹਰਦੀਪ ਨਿੱਝਰ ਦੇ ਕਤਲ 'ਤੇ ਕੈਨੇਡੀਅਨ ਮੀਡੀਆ ਰਿਪੋਰਟ ਦੀ ਨਿੰਦਾ ਕੀਤੀ
ਨਵੀਂ ਦਿੱਲੀ: ਭਾਰਤ ਨੇ ਬੁੱਧਵਾਰ ਨੂੰ ਕੈਨੇਡੀਅਨ ਮੀਡੀਆ ਦੀ ਇੱਕ ਰਿਪੋਰਟ ਨੂੰ "ਮਾਨਹਾਨੀ ਮੁਹਿੰਮ" ਵਜੋਂ ਰੱਦ ਕਰ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨੂੰ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਬਾਰੇ ਜਾਣਕਾਰੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਅਣਪਛਾਤੇ ਕੈਨੇਡੀਅਨ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਾਅਵੇ "ਬੇਹੂਦਾ ਬਿਆਨ" ਸਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਣਾ ਚਾਹੀਦਾ ਹੈ।
ਉਸਨੇ ਕਿਹਾ, "ਅਸੀਂ ਆਮ ਤੌਰ 'ਤੇ ਮੀਡੀਆ ਰਿਪੋਰਟਾਂ 'ਤੇ ਟਿੱਪਣੀ ਨਹੀਂ ਕਰਦੇ ਹਾਂ। ਹਾਲਾਂਕਿ, ਕੈਨੇਡਾ ਸਰਕਾਰ ਦੇ ਇੱਕ ਸਰੋਤ ਦੁਆਰਾ ਇੱਕ ਅਖਬਾਰ ਨੂੰ ਕਥਿਤ ਤੌਰ 'ਤੇ ਦਿੱਤੇ ਗਏ ਅਜਿਹੇ ਹਾਸੋਹੀਣੇ ਬਿਆਨਾਂ ਨਾਲ ਉਹ ਅਪਮਾਨਜਨਕ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਜਿਸ ਦੇ ਉਹ ਹੱਕਦਾਰ ਹਨ।" ਜੈਸਵਾਲ ਨੇ ਕਿਹਾ ਕਿ ਅਜਿਹੀਆਂ ਅਪਮਾਨਜਨਕ ਮੁਹਿੰਮਾਂ ਭਾਰਤ ਅਤੇ ਕੈਨੇਡਾ ਦੇ ਪਹਿਲਾਂ ਤੋਂ ਤਣਾਅਪੂਰਨ ਸਬੰਧਾਂ ਨੂੰ ਹੋਰ ਵਿਗਾੜਦੀਆਂ ਹਨ। ਉਹ ਕੈਨੇਡੀਅਨ ਅਖਬਾਰ &lsquoਦ ਗਲੋਬ ਐਂਡ ਮੇਲ&rsquo ਵਿੱਚ ਛਪੀ ਇੱਕ ਰਿਪੋਰਟ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਪੰਜਾਬੀ ਰੈਪਰ ਸ਼ੁਭ ਬਣਿਆ UN ਦਾ ਗਲੋਬਲ ਬ੍ਰਾਂਡ ਅੰਬੈਸਡਰ
ਪੰਜਾਬੀ ਰੈਪਰ ਸ਼ੁਭ ਨੂੰ ਸੰਯੁਕਤ ਰਾਸ਼ਟਰ ਨੇ ਕਲਾਈਮੇਟ ਐਡਵਾਈਜ਼ਰੀ ਦਾ ਗਲੋਬਲ ਬ੍ਰਾਂਡ ਅੰਬੈਸਡਰ ਚੁਣਿਆ ਹੈ। ਇਹ ਘੋਸ਼ਣਾ ਬਾਕੂ ਅਜ਼ਰਬਾਈਜਾਨ ਵਿੱਚ ਆਯੋਜਿਤ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP29 ਵਿੱਚ ਕੀਤੀ ਗਈ। ਸੰਯੁਕਤ ਰਾਸ਼ਟਰ ਦਾ ਇਹ ਫੈਸਲਾ ਸ਼ੁਭ ਦੀ ਲੋਕਪ੍ਰਿਅਤਾ, ਸੰਗੀਤ ਅਤੇ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਲਿਆ ਗਿਆ ਹੈ। ਜਲਵਾਯੂ ਪਰਿਵਰਤਨ 'ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ (ਯੂ.ਐੱਨ.ਐੱਫ.ਸੀ.ਸੀ.ਸੀ.) ਦਾ ਮੰਨਣਾ ਹੈ ਕਿ ਸ਼ੁਭ ਦਾ ਸੰਗੀਤ ਨਾ ਸਿਰਫ ਮਨੋਰੰਜਨ ਦਾ ਸਾਧਨ ਹੈ, ਸਗੋਂ ਉਹ ਸਮਾਜਿਕ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨ ਲਈ ਆਪਣੀ ਕਲਾ ਅਤੇ ਪਲੇਟਫਾਰਮ ਦੀ ਵਰਤੋਂ ਵੀ ਕਰ ਸਕਦਾ ਹੈ। UNFCCC ਦੇ ਨੁਮਾਇੰਦੇ ਜਿੰਗਵੇਨ ਯਾਂਗ ਨੇ ਸ਼ੁਭ ਦੇ ਯੋਗਦਾਨ ਅਤੇ ਉਸਦੀ ਵਿਸ਼ਵਵਿਆਪੀ ਪਹੁੰਚ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ &ndash ਉਸਦਾ ਸੰਗੀਤ ਅਤੇ ਉਸਦੀ ਪਹਿਲਕਦਮੀ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹਨ। ਉਨ੍ਹਾਂ ਦੀ ਕਲਾ ਭਵਿੱਖ ਦੀਆਂ ਪੀੜ੍ਹੀਆਂ ਲਈ ਇਤਿਹਾਸਕ ਜਲਵਾਯੂ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਮਦਦ ਕਰਦੀ ਹੈ।
ਲੰਡਨ &lsquoਚ 24 ਸਾਲਾ ਭਾਰਤੀ ਮਹਿਲਾ ਦੀ ਟਰੰਕ &lsquoਚੋਂ ਮਿਲੀ ਮ੍ਰਿਤਕ ਦੇਹ, ਪਤੀ &lsquoਤੇ ਕਤਲ ਕਰਨ ਦਾ ਸ਼ੱਕ
ਬ੍ਰਿਟੇਨ ਦੇ ਲੰਡਨ &lsquoਚ ਇਕ 24 ਸਾਲਾ ਭਾਰਤੀ ਮੂਲ ਦੀ ਔਰਤ ਦੀ ਕਾਰ ਦੇ ਟਰੰਕ &lsquoਚੋਂ ਲਾਸ਼ ਮਿਲੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਔਰਤ ਦੀ ਹੱਤਿਆ ਉਸਦੇ ਭਾਰਤੀ ਮੂਲ ਦੇ ਪਤੀ ਨੇ ਕੀਤੀ ਹੈ ਕਿਉਂਕਿ ਉਹ ਵੀ ਫਰਾਰ ਹੈ। ਇਹੀ ਕਾਰਨ ਹੈ ਕਿ ਪੁਲਿਸ ਮਹਿਲਾ ਦੇ ਪਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਘਟਨਾ ਇਸ ਮਹੀਨੇ ਦੀ ਸ਼ੁਰੂਆਤ &lsquoਚ ਵਾਪਰੀ ਸੀ ਅਤੇ ਹੁਣ ਤੱਕ ਔਰਤ ਦੇ ਪਤੀ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਦੇਸ਼ ਛੱਡ ਕੇ ਭੱਜ ਗਿਆ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ &lsquoਚ ਬ੍ਰਿਸਬੇਨ ਰੋਡ &lsquoਤੇ 24 ਸਾਲਾ ਹਰਸ਼ਿਤਾ ਬਰੇਲਾ ਦੀ ਲਾਸ਼ ਇਕ ਲਾਵਾਰਸ ਕਾਰ &lsquoਚੋਂ ਮਿਲੀ ਸੀ। ਕਾਰ ਦੇ ਟਰੰਕ &lsquoਚੋਂ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਤੋਂ ਬਾਅਦ ਔਰਤ ਦੇ ਭਾਰਤੀ ਮੂਲ ਦੇ ਪਤੀ ਪੰਕਜ ਲਾਂਬਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪਤੀ ਹੀ ਕਾਤਲ ਹੋ ਸਕਦਾ ਹੈ। ਪੁਲਿਸ ਨੇ ਮੁਲਜ਼ਮ ਦੀ ਭਾਲ ਲਈ 60 ਡਿਟੈਕਟਿਵਸ ਦੀ ਟੀਮ ਤਾਇਨਾਤ ਕਰ ਦਿੱਤੀ ਹੈ ਪਰ ਅਜੇ ਤੱਕ ਪੰਕਜ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।