ਗਿਆਨੀ ਹਰਪ੍ਰੀਤ ਸਿੰਘ ਨੇ ਅਪਣੇ ਵਿਰੁਧ ਲੱਗੇ ਦੋਸ਼ਾਂ ਨੂੰ ਨਕਾਰਿਆ, ਜਾਣੋ ਪੰਜ ਪਿਆਰਿਆਂ ਸਾਹਮਣੇ ਕੀ ਦਿਤੀ ਸਫ਼ਾਈ
ਬਠਿੰਡਾ : ਸੋਸ਼ਲ ਮੀਡੀਆ &rsquoਤੇ ਵਾਇਰਲ ਹੋਈ ਇਕ ਵੀਡੀਉ ਬਾਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਤਖ਼ਤ ਵਿਖੇ ਪੰਜ ਪਿਆਰਿਆਂ ਅਤੇ ਸੰਗਤ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਅਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਅਕਾਲ ਤਖ਼ਤ ਦੇ ਫੈਸਲੇ ਮਗਰੋਂ ਇਕ ਵਿਸ਼ੇਸ਼ ਟੋਲੇ ਵਲੋਂ ਉਨ੍ਹਾਂ ਨੂੰ ਬਹੁਤ ਭੱਦੇ ਢੰਗ ਨਾਲ ਟਰੋਲ ਕੀਤਾ ਜਾ ਰਿਹਾ ਹੈ, ਅਤੇ ਇਸੇ ਲੜੀ &rsquoਚ ਇਹ ਵੀਡੀਉ ਜਨਤਕ ਕੀਤੀ ਗਈ।
ਉਨ੍ਹਾਂ ਕਿਹਾ, &lsquo&lsquoਅੱਜ ਮੁਕਤਸਰ ਰਹਿਣ ਵਾਲੇ ਵਿਅਕਤੀ ਨੂੰ ਮੇਰੇ ਵਿਰੁਧ ਪੇਸ਼ ਕੀਤਾ ਗਿਆ। ਇਹ 2006-07 ਦਾ ਮਾਮਲਾ ਹੈ। (ਵੀਡੀਉ &rsquoਚ) ਉਸ ਨੇ ਪਹਿਲਾ ਦੋਸ਼ ਲਾਇਆ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਸੀ। ਪਰ ਸਤਿਗੁਰੂ ਜਾਣਦਾ ਹੈ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਨਹੀਂ ਸੀ। ਮੇਰੇ ਤੋਂ ਇਸ ਪ੍ਰਵਾਰ ਨੇ ਪੁਛਿਆ ਜ਼ਰੂਰ ਸੀ ਕਿ ਇਹ ਮੁੰਡਾ ਠੀਕ ਹੈ। ਮੈਂ ਕਿਹਾ ਸੀ ਕਿ ਠੀਕ ਹੈ। ਰਿਸ਼ਤਾ ਕਰ ਦਿਉ।&rsquo&rsquo
ਉਨ੍ਹਾਂ ਅੱਗੇ ਕਿਹਾ, &lsquo&lsquoਦੂਜਾ ਉਸ ਨੇ ਦੋਸ਼ ਲਾਇਆ ਕਿ ਉਸ ਨੇ ਪਹਿਲਾਂ ਵੀ ਬਹੁਤ ਸ਼ਿਕਾਇਤਾਂ ਕੀਤੀਆਂ ਸਨ। 2007 &rsquoਚ ਉਸ ਨੇ ਸਾਡੇ ਕਿਸੇ ਰਿਸ਼ਤੇਦਾਰ ਦੀ ਚੁਕ &rsquoਚ ਆ ਕੇ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਤੀ ਸੀ। ਉਸ ਦਰਖ਼ਾਸਤ &rsquoਤੇ ਫ਼ਲਾਇੰਗ ਵਿਭਾਗ ਨੇ ਪੜਤਾਲ ਕੀਤੀ ਸੀ। ਸਾਡੇ ਆਂਢ-ਗੁਆਂਢ ਅਤੇ ਸਟਾਫ਼ ਨੂੰ ਪੁਛਿਆ ਸੀ। ਉਸ ਵਿਭਾਗ ਨੇ ਕੀ ਰੀਪੋਰਟ ਦਿਤੀ ਮੈਨੂੰ ਨਹੀਂ ਪਤਾ। 2015 &rsquoਚ ਮੈਂ ਬਤੌਰ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ &rsquoਚ ਇੰਟਰਵਿਊ ਦੇ ਕੇ ਗਿਆ ਸੀ, ਮੇਰੀ ਫ਼ਾਈਲ ਫਰੋਲੀ ਗਈ ਹੋਣੀ ਹੈ। ਇਹ ਨਿਯਮ ਹੈ ਕਿ ਜਿਸ ਵਿਰੁਧ ਸੰਗੀਨ ਦੋਸ਼ ਹੋਣ ਉਸ ਨੂੰ ਇੰਟਰਵਿਊ ਲਈ ਨਹੀਂ ਸਦਿਆ ਜਾਂਦਾ। 2017 &rsquoਚ ਮੈਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਸੇਵਾ ਸੌਂਪੀ ਗਈ। ਜੇ ਫ਼ਲਾਇੰਗ ਵਿਭਾਗ ਨੇ ਮੈਨੂੰ ਝੂਠਾ ਸਾਬਤ ਕੀਤਾ ਹੁੰਦਾ ਤਾਂ ਜ਼ਰੂਰ ਉਨ੍ਹਾਂ ਦੀ ਨਜ਼ਰ &rsquoਚ ਆਇਆ ਹੋਣਾ ਅਤੇ ਮੈਨੂੰ ਜਥੇਦਾਰ ਨਿਯੁਕਤ ਨਾ ਕੀਤਾ ਜਾਂਦਾ। ਫਿਰ 2018 &rsquoਚ ਮੈਂ ਅਕਾਲ ਤਖ਼ਤ ਦੇ ਬਤੌਰ ਕਾਰਜਕਾਰੀ ਜਥੇਦਾਰ ਦੀ ਸੇਵਾ ਵੀ ਸੰਭਾਲੀ।&rsquo&rsquo
ਕੈਨੇਡਾ ਨੇ ਐਕਸਪ੍ਰੈੱਸ ਐਂਟਰੀ ਸਿਸਟਮ ਤੋਂ LMIA ਪੁਆਇੰਟਾਂ ਨੂੰ ਹਟਾਉਣ ਦਾ ਕੀਤਾ ਐਲਾਨ
ਇੱਕ ਇਤਿਹਾਸਕ ਫੈਸਲੇ &rsquoਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਕਸਪ੍ਰੈੱਸ ਐਂਟਰੀ ਪ੍ਰਣਾਲੀ ਵਿੱਚ ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ (LMIA) ਦੁਆਰਾ ਨੌਕਰੀ ਦੀਆਂ ਪੇਸ਼ਕਸ਼ਾਂ ਲਈ ਬੋਨਸ ਪੁਆਇੰਟਾਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਇਹ ਤਬਦੀਲੀ, ਤੁਰੰਤ ਪ੍ਰਭਾਵੀ, ਕੈਨੇਡਾ ਦੀ ਇਮੀਗ੍ਰੇਸ਼ਨ ਰਣਨੀਤੀ ਵਿਚ ਇੱਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦੀ ਹੈ, ਜਿਸ ਨਾਲ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ 'ਤੇ ਸਿੱਧਾ ਅਸਰ ਪੈਂਦਾ ਹੈ।
ਪਹਿਲਾਂ, LMIA-ਬੈਕਡ ਨੌਕਰੀ ਦੀਆਂ ਪੇਸ਼ਕਸ਼ਾਂ ਵਾਲੇ ਬਿਨੈਕਾਰ 50 ਜਾਂ 200 ਵਾਧੂ ਵਿਆਪਕ ਰੈਂਕਿੰਗ ਸਿਸਟਮ (CRS) ਅੰਕ ਪ੍ਰਾਪਤ ਕਰ ਸਕਦੇ ਸਨ, ਉਹਨਾਂ ਨੂੰ ਪ੍ਰਤੀਯੋਗੀ ਐਕਸਪ੍ਰੈਸ ਐਂਟਰੀ ਪੂਲ ਵਿਚ ਇੱਕ ਮਹੱਤਵਪੂਰਨ ਫ਼ਾਇਦਾ ਦਿੰਦੇ ਹੋਏ 18 ਦਸੰਬਰ, 2024 ਤੱਕ, ਇਹ ਬੋਨਸ ਖ਼ਤਮ ਕਰ ਦਿੱਤੇ ਗਏ ਹਨ। ਇਸ ਮੌਕੇ ਮੰਤਰੀ ਮਿਲਰ ਨੇ ਕਿਹਾ, &ldquoਇਹ ਫੈਸਲਾ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਮੰਦ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। "ਧੋਖਾਧੜੀ ਅਤੇ ਦੁਰਵਿਵਹਾਰ ਦੇ ਤਰੀਕਿਆਂ ਨੂੰ ਘਟਾ ਕੇ, ਅਸੀਂ ਆਪਣੇ ਪ੍ਰੋਗਰਾਮਾਂ ਦੀ ਇਕਸਾਰਤਾ ਨੂੰ ਮਜ਼ਬੂਤ ਕਰ ਰਹੇ ਹਾਂ।" ਇਹ ਨੀਤੀ ਤਬਦੀਲੀ ਕੈਨੇਡਾ ਦੇ ਇਮੀਗ੍ਰੇਸ਼ਨ ਫਰੇਮਵਰਕ ਦੇ ਅੰਦਰ ਇਕੁਇਟੀ ਅਤੇ ਭਰੋਸੇਯੋਗਤਾ ਨੂੰ ਬਣਾਈ ਰੱਖਣ ਲਈ ਸਰਕਾਰ ਦੇ ਚੱਲ ਰਹੇ ਯਤਨਾਂ ਨੂੰ ਰੇਖਾਂਕਿਤ ਕਰਦੀ ਹੈ, ਸੰਭਾਵੀ ਪ੍ਰਵਾਸੀਆਂ ਨੂੰ ਉਸ ਅਨੁਸਾਰ ਆਪਣੀਆਂ ਰਣਨੀਤੀਆਂ ਨੂੰ ਅਨੁਕੂਲ ਬਣਾਉਣ ਲਈ ਉਤਸ਼ਾਹਿਤ ਕਰਦੀ ਹੈ।
19 ਸਾਲ ਦੀ ਭਾਰਤੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ
ਮਿਸ ਇੰਡੀਆ ਯੂਐਸਏ 2024 : ਭਾਰਤੀ-ਅਮਰੀਕੀ ਕੈਟਲਿਨ ਸੈਂਡਰਾ ਨੀਲ ਨੂੰ ਮਿਸ ਇੰਡੀਆ ਯੂਐਸਏ 2024 ਦਾ ਤਾਜ ਪਹਿਨਾਇਆ ਗਿਆ ਹੈ। ਕੈਟਲਿਨ ਚੇਨਈ ਵਿਚ ਪੈਦਾ ਹੋਈ ਭਾਰਤੀ ਮੂਲ ਦੀ ਇਕ ਅਮਰੀਕੀ ਕਿਸ਼ੋਰ ਹੈ। ਨਿਊਜਰਸੀ ਵਿਚ ਮਿਸ ਇੰਡੀਆ ਯੂਐਸਏ 2024 ਦਾ ਆਯੋਜਨ ਕੀਤਾ ਗਿਆ। ਕੈਟਲਿਨ ਪਿਛਲੇ 14 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੀ ਹੈ। ਉਹ ਵੈੱਬ ਡਿਜ਼ਾਈਨਰ ਬਣਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਹ ਮਾਡਲ ਵੀ ਹੈ ਅਤੇ ਐਕਟਿੰਗ ਵੀ ਕਰਦੀ ਹੈ।
ਕੈਟਲਿਨ ਸੈਂਡਰਾ ਨੀਲ 19 ਸਾਲ ਦੀ ਹੈ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਦੂਜੇ ਸਾਲ ਦੀ ਵਿਦਿਆਰਥਣ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਕੈਟਲਿਨ ਨੇ ਕਿਹਾ ਕਿ ਉਹ ਪਣੇ ਭਾਈਚਾਰੇ 'ਤੇ ਸਕਾਰਾਤਮਕ ਪ੍ਰਭਾਵ ਪਾਉਣਾ ਚਾਹੁੰਦੀ ਹੈ ਅਤੇ ਮਹਿਲਾ ਸਸ਼ਕਤੀਕਰਨ ਅਤੇ ਸਾਖਰਤਾ 'ਤੇ ਵੀ ਧਿਆਨ ਦੇਣਾ ਚਾਹੁੰਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ &lsquoਆਪ&rsquo ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ
ਨਗਰ ਨਿਗਮ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਇੱਥੇ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ ਗਿਆ ਹੈ। ਗੁਰੂ ਕੀ ਨਗਰੀ ਦੇ ਸਰਬਪੱਖੀ ਵਿਕਾਸ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਰਾਹ ਛੱਡ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਕੀ ਨਗਰੀ ਦੇ ਵਿਕਾਸ ਵਾਸਤੇ ਉਹ ਕਦੇ ਵੀ ਨਾ ਨਹੀਂ ਕਰ ਸਕਦੇ ਅਤੇ ਸਥਾਨਕ ਸਰਕਾਰਾਂ ਦੇ ਪ੍ਰਤੀਨਿਧ ਵੱਲੋਂ ਜੋ ਵੀ ਲਿਖ ਕੇ ਆਵੇਗਾ, ਉਸ ਨੂੰ ਉਹ ਮਨਜ਼ੂਰ ਕਰ ਲੈਣਗੇ। ਉਨ੍ਹਾਂ ਸ਼ਹਿਰ ਵਿੱਚ ਇਲੈਕਟਰਿਕ ਬੱਸਾਂ ਚਲਾਉਣ, ਸੀਵਰੇਜ ਪ੍ਰਣਾਲੀ ਵਿੱਚ ਸੁਧਾਰ ਅਤੇ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਵਿਰੋਧੀਆਂ ਨੂੰ ਵੀ ਆੜੇ ਹੱਥੀਂ ਲਿਆ ਤੇ ਬਿਨਾਂ ਨਾਮ ਲਏ ਆਖਿਆ ਕਿ ਇੱਕ ਤਾਂ ਵਿਚਾਲੇ ਛੱਡ ਗਏ ਹਨ ਤੇ ਦੂਜੇ ਆਪਸ ਵਿੱਚ ਲੜ ਰਹੇ ਹਨ। ਵਿਦੇਸ਼ ਲਈ ਪ੍ਰਵਾਸ ਕਰ ਰਹੇ ਪੰਜਾਬੀ ਨੌਜਵਾਨਾਂ ਨੂੰ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਰਹਿ ਕੇ ਰੰਗਲਾ ਪੰਜਾਬ ਬਣਾਉਣ ਵਿੱਚ ਮਦਦ ਕਰਨ। ਉਨ੍ਹਾਂ ਨੂੰ ਇੱਥੇ ਹੀ ਮੈਰਿਟ ਦੇ ਆਧਾਰ &rsquoਤੇ ਨੌਕਰੀਆਂ ਮਿਲਣਗੀਆਂ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ, ਵਿਧਾਇਕ ਅਤੇ ਅੰਮ੍ਰਿਤਸਰ ਨਗਰ ਨਿਗਮ ਦੀ ਚੋਣ ਲੜ ਰਹੇ &lsquoਆਪ&rsquo ਉਮੀਦਵਾਰ ਤੇ ਹੋਰ ਸ਼ਾਮਲ ਸਨ।
ਕਿਸਾਨਾਂ ਵੱਲੋਂ 30 ਨੂੰ &lsquoਪੰਜਾਬ ਬੰਦ&rsquo ਦਾ ਸੱਦਾ
ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਕਿਸਾਨੀ ਮੰਗਾਂ ਦੀ ਪੂਰਤੀ ਲਈ 10 ਮਹੀਨਿਆਂ ਤੋਂ ਸ਼ੰਭੂ ਅਤੇ ਢਾਬੀ ਗੁੱਜਰਾਂ (ਖਨੌਰੀ) ਬਾਰਡਰਾਂ &rsquoਤੇ ਜਾਰੀ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਅੱਜ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਦੇ ਦਿੱਤੇ ਗਏ ਸੱਦੇ ਦੀ ਸਫਲਤਾ ਤੋਂ ਬਾਅਦ ਹੁਣ ਅਗਲੇ ਐਕਸ਼ਨ ਵਜੋਂ 30 ਦਸੰਬਰ ਨੂੰ &lsquoਪੰਜਾਬ ਬੰਦ&rsquo ਦਾ ਸੱਦਾ ਦਿੱਤਾ ਹੈ। ਇਹ ਜਾਣਕਾਰੀ ਅੱਜ ਸ਼ੰਭੂ ਬਾਰਡਰ &rsquoਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਨੇਤਾ ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਸੁਵਿੰਦਰ ਸਿੰਘ ਚੌਤਾਲਾ, ਅਸ਼ੋਕ ਬੁਲਾਰਾ, ਤੇਜਵੀਰ ਸਿੰਘ ਪੰਜੋਖਰਾ, ਗੁਰ ਅਮਨੀਤ ਸਿੰਘ ਮਾਂਗਟ, ਪਰਮਜੀਤ ਸਿੰਘ ਜੰਗ ਸਿੰਘ ਭਟੇੜੀ ਅਤੇ ਚਮਕੌਰ ਸਿੰਘ ਨੇ ਦਿੱਤੀ ਹੈ।
ਧਾਮੀ ਨੇ ਸ਼੍ਰੋਮਣੀ ਕਮੇਟੀ ਦਾ ਨਿਰਾਦਰ ਕੀਤਾ, ਛੱਡਿਆ ਨਹੀਂ ਜਾ ਸਕਦਾ: ਬੀਬੀ ਜਗੀਰ ਕੌਰ
ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੇ ਖਿਲਾਫ਼ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਐੱਸਜੀਪੀਸੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕੌਰ ਨੇ ਕਿਹਾ ਕਿ ਧਾਮੀ ਨੇ ਸ਼੍ਰੋਮਣੀ ਕਮੇਟੀ (ਦੇ ਅਹੁਦੇ) ਦਾ ਨਿਰਾਦਰ ਕੀਤਾ ਹੈ, ਜਿਸ ਲਈ ਉਸ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾ ਸਕਦਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਬੀਬੀ ਜਗੀਰ ਕੌਰ ਦਾ ਪੱਖ ਸੁਣਨ ਲਈ ਅੱਜ ਉਨ੍ਹਾਂ ਨੂੰ ਬੁਲਾਇਆ ਸੀ। ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਹ ਕਾਨੂੰਨੀ ਸਲਾਹ ਮਸ਼ਵਰਾ ਲੈਣ ਮਗਰੋਂ ਇਸ ਮਾਮਲੇ ਵਿਚ ਲੋੜੀਂਦੀ ਬਣਦੀ ਕਾਰਵਾਈ ਕਰਨਗੇ। ਕਾਬਿਲੇਗੌਰ ਹੈ ਕਿ ਧਾਮੀ ਨੇ ਇਕ ਪੱਤਰਕਾਰ ਨਾਲ ਟੈਲੀਫੋਨ ਉੱਤੇ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਬਾਰੇ ਕਥਿਤ ਮਾੜਾ ਚੰਗਾ ਬੋਲਿਆ ਸੀ।
ਜੰਮੂ ਕਸ਼ਮੀਰ: ਵੈਸ਼ਨੋ ਦੇਵੀ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਕਟੜਾ ਵਿੱਚ ਬੰਦ
ਕਟੜਾ/ਜੰਮੂ- ਵੈਸ਼ਨੋ ਦੇਵੀ ਮੰਦਰ ਦੇ ਬੇਸ ਕੈਂਪ ਕਟੜਾ ਵਿੱਚ ਤਾਰਾਕੋਟ ਮਾਰਗ ਨੂੰ ਸਾਂਝੀ ਛੱਤ ਨਾਲ ਜੋੜਨ ਵਾਲੇ 250 ਕਰੋੜ ਰੁਪਏ ਦੀ ਪ੍ਰਸਤਾਵਿਤ ਰੋਪਵੇਅ ਪ੍ਰਾਜੈਕਟ ਦੇ ਵਿਰੋਧ ਵਿੱਚ ਅੱਜ ਬੰਦ ਰੱਖਿਆ ਗਿਆ। ਇਹ ਰੋਡ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸਥਿਤ ਗੁਫਾ ਮੰਦਰ ਵੱਲ ਜਾਂਦਾ ਹੈ।
ਰੋਪਵੇਅ ਤੋਂ ਸਥਾਨਕ ਵਪਾਰੀਆਂ ਦੀ ਰੋਜ਼ੀ-ਰੋਟੀ ਬੰਦ ਹੋਣ ਦੀ ਸੰਭਾਵਨਾ ਜ਼ਾਹਿਰ ਕਰਦੇ ਹੋਏ ਦੁਕਾਨਦਾਰਾਂ, ਟੱਟੂ ਵਾਲਿਆਂ ਅਤੇ ਪਾਲਕੀ ਮਾਲਕਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ &lsquoਮਾਤਾ ਵੈਸ਼ਨੋ ਦੇਵੀ ਸੰਘਰਸ਼ ਕਮੇਟੀ&rsquo ਨੇ ਸ਼ਹਿਰ ਵਿੱਚ ਵਿਰੋਧ ਮਾਰਚ ਦੀ ਅਗਵਾਈ ਕੀਤੀ ਅਤੇ ਮੰਗ ਕੀਤੀ ਕਿ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਜਾਵੇ।
ਪਿਛਲੇ ਮਹੀਨ, ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਗੁਫਾ ਮੰਦਰ ਤੱਕ 13 ਕਿਲੋਮੀਟਰ ਲੰਬੇ ਰਸਤੇ &rsquoਤੇ ਚੜ੍ਹਨ ਵਿੱਚ ਮੁਸ਼ਕਿਲ ਮਹਿਸੂਸ ਕਰਨ ਵਾਲੇ ਸੀਨੀਅਰ ਸਿਟੀਜ਼ਨਜ਼, ਬੱਚਿਆਂ ਅਤੇ ਹੋਰ ਲੋਕਾਂ ਲਈ ਮੰਦਰ ਤੱਕ ਪਹੁੰਚ ਆਸਾਨ ਬਣਾਉਣ ਲਈ ਰੋਪਵੇਅ ਸਥਾਪਤ ਕਰਨ ਦਾ ਫੈਸਲਾ ਲਿਆ ਸੀ। ਰੋਪਵੇਅ ਪ੍ਰਾਜੈਕਟ ਦੇ ਵਿਰੋਧ ਵਿੱਚ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਾਲੀਮਾਰ ਪਾਰਕ ਤੋਂ ਇਕ ਵੱਡੀ ਰੈਲੀ ਕੀਤੀ। ਹੱਥਾਂ ਵਿੱਚ ਤਖ਼ਤੀਆਂ ਫੜ ਕੇ ਅਤੇ ਕਾਲੀ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨਕਾਰੀਆਂ ਨੇ ਮੰਦਰ ਬੋਰਡ ਅਤੇ ਪ੍ਰਾਜੈਕਟ ਖ਼ਿਲਾਫ਼ ਨਾਅਰੇ ਲਗਾਏ।
ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਤੋਂ ਵੀ ਹੇਠਾਂ ਡਿੱਗਿਆ
ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਤੋਂ ਵੀ ਹੇਠਾਂ ਖਿਸਕ ਗਿਆ ਹੈ। ਕੈਨੇਡੀਅਨ ਡਾਲਰ, ਜਿਸ ਨੂੰ ਲੂਨੀ ਵੀ ਕਹਿੰਦੇ ਹਨ, ਦੇ ਮੁੱਲ ਵਿਚ ਗਿਰਾਵਟ ਇਸ ਹਫ਼ਤੇ ਦੀ ਉਥਲ-ਪੁਥਲ ਤੋਂ ਬਾਅਦ ਆਈ ਹੈ, ਜਦੋਂ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਬਲੂਮਬਰਗ ਦੇ ਡੇਟਾ ਅਨੁਸਾਰ, ਅੱਜ ਸਵੇਰੇ 1 ਕੈਨੇਡੀਅਨ ਡਾਲਰ 71 ਅਮਰੀਕੀ ਸੈਂਟ ਤੋਂ ਵੀ ਹੇਠਾਂ ਜਾਣ ਤੋਂ ਬਾਅਦ ਦੁਪਹਿਰ ਤੱਕ 71.01 ਸੈਂਟ ਦਰਜ ਹੋਇਆ ਹੈ। ਕੋਵਿਡ ਮਹਾਮਾਰੀ ਵੇਲੇ ਮਾਰਚ 2020 ਤੋਂ ਬਾਅਦ ਦਾ ਇਹ ਸਭ ਤੋਂ ਹੇਠਲਾ ਪੱਧਰ ਸੀ।
ਕੈਨੇਡਾ ਦੀ ਕਮਜ਼ੋਰ ਆਰਥਿਕਤਾ ਦੇ ਚਲਦਿਆਂ ਕੈਨੇਡੀਅਨ ਡਾਲਰ ਦਾ ਮੁੱਲ ਹੇਠਾਂ ਵੱਲ ਆਇਆ ਹੈ। ਉੱਪਰੋਂ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਸਮਾਨ &rsquoਤੇ 25% ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ, ਜਿਸ ਕਰਕੇ ਕੈਨੇਡੀਅਨ ਆਰਥਿਕਤਾ ਨੂੰ ਡੂੰਘੀ ਸੱਟ ਲੱਗ ਸਕਦੀ ਹੈ। ਜਦੋਂ ਟਰੰਪ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਵਿਚ ਜੇਤੂ ਹੋਏ ਸਨ, ਉਸ ਤੋਂ ਬਾਅਦ ਅਮਰੀਕੀ ਡਾਲਰ ਮਜ਼ਬੂਤ ਹੋਇਆ ਹੈ। ਕੈਨੇਡਾ ਫੈਡਰਲ ਸਰਕਾਰ ਨੇ ਫ਼ੌਲ ਇਕਨਾਮਿਕ ਅੱਪਡੇਟ ਪੇਸ਼ ਕੀਤੀ ਜਿਸ ਵਿਚ ਬਜਟ ਘਾਟੇ ਦੇ $ 61.9 ਬਿਲੀਅਨ ਡਾਲਰ ਹੋਣ ਦਾ ਖ਼ੁਲਾਸਾ ਹੋਇਆ। ਕੇਂਦਰੀ ਬੈਂਕ ਇਸ ਸਾਲ ਚਾਰ ਵਾਰੀ ਵਿਆਜ ਦਰ ਵਿਚ ਕਟੌਤੀ ਕਰ ਚੁੱਕਾ ਹੈ। ਅਕਤੂਬਰ ਵਿਚ ਤਾਂ ਬੈਂਕ ਨੇ 50 ਅਧਾਰ ਅੰਕਾਂ ਦੀ ਕਟੌਤੀ ਕੀਤੀ ਸੀ ਕਿਉਂਕਿ ਹੁਣ ਬੈਂਕ ਦੀ ਚਿੰਤਾ ਮਹਿੰਗਾਈ ਨੂੰ ਕਾਬੂ ਕਰਨ ਤੋਂ ਬਦਲ ਕੇ ਮਜ਼ਬੂਤ ਆਰਥਿਕ ਵਿਕਾਸ ਦੀ ਲੋੜ ਵੱਲ ਹੋ ਗਈ ਹੈ।
ਕਿਸਾਨ ਆਗੂ ਡੱਲੇਵਾਲ ਦੀ ਸਿਹਤ ਹੋਰ ਵਿਗੜੀ
ਪਟਿਆਲਾ : ਭੁੱਖ ਹੜਤਾਲ ਕਾਰਨ ਡੱਲੇਵਾਲ ਦਾ ਸਰੀਰ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਉਹ ਆਪਣੇ ਆਪ ਤੁਰਨ ਦੇ ਵੀ ਯੋਗ ਨਹੀਂ ਰਹੇ। ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ 'ਤੇ 23 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (70) ਦੇ ਕਈ ਅੰਗ ਫੇਲ ਹੋਣ ਦਾ ਖਤਰਾ ਹੈ। ਡੱਲੇਵਾਲ ਪਹਿਲਾਂ ਹੀ ਕੈਂਸਰ ਦੇ ਮਰੀਜ਼ ਹਨ। ਵਰਤ ਰੱਖਣ ਕਾਰਨ ਉਸ ਦਾ ਬਲੱਡ ਪ੍ਰੈਸ਼ਰ ਵੀ ਘੱਟ ਹੋ ਰਿਹਾ ਹੈ, ਜਿਸ ਕਾਰਨ ਦਿਲ ਦਾ ਦੌਰਾ ਵੀ ਪੈ ਸਕਦਾ ਹੈ।
ਡੌਨਲਡ ਟਰੰਪ ਵੱਲੋਂ ਭਾਰਤ ਨੂੰ ਵੱਡਾ ਝਟਕਾ
ਵਾਸ਼ਿੰਗਟਨ : ਡੌਨਲਡ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਤੋਂ ਜਾਣ ਵਾਲੀਆਂ ਵਸਤਾਂ &rsquoਤੇ ਜਿੰਨਾ ਟੈਕਸ ਉਹ ਲਾਉਣਗੇ, ਓਨਾ ਹੀ ਟੈਕਸ ਭਾਰਤ ਤੋਂ ਅਮਰੀਕਾ ਆਉਣ ਵਾਲੀਆਂ ਵਸਤਾਂ &rsquoਤੇ ਲਾਇਆ ਜਾਵੇਗਾ। ਕੈਨੇਡਾ, ਮੈਕਸੀਕੋ ਅਤੇ ਚੀਨ ਤੋਂ ਬਾਅਦ ਭਾਰਤ ਨੂੰ ਨਿਸ਼ਾਨੇ &rsquoਤੇ ਲੈਂਦਿਆਂ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਭਾਰਤ ਵਾਲੇ ਅਮਰੀਕੀ ਵਸਤਾਂ &rsquoਤੇ 100 ਤੋਂ 200 ਫੀ ਸਦੀ ਟੈਕਸ ਲਾਉਂਦੇ ਹਨ ਜਦਕਿ ਅਸੀਂ ਕੁਝ ਵੀ ਵਸੂਲ ਨਹੀਂ ਕਰਦੇ। ਟਰੰਪ ਨੇ ਸਾਈਕਲ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਭਾਰਤ ਸਾਨੂੰ ਸਾਈਕਲ ਭੇਜਦਾ ਹੈ ਅਤੇ ਅਮਰੀਕਾ ਵੀ ਭਾਰਤ ਨੂੰ ਸਾਈਕਲ ਸਪਲਾਈ ਕਰਦਾ ਹੈ।
ਰੂਸ ਨੇ ਬਣਾਈ ਕੈਂਸਰ ਦੀ ਵੈਕਸੀਨ
ਮਾਸਕੋ : ਰੂਸ ਵੱਲੋਂ ਕੈਂਸਰ ਦੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ ਜਿਸ ਰਾਹੀਂ ਟਿਊਮਰ ਦਾ ਵਧਣਾ ਰੁਕ ਜਾਂਦਾ ਹੈ ਅਤੇ ਕੈਂਸਰ ਸੈਲ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਰੂਸੀ ਸਿਹਤ ਮੰਤਰਾਲੇ ਦੇ ਰੇਡੀਓਲਾਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦਰੇਈ ਕਪ੍ਰੀਨ ਨੇ ਦੱਸਿਆ ਕਿ 2025 ਵਿਚ ਮੁਲਕ ਦੇ ਲੋਕਾਂ ਨੂੰ ਇਹ ਵੈਕਸੀਨ ਮੁਫ਼ਤ ਦਿਤੀ ਜਾਵੇਗੀ। ਰੂਸ ਦੀ ਇਸ ਖੋਜ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਮੰਨਿਆ ਜਾ ਰਿਹਾ ਹੈ। ਵੈਕਸੀਨ ਦੇ ਕਲੀਨਿਕਨ ਟ੍ਰਾਇਲ ਦੌਰਾਨ ਪਤਾ ਲੱਗਾ ਕਿ ਕੈਂਸਰ ਦੀ ਰੋਕਥਾਮ ਵਿਚ ਇਹ ਬੇਹੱਦ ਕਾਰਗਰ ਸਾਬਤ ਹੁੰਦੀ ਹੈ। ਚੇਤੇ ਰਹੇ ਕਿ ਇਸ ਸਾਲ ਦੇ ਸ਼ੁਰੂ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਮੁਲਕ ਕੈਂਸਰ ਦੀ ਵੈਕਸੀਨ ਬਣਾਉਣ ਦੇ ਬੇਹੱਦ ਨੇੜੇ ਪੁੱਜ ਚੁੱਕਾ ਹੈ। ਵਿਗਿਆਨੀਆਂ ਮੁਤਾਬਕ ਕੈਂਸਰ ਦੀ ਵੈਕਸੀਨ &lsquoਮੈਸੰਜਰ ਆਰ.ਐਲ.ਏ.&rsquo &rsquoਤੇ ਆਧਾਰਤ ਹੈ।
ਅਮਰੀਕਾ ਵਿਚ 2 ਸਿੱਖਾਂ ਨਾਲ ਵਰਤਿਆ ਭਾਣਾ
 ਫਰਿਜ਼ਨੋ : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਦੋ ਸਿੱਖ ਅੱਲ੍ਹੜਾਂ ਦੀ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ ਜਿਨ੍ਹਾਂ ਦੀ ਸ਼ਨਾਖਤ 15 ਸਾਲ ਦੇ ਅੰਤਰਪ੍ਰੀਤ ਸਿੰਘ ਅਤੇ 14 ਸਾਲ ਦੇ ਹਰਜਾਪ ਸਿੰਘ ਵਜੋਂ ਕੀਤੀ ਗਈ ਹੈ। ਫਰਿਜ਼ਨੋ ਪੁਲਿਸ ਨੇ ਦੱਸਿਆ ਕਿ ਦੋਵੇਂ ਜਣੇ ਮੋਟਰਸਾਈਕਲ &rsquoਤੇ ਜਾ ਰਹੇ ਸਨ ਜਦੋਂ ਇਨ੍ਹਾਂ ਦੀ ਟੱਕਰ ਇਕ ਟਰੱਕ ਨਾ ਹੋ ਗਈ। ਹਰਜਾਪ ਸਿੰਘ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਵਿਦਿਆਰਥੀ ਸੀ ਜਦਕਿ ਅੰਤਰਪ੍ਰੀਤ ਸਿੰਘ ਬਾਰੇ ਵਿਸਤਾਰਤ ਜਾਣਕਾਰੀ ਹਾਸਲ ਨਾ ਹੋ ਸਕੀ। ਫਰਿਜ਼ਨੋ ਦੇ ਸਾਊਥ-ਈਸਟ ਇਲਾਕੇ ਵਿਚ ਵਾਪਰੇ ਹਾਦਸੇ ਵੇਲੇ ਨੇੜਿਉਂ ਲੰਘ ਰਹੀ ਰਿਬੇਕਾ ਜ਼ਾਂਬਰਾਨੋ ਨੇ ਆਪਣੀ ਗੱਡੀ ਰੋਕੀ ਅਤੇ ਦੋਹਾਂ ਸਿੱਖ ਨੌਜਵਾਨਾਂ ਦੀ ਮਦਦ ਵਾਸਤੇ ਪੁੱਜ ਗਈ। ਜ਼ਾਂਬਰਾਨੋ ਨੇ ਦੇਖਿਆ ਕਿ ਦੋਵੇਂ ਜਣੇ ਬੁਰੀ ਤਰ੍ਹਾਂ ਜ਼ਖਮੀ ਸਨ ਅਤੇ ਸਾਹ ਲੈਣ ਵਿਚ ਦਿੱਕਤ ਆ ਰਹੀ ਸੀ।