image caption:

ਕਿਸਾਨ ਆਗੂ ਡੱਲੇਵਾਲ ਦੀ ਵਿਗੜੀ ਸਿਹਤ, ਡਾ. ਸਵੈਮਾਨ ਸਿੰਘ ਨੇ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣ ਦੀ ਕੀਤੀ ਅਪੀਲ

ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ ਅੱਜ 43 ਦਿਨ ਪੂਰੇ ਹੋ ਚੁੱਕੇ ਹਨ। ਇਸੀ ਵਿਚਕਾਰ ਦੇਰ ਰਾਤ ਡੱਲੇਵਾਲ ਦੀ ਸਿਹਤ ਅਚਾਨਕ ਬਹੁਤ ਜ਼ਿਆਦਾ ਵਿਗੜ ਗਈ ਸੀ। ਡਾਕਟਰਾਂ ਦਾ ਕਹਿਣਾ ਸੀ ਕਿ ਇੱਕ ਵਾਰ ਤਾਂ ਉਹਨਾਂ ਨੂੰ ਲੱਗਿਆ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਹੱਥਾਂ ਦੇ ਵਿੱਚੋਂ ਜਾ ਰਹੇ ਹਨ। ਡੱਲੇਵਾਲ ਦੀ ਸਿਹਤ ਨੂੰ ਦੇਖਦਿਆਂ ਡਾ. ਸਵੈਮਾਨ ਸਿੰਘ ਨੇ ਸਰਕਾਰ ਨੂੰ ਬਿਨ੍ਹਾਂ ਦੇਰੀ ਕੀਤੇ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ।

ਜਗਜੀਤ ਸਿੰਘ ਡੱਲੇਵਾਲ ਬੀਤੀ ਰਾਤ ਕਰੀਬ ਇੱਕ ਘੰਟੇ ਤੱਕ ਬੇਹੋਸ਼ ਰਹੇ। ਉਨ੍ਹਾਂ ਦੀ ਪੁਲਸ ਰੇਟ 42 ਅਤੇ ਬਲੱਡ ਪ੍ਰੈਸ਼ਰ (BP) ਦੀ ਉਪਰਲੀ ਰੇਂਜ 80 ਅਤੇ ਹੇਠਲੀ ਰੇਂਜ 56 ਤੱਕ ਆ ਗਈ। ਡਾਕਟਰਾਂ ਦੀ ਟੀਮ ਨੇ ਉਸ ਦੇ ਹੱਥਾਂ ਅਤੇ ਲੱਤਾਂ ਦੀ ਮਾਲਿਸ਼ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਸ਼ ਆਇਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਪੀਣ ਲਈ ਪਾਣੀ ਦਿੱਤਾ। ਡੱਲੇਵਾਲ ਦੀ ਸਿਹਤ ਖਰਾਬ ਹੋਣ ਦਾ ਪਤਾ ਲੱਗਦਿਆਂ ਹੀ ਮੋਰਚੇ &lsquoਤੇ ਮੌਜੂਦ ਸਾਰੇ ਕਿਸਾਨ ਜਾਗ ਪਏ। ਉਸ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਰਾਤ ਨੂੰ ਹੀ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ।

ਕੈਨੇਡਾ ਵੱਲ ਮੂੰਹ ਨਹੀਂ ਕਰ ਸਕਣਗੇ ਡਿਪੋਰਟ ਕੀਤੇ ਵਿਦੇਸ਼ੀ ਨਾਗਰਿਕ

ਟੋਰਾਂਟੋ : ਕੈਨੇਡਾ ਤੋਂ ਡਿਪੋਰਟ ਕੀਤੇ ਵਿਦੇਸ਼ੀ ਨਾਗਰਿਕ ਹੁਣ ਕਦੇ ਇਧਰ ਮੂੰਹ ਨਹੀਂ ਕਰਨਗੇ। ਜੀ ਹਾਂ, ਮੁਲਕ ਵਿਚੋਂ ਕੱਢੇ ਜਾਣ ਦਾ ਖਰਚਾ ਦੇਣ ਤੋਂ ਇਨਕਾਰ ਕਰਨ ਵਾਲੇ ਜਾਂ ਅਦਾ ਕਰਨ ਤੋਂ ਅਸਮਰੱਥ ਲੋਕਾਂ ਦੇ ਮਨ ਵਿਚ ਜੇ ਕਦੇ ਵਾਪਸੀ ਦਾ ਖਿਆਲ ਆਇਆ ਤਾਂ ਉਨ੍ਹਾਂ ਨੂੰ 12,800 ਡਾਲਰ ਤੱਕ ਦਾ ਜੁਰਮਾਨਾ ਦੇਣਾ ਹੋਵੇਗਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 1993 ਤੋਂ ਬਾਅਦ ਪਹਿਲੀ ਵਾਰ ਜੁਰਮਾਨਿਆਂ ਵਿਚ ਮੋਟਾ ਵਾਧਾ ਕੀਤਾ ਗਿਆ ਹੈ। ਸੀ.ਬੀ.ਐਸ.ਏ. ਨੇ ਜੁਰਮਾਨੇ ਦੀ ਰਕਮ 12,800 ਡਾਲਰ ਕੀਤੀ ਇਥੇ ਦਸਣਾ ਬਣਦਾ ਹੈ ਕਿ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 2024 ਦੇ ਪਹਿਲੇ 10 ਮਹੀਨੇ ਦੌਰਾਨ ਤਕਰੀਬਨ 14 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਅਤੇ ਸੀ.ਬੀ.ਐਸ.ਏ. ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਡਿਪੋਰਟ ਕਰ ਕੇ ਹਰ ਸਾਲ 5 ਲੱਖ ਡਾਲਰ ਦੀ ਰਕਮ ਇਕੱਤਰ ਕੀਤੀ ਜਾਂਦੀ ਹੈ। ਲੋਕ ਸੁਰੱਖਿਆ ਮੰਤਰੀ ਡੇਵਿਡ ਜੇ. ਮਗਿੰਟੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਾਰਡਰ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਮਕਸਦ ਤਹਿਤ ਜੁਰਮਾਨਿਆਂ ਵਿਚ ਵਾਧਾ ਕੀਤਾ ਗਿਆ ਹੈ।

ਕੈਨੇਡਾ ਵਲੋਂ ਵੀਜ਼ੇ ਪ੍ਰਣਾਲੀ ਵਿਚ ਹੋਰ ਤਬਦੀਲੀ ਅਤੇ ਰੋਕਾਂ ਲਾਗੂ ਸੁਪਰ ਵੀਜ਼ਾ

ਕੈਨੇਡਾ ਸਰਕਾਰ ਨੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਲਈ ਪਰਮਾਨੈਂਟ ਰੈਜ਼ੀਡੈਂਸੀ ਸਪਾਂਸਰਸ਼ਿਪ ਪ੍ਰੋਗਰਾਮ 'ਤੇ ਨਵੀਆਂ ਅਰਜ਼ੀਆਂ ਲੈਣ ਨੂੰ ਅਸਥਾਈ ਤੌਰ ਉਤੇ ਰੋਕ ਦਿੱਤਾ ਹੈ। ਇਸਦਾ ਲਾਗੂ ਹੋਣਾ 2025 ਵਿੱਚ ਹੋਵੇਗਾ। ਇਸ ਕਦਮ ਨੂੰ ਲੈ ਕੇ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਪੈੰਡਿੰਗ ਅਰਜ਼ੀਆਂ ਦੇ ਨਿਬੇੜੇ ਤੇ ਧਿਆਨ ਕੇਂਦਰਿਤ ਕਰਨ ਦਾ ਫ਼ੈਸਲਾ ਕੀਤਾ ਹੈ।  ਕੈਨੇਡਾ ਸਰਕਾਰ ਨੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਲਈ ਨਵੀਆਂ ਸਪਾਂਸਰਸ਼ਿਪ ਅਰਜ਼ੀਆਂ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਮੌਜੂਦਾ 15,000 ਅਰਜ਼ੀਆਂ ਦੇ ਨਿਬੇੜੇ ਨੂੰ ਪਹਿਲ ਦਿੱਤੀ ਜਾਵੇਗੀ। ਸੁਪਰ ਵੀਜ਼ੇ ਦੀ ਮਿਆਦ ਵਧਾਈ ਗਈ: ਹੁਣ ਸੁਪਰ ਵੀਜ਼ੇ ਦੀ ਮਿਆਦ 5 ਸਾਲਾਂ ਤੱਕ ਵਧਾ ਦਿੱਤੀ ਗਈ ਹੈ। ਬੈਕਲਾਗ ਅਤੇ ਪੋਸਟ-ਗਰੈਜੂਏਸ਼ਨ 'ਤੇ ਪ੍ਰਭਾਵ: ਪਿਛਲੇ ਸਾਲਾਂ ਵਿੱਚ 40,000 ਤੋਂ ਵੱਧ ਅਰਜ਼ੀਆਂ ਬੈਕਲਾਗ ਵਿੱਚ ਸਨ। ਵਿਦੇਸ਼ੀ ਕਾਮਿਆਂ ਦੇ ਪੀਆਰ ਕੋਟੇ 'ਤੇ 20% ਕਮੀ ਕਰਕੇ ਇਹ ਗਿਣਤੀ 24,500 ਕਰ ਦਿੱਤੀ ਗਈ। ਅਗਲੇ ਕਦਮ: ਇਮੀਗ੍ਰੇਸ਼ਨ ਯੋਜਨਾ ਤਹਿਤ ਤਿੰਨ ਸਾਲਾਂ ਵਿੱਚ ਇਮੀਗ੍ਰੇਸ਼ਨ ਦੀ ਗਿਣਤੀ ਘਟਾਈ ਜਾਵੇਗੀ।

ਅਮਰੀਕਾ &rsquoਚ ਭਾਰਤੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਪੁਲਿਸ ਅਫ਼ਸਰ ਬਰਖਾਸਤ

ਸਿਐਟਲ : ਅਮਰੀਕਾ ਵਿਚ ਭਾਰਤੀ ਵਿਦਿਆਰਥਣ ਨੂੰ ਗੱਡੀ ਹੇਠ ਦਰੜ ਕੇ ਮਾਰਨ ਵਾਲੇ ਸਿਐਟਲ ਪੁਲਿਸ ਦੇ ਅਫ਼ਸਰ ਨੂੰ ਬਰਖਾਸਤ ਕਰ ਦਿਤਾ ਗਿਆ ਹੈ। 23 ਜਨਵਰੀ 2023 ਨੂੰ ਵਾਪਰੀ ਘਟਨਾ ਦੌਰਾਨ ਕੈਵਿਨ ਡੇਵ ਆਪਣੀ ਪੁਲਿਸ ਕਰੂਜ਼ਰ ਵਿਚ 119 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਐਮਰਜੰਸੀ ਲਾਈਟਾਂ ਵੀ ਨਹੀਂ ਸਨ ਚੱਲ ਰਹੀਆਂ। ਸਿਐਟਲ ਪੁਲਿਸ ਦੇ ਜਵਾਬਦੇਹੀ ਦਫ਼ਤਰ ਦੀ ਪੜਤਾਲ ਮੁਤਾਬਕ ਕੈਵਿਨ ਡੇਵ ਨੇ ਚਾਰ ਵਿਭਾਗੀ ਨੀਤੀਆਂ ਦੀ ਉਲੰਘਣਾ ਕੀਤੀ। ਸਿਐਟਲ ਪੁਲਿਸ ਵੱਲੋਂ 2 ਸਾਲ ਮਗਰੋਂ ਕੀਤੀ ਗਈ ਕਾਰਵਾਈ

ਸਿਐਟਲ ਪੁਲਿਸ ਦੀ ਕਾਰਜਕਾਰੀ ਮੁਖੀ ਸੂ ਰਾਹਰ ਨੇ ਕਿਹਾ, &lsquo&lsquoਸਾਡਾ ਮੰਨਣਾ ਹੈ ਕਿ ਉਸ ਰਾਤ ਪੁਲਿਸ ਅਫਸਰ ਦਾ ਇਰਾਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਸੀ ਜਦੋਂ ਉਹ ਓਵਰਡੋਜ਼ ਦੇ ਇਕ ਸੰਭਾਵਤ ਪੀੜਤ ਵੱਲ ਜਾ ਰਿਹਾ ਸੀ। ਪਰ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆਂ ਸਾਹਮਣੇ ਆਏ ਹੌਲਨਾਕ ਨਤੀਜੇ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।&rsquo&rsquo ਇਥੇ ਦਸਣਾ ਬਣਦਾ ਹੈ ਕਿ ਸਿਐਟਲ ਦੇ ਨਾਲ ਲਗਦੇ ਸਾਊਥ ਲੇਕ ਯੂਨੀਅਨ ਕਸਬੇ ਵਿਚ ਰਹਿੰਦੀ ਜਾਹਨਵੀ ਪੈਦਲ ਜਾ ਰਹੀ ਸੀ ਜਦੋਂ ਪੁਲਿਸ ਕਰੂਜ਼ਰ ਨੇ ਉਸ ਨੂੰ ਟੱਕਰ ਮਾਰੀ। ਜਾਹਨਵੀ ਕੰਦੁਲਾ 2021 ਵਿਚ ਅਮਰੀਕਾ ਪੁੱਜੀ ਸੀ ਅਤੇ ਕੁਝ ਸਮਾਂ ਟੈਕਸਸ ਵਿਖੇ ਆਪਣੇ ਇਕ ਰਿਸ਼ਤੇਦਾਰ ਕੋਲ ਰਹਿਣ ਮਗਰੋਂ ਨੌਰਥ ਈਸਟ੍ਰਨ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਜਾਹਨਵੀ ਦੇ ਪਿਤਾ ਪਹਿਲਾਂ ਹੀ ਇਸ ਦੁਨੀਆਂ ਵਿਚ ਨਹੀਂ ਅਤੇ ਮਾਂ ਨੇ ਕਰਜ਼ਾ ਲੈ ਕੇ ਉਸ ਨੂੰ ਅਮਰੀਕਾ ਪੜ੍ਹਨ ਭੇਜਿਆ। ਜਾਹਨਵੀ ਪੜ੍ਹਾਈ ਪੂਰੀ ਕਰਨ ਮਗਰੋਂ ਆਪਣੀ ਮਾਂ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ ਪਰ ਸਭ ਕੁਝ ਖੇਰੂੰ ਖੇਰੂੰ ਹੋ ਗਿਆ। ਜਾਹਨਵੀ ਮਾਮਲੇ ਵਿਚ ਕੈਵਿਨ ਡੇਵ ਦੀ ਬਰਖਾਸਤਗੀ ਤੋਂ ਪਹਿਲਾਂ ਉਸ ਪੁਲਿਸ ਅਫ਼ਸਰ ਨੂੰ ਵੀ ਬਰਖਾਸਤ ਕੀਤਾ ਜਾ ਚੁੱਕਾ ਹੈ ਜੋ ਜਾਹਨਵੀ ਦੀ ਮੌਤ ਦੀ ਖਬਰ ਸੁਣ ਕੇ ਤਾੜੀ ਮਾਰ ਕੇ ਹੱਸਿਆ।

ਡੂੰਘੀ ਚਿੰਤਾ ਵਿਚ ਡੁੱਬੇ ਪੱਛਮੀ ਮੁਲਕਾਂ ਦੇ ਸਿਹਤ ਮਾਹਰ

ਨਿਊ ਯਾਰਕ : ਪੱਛਮੀ ਦੁਨੀਆਂ ਦੇ ਸਿਹਤ ਮਾਹਰਾਂ ਦਾ ਮੱਥਾ ਠਣਕ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਇਕਸੁਰ ਆਵਾਜ਼ ਵਿਚ ਚੀਨ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਮੈਟਾਨਿਊਮੋਵਾਇਰਸ ਦੇ ਮਰੀਜ਼ਾਂ ਦੀ ਅਸਲ ਗਿਣਤੀ ਅਤੇ ਇਸ ਦੀ ਤੀਬਰਤਾ ਬਾਰੇ ਸਪੱਸ਼ਟ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਅਮਰੀਕਾ ਵਿਚ ਐਚ.ਐਮ.ਪੀ.ਵੀ. ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਮੌਜੂਦਾ ਹਾਲਾਤ ਇੰਨ-ਬਿੰਨ 2019 ਵਿਚ ਕੋਰੋਨਾ ਫੈਲਣ ਵੇਲੇ ਹਾਲਾਤ ਨਾਲ ਮੇਲ ਖਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਹਸਪਤਾਲਾਂ ਵਿਚ ਹਜ਼ਾਰਾਂ ਮਰੀਜ਼ ਪੁੱਜ ਰਹੇ ਹਨ ਅਤੇ ਸੋਸ਼ਲ ਮੀਡੀਆ &rsquoਤੇ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ ਪਰ ਚੀਨ ਸਰਕਾਰ ਮਰੀਜ਼ਾਂ ਦੀ ਅਸਲ ਗਿਣਤੀ ਬਾਰੇ ਦੱਸਣ ਨੂੰ ਤਿਆਰ ਨਹੀਂ।

ਡਗ ਫ਼ੋਰਡ ਵੱਲੋਂ ਅਮਰੀਕਾ ਦਾ ਅਲਾਸਕਾ ਸੂਬਾ ਖਰੀਦਣ ਦੀ ਪੇਸ਼ਕਸ਼

ਟੋਰਾਂਟੋ : ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣਾ ਦੀ ਸੁਰ ਅਲਾਪ ਰਹੇ ਡੌਨਲਡ ਟਰੰਪ ਨੂੰ ਮੋੜਵਾਂ ਜਵਾਬ ਦਿੰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਮਰੀਕਾ ਦਾ ਅਲਾਸਕਾ ਸੂਬਾ ਖਰੀਦਣ ਦੀ ਪੇਸ਼ਕਸ਼ ਕਰ ਦਿਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਗ ਫੋਰਡ ਨੇ ਕਿਹਾ, &lsquo&lsquoਜੇ ਅਸੀਂ ਅਲਾਸਕਾ ਖਰੀਦ ਲਈਏ ਅਤੇ ਇਸ ਦੇ ਨਾਲ ਹੀ ਮਿਨੇਸੋਟਾ ਵੱਲ ਵੀ ਧਿਆਨ ਕੇਂਦਰਤ ਕੀਤਾ ਜਾਵੇ ਤਾਂ ਕਿਵੇਂ ਰਹੇਗਾ?&rsquo&rsquo ਡਗ ਫੋਰਡ ਦਾ ਕਹਿਣਾ ਸੀ ਕਿ ਟਰੰਪ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਅਸਲੀਅਤ ਤੋਂ ਕੋਹਾਂ ਦੂਰ ਹਨ। ਬਿਨਾਂ ਸ਼ੱਕ ਟਰੰਪ ਨੂੰ ਅਜਿਹੀਆਂ ਟਿੱਪਣੀਆਂ ਕਰਨ ਦੀ ਆਦਤ ਹੈ ਅਤੇ ਉਨ੍ਹਾਂ ਦੇ ਆਲੇ ਦੁਆਲੇ ਲਤੀਫਿਆਂ ਵਾਲਾ ਮਾਹੌਲ ਵੀ ਬਣਿਆ ਰਹਿੰਦਾ ਹੈ ਪਰ ਸੰਜੀਦਗੀ ਨਾਲ ਦੇਖਿਆ ਜਾਵੇ ਤਾਂ ਇਹ ਕਦੇ ਵੀ ਸੰਭਵ ਨਹੀਂ।ਡੌਨਲਡ ਟਰੰਪ ਨੂੰ ਦਿਤਾ ਮੋੜਵਾਂ ਜਵਾਬ ਦੱਸ ਦੇਈਏ ਕਿ ਉਨਟਾਰੀਓ ਦੇ ਪ੍ਰੀਮੀਅਰ ਇਸ ਤੋਂ ਪਹਿਲਾਂ ਅਮਰੀਕਾ ਦੀ ਸ਼ਰਾਬ &rsquoਤੇ ਪਾਬੰਦੀ ਲਾਉਣ ਅਤੇ ਅਮਰੀਕਾ ਨੂੰ ਵੇਚੀ ਜਾ ਰਹੀ ਬਿਜਲੀ ਬੰਦ ਕਰਨ ਦੀਆਂ ਗੱਲਾਂ ਕਰ ਚੁੱਕੇ ਹਨ ਪਰ ਕੈਨੇਡਾ ਦੇ ਕਈ ਸੂਬੇ ਉਨ੍ਹਾਂ ਨਾਲ ਸਹਿਮਤ ਨਜ਼ਰ ਨਹੀਂ ਆਏ। ਡਗ ਫੋਰਡ ਨੇ ਉਮੀਦ ਜ਼ਾਹਰ ਕੀਤੀ ਕਿ ਕੈਨੇਡਾ ਵਿਚ ਸਿਆਸੀ ਹਿਲਜੁਲ ਦੇ ਬਾਵਜੂਦ ਫੈਡਰਲ ਅਧਿਕਾਰੀਆਂ ਦਾ ਧਿਆਨ ਅਮਰੀਕਾ ਵੱਲੋਂ ਆ ਰਹੇ ਟੈਕਸਾਂ ਦੇ ਖਤਰੇ ਵੱਲ ਕੇਂਦਰਤ ਰਹੇਗਾ। ਜੇ ਫਿਰ ਵੀ ਅਮਰੀਕਾ ਵੱਲੋਂ ਸਖ਼ਤ ਫੈਸਲਾ ਲਿਆ ਜਾਂਦਾ ਹੈ ਤਾਂ ਕੈਨੇਡਾ ਸਰਕਾਰ ਕੋਲ ਜਵਾਬੀ ਯੋਜਨਾ ਹੋਣੀ ਲਾਜ਼ਮੀ ਹੈ। ਡਗ ਫ਼ੋਰਡ ਨੇ ਅੱਗੇ ਕਿਹਾ ਕਿ ਜਸਟਿਨ ਟਰੂਡੋ ਹਾਲੇ ਵੀ ਇਕ ਜਾਂ ਦੋ ਮਹੀਨੇ ਪ੍ਰਧਾਨ ਮੰਤਰੀ ਰਹਿਣਗੇ ਅਤੇ ਉਨ੍ਹਾਂ ਨੂੰ ਕੈਨੇਡੀਅਨ ਪ੍ਰੀਮੀਅਰਜ਼ ਨਾਲ ਆਹਮੋ ਸਾਹਮਣੀ ਮੀਟਿੰਗ ਕਰਦਿਆਂ ਠੋਸ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ।

ਭਾਰਤ ਤੋਂ ਪਰਮਾਣੂ ਪਾਬੰਦੀ ਹਟਾਏਗਾ ਅਮਰੀਕਾ

ਨਵੀਂ ਦਿੱਲੀ : ਅਮਰੀਕਾ ਨੇ 26 ਸਾਲਾਂ ਬਾਅਦ ਭਾਰਤ ਤੋਂ ਲਗਾਈਆਂ ਗਈਆਂ ਪਰਮਾਣੂ ਪਾਬੰਦੀਆਂ ਨੂੰ ਹਟਾਉਣ ਦਾ ਫ਼ੈਸਲਾ ਲਿਆ ਹੈ, ਜਿਸ ਨਾਲ ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਸਮਝੌਤਿਆਂ ਦੀ ਸੰਭਾਵਨਾ ਉੱਚੀ ਹੋ ਗਈ ਹੈ। ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ, ਜੇਕ ਸੁਲੀਵਨ ਨੇ ਕਿਹਾ ਕਿ ਅਮਰੀਕਾ ਜਲਦ ਹੀ ਭਾਰਤੀ ਪਰਮਾਣੂ ਕੰਪਨੀਆਂ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾ ਦੇਵੇਗਾ, ਜਿਸ ਨਾਲ ਭਾਰਤੀ ਅਤੇ ਅਮਰੀਕੀ ਕੰਪਨੀਆਂ ਵਿਚਕਾਰ ਦੋਵਾਂ ਦੇਸ਼ਾਂ ਦੇ ਸਮਝੌਤੇ ਹੋਣਗੇ। ਇਸ ਨਵੀਂ ਨੀਤੀ ਦੇ ਨਾਲ, ਭਾਰਤੀ ਪਰਮਾਣੂ ਕੰਪਨੀਆਂ ਨੂੰ ਅਮਰੀਕੀ ਸਰਕਾਰ ਤੋਂ ਸਹਿਯੋਗ ਅਤੇ ਭਵਿੱਖ ਵਿੱਚ ਸੈਮੀਕੰਡਕਟਰ ਤਕਨੀਕ 'ਤੇ ਵੀ ਸਹਿਯੋਗ ਮਿਲ ਸਕਦਾ ਹੈ। ਭਾਰਤ ਲਈ ਇੱਕ ਮਹੱਤਵਪੂਰਨ ਮੋੜ ਹੈ, ਕਿਉਂਕਿ ਇਸ ਨਾਲ ਭਵਿੱਖ ਵਿੱਚ ਦੁਨੀਆਂ ਭਰ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤੀ ਮਿਲ ਸਕਦੀ ਹੈ। ਸਾਰੇ ਰੁਕਾਵਟਾਂ ਹਟਣ ਨਾਲ, ਭਾਰਤ ਅਤੇ ਅਮਰੀਕਾ ਇੱਕ ਦੂਜੇ ਦੇ ਨਾਲ ਟੈਕਨੋਲੋਜੀ ਅਤੇ ਵਿਗਿਆਨਿਕ ਖੇਤਰ ਵਿੱਚ ਜ਼ਿਆਦਾ ਸਹਿਯੋਗ ਕਰ ਸਕਣਗੇ। ਦਰਅਸਲ ਭਾਰਤ ਦੇ ਅਮਰੀਕਾ ਨਾਲ ਵਧਦੇ ਸਬੰਧਾਂ ਦਰਮਿਆਨ ਇੱਕ ਚੰਗੀ ਖ਼ਬਰ ਆਈ ਹੈ। ਭਾਰਤ ਦੌਰੇ 'ਤੇ ਆਏ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਕਹਿਣਾ ਹੈ ਕਿ ਪੋਖਰਣ ਪ੍ਰੀਖਣ ਤੋਂ ਬਾਅਦ ਲਗਾਈਆਂ ਗਈਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਅਮਰੀਕਾ ਦਾ ਇਹ ਐਲਾਨ ਭਾਰਤ ਲਈ ਚੰਗੀ ਖ਼ਬਰ ਹੈ। ਇਸ ਤੋਂ ਇਲਾਵਾ ਭਵਿੱਖ 'ਚ ਦੋਵਾਂ ਦੇਸ਼ਾਂ ਵਿਚਾਲੇ ਪ੍ਰਮਾਣੂ ਸਮਝੌਤੇ ਵੀ ਕੀਤੇ ਜਾ ਸਕਦੇ ਹਨ।

ਦਿੱਲੀ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ, ਕਾਂਗਰਸ ਨੇ &lsquoਪਿਆਰੀ ਦੀਦੀ&rsquo ਸਕੀਮ ਦਾ ਕੀਤਾ ਐਲਾਨ

ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਮਹਿਲਾਵਾਂ ਲਈ ਵੱਡਾ ਐਲਾਨ ਕੀਤਾ ਹੈ। ਕਾਂਗਰਸ ਨੇ ਅੱਜ ਸੋਮਵਾਰ ਨੂੰ ਦਿੱਲੀ ਦੀਆਂ ਮਹਿਲਾਵਾਂ ਲਈ &lsquoਪਿਆਰੀ ਦੀਦੀ&rsquo ਸਕੀਮ ਲਾਂਚ ਕੀਤੀ। ਇਸ ਯੋਜਨਾ ਤਹਿਤ ਦਿੱਲੀ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 2500 ਰੁਪਏ ਮਿਲਣਗੇ। ਇਸ ਯੋਜਨਾ ਦਾ ਐਲਾਨ ਕਰਦੇ ਹੋਏ ਕਾਂਗਰਸ ਨੇਤਾ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਉਹ ਸੱਤਾ &lsquoਚ ਆਉਣ ਤੋਂ ਬਾਅਦ ਪਹਿਲੀ ਕੈਬਨਿਟ ਬੈਠਕ &lsquoਚ ਇਸ ਯੋਜਨਾ ਨੂੰ ਮਨਜ਼ੂਰੀ ਦੇਣਗੇ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਦਿੱਲੀ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਸਾਡੀ ਪਹਿਲੀ ਕੈਬਨਿਟ ਵਿੱਚ &lsquoਪਿਆਰੀ ਦੀਦੀ&rsquo ਸਕੀਮ ਨੂੰ ਲਾਗੂ ਕੀਤਾ ਜਾਵੇਗਾ। ਦਿੱਲੀ ਦੀਆਂ ਮਹਿਲਾਵਾਂ ਨੂੰ 2500 ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਕੀਮ ਉਸੇ ਮਾਡਲ &lsquoਤੇ ਹੈ ਜੋ ਅਸੀਂ ਕਰਨਾਟਕ ਵਿੱਚ ਲਾਗੂ ਕੀਤਾ ਸੀ।

ਟਰੂਡੋ ਦੀ ਥਾਂ ਲੈਣ &rsquoਚ ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਦਾ ਨਾਂ ਸ਼ਾਮਲ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਉਹ ਅਗਲੇ ਨਵੇਂ ਨੇਤਾ ਦੀ ਚੋਣ ਹੋਣ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਗੇ। ਇਸ ਦਾ ਮਤਲਬ ਹੈ ਕਿ ਹੁਣ ਉਨ੍ਹਾਂ ਦੀ ਪਾਰਟੀ ਨੂੰ ਆਮ ਚੋਣਾਂ &rsquoਚ ਜਾਣ ਤੋਂ ਪਹਿਲਾਂ ਨਵਾਂ ਨੇਤਾ ਚੁਣਨਾ ਹੋਵੇਗਾ।

ਹਾਲਾਂਕਿ ਚੋਣਾਂ ਸਬੰਧੀ ਆ ਰਹੇ ਸਰਵੇਖਣਾਂ 'ਚ ਉਨ੍ਹਾਂ ਦੀ ਪਾਰਟੀ ਹਾਰ ਵੱਲ ਵਧਦੀ ਨਜ਼ਰ ਆ ਰਹੀ ਹੈ। ਟਰੂਡੋ ਦੇ ਅਸਤੀਫੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨਵੇਂ ਨੇਤਾ ਦੇ ਅਹੁਦੇ ਲਈ ਕਈ ਨਾਂ ਸਾਹਮਣੇ ਆ ਰਹੇ ਹਨ। ਇਨ੍ਹਾਂ &rsquoਚ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਤੋਂ ਲੈ ਕੇ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਤੱਕ ਦੇ ਨਾਂ ਸ਼ਾਮਲ ਹਨ। ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋ ਸਕਦਾ ਹੈ, ਇਸ ਦੇ ਆਲੇ-ਦੁਆਲੇ ਸੱਤ ਨਾਂ ਘੁੰਮ ਰਹੇ ਹਨ, ਜਿਨ੍ਹਾਂ &rsquoਚੋਂ ਸਭ ਤੋਂ ਦਿਲਚਸਪ ਨਾਂ ਦੇਸ਼ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਦਾ ਹੈ। 57 ਸਾਲ ਦੀ ਅਨੀਤਾ ਨੇ ਸਾਲ 2019 'ਚ ਰਾਜਨੀਤੀ 'ਚ ਐਂਟਰੀ ਕੀਤੀ ਸੀ।

ਖਡੂਰ ਸਾਹਿਬ ਦੇ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਘਰ &rsquoਚ ਨਜ਼ਰਬੰਦ ਪੁਲੀਸ ਨੇ ਤੜਕੇ ਹੀ ਕੀਤੀ ਰਿਹਾਇਸ਼ ਦੀ ਘੇਰਾਬੰਦੀ

ਰਈਆ- ਪੁਲੀਸ ਨੇ ਮੰਗਲਵਾਰ ਸਵੇਰੇ ਹਲਕਾ ਖਡੂਰ ਸਾਹਿਬ ਦੇ ਐਮਪੀ ਅੰਮ੍ਰਿਤਪਾਲ ਸਿੰਘ ਘਰ ਦੀ ਘੇਰਾਬੰਦੀ ਕਰ ਕੇ ਉਨ੍ਹਾਂ ਦੇ ਪਿਤਾ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਮਪੀ ਦੇ ਪਿਤਾ ਤਰਸੇਮ ਸਿੰਘ ਵੱਲੋਂ ਐਸਏਐਸ ਨਗਰ (ਮੁਹਾਲੀ) ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਹੋਏ ਕੌਮੀ ਇਨਸਾਫ਼ ਮੋਰਚੇ ਵਿਚ ਜਾਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਦੇ ਮੱਦੇਨਜ਼ਰ ਅੱਜ ਤੜਕੇ ਹੀ ਪੁਲੀਸ ਵੱਲੋਂ ਘੇਰਾਬੰਦੀ ਕਰ ਕੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇਸ ਮੌਕੇ ਤਰਸੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, &lsquo&lsquoਇਹ ਬਹੁਤ ਵੱਡੀ ਧੱਕੇਸ਼ਾਹੀ ਹੈ। ਅਸੀਂ ਕੱਲ੍ਹ ਕੌਮੀ ਇਨਸਾਫ ਮੋਰਚੇ ਵਿਚ ਜਾਣ ਵਾਸਤੇ ਸੋਚ ਰਹੇ ਸੀ ਤੇ ਸਾਨੂੰ ਹੁਣੇ ਪੁਲੀਸ ਨੇ ਚਾਰੇ ਪਾਸਿਆਂ ਘੇਰਾ ਪਾ ਲਿਆ ਗਿਆ ਹੈ।&rsquo&rsquo

ਭਾਰਤ ਜਲਦੀ ਹੀ 100 ਕਰੋੜ ਵੋਟਰਾਂ ਵਾਲਾ ਦੇਸ਼ ਹੋਵੇਗਾ: ਸੀਈਸੀ ਰਾਜੀਵ ਕੁਮਾਰ

ਨਵੀਂ ਦਿੱਲੀ- ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਭਾਰਤ ਇੱਕ ਅਰਬ ਰਜਿਸਟਰਡ ਵੋਟਰਾਂ ਵਾਲਾ ਦੇਸ਼ ਬਣਨ ਲਈ ਤਿਆਰ ਹੈ, ਜੋ ਕਿ ਵਿਸ਼ਵ ਦਾ ਸਭ ਤੋਂ ਵੱਡਾ ਵੋਟਰ ਆਧਾਰ ਹੈ। ਕੌਮੀ ਰਾਜਧਾਨੀ ਵਿੱਚ ਵਿਗਿਆਨ ਭਵਨ ਦੇ ਪਲੇਨਰੀ ਹਾਲ ਵਿੱਚ ਆਯੋਜਿਤ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ,&lsquo&lsquo2024 ਵਿਸ਼ਵ ਪੱਧਰ &rsquoਤੇ ਇੱਕ ਮਹੱਤਵਪੂਰਨ ਸਾਲ ਰਿਹਾ ਹੈ, ਅਸੀਂ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਚੋਣਾਂ ਕਰਵਾਈਆਂ, ਨਾਲ ਹੀ ਆਮ ਚੋਣਾਂ ਕਰਵਾਈਆਂ ਅਤੇ ਕਈ ਰਿਕਾਰਡ ਕਾਇਮ ਕੀਤੇ। ਜਿਨ੍ਹਾਂ ਵਿਚ ਵੱਧ ਤੋਂ ਵੱਧ ਵੋਟਰ ਮਤਦਾਨ, ਹਿੰਸਾ ਰਹਿਤ ਚੋਣਾਂ, ਰਿਕਾਰਡ ਜ਼ਬਤ ਅਤੇ ਜਨਤਾ ਅਤੇ ਔਰਤਾਂ ਦੀ ਵਧੀ ਹੋਈ ਭਾਗੀਦਾਰੀ ਸ਼ਾਮਲ ਹੈ।&rsquo&rsquo


ਜਬਰ ਜਨਾਹ ਕੇਸ: Asaram ਨੂੰ 31 ਮਾਰਚ ਤੱਕ ਅੰਤਰਿਮ ਜ਼ਮਾਨਤ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ 2013 ਦੇ ਜਬਰ ਜਨਾਹ ਦੇ ਇੱਕ ਕੇਸ ਵਿੱਚ ਜੇਲ੍ਹ ਵਿੱਚ ਬੰਦ ਆਸਾਰਾਮ ਨੂੰ ਮੈਡੀਕਲ ਆਧਾਰ &rsquoਤੇ 31 ਮਾਰਚ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਰਾਜੇਸ਼ ਬਿੰਦਲ ਦੀ ਬੈਂਚ ਨੇ ਆਸਾਰਾਮ ਨੂੰ ਰਿਹਾਈ ਤੋਂ ਬਾਅਦ ਆਪਣੇ ਪੈਰੋਕਾਰਾਂ ਨੂੰ ਨਾ ਮਿਲਣ ਦਾ ਨਿਰਦੇਸ਼ ਦਿੱਤਾ। ਸਿਖਰਲੀ ਅਦਾਲਤ ਨੇ ਕਿਹਾ ਕਿ 86 ਸਾਲਾ ਆਸਾਰਾਮ ਦਿਲ ਦੀ ਬਿਮਾਰੀ ਤੋਂ ਇਲਾਵਾ ਉਮਰ ਸੰਬੰਧੀ ਕਈ ਸਿਹਤ ਸਥਿਤੀਆਂ ਤੋਂ ਪੀੜਤ ਸਨ।

ਅਦਾਲਤ ਨੇ 2023 ਵਿੱਚ ਗਾਂਧੀਨਗਰ ਦੀ ਇੱਕ ਅਦਾਲਤ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਲਈ ਆਸਾਰਾਮ ਦੀ ਪਟੀਸ਼ਨ &rsquoਤੇ ਗੁਜਰਾਤ ਸਰਕਾਰ ਦਾ ਜਵਾਬ ਮੰਗਿਆ ਸੀ। 29 ਅਗਸਤ 2024 ਨੂੰ ਗੁਜਰਾਤ ਹਾਈ ਕੋਰਟ ਨੇ ਮੁਅੱਤਲੀ ਦੀ ਮੰਗ ਕਰਨ ਵਾਲੀ ਆਸਾਰਾਮ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ ਰਾਹਤ ਦੇਣ ਦਾ ਕੋਈ ਮਾਮਲਾ ਨਹੀਂ ਮਿਲਿਆ।

ਇੱਕ ਔਰਤ, ਜੋ ਗਾਂਧੀਨਗਰ ਨੇੜੇ ਆਸਾਰਾਮ ਦੇ ਆਸ਼ਰਮ ਵਿੱਚ ਰਹਿੰਦੀ ਸੀ, ਵੱਲੋਂ 2013 ਵਿਚ ਦਾਇਰ ਕੀਤੇ ਕੇਸ ਵਿਚ ਹੇਠਲੀ ਅਦਾਲਤ ਨੇ ਜਨਵਰੀ 2023 ਵਿੱਚ ਆਸਾਰਾਮ ਨੂੰ ਦੋਸ਼ੀ ਠਹਿਰਾਇਆ ਸੀ। ਆਸਾਰਾਮ ਇਸ ਸਮੇਂ ਬਲਾਤਕਾਰ ਦੇ ਇੱਕ ਹੋਰ ਮਾਮਲੇ ਵਿੱਚ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਹੈ।


ਭਾਰਤੀ ਕੰਪਨੀਆਂ ਤੋਂ ਪਾਬੰਦੀ ਹਟਾਏਗਾ ਅਮਰੀਕਾ

ਨਵੀਂ ਦਿੱਲੀ- ਅਮਰੀਕਾ ਵੱਲੋਂ ਪਰਮਾਣੂ ਊਰਜਾ &rsquoਚ ਕਾਰੋਬਾਰ ਕਰਨ ਵਾਲੀਆਂ ਕਈ ਭਾਰਤੀ ਕੰਪਨੀਆਂ ਤੋਂ ਛੇਤੀ ਪਾਬੰਦੀ ਹਟਾ ਲਈ ਜਾਵੇਗੀ। ਇਹ ਫ਼ੈਸਲਾ ਭਾਰਤ-ਅਮਰੀਕਾ ਸਿਵਲ ਪਰਮਾਣੂ ਸਬੰਧਾਂ &rsquoਚ ਅਹਿਮ ਸਾਬਤ ਹੋ ਸਕਦਾ ਹੈ। ਕੁਝ ਭਾਰਤੀ ਕੰਪਨੀਆਂ &rsquoਤੇ ਕਈ ਦਹਾਕਿਆਂ ਤੋਂ ਪਾਬੰਦੀ ਲੱਗੀ ਹੋਈ ਹੈ। ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੈਕ ਸੁਲੀਵਨ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ ਸਿਵਲ ਪਰਮਾਣੂ ਖੇਤਰ &rsquoਚ ਸਹਿਯੋਗ ਦੀ ਇਜਾਜ਼ਤ ਦੇਣ ਲਈ &lsquoਪਾਬੰਦੀਸ਼ੁਦਾ ਸੂਚੀ&rsquo &rsquoਚ ਸ਼ਾਮਲ ਭਾਰਤੀ ਕੰਪਨੀਆਂ ਤੋਂ ਰੋਕ ਹਟਾਉਣ ਦੇ ਫ਼ੈਸਲੇ ਨੂੰ ਅੰਤਿਮ ਰੂਪ ਦੇ ਰਿਹਾ ਹੈ। ਭਾਰਤ ਅਤੇ ਅਮਰੀਕਾ ਨੇ ਮਾਰਚ 2006 &rsquoਚ ਸਿਵਲ ਪਰਮਾਣੂ ਸਹਿਯੋਗ ਸਮਝੌਤੇ &rsquoਤੇ ਦਸਤਖ਼ਤ ਕੀਤੇ ਸਨ ਪਰ ਭਾਰਤੀ ਕੰਪਨੀਆਂ &rsquoਤੇ ਪਾਬੰਦੀਆਂ ਕਾਇਮ ਰਹੀਆਂ।

ਸੂਚੀ &rsquoਚ ਇੰਦਰਾ ਗਾਂਧੀ ਪਰਮਾਣੂ ਖੋਜ ਕੇਂਦਰ ਅਤੇ ਭਾਬਾ ਪਰਮਾਣੂ ਖੋਜ ਕੇਂਦਰ ਵਰਗੀਆਂ ਕੰਪਨੀਆਂ ਸ਼ਾਮਲ ਹਨ। ਸੁਲੀਵਨ ਨੇ ਕਿਹਾ, &lsquo&lsquoਅੱਜ ਮੈਂ ਐਲਾਨ ਕਰ ਸਕਦਾ ਹਾਂ ਕਿ ਭਾਰਤੀ ਅਤੇ ਅਮਰੀਕੀ ਕੰਪਨੀਆਂ ਵਿਚਾਲੇ ਪਰਮਾਣੂ ਸਹਿਯੋਗ ਤੋਂ ਰੋਕਣ ਵਾਲੀਆਂ ਸ਼ਰਤਾਂ ਹਟਾਉਣ ਲਈ ਅਮਰੀਕਾ ਲੋੜੀਂਦੇ ਕਦਮ ਚੁੱਕ ਰਿਹਾ ਹੈ।&rsquo&rsquo


ਚੀਨ ਨੇ ਮਾਊਂਟ ਐਵਰੇਸਟ ਦੇ ਖੇਤਰਾਂ ਨੂੰ ਸੈਲਾਨੀਆਂ ਲਈ ਬੰਦ ਕੀਤਾ

ਬੀਜਿੰਗ- ਚੀਨ ਨੇ ਮੰਗਲਵਾਰ ਨੂੰ ਤਿੱਬਤ ਵਿੱਚ ਆਏ 6.8 ਸ਼ਿੱਦਤ ਦੇ ਭੂਚਾਲ ਤੋਂ ਬਾਅਦ ਮਾਊਂਟ ਐਵਰੇਸਟ ਦੇ ਆਪਣੇ ਹਿੱਸੇ ਦੇ ਖੇਤਰਾਂ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਹੈ। ਮਾਊਂਟ ਐਵਰੇਸਟ ਨੂੰ ਮਾਊਂਟ ਕਿਊਮੋਲੰਗਮਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਡਿੰਗਰੀ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਦਾ ਆਧਾਰ ਸ਼ਿਵਿਰ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਭੂਚਾਲ ਦੇ ਬਾਅਦ ਕਰਮਚਾਰੀ ਅਤੇ ਸੈਲਾਨੀ ਸੁਰੱਖਿਅਤ ਹਨ।

ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਡਿਂਗਰੀ ਕਲਚਰ ਐਂਡ ਟੂਰਿਜ਼ਮ ਬਿਊਰੋ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੁੰਦਰ ਖੇਤਰ ਵਿਚ ਹੋਟਲ ਦੀਆਂ ਇਮਾਰਤਾਂ ਅਤੇ ਆਸਪਾਸ ਦਾ ਖੇਤਰ ਠੀਕ ਠਾਕ ਹੈ। ਹਾਲਾਂਕਿ, ਡਿੰਗਰੀ ਵਿੱਚ ਸਥਿਤ ਚੀਨੀ ਵਿਗਿਆਨ ਅਕਾਦਮੀ ਦੇ ਵਾਇਮੁੰਡਲ ਅਤੇ ਪਰਿਆਵਰਨ ਅਨੁਸੰਧਾਨ ਲਈ ਕਿਊਮੋਲੰਗਮਾ ਸਟੇਸ਼ਨ ਵਿੱਚ ਬਿਜਲੀ ਗੁਲ ਹੈ। ਇਸ ਦੇ ਬਾਵਜੂਦ ਸੁਵਿਧਾਵਾਂ ਚੰਗੀ ਸਥਿਤੀ ਵਿੱਚ ਹਨ।