ਅੱਜ ਦੀਆਂ ਮੁੱਖ ਖਬਰਾਂ 19 december 2025
ਅੰਮ੍ਰਿਤਸਰ: 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਸੀਨੀਅਰ ਲੀਡਰਸ਼ਿਪ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪਾਰਟੀ ਦੀ ਮੀਟਿੰਗ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਆਏ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਅਸੀਂ ਮੈਂਬਰਸ਼ਿਪ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਭਰਤੀ ਵਿਚੋਂ ਹੀ ਜ਼ਿਲ੍ਹਾ ਪ੍ਰਧਾਨ ਲਗਾਏ ਜਾਣਗੇ।
ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਮੁੜ ਸਿਰਜਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਬਚਾਉਣ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਬੇੜਾਗਰਕ ਨੇ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ 2 ਦਸੰਬਰ ਵਾਲੇ ਹੁਕਮਨਾਮੇ ਨੂੰ ਵੀ ਨਹੀਂ ਮੰਨ ਰਹੇ।  
ਕਿਰਾਏਦਾਰਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ ਅਤੇ ਪਾਣੀ ਦੀ ਸਹੂਲਤ: ਕੇਜਰੀਵਾਲ
ਨਵੀਂ ਦਿੱਲੀ-  ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਦੁਬਾਰਾ ਦਿੱਲੀ ਵਿਚ ਸੱਤਾ &rsquoਚ ਆਉਂਦੀ ਹੈ ਤਾਂ ਕਿਰਾਏਦਾਰਾਂ ਨੂੰ ਵੀ ਮੁਫ਼ਤ ਬਿਜਲੀ ਅਤੇ ਪਾਣੀ ਦਾ ਲਾਭ ਦੇਣ ਲਈ ਫੈਸਲਾਕੁਨ ਕਦਮ ਚੁੱਕੇਗੀ। ਉਨ੍ਹਾਂ ਇਹ ਗੱਲ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।
ਉਨ੍ਹਾਂ ਇਸ ਮੌਕੇ ਦਿੱਲੀ ਭਰ ਵਿੱਚ ਕਿਰਾਏਦਾਰਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, &ldquoਮੈਂ ਜਿੱਥੇ ਵੀ ਜਾਂਦਾ ਹਾਂ, ਮੈਂ ਕਿਰਾਏ &lsquoਤੇ ਰਹਿਣ ਵਾਲੇ ਲੋਕਾਂ ਨੂੰ ਮਿਲਦਾ ਹਾਂ ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਚੰਗੇ ਸਕੂਲਾਂ ਅਤੇ ਹਸਪਤਾਲਾਂ ਦਾ ਲਾਭ ਮਿਲਦਾ ਹੈ ਪਰ ਮੁਫ਼ਤ ਬਿਜਲੀ ਅਤੇ ਪਾਣੀ ਦੀਆਂ ਯੋਜਨਾਵਾਂ ਤੋਂ ਉਹ ਵਾਂਝੇ ਹਨ।&rdquo
ਇਸ ਮੁੱਦੇ ਦੇ ਹੱਲ ਦਾ ਭਰੋਸਾ ਦਿੰਦਿਆਂ ਕੇਜਰੀਵਾਲ ਨੇ ਕਿਹਾ, &ldquoਅਸੀਂ ਇਹ ਯਕੀਨੀ ਬਣਾਵਾਂਗੇ ਕਿ ਚੋਣਾਂ ਤੋਂ ਬਾਅਦ, ਕਿਰਾਏਦਾਰ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੂਰਵਾਂਚਲ ਖੇਤਰ ਨਾਲ ਸਬੰਧਤ ਹਨ ਵੀ ਮੁਫ਼ਤ ਬਿਜਲੀ ਅਤੇ ਪਾਣੀ ਦਾ ਲਾਭ ਲੈਣ।&rdquo ਇਹ ਐਲਾਨ ਉਦੋਂ ਆਇਆ ਹੈ ਜਦੋਂ ਆਮ ਆਦਮੀ ਪਾਰਟੀ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਤੇਜ਼ ਕਰ ਰਹੀ ਹੈ। ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣੇ ਹਨ।
ਚੀਨ ਸਮੇਤ ਕਈ ਮੁਲਕਾਂ ਦੀ ਅਬਾਦੀ &rsquoਚ ਗਿਰਾਵਟ
ਪੇਈਚਿੰਗ- ਵੱਡੀ ਗਿਣਤੀ &rsquoਚ ਦੇਸ਼ ਅਬਾਦੀ &rsquoਚ ਗਿਰਾਵਟ ਤੇ ਉਮਰ ਵਧਣ ਦੀਆਂ ਦੋਹਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਨੌਜਵਾਨ ਪੀੜ੍ਹੀ ਘੱਟ ਬੱਚੇ ਪੈਦਾ ਕਰਨ ਦਾ ਰੁਝਾਨ ਰੱਖ ਰਹੀ ਹੈ ਅਤੇ ਸਿਹਤ ਸੰਭਾਲ &rsquoਚ ਪ੍ਰਗਤੀ ਨਾਲ ਉਮਰ ਲੰਮੀ ਹੋ ਰਹੀ ਹੈ।
ਚੀਨ ਨੇ ਅੱਜ ਕਿਹਾ ਕਿ ਪਿਛਲੇ ਸਾਲ ਲਗਾਤਾਰ ਤੀਜੇ ਸਾਲ ਉਨ੍ਹਾਂ ਦੀ ਅਬਾਦੀ &rsquoਚ ਗਿਰਾਵਟ ਦਰਜ ਕੀਤੀ ਗਈ ਹੈ। ਚੀਨ ਦੀ ਅਬਾਦੀ 2024 ਦੇ ਅੰਤ &rsquoਚ ਤਕਰੀਬਨ ਇੱਕ ਅਰਬ 40 ਕਰੋੜ ਸੀ ਜੋ ਪਿਛਲੇ ਸਾਲ ਮੁਕਾਬਲੇ ਤਕਰੀਬਨ 14 ਲੱਖ ਘੱਟ ਹੈ। ਉੱਧਰ ਏਸ਼ੀਆ ਵਿੱਚ ਜਪਾਨ ਦੀ ਅਬਾਦੀ ਪਿਛਲੇ 15 ਸਾਲਾਂ ਤੋਂ ਘੱਟ ਰਹੀ ਹੈ ਜਦਕਿ 2021 ਵਿੱਚ ਦੱਖਣੀ ਕੋਰੀਆ ਵਿੱਚ ਅਬਾਦੀ &rsquoਚ ਗਿਰਾਵਟ ਦਰਜ ਕੀਤੀ ਗਈ ਸੀ। ਇਟਲੀ ਵਿੱਚ ਪਹਿਲੀ ਵਾਰ 19ਵੀਂ ਸਦੀ &rsquoਚ ਅਬਾਦੀ &rsquoਚ ਗਿਰਾਵਟ ਦਰਜ ਕੀਤੀ ਗਈ ਸੀ ਜਦੋਂ ਚਾਰ ਲੱਖ ਦੇ ਕਰੀਬ ਅਬਾਦੀ ਘਟੀ ਸੀ।
ਸੰਯੁਕਤ ਰਾਸ਼ਟਰ ਨੇ ਕਿਹਾ ਕਿ 63 ਮੁਲਕਾਂ ਤੇ ਪ੍ਰਦੇਸ਼ਾਂ ਦੀ ਅਬਾਦੀ ਸਿਖਰ &rsquoਤੇ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਅਗਲੇ 30 ਸਾਲਾਂ ਅੰਦਰ 48 ਹੋਰ ਮੁਲਕ ਅਬਾਦੀ ਦੇ ਸਿਖਰ &rsquoਤੇ ਹੋਣਗੇ। ਆਲਮੀ ਸੰਸਥਾ ਨੇ ਕਿਹਾ ਕਿ ਦੁਨੀਆ ਦੀ ਅਬਾਦੀ ਇਸ ਸਮੇਂ 8.2 ਅਰਬ ਹੈ ਜੋ ਆਉਂਦੇ 60 ਸਾਲਾਂ ਅੰਦਰ 10.3 ਅਰਬ ਨੇੜੇ ਪਹੁੰਚ ਸਕਦੀ ਹੈ ਤੇ ਇਸ ਮਗਰੋਂ ਇਸ ਵਿੱਚ ਗਿਰਾਵਟ ਸ਼ੁਰੂ ਹੋਵੇਗੀ। ਘਟਦੀ ਅਬਾਦੀ ਵਾਲੇ ਕਈ ਮੁਲਕਾਂ &rsquoਚ ਸਰਕਾਰਾਂ ਨੇ ਬਜ਼ੁਰਗਾਂ ਦੀ ਗਿਣਤੀ ਵਧਣ ਕਾਰਨ ਲੋਕਾਂ ਨੂੰ ਬੱਚੇ ਪੈਦਾ ਕਰਨ ਲਈ ਵਿੱਤੀ ਮਦਦ ਦੇਣੀ ਸ਼ੁਰੂ ਕੀਤੀ ਹੈ।
ਕਾਰਨੀ ਜਾਂ ਫ੍ਰੀਲੈਂਡ &rsquoਚੋਂ ਇੱਕ ਬਣੇਗਾ ਜਸਟਿਨ ਟਰੂਡੋ ਦਾ ਜਾਨਸ਼ੀਨ
ਵੈਨਕੂਵਰ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 6 ਜਨਵਰੀ ਨੂੰ ਲਿਬਰਲ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਹਟਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਲੀਡਰ ਬਣਨ ਲਈ ਕਈਆਂ ਨੇ ਪਰ ਤੋਲ ਕੇ ਦੇਖੇ, ਪਰ ਪੱਕਾ ਮਨ ਨਾ ਬਣਾ ਸਕੇ। ਹੁਣ ਮੈਦਾਨ ਵਿੱਚ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਹੀ ਰਹਿ ਗਏ ਹਨ। ਇਹ ਦੋਵੇਂ ਆਗੂ ਐਤਵਾਰ ਤੋਂ ਆਪਣੀ ਮੁਹਿੰਮ ਸ਼ੁਰੂ ਕਰਨਗੇ। ਦੋਹਾਂ ਦੀ ਕਿਸਮਤ ਦਾ ਫੈਸਲਾ 9 ਮਾਰਚ ਨੂੰ ਪਾਰਟੀ ਦੇ ਮੈਂਬਰਾਂ ਦੀ ਬਹੁਸੰਮਤੀ ਕਰੇਗੀ। ਦੋਹਾਂ ਆਗੂਆਂ ਨੇ ਪਾਰਟੀ ਦਾ ਅਗਲਾ ਲੀਡਰ ਤੇ ਪ੍ਰਧਾਨ ਮੰਤਰੀ ਬਣ ਕੇ ਪਹਿਲਾਂ ਕੀਤੇ ਜਾਣ ਵਾਲੇ ਕੰਮਾਂ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਕ੍ਰਿਸਟੀਆ ਫ੍ਰੀਲੈਂਡ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਮੋਢਿਆਂ ਤੋਂ ਕਾਰਬਨ ਟੈਕਸ ਦਾ ਭਾਰ ਲਾਹੁਣ ਨੂੰ ਪਹਿਲ ਦੇਵੇਗੀ, ਜਦਕਿ ਆਰਥਿਕ ਮਾਹਿਰ ਮੰਨੇ ਜਾਂਦੇ ਮਾਰਕ ਕਾਰਨੀ ਦਾਅਵਾ ਕਰ ਰਹੇ ਹਨ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਉੱਚਾ ਲੈ ਕੇ ਜਾਣਗੇ। ਉਨ੍ਹਾਂ ਦਾ ਕਹਿਣਾ ਹੈ, &lsquo&lsquoਜੋ ਸਾਡੇ ਕੋਲ ਹੈ ਹੀ ਨਹੀਂ ਉਹ ਉਸ ਨੂੰ ਸਮਾਜ ਦੇ ਕਮਜ਼ੋਰ ਲੋਕਾਂ ਵਿੱਚ ਵੰਡਣ ਦਾ ਭਰੋਸਾ ਦੇ ਕੇ ਸਮਰਥਨ ਲੈਣ ਦੀ ਗਲਤੀ ਨਹੀਂ ਕਰਨਗੇ।&rsquo&rsquo ਉਨ੍ਹਾਂ ਮੰਨਿਆ ਕਿ ਪਹਿਲਾਂ ਦੇਸ਼ ਦੀ ਕਮਜ਼ੋਰ ਆਰਥਿਕਤਾ ਨੂੰ ਪੈਰਾਂ ਸਿਰ ਕਰ ਕੇ ਹੀ ਲੋਕਾਂ ਨਾਲ ਵਾਅਦੇ ਕੀਤੇ ਜਾਣ ਵਿੱਚ ਭਲਾਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬਣ ਕੇ ਉਹ ਆਪਣੀ ਪਹਿਲ ਦੇਸ਼ ਦੀ ਆਰਥਿਕਤਾ ਦੀ ਮਜ਼ਬੂਤੀ &rsquoਤੇ ਹੀ ਕੇਂਦਰਿਤ ਕਰਨਗੇ। ਉਨ੍ਹਾਂ ਟੋਰੀ ਪਾਰਟੀ ਦੇ ਪ੍ਰਧਾਨ ਪੀਅਰ ਪੋਲਿਵਰ ਦੇ ਦਾਅਵਿਆਂ &rsquoਤੇ ਵਰ੍ਹਦਿਆਂ ਕਿਹਾ ਕਿ ਸਿਰਫ ਗੱਲਾਂ ਕਰ ਕੇ ਸਰਕਾਰਾਂ ਨਹੀਂ ਚਲਾਈਆਂ ਜਾ ਸਕਦੀਆਂ।
ਸੁਖਬੀਰ ਬਾਦਲ ਨੂੰ ਲੈ ਕੇ MP ਸਰਬਜੀਤ ਸਿੰਘ ਖ਼ਾਲਸਾ ਦਾ ਵੱਡਾ ਬਿਆਨ, 'ਬਾਦਲ ਧੜਾ 'ਅਕਾਲੀ' ਕਹਾਉਣ ਦੇ ਲਾਇਕ ਨਹੀਂ''
ਅੰਮ੍ਰਿਤਸਰ: 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਸੀਨੀਅਰ ਲੀਡਰਸ਼ਿਪ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਆਏ ਹਾਂ। ਉਨ੍ਹਾਂ ਨੇ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਸਾਰੇ ਇੱਕਠੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਵਿੱਚ ਪਹਿਲਾਂ ਭਰਤੀ ਹੋਵੇਗੀ ਫਿਰ ਹੀ ਅਹੁਦੇ ਦਿੱਤੇ ਜਾਣਗੇ।
ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਜੋ ਹਾਲ ਕੀਤਾ ਹੈ ਉਹ ਸਾਡੇ ਸਾਹਮਣੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖੜ੍ਹ ਕੇ ਮੰਨ ਕੇ ਵੀ ਮੁਕਰ ਗਏ। ਉਨ੍ਹਾਂ ਨੇ ਕਿਹਾ ਹੈ ਕਿ ਉਹ ਪ੍ਰਧਾਨ ਦੇ ਯੋਗ ਨਹੀ ਹੈ। ਉਨ੍ਹਾਂ ਨੇਕਿਹਾ ਹੈ ਕਿ ਫ਼ਖਰੇ ਕੌਮ ਐਵਾਰਡ ਵੀ ਵਾਪਸ ਲੈਲਿਆ ਹੁਣ ਪੱਲੇ ਕੀ ਰਿਹਾ ਗਿਆ। ਉਨ੍ਹਾਂ ਨੇ ਕਿਹਾ ਹੈ ਕਿ 7 ਮੈਂਬਰੀ ਕਮੇਟੀ ਨੂੰ ਪੂਰਾ ਸਖ਼ਤੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਧੜਾ ਜਥੇਦਾਰ ਉੱਤੇ ਦਬਾਅ ਬਣਾਉਦਾ ਹੈ। ਖਾਲਸਾ ਦਾ ਕਹਿਣਾ ਹੈ ਕਿ ਕਮੇਟੀ ਵਿੱਚ ਸੁਖਬੀਰ ਦੇ ਬੰਦੇ ਹਨ ਅਤੇ ਇੰਨ੍ਹਾਂ ਦਾ ਇਕ-ਦੂਜੇ ਤੋਂ ਬਿਨ੍ਹਾਂ ਨਹੀਂ ਸਰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਬਚਾਉਣ ਲਈ ਪੰਥ ਨੂੰ ਇੱਕ ਹੋਣ ਦੀ ਲੋੜ ਹੈ।
ਡੱਲੇਵਾਲ ਨੂੰ ਫਿਰ ਲੱਗੀਆਂ ਉਲਟੀਆਂ, ਸਿਹਤ ਹੋਈ ਨਾਜ਼ੁਕ, 
ਪੰਜਾਬ ਅਤੇ ਹਰਿਆਣੇ ਦੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 54ਵਾਂ ਦਿਨ ਹੈ। ਬੀਤੀ ਰਾਤ ਨੂੰ ਡੱਲੇਵਾਲ ਨੂੰ 3-4 ਬਾਰ ਉਲਟੀਆਂ ਆਈਆਂ। ਪਹਿਲਾਂ ਉਹ 2 ਲੀਟਰ ਤਕ ਪਾਣੀ ਪੀ ਰਹੇ ਹਨ, ਪਰ ਹੁਣ ਇਕ ਲੀਟਰ ਤੋਂ ਵੀ ਘੱਟ ਪਾਣੀ ਪੀ ਰਹੇ ਹਨ। ਹੁਣ ਖਨੌਰੀ ਬਾਰਡਰ 'ਤੇ 111 ਕਿਸਾਨਾਂ ਨਾਲ ਹਰਿਆਣਾ ਦੇ 10 ਕਿਸਾਨ ਵੀ ਭੁੱਖ ਹੜਤਾਲ 'ਤੇ ਬੈਠ ਗਏ ਹਨ। ਅੱਜ ਖਨੌਰੀ ਅਤੇ ਸ਼ੰਭੂ ਮੋਰਚੇ ਦੇ ਨੇਤਾਵਾਂ ਅਤੇ ਸਾਂਝੇ ਮੋਰਚੇ (SKM) ਦੇ ਨੇਤਾਵਾਂ ਦੀ ਪਟਿਆਲਾ ਦੇ ਪਾਤੜਾਂ ਵਿਚ ਮੀਟਿੰਗ ਚੱਲ ਰਹੀ ਹੈ। ਮੀਟਿੰਗ ਵਿਚ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਸਬੰਧੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਧਰ, SKM ਨੇ ਪ੍ਰਧਾਨ ਨਰਿੰਦਰ ਮੋਦੀ ਨੇ ਇਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਸਾਨ ਨੇਤਾ ਡੱਲੇਵਾਲ ਦੀ ਸਿਹਤ ਲਈ ਚਿੰਤਾ ਪ੍ਰਗਟ ਕੀਤੀ ਹੈ। ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਡੱਲੇਵਾਲ ਦਾ ਵਜ਼ਨ 20 ਕਿੱਲੋ ਘੱਟ ਗਿਆ ਹੈ। ਜਦੋਂ ਉਹ ਮਰਨ ਵਰਤ &rsquoਤੇ ਬੈਠੇ ਸਨ। ਉਸ ਸਮੇਂ ਉਨ੍ਹਾਂ ਦਾ ਵਜ਼ਨ 86 ਕਿਲੋ 950 ਗ੍ਰਾਮ ਸੀ। ਹੁਣ ਇਹ ਵਜ਼ਨ ਘੱਟ ਕੇ 66 ਕਿਲੋ 400 ਗ੍ਰਾਮ ਰਹਿ ਗਿਆ ਹੈ। ਡੱਲੇਵਾਲ ਦੀ ਤਾਜਾ ਡਾਕਟਰੀ ਰਿਪੋਰਟ ਅਨੁਸਾਰ ਕਿਡਨੀ ਅਤੇ ਲਿਵਰ ਤੋਂ ਸਬੰਧਤ ਜਾਂਚ ਦਾ ਨਤੀਜਾ 1.75 ਹੈ, ਜੋ ਕਿ ਆਮ ਸਥਿਤੀਆਂ ਵਿਚ 1 ਤੋਂ ਵੀ ਘੱਟ ਹੋਣਾ ਚਾਹੀਦਾ ਹੈ।
ਸਭ ਤੋਂ ਵੱਧ ਕੈਦੀਆਂ ਦੀ ਸਜ਼ਾ ਮੁਆਫ਼ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ ਬਿਡੇਨ
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਦੋਸ਼ੀ ਲਗਭਗ 2,500 ਲੋਕਾਂ ਦੀ ਸਜ਼ਾ ਘੱਟ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਫ਼ੈਸਲਾ ਅਪਣਾ ਕਾਰਜਕਾਲ ਖ਼ਤਮ ਹੋਣ ਤੋਂ ਕੁਝ ਦਿਨ ਪਹਿਲਾਂ ਲਿਆ ਹੈ। ਇਸ ਨੇ ਨਾਲ ਹੀ ਬਿਡੇਨ ਨੇ ਵਿਅਕਤੀਗਤ ਸਜ਼ਾ ਮੁਆਫ਼ੀ ਅਤੇ ਕਮਿਊਟੇਸ਼ਨ ਜਾਰੀ ਕਰਨ ਦਾ ਰਿਕਾਰਡ ਅਪਣੇ ਨਾਂ ਕਰ ਲਿਆ ਹੈ। ਬਿਡੇਨ ਸਭ ਤੋਂ ਵੱਧ ਕੈਦੀਆਂ ਨੂੰ ਮੁਆਫ਼ੀ ਅਤੇ ਸਜ਼ਾ ਘੱਟ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ।
ਇਕ ਬਿਆਨ ਜਾਰੀ ਕਰਦੇ ਹੋਏ ਬਿਡੇਨ ਨੇ ਕਿਹਾ, &lsquo&lsquoਅੱਜ ਦੀ ਮਾਫ਼ੀ ਦੀ ਕਾਰਵਾਈ ਉਨ੍ਹਾਂ ਵਿਅਕਤੀਆਂ ਨੂੰ ਰਾਹਤ ਪ੍ਰਦਾਨ ਕਰੇਗੀ ਜਿਨ੍ਹਾਂ ਨੂੰ ਪਾਊਡਰ ਕੋਕੀਨ ਦੀ ਵਰਤੋਂ ਲਈ ਲੰਮੀ ਸਜ਼ਾ ਸੁਣਾਈ ਗਈ ਹੈ। ਇਹ ਕਾਰਵਾਈ ਇਤਿਹਾਸਕ ਗ਼ਲਤੀਆਂ ਨੂੰ ਸੁਧਾਰਨ, ਸਜ਼ਾ ਵਿਚ ਅਸਮਾਨਤਾਵਾਂ ਨੂੰ ਠੀਕ ਕਰਨ ਅਤੇ ਯੋਗ ਵਿਅਕਤੀਆਂ ਨੂੰ ਸਲਾਖਾਂ ਪਿੱਛੇ ਬਹੁਤ ਲਮਾਂ ਸਮਾਂ ਬਿਤਾਉਣ ਤੋਂ ਬਾਅਦ ਅਪਣੇ ਪ੍ਰਵਾਰਾਂ ਨੂੰ ਮਿਲਣ ਦਾ ਮੌਕਾ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ।&rsquo&rsquo
ਵ੍ਹਾਈਟ ਹਾਊਸ ਵਲੋਂ ਫ਼ਿਲਹਾਲ ਕਮਿਊਟੇਸ਼ਨ ਪ੍ਰਾਪਤ ਕਰਨ ਵਾਲਿਆਂ ਦੇ ਨਾਵਾਂ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਬਿਡੇਨ ਨੇ ਕਿਹਾ, &ldquoਹਾਲੇ ਹੋਰ ਵੀ ਬਹੁਤ ਕੁਝ ਆ ਸਕਦਾ ਹੈ।&rsquo&rsquo ਉਨ੍ਹਾਂ ਸੋਮਵਾਰ ਨੂੰ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਸਮਾਂ ਵਰਤਣ ਦਾ ਵਾਅਦਾ ਕੀਤਾ ਹੈ। ਬਿਡੇਨ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੇ ਕੋਰੋਨਾ ਮਹਾਂਮਾਰੀ ਦੌਰਾਨ ਜੇਲ ਤੋਂ ਰਿਹਾਅ ਹੋਏ ਅਤੇ ਘਰੇਲੂ ਕੈਦ ਵਿਚ ਰੱਖੇ ਗਏ ਲਗਭਗ 1500 ਕੈਦੀਆਂ ਦੀ ਸਜ਼ਾ ਘੱਟ ਕੀਤੀ ਸੀ। ਇਸ ਨਾਲ ਹੀ ਅਹਿੰਸਕ ਅਪਰਾਧਾਂ ਦੇ ਦੋਸ਼ੀ 39 ਅਮਰੀਕੀਆਂ ਨੂੰ ਵੀ ਮਾਫ਼ੀ ਦਿਤੀ ਗਈ ਸੀ।
ਚੀਨ ਨੇ ਪਾਕਿਸਤਾਨ ਦਾ ਸੈਟੇਲਾਈਟ ਪੁਲਾੜ &rsquoਚ ਕੀਤਾ ਲਾਂਚ
ਚੀਨ ਨੇ ਸ਼ੁੱਕਰਵਾਰ ਨੂੰ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਇੱਕ ਪਾਕਿਸਤਾਨੀ ਸੈਟੇਲਾਈਟ ਨੂੰ ਸਫ਼ਲਤਾਪੂਰਵਕ ਪੁਲਾੜ &rsquoਚ ਲਾਂਚ ਕੀਤਾ। ਸਰਕਾਰੀ ਸ਼ਿਨਹੂਆ ਸਮਾਚਾਰ ਏਜੰਸੀ ਅਨੁਸਾਰ, 'PRSC-EO1' ਨਾਮਕ ਉਪਗ੍ਰਹਿ ਨੂੰ 'Long March-2D' ਕੈਰੀਅਰ ਰਾਕੇਟ ਦੁਆਰਾ ਦੁਪਹਿਰ 12:07 ਵਜੇ (ਸਥਾਨਕ ਸਮੇਂ) ਲਾਂਚ ਕੀਤਾ ਗਿਆ ਸੀ ਅਤੇ ਇਸ ਨੂੰ ਸਫ਼ਲਤਾਪੂਰਵਕ ਇਸਦੇ ਨਿਰਧਾਰਤ ਪੰਧ &rsquoਚ ਸਥਾਪਿਤ ਕੀਤਾ ਗਿਆ ਸੀ।
ਇਸ ਰਾਕੇਟ ਨੇ ਦੋ ਹੋਰ ਉਪਗ੍ਰਹਿ ਵੀ - 'ਤਿਆਨਲੂ-1' ਅਤੇ 'ਲੈਂਟਨ-1' - ਨੂੰ ਨਾਲ ਲੈ ਕੇ ਗਏ ਸਨ। ਇਹ ਲਾਂਚ 'ਲੌਂਗ ਮਾਰਚ' ਕੈਰੀਅਰ ਰਾਕੇਟ ਲੜੀ ਨਾਲ ਸਬੰਧਤ 556ਵੇਂ ਉਡਾਣ ਮਿਸ਼ਨ ਨੂੰ ਦਰਸਾਉਂਦਾ ਹੈ। ਚੀਨ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਲਈ ਸੈਟੇਲਾਈਟ ਲਾਂਚ ਕਰ ਰਿਹਾ ਹੈ, ਜਿਸ ਨਾਲ ਪੁਲਾੜ ਦੇ ਖੇਤਰ &rsquoਚ ਆਪਣੇ ਸਦਾਬਹਾਰ ਸਬੰਧਾਂ ਦਾ ਵਿਸਥਾਰ ਹੋ ਰਿਹਾ ਹੈ।
ਪਿਛਲੇ ਸਾਲ, ਚੀਨ ਨੇ ਪਾਕਿਸਤਾਨ ਲਈ ਇੱਕ ਬਹੁ-ਮਿਸ਼ਨ ਸੰਚਾਰ ਉਪਗ੍ਰਹਿ ਲਾਂਚ ਕੀਤਾ ਸੀ। 2018 &rsquoਚ, ਚੀਨ ਨੇ ਦੋ ਪਾਕਿਸਤਾਨੀ ਉਪਗ੍ਰਹਿਆਂ ਨੂੰ ਪੰਧ ਵਿੱਚ ਸਥਾਪਿਤ ਕੀਤਾ। &lsquoPRSS-1&rsquo ਪਾਕਿਸਤਾਨ ਦਾ ਪਹਿਲਾ ਆਪਟੀਕਲ ਰਿਮੋਟ ਸੈਂਸਿੰਗ ਸੈਟੇਲਾਈਟ ਹੈ ਅਤੇ PAKTESS-1A ਇੱਕ ਛੋਟਾ ਨਿਰੀਖਣ ਵਾਹਨ ਹੈ।
ਇਟਲੀ ਪੁਲਿਸ ਨੇ ਟ੍ਰੈਫ਼ਿਕ ਨਿਯਮ ਤੋੜਨ ਵਾਲੇ 5000 ਤੋਂ ਵਧ ਲੋਕਾਂ ਦੇ ਡਰਾਈਵਿੰਗ ਲਾਇਸੰਸ ਕੀਤੇ ਜ਼ਬਤ
ਇਟਲੀ ਵਿੱਚ ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਇਟਲੀ ਦੇ ਉਪ-ਪ੍ਰਧਾਨ ਮੰਤਰੀ ਤੇ ਕੇਂਦਰੀ ਆਵਾਜਾਈ ਮੰਤਰੀ ਮੈਤਿਓ ਸਲਵੀਨੀ ਜਿਸ ਸਿੱਦਤ ਤੇ ਸੰਜੀਦਗੀ ਨਾਲ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ ਉਸ ਨਾਲ ਹੁਣ ਉਹ ਲੋਕ ਬਾਹਲੇ ਔਖੇ ਦੇਖੇ ਜਾ ਰਹੇ ਹਨ ਜਿਹੜੇ ਕਿ ਟ੍ਰੈਫਿਕ ਨਿਯਮਾਂ ਦੀ ਪਹਿਲਾਂ ਕਦੇ ਵੀ ਜਿੰਮੇਵਾਰੀ ਨਾਲ ਪਾਲਣਾ ਨਹੀਂ ਸਨ ਕਰਦੇ। ਜਦੋਂ ਦਾ ਇਟਲੀ ਸਰਕਾਰ ਨੇ ਹਾਈਵੇ ਕੋਡ ਕਾਨੂੰਨ 14 ਦਸੰਬਰ 2024 ਤੋਂ ਸਖਤੀ ਨਾਲ ਲਾਗੂ ਕਰ ਦਿੱਤਾ ਹੈ ਤਾਂ ਪਹਿਲੇ ਮਹੀਨੇ ਵਿੱਚ 66145 ਵਾਹਨ ਚਾਲਕਾਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਜਿਹਨਾਂ ਵਿੱਚੋਂ 1146 ਚਲਾਨ ਸਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਨੂੰ ਤੇ 138 ਚਲਾਨ ਨਸੀਲੇ ਪਦਾਰਥਾਂ ਦੇ ਪ੍ਰਭਾਵ ਵਿੱਚ ਗੱਡੀ ਚਲਾਉਣ ਵਾਲਿਆਂ ਦੇ ਕੱਟਟ ਗਏ।
ਦੇਸ ਭਰ ਵਿੱਚ ਕਾਰਬਿਨੇਰੀ ਪੁਲਸ ਤੇ ਲੋਕਲ ਪੁਲਸ ਵੱਲੋਂ 5058 ਲੋਕਾਂ ਦੇ ਡਰਾਈਵਿੰਗ ਲਾਇਸੰਸ ਜਬਤ ਕੀਤੇ ਗਏ ਜਿਹਨਾਂ ਵਿੱਚੋਂ 2499 ਲੋਕਾਂ ਦੇ ਲਾਇਸੰਸ ਇਸ ਕਾਰਨ ਜਬਤ ਕੀਤੇ ਗਏ ਕਿਉਂਕਿ ਉਹ ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਹਨ।ਇਹ ਸਭ ਲੋਕਾਂ ਦੇ ਡਰਾਈਵਿੰਗ ਲਾਇਸੰਸਾਂ ਵਿੱਚੋਂ 168.094 ਪੁਨਤੀਆਂ ਕੱਟੀਆਂ ਗਈਆਂ। ਇਟਲੀ ਦੇ ਗ੍ਰਹਿ ਮੰਤਰਾਲੇ ਵੱਲੋਂ ਜਨਤਕ ਅੰਕੜਿਆਂ ਦੇ ਅਨੁਸਾਰ ਇਹ ਰਿਪੋਰਟ ਸਿਰਫ 14 ਦਸੰਬਰ 2024 ਤੋਂ 13 ਜਨਵਰੀ 2025 ਤੱਕ ਦੀ ਹੈ।
ਇਟਲੀ ਪੁਲਸ ਅਨੁਸਾਰ ਇਸ ਇੱਕ ਮਹੀਨੇ ਵਿੱਚ ਮੁੱਖ ਸੜਕਾਂ ਉਪੱਰ ਹੋ ਰਹੇ ਸੜਕ ਹਾਦਸਿਆਂ ਵਿੱਚ 34 ਫੀਸਦੀ ਗਿਰਾਵਟ ਆਈ ਹੈ ਜਦੋਂ ਕਿ ਦੇਸ ਭਰ ਵਿੱਚ ਸਮੁੱਚੇ ਸੜਕ ਹਾਦਸਿਆਂ ਵਿੱਚ 8.6 ਪ੍ਰਤੀਸਤ ਦੀ ਕਮੀ ਦਰਜ ਕੀਤੀ ਗਈ। ਦੇਸ਼ ਭਰ ਵਿੱਚ 78 ਘਾਤਕ ਹਾਦਸੇ ਹੋਏ ਜੋ ਪਿਛਲੇ ਸਾਲ ਦੇ 113 ਦੇ ਮੁਕਾਬਲੇ 31 ਫੀਸਦੀ ਘੱਟ ਹਨ।ਮੌਤਾਂ ਵੀ ਇਸ ਸਮੇਂ ਦੌਰਾਨ 84 ਹੋਈਆਂ ਜੋ ਕਿ ਪਿਛਲੇ ਸਾਲ 127 ਸਨ।ਜਖਮੀਆਂ ਦੀ ਗਿਣਤੀ ਵਿੱਚ ਵੀ 12.7 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ &lsquoਅਕਾਲੀ ਦਲ ਵਾਰਿਸ ਪੰਜਾਬ ਦੇ&rsquo ਆਗੂ
 ਅੰਮ੍ਰਿਤਸਰ : ਸ੍ਰੀ ਮੁਕਤਸਰ ਸਾਹਿਬ ਦੀ ਧਰਤੀ &rsquoਤੇ 14 ਜਨਵਰੀ ਨੂੰ ਅਰਦਾਸ ਕਰਕੇ ਸ਼ੁਰੂ ਹੋਈ &lsquoਅਕਾਲੀ ਦਲ ਵਾਰਸ ਪੰਜਾਬ ਦੇ&rsquo ਦੀ ਨਵ ਗਠਿਤ ਸੀਨੀਅਰ ਲੀਡਰਸ਼ਿਪ ਅਤੇ ਪਾਰਟੀ ਦੇ ਪੰਜ ਮੈਂਬਰੀ ਕਮੇਟੀ ਮੈਂਬਰ ਅਤੇ ਪਾਰਟੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਦੇ ਵਿੱਚ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ। ਇਸ ਦੇ ਨਾਲ ਹੀ ਜੇਲ੍ਹ ਦੇ ਵਿੱਚ ਬੰਦ ਪਾਰਟੀ ਪ੍ਰਧਾਨ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਰਦਾਸ ਕੀਤੀ ਗਈ।
ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਫਿਲਮ 'ਪੰਜਾਬ-95' ਰਿਲੀਜ਼ ਹੋਵੇਗੀ
ਦਿਲਜੀਤ ਦੋਸਾਂਝ ਦੀ ਨਵੀਂ ਫਿਲਮ 'ਪੰਜਾਬ-95' ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਅਤੇ ਜੀਵਨ 'ਤੇ ਆਧਾਰਿਤ ਹੈ, ਜੋ ਮਨੁੱਖੀ ਅਧਿਕਾਰਾਂ ਲਈ ਅਣਨਿਆਤ ਪ੍ਰਤਿੰਬਿੰਬਿਤ ਕਰਦੀ ਹੈ। ਫਿਲਮ 7 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ, ਪਰ ਇਹ ਭਾਰਤ ਵਿੱਚ ਪ੍ਰਦਰਸ਼ਿਤ ਨਹੀਂ ਕੀਤੀ ਜਾਵੇਗੀ।  ਸੈਂਸਰ ਬੋਰਡ ਨੇ ਫਿਲਮ 'ਚ 120 ਕੱਟ ਲਗਾਉਣ ਲਈ ਕਿਹਾ ਸੀ ਪਰ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਖਾਲੜਾ ਦੇ ਪਰਿਵਾਰਕ ਮੈਂਬਰ ਇਸ ਲਈ ਤਿਆਰ ਨਹੀਂ ਸਨ। ਜਿਸ ਕਾਰਨ ਭਾਰਤ 'ਚ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਫਿਲਮ ਨੂੰ ਰਿਲੀਜ਼ ਹੋਣ ਲਈ ਕਰੀਬ 1 ਸਾਲ ਦਾ ਇੰਤਜ਼ਾਰ ਕਰਨਾ ਪਿਆ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੇ ਇਸ ਤੋਂ ਪਹਿਲਾਂ ਫਿਲਮ ਵਿੱਚ 120 ਕੱਟਾਂ ਦੀ ਮੰਗ ਕੀਤੀ ਸੀ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ ਸੀ। ਦਿਲਜੀਤ ਦੀ ਪੋਸਟ ਤੋਂ ਸਾਫ ਹੈ ਕਿ ਇਹ ਫਿਲਮ ਹੁਣ ਬਿਨਾਂ ਕੱਟਾਂ ਦੇ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ ਅਤੇ ਅੱਤਵਾਦ ਦੇ ਦੌਰ ਨੂੰ ਦਰਸਾਉਂਦੀ ਹੈ।
ਕੈਨੇਡਾ &rsquoਚ ਨੌਕਰੀ ਤੋਂ ਕੱਢੇ ਜਾਣਗੇ 10 ਲੱਖ ਪ੍ਰਵਾਸੀ!
ਟੋਰਾਂਟੋ, : ਕੈਨੇਡਾ ਵਿਚ 10 ਲੱਖ ਨੌਕਰੀਆਂ ਖਤਮ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿਚੋਂ 5 ਲੱਖ ਨੌਕਰੀਆਂ ਇਕੱਲੇ ਉਨਟਾਰੀਓ ਵਿਚੋਂ ਖਤਮ ਹੋ ਸਕਦੀਆਂ ਹਨ। ਦੂਜਾ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਸੂਬਾ ਐਲਬਰਟਾ ਦੱਸਿਆ ਜਾ ਰਿਹਾ ਹੈ ਅਤੇ ਇਸ ਮਗਰੋਂ ਬੀ.ਸੀ. ਦਾ ਨੰਬਰ ਆਉਂਦਾ ਹੈ। ਡੌਨਲਡ ਟਰੰਪ ਦੇ ਸਹੁੰ ਚੁੱਕਣ ਮਗਰੋਂ ਲੱਗਣ ਵਾਲੇ ਟੈਕਸਾਂ ਦੇ ਅਸਰ ਦਾ ਜ਼ਿਕਰ ਕਰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਤਕੜੇ ਹੋ ਕੇ ਮੋੜਵਾਂ ਜਵਾਬ ਦੇਣਾ ਹੋਵੇਗਾ। ਕੈਨੇਡਾ ਵਿਚ ਨੌਕਰੀਆਂ ਖਤਮ ਹੋਣ ਦਾ ਅੰਕੜਾ ਟੈਕਸਾਂ ਰਾਹੀਂ ਸਿੱਧੇ ਤੌਰ &rsquoਤੇ ਪ੍ਰਭਾਵਤ ਹੋਣ ਵਾਲੇ ਖੇਤਰਾਂ &rsquoਤੇ ਨਿਰਭਰ ਕਰੇਗਾ ਪਰ ਡਗ ਫ਼ੋਰਡ ਸਰਕਾਰ ਦਾ ਮੰਨਣਾ ਹੈ ਕਿ ਉਨਟਾਰੀਓ ਵਿਚ ਗਿਣਤੀ 4 ਲੱਖ 50 ਹਜ਼ਾਰ ਤੋਂ 5 ਲੱਖ ਦਰਮਿਆਨ ਹੋ ਸਕਦੀ ਹੈ।
ਟਰੰਪ ਦੇ ਟੈਕਸਾਂ ਦਾ ਸਭ ਤੋਂ ਵੱਡਾ ਅਸਰ ਉਨਟਾਰੀਓ &rsquoਤੇ ਕੈਨੇਡੀਅਨ ਰਾਜਾਂ ਅਤੇ ਟੈਰੇਟ੍ਰੀਜ਼ ਦੇ ਸਾਰੇ ਪ੍ਰੀਮੀਅਰ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰ ਰਹੇ ਹਨ ਜਿਸ ਦੌਰਾਨ ਜਵਾਬੀ ਕਾਰਵਾਈ ਦਾ ਖਰੜਾ ਤਿਆਰ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਗ ਫ਼ੋਰਡ ਨੇ ਸਪੱਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਸਾਨੂੰ ਸਭਨਾਂ ਨੂੰ ਟੀਮ ਕੈਨੇਡਾ ਵਜੋਂ ਕੰਮ ਕਰਨਾ ਹੋਵੇਗਾ ਅਤੇ ਇਕਸੁਰ ਆਵਾਜ਼ ਵਿਚ ਅਮਰੀਕੀ ਵਸਤਾਂ &rsquoਤੇ ਮੋੜਵੇਂ ਟੈਕਸਾਂ ਦੀ ਨੀਤੀ ਘੜਨੀ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਐਲਬਰਟਾ ਦੀ ਪ੍ਰੀਮੀਅਰ ਇਸ ਮੁੱਦੇ &rsquoਤੇ ਵੱਖਰੀ ਸੁਰ ਅਲਾਪ ਰਹੇ ਹਨ ਜਿਨ੍ਹਾਂ ਵੱਲੋਂ ਹਾਲ ਹੀ ਫਲੋਰੀਡਾ ਜਾ ਕੇ ਡੌਨਲਡ ਟਰੰਪ ਨਾਲ ਮੁਲਾਕਾਤ ਕੀਤੀ ਗਈ। ਫੈਡਰਲ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਅਮਰੀਕਾ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿਚ ਕਟੌਤੀ ਕੀਤੇ ਜਾਣ &rsquoਤੇ ਸਹਿਮਤ ਹਨ ਪਰ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਕੌਮੀ ਏਕਤਾ ਵਾਸਤੇ ਸੰਕਟ ਪੈਦਾ ਹੋਣ ਦੀ ਧਮਕੀ ਦੇ ਰਹੇ ਹਨ। ਸੈਂਟਰ ਫ਼ੌਰ ਫਿਊਚਰ ਵਰਕ ਦੇ ਡਾਇਰੈਕਟਰ ਅਤੇ ਆਰਥਿਕ ਮਾਹਰ ਜਿਮ ਸਟੈਨਫੋਰਡ ਦਾ ਕਹਿਣਾ ਸੀ ਕਿ ਅਮਰੀਕਾ ਵੱਲੋਂ ਲਾਏ ਜਾਣ ਵਾਲੇ ਟੈਕਸਾਂ ਦਾ ਅਸਰ ਬਾਰਡਰ ਦੇ ਇਕ ਪਾਸੇ ਨਹੀਂ ਸਗੋਂ ਦੋਵੇਂ ਪਾਸੇ ਵਸਦੇ ਲੋਕਾਂ ਨੂੰ ਭੁਗਤਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅਮਰੀਕਾ ਅਤੇ ਕੈਨੇਡਾ ਦਰਮਿਆਨ ਸਾਲਾਨਾ ਇਕ ਖਰਬ ਡਾਲਰ ਤੋਂ ਵੱਧ ਵਪਾਰ ਹੁੰਦਾ ਹੈ ਅਤੇ ਅਜਿਹੇ ਵਿਚ 25 ਫੀ ਸਦੀ ਟੈਕਸਾਂ ਦਾ ਮਤਲਬ 250 ਅਰਬ ਡਾਲਰ ਬਣਦਾ ਹੈ ਕਿਉਂਕਿ ਅਮਰੀਕੀ ਟੈਕਸਾਂ ਦੇ ਜਵਾਬ ਵਿਚ ਕੈਨੇਡਾ ਵੱਲੋਂ ਵੀ ਟੈਕਸ ਦਰਾਂ ਲਾਗੂ ਕੀਤੀਆਂ ਜਾਣਗੀਆਂ।
ਇਜ਼ਰਾਈਲ ਸਰਕਾਰ ਨੇ ਹਮਾਸ ਨਾਲ ਜੰਗਬੰਦੀ ਸਮਝੌਤੇ ਨੂੰ ਮਨਜ਼ੂਰੀ ਦਿੱਤੀ
ਹਮਾਸ-ਇਜ਼ਰਾਈਲ ਜੰਗਬੰਦੀ ਸਮਝੌਤਾ ਬੁੱਧਵਾਰ ਨੂੰ ਕਤਰ ਅਤੇ ਅਮਰੀਕਾ ਦੁਆਰਾ ਵਿਚੋਲਗੀ ਕੀਤਾ ਗਿਆ ਸੀ, ਹਾਲਾਂਕਿ, ਇੱਕ ਦਿਨ ਤੋਂ ਵੱਧ ਸਮੇਂ ਲਈ ਅੜਿੱਕਾ ਰਿਹਾ ਕਿਉਂਕਿ ਨੇਤਨਯਾਹੂ ਨੇ ਕਿਹਾ ਕਿ ਆਖਰੀ ਸਮੇਂ ਦੀਆਂ ਰੁਕਾਵਟਾਂ ਸਨ।  ਗਾਜ਼ਾ ਵਿੱਚ 15 ਮਹੀਨਿਆਂ ਤੋਂ ਚੱਲੀ ਜੰਗ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਿੱਚ, ਇਜ਼ਰਾਈਲ ਦੀ ਸਰਕਾਰ ਨੇ ਸ਼ਨੀਵਾਰ ਨੂੰ ਹਮਾਸ ਨਾਲ ਜੰਗਬੰਦੀ ਸਮਝੌਤੇ ਨੂੰ ਮਨਜ਼ੂਰੀ ਦਿੱਤੀ , ਜੋ ਕਿ ਐਤਵਾਰ, 19 ਜਨਵਰੀ ਤੋਂ ਲਾਗੂ ਹੋਵੇਗਾ ਅਤੇ ਇਸ ਵਿੱਚ ਬੰਧਕ ਐਕਸਚੇਂਜ ਦੀ ਇੱਕ ਲੜੀ ਸ਼ਾਮਲ ਹੈ। ਸ਼ਨੀਵਾਰ ਨੂੰ ਛੇ ਘੰਟੇ ਤੋਂ ਵੱਧ ਵਿਚਾਰ-ਵਟਾਂਦਰੇ ਤੋਂ ਬਾਅਦ, ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਪੁਸ਼ਟੀ ਕੀਤੀ ਕਿ ਇਜ਼ਰਾਈਲੀ ਕੈਬਨਿਟ ਨੇ ਸਮਝੌਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਵਿੱਚ ਛੇ ਹਫ਼ਤਿਆਂ ਦੀ ਜੰਗਬੰਦੀ ਦੀ ਮੰਗ ਕੀਤੀ ਗਈ ਹੈ, ਬੰਧਕਾਂ ਅਤੇ ਕੈਦੀਆਂ ਨੂੰ ਰਿਹਾਅ ਕਰਨ ਦੇ ਉਦੇਸ਼ ਨਾਲ ਤਿੰਨ-ਪੜਾਅ ਦੀ ਯੋਜਨਾ ਦਾ ਇੱਕ ਮੁੱਖ ਹਿੱਸਾ।