image caption:

20 ਫਰਵਰੀ 2025 (ਵੀਰਵਾਰ) ਅੱਜ ਦੀਆਂ ਮੁੱਖ ਖਬਰਾਂ

 ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਸਾਲ ਦਾ ਨਾਨਕਸ਼ਾਹੀ ਕੈਲੰਡਰ ਜਾਰੀ
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਸਾਲ 2025-26 ਵਾਸਤੇ ਨਾਨਕਸ਼ਾਹੀ ਸੰਮਤ 557 ਦਾ ਤਿਆਰ ਕੀਤਾ ਹੋਇਆ ਕੈਲੰਡਰ ਅੱਜ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਰਿਲੀਜ਼ ਕੀਤਾ ਗਿਆ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵਾਂ ਵਰ੍ਹਾ 14 ਮਾਰਚ ਭਾਵ ਇੱਕ ਚੇਤ ਤੋਂ ਸ਼ੁਰੂ ਹੋਵੇਗਾ। ਇਹ ਨਵਾਂ ਕੈਲੰਡਰ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਾਰੀ ਕੀਤਾ ਅਤੇ ਸਿੱਖ ਸੰਗਤ ਨੂੰ ਇਸ ਕੈਲੰਡਰ ਦੇ ਮੁਤਾਬਕ ਹੀ ਗੁਰਪੁਰਬ ਅਤੇ ਦਿਨ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ।

ਇਥੇ ਸਕੱਤਰੇਤ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਨਾਨਕਸ਼ਾਹੀ ਸੰਮਤ 557 (ਸੰਨ 2025-26) ਦਾ ਨਵਾਂ ਕੈਲੰਡਰ ਜਾਰੀ ਕੀਤਾ। ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾ-ਗੱਦੀ ਦਿਵਸ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨੌਜਵਾਨਾਂ ਨੂੰ ਪੰਥਕ ਸਿਆਸਤ ਵਿੱਚ ਕੁੱਦਣ ਦਾ ਹੋਕਾ
ਸਨੌਰ,- ਸਾਬਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨੌਜਵਾਨ ਵਰਗ ਨੂੰ ਪੰਥਕ ਸਿਆਸਤ &rsquoਚ ਸਰਗਰਮੀ ਨਾਲ ਕੁੱਦਣ ਦਾ ਹੋਕਾ ਦਿੱਤਾ ਹੈ। ਉਹ ਅੱਜ ਇੱਥੇ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ ਦੇ ਯਤਨਾਂ ਸਦਕਾ ਹਲਕੇ ਦੇ ਵੱਡੇ ਪਿੰਡ ਭੁੱਨਰਹੇੜੀ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਹੀ ਉਨ੍ਹਾਂ ਨੇ ਬਿਨਾਂ ਨਾਂ ਲਿਆਂ ਇੱਕ ਅਕਾਲੀ ਧੜੇ &lsquoਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਵੀ ਲਾਏ ਅਤੇ ਆਖਿਆ ਕਿ ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੇ ਕਦੇ ਸੁੱਖ ਨਹੀਂ ਭੋਗਿਆ ਤੇ ਨਾ ਹੀ ਅਜਿਹੇ ਅਨਸਰਾਂ ਨੂੰ ਸਿੱਖ ਕੌਮ ਅਤੇ ਪੰਥ ਨੇ ਕਦੇ ਮੁਆਫ ਹੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਤਿਹਾਸ ਗਵਾਹ ਹੈ ਕਿ ਪਿਛਲੇ ਸਮੇਂ ਦੌਰਾਨ ਗੁਰੂ ਸਾਹਿਬਾਨ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਣ ਵਾਲੇ ਹੁਕਮਾਂ/ਆਦੇਸ਼ਾਂ ਦੀ ਸਿੱਖ ਸੰਗਤ ਅਤੇ ਸਿੱਖ ਪਾਲਣਾ ਕਰਦਾ ਆਇਆ ਹੈ।

ਸ਼੍ਰੋਮਣੀ ਦਲ ਦੀ ਭਰਤੀ ਮੁਹਿੰਮ ਹੋਈ ਮੁਕੰਮਲ, ਪਾਰਟੀ ਨਾਲ ਜੁੜੇ 33 ਲੱਖ ਮੈਂਬਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮਾਨੀ ਬੋਰਡ ਨੇ ਅੱਜ ਪਾਰਟੀ ਦੀ ਮੈਂਬਰਸ਼ਿਪ ਭਰਤੀ ਵਾਸਤੇ ਪਰਚੀਆਂ ਵੰਡਣ ਦਾ ਕੰਮ ਬੰਦ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਹੁਣ ਤੱਕ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ 33 ਲੱਖ ਫਾਰਮ ਵੰਡੇ ਜਾ ਚੁੱਕੇ ਹਨ। ਪਾਰਲੀਮਾਨੀ ਬੋਰਡ, ਜਿਸ ਦੀ ਮੀਟਿੰਗ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਹੋਈ, ਨੇ ਦੱਸਿਆ ਕਿ ਭਰਤੀ ਮੁਹਿੰਮ ਨੂੰ ਸਫਲ ਬਣਾਉਣ ਵਾਸਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਪਾਰਟੀ ਨੇ ਦੱਸਿਆ ਕਿ ਅਸਲ ਯੋਜਨਾ ਸੀ ਕਿ ਪਾਰਟੀ ਵਿਚ 25 ਲੱਖ ਲੋਕਾਂ ਦੀ ਭਰਤੀ ਵਾਸਤੇ ਫਾਰਮ ਵੰਡੇ ਜਾਣ ਪਰ ਪਾਰਟੀ ਨੂੰ ਪਾਰਟੀ ਵਰਕਰਾਂ ਦੀ ਮੰਗ ਕਾਰਣ 8 ਲੱਖ ਵਾਧੂ ਫਾਰਮ ਛਪਵਾਉਣੇ ਪਏ। ਪਾਰਟੀ ਨੇ ਕਿਹਾ ਕਿ ਪਾਰਟੀ ਮੈਂਬਰਸ਼ਿਪ ਭਰਤੀ ਕਰਨ ਦੇ ਫਾਰਮ ਬਿਨਾਂ ਕਿਸੇ ਤਰੁੱਟੀ ਨਾਲ ਵੰਡੇ ਗਏ ਤੇ ਸਾਰੇ ਸੂਬੇ ਦੇ ਨਾਲ-ਨਾਲ ਹੋਰ ਸੂਬਿਆਂ ਵਿਚ ਵੀ ਵੰਡੇ ਗਏ ਜਿਵੇਂ ਕਿ ਪਾਰਟੀ ਦੇ ਆਗੂਟਾਂ ਤੇ ਵਰਕਰਾਂ ਨੇ ਮੰਗ ਕੀਤੀ ਸੀ।

ਅਮਰੀਕਨ ਸਿੱਖਾਂ ਵੱਲੋਂ ਪੰਜਾਬ ਅਤੇ ਸਿੱਖ ਵਿਰੋਧੀ ਮੋਦੀ ਦਾ ਘਿਰਾਓ ਅਤੇ ਰੋਸ ਵਿਖਾਵਾ ਕਰਕੇ ਕੌਮ ਪੱਖੀ ਜਿੰਮੇਵਾਰੀ ਨਿਭਾਈ ਗਈ : ਮਾਨ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- &ldquoਜਦੋਂ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਅਮਰੀਕਾ ਦੌਰੇ ਤੇ ਗਏ ਸਨ ਤਾਂ ਅਮਰੀਕਨ ਸਿੱਖਾਂ ਨੇ ਜੋ ਬਹੁਤ ਹੀ ਮਜਬੂਤੀ ਅਤੇ ਬਾਦਲੀਲ ਢੰਗ ਨਾਲ ਸਿੱਖ ਕੌਮ ਦੇ ਪੱਖ ਨੂੰ ਉਭਾਰਦੇ ਹੋਏ ਸ੍ਰੀ ਮੋਦੀ ਦੀ ਅਮਰੀਕਨ ਆਮਦ ਤੇ ਜੋਰਦਾਰ ਰੋਸ ਵਿਖਾਵੇ ਕੀਤੇ ਹਨ, ਇਹ ਉਦਮ ਉਨ੍ਹਾਂ ਦੀ ਕੌਮ ਅਤੇ ਪੰਜਾਬ ਸੂਬੇ ਪ੍ਰਸਤੀ ਵਾਲਾ ਸਲਾਘਾਯੋਗ ਉਦਮ ਹੈ । ਕਿਉਂਕਿ ਸ੍ਰੀ ਮੋਦੀ ਤੇ ਉਨ੍ਹਾਂ ਦੀ ਬੀਜੇਪੀ-ਆਰ.ਐਸ.ਐਸ ਦੀ ਸਰਕਾਰ ਆਪਣੇ ਮੀਡੀਏ ਤੇ ਪ੍ਰਚਾਰ ਸਾਧਨਾਂ ਉਤੇ ਪੰਜਾਬ ਸੂਬੇ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੇ ਕੌਮਾਂਤਰੀ ਪੱਧਰ ਤੇ ਬਣੇ ਸਤਿਕਾਰ ਤੇ ਛਬੀ ਨੂੰ ਠੇਸ ਪਹੁੰਚਾਉਣ ਹਿੱਤ ਗੈਰ ਦਲੀਲ ਢੰਗ ਨਾਲ ਨਿਰੰਤਰ ਗੁੰਮਰਾਹਕੁੰਨ ਪ੍ਰਚਾਰ ਕਰਦੀ ਆ ਰਹੀ ਹੈ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਨਿਸ਼ਾਨਾਂ ਬਣਾਕੇ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਸਿੱਖਾਂ ਦੇ ਕਤਲ ਕਰਨ ਦੇ ਅਮਲ ਕਰਦੀ ਆ ਰਹੀ ਹੈ । ਸਿੱਖ ਕੌਮ ਦੀ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਧੀਨ ਚੱਲ ਰਹੀ ਆਜਾਦੀ ਦੀ ਲੜਾਈ ਵਿਚ ਯੋਗਦਾਨ ਪਾਉਣ ਵਾਲੀ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆ ਵਿਚ ਵੱਸਣ ਵਾਲੀ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਕੇ ਕੇਵਲ ਉਨ੍ਹਾਂ ਦੇ ਕਤਲੇਆਮ ਹੀ ਨਹੀ ਕਰਦੀ ਆ ਰਹੀ ਬਲਕਿ ਅਮਰੀਕਾ, ਕੈਨੇਡਾ, ਪਾਕਿਸਤਾਨ ਤੇ ਬਰਤਾਨੀਆ ਵਰਗੇ ਮੁਲਕਾਂ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦੇਣ ਦੇ ਦੁੱਖਦਾਇਕ ਅਮਲ ਕਰਦੀ ਆ ਰਹੀ ਹੈ । ਅਜਿਹੇ ਕੀਤੇ ਜਾਣ ਵਾਲੇ ਸਿੱਖਾਂ ਦੇ ਕਤਲਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਗਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ।&rdquo ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਜਬੂਤੀ ਅਤੇ ਬਾਦਲੀਲ ਢੰਗ ਨਾਲ ਅਮਰੀਕਨ ਸਿੱਖਾਂ ਵੱਲੋ ਸ੍ਰੀ ਮੋਦੀ ਦੇ ਅਮਰੀਕਾ ਪਹੁੰਚਣ ਤੇ ਕੀਤੇ ਗਏ ਜ਼ਬਰਦਸਤ ਰੋਸ ਵਿਖਾਵਿਆ ਦੀ ਕੌਮ ਪੱਖੀ ਪੂਰਨ ਕੀਤੀ ਗਈ ਜਿੰਮੇਵਾਰੀ ਅਤੇ ਦੁਨੀਆ ਸਾਹਮਣੇ ਸੱਚ ਨੂੰ ਉਜਾਗਰ ਕਰਨ ਦੇ ਕੀਤੇ ਗਏ ਫਰਜਾਂ ਦੀ ਪੂਰਤੀ ਲਈ ਜੋਰਦਾਰ ਸਵਾਗਤ ਕਰਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ ਵੱਲੋ ਸਿੱਖ ਕੌਮ ਉਤੇ ਕੀਤੇ ਜਾ ਰਹੇ ਗੈਰ ਕਾਨੂੰਨੀ ਜ਼ਬਰ ਜੁਲਮ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਜੋ ਆਪਣੇ ਧਾਰਮਿਕ ਅਕੀਦੇ ਤੇ ਪਹਿਰਾ ਦਿੰਦੀ ਹੋਈ ਆਪਣੇ ਜਨਮ ਤੋ ਹੀ ਸਰਬੱਤ ਦੇ ਭਲੇ ਦੇ ਮਿਸਨ ਨੂੰ ਅੱਗੇ ਵਧਾਉਦੀ ਆ ਰਹੀ ਹੈ, ਕੇਵਲ ਇੰਡੀਆ ਜਾਂ ਪੰਜਾਬ ਵਿਚ ਹੀ ਨਹੀ ਬਲਕਿ ਸਮੁੱਚੇ ਸੰਸਾਰ ਵਿਚ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੀ ਜੋਰਦਾਰ ਹਾਮੀ ਹੈ, ਉਸ ਉਤੇ ਇੰਡੀਅਨ ਹੁਕਮਰਾਨਾਂ ਵੱਲੋ ਸਾਜਸੀ ਢੰਗਾਂ ਰਾਹੀ ਕੀਤੇ ਜਾ ਰਹੇ ਗੈਰ ਇਨਸਾਨੀਅਤ ਹਮਲਿਆ ਦੀ ਬਦੌਲਤ ਅਤੇ ਪੰਜਾਬ ਸੂਬੇ ਤੇ ਉਥੋ ਦੇ ਨਿਵਾਸੀਆ ਨਾਲ ਹਰ ਖੇਤਰ ਵਿਚ ਕੀਤੇ ਜਾ ਰਹੇ ਵਿਤਕਰਿਆ ਵਿਰੁੱਧ ਮਜਬੂਤ ਆਵਾਜ ਬੁਲੰਦ ਹੁੰਦੇ ਹੋਏ ਸਮੁੱਚੀ ਸਿੱਖ ਕੌਮ ਆਜਾਦੀ ਦੀ ਜੱਦੋ ਜਹਿਦ ਲੜ ਰਹੀ ਹੈ ਜੋ ਕਿ ਯੂ.ਐਨ ਤੇ ਕੌਮਾਂਤਰੀ ਕਾਨੂੰਨਾਂ ਦੇ ਅਨੁਸਾਰ ਹੈ । ਲੇਕਿਨ ਇਹ ਕੱਟੜਵਾਦੀ ਬੀਜੇਪੀ ਆਰ. ਐਸ.ਐਸ ਦੇ ਹੁਕਮਰਾਨ ਮਨੁੱਖਤਾ ਦੀ ਪੈਰੋਕਾਰੀ ਕਰਨ ਵਾਲੀ ਸਿੱਖ ਕੌਮ ਉਤੇ ਸਾਜਸੀ ਢੰਗਾਂ ਰਾਹੀ ਹਮਲੇ ਕਰਕੇ ਅਤੇ ਉਨ੍ਹਾਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਕੇ ਨਫਰਤ ਪੈਦਾ ਕਰਨ ਦੀ ਨੀਤੀ ਤੇ ਅਮਲ ਕਰਦੀ ਆ ਰਹੀ ਹੈ । ਪਰ ਅਮਰੀਕਾ ਤੇ ਹੋਰ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸੂਝਵਾਨ ਸਿੱਖਾਂ, ਬੁੱਧੀਜੀਵੀਆਂ ਵੱਲੋ ਆਪਣੀ ਕੌਮੀਅਤ ਅਤੇ ਆਪਣੀ ਆਜਾਦੀ ਦੇ ਸੰਬੰਧ ਵਿਚ ਬਾਦਲੀਲ ਢੰਗ ਨਾਲ ਪ੍ਰਚਾਰ ਕਰਦੇ ਹੋਏ ਜੋ ਦੂਸਰੇ ਮੁਲਕਾਂ ਦੀਆਂ ਹਕੂਮਤਾਂ ਨੂੰ ਆਪਣੇ ਆਜਾਦੀ ਦੇ ਸੰਘਰਸ ਦੇ ਪੱਖ ਵਿਚ ਮਜਬੂਤ ਲੋਕ ਰਾਏ ਬਣਾਉਣ ਦੇ ਫਰਜ ਅਦਾ ਕੀਤੇ ਗਏ ਹਨ, ਉਸਦੀ ਬਦੌਲਤ ਇਹ ਹਿੰਦੂਤਵ ਹੁਕਮਰਾਨ ਆਪਣੇ ਮੰਦਭਾਵਨਾ ਭਰੇ ਮਿਸਨ ਵਿਚ ਕਤਈ ਕਾਮਯਾਬ ਨਹੀ ਹੋ ਸਕਣਗੇ । ਸਿੱਖ ਕੌਮ ਆਪਣੀ ਆਜਾਦੀ ਦੇ ਸੰਘਰਸ ਦੇ ਸੱਚ ਨੂੰ ਦੂਸਰੇ ਮੁਲਕਾਂ ਦੀਆਂ ਹਕੂਮਤਾਂ ਅਤੇ ਨਿਵਾਸੀਆਂ ਨੂੰ ਅਸਲ ਸੱਚ ਤੋ ਜਾਣੂ ਕਰਵਾਉਣ ਵਿਚ ਅਵੱਸ ਕਾਮਯਾਬ ਹੋਣਗੇ । ਸ. ਮਾਨ ਨੇ ਇਕ ਵਾਰੀ ਫਿਰ ਆਪਣੇ ਅਮਰੀਕਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਅਹੁਦੇਦਾਰਾਂ ਅਤੇ ਹੋਰਨਾਂ ਬੁੱਧੀਜੀਵੀਆਂ ਤੇ ਪੰਥਕ ਹਮਦਰਦਾਂ ਦਾ ਸ੍ਰੀ ਮੋਦੀ ਦੇ ਪਹੁੰਚਣ ਤੇ ਕੀਤੇ ਗਏ ਰੋਸ ਵਿਖਾਵੇ ਲਈ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ ।

ਦਿੱਲੀ ਨੂੰ 11 ਸਾਲਾਂ ਬਾਅਦ ਮਿਲਿਆ ਸਿੱਖ ਪ੍ਰਤੀਨਿਧ &ndash ਪੰਮਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਨੈਸ਼ਨਲ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਦਿੱਲੀ ਦੀ ਨਿਯੁਕਤ ਹੋਈ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ 11 ਸਾਲਾਂ ਬਾਅਦ ਦਿੱਲੀ ਸਰਕਾਰ ਦੀ ਕੈਬਨਿਟ ਵਿੱਚ ਕਿਸੇ ਸਿੱਖ ਆਗੂ ਨੂੰ ਸ਼ਾਮਲ ਕੀਤਾ ਗਿਆ ਹੈ। ਮਨਜਿੰਦਰ ਸਿੰਘ ਸਿਰਸਾ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਕਾਰਨ ਸਿੱਖ ਕੌਮ ਵਿੱਚ ਭਾਰੀ ਉਤਸ਼ਾਹ ਹੈ। ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਦਿੱਲੀ ਵਿੱਚ ਪਿਛਲੇ 11 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪਰ ਇਸ ਦੌਰਾਨ ਕਿਸੇ ਵੀ ਸਿੱਖ ਵਿਧਾਇਕ ਨੂੰ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਵੇ ਜਾਂ ਉਨ੍ਹਾਂ ਦੀ ਕੈਬਨਿਟ ਸਹਿਯੋਗੀ ਆਤਿਸ਼ੀ ਮਾਰਲੇਨਾ, ਕਿਸੇ ਨੇ ਵੀ ਸਿੱਖ ਕੌਮ ਨੂੰ ਢੁੱਕਵੀਂ ਨੁਮਾਇੰਦਗੀ ਨਹੀਂ ਦਿੱਤੀ, ਭਾਵੇਂ ਉਨ੍ਹਾਂ ਦੀ ਪਾਰਟੀ ਵਿੱਚ ਕਈ ਸਿੱਖ ਵਿਧਾਇਕ ਮੌਜੂਦ ਸਨ। ਜਿਸ ਕਾਰਨ ਸਿੱਖ ਕੌਮ ਵਿੱਚ ਭਾਰੀ ਰੋਸ ਹੈ। 11 ਸਾਲ ਪਹਿਲਾਂ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇੱਕ ਸਿੱਖ ਮੰਤਰੀ ਨਿਯੁਕਤ ਕੀਤਾ ਸੀ, ਜਿਸ ਤੋਂ ਬਾਅਦ ਪਹਿਲੀ ਵਾਰ ਸਿੱਖਾਂ ਨੂੰ ਮੁੜ ਸਰਕਾਰ ਵਿੱਚ ਨੁਮਾਇੰਦਗੀ ਮਿਲੀ ਹੈ। ਪਰਮਜੀਤ ਸਿੰਘ ਪੰਮਾ ਨੇ ਆਸ ਪ੍ਰਗਟਾਈ ਕਿ ਮਨਜਿੰਦਰ ਸਿੰਘ ਸਿਰਸਾ ਦੇ ਸਿੱਖਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਹਿਮ ਭੂਮਿਕਾ ਨਿਭਾਉਣਗੇ। ਵਿਸ਼ੇਸ਼ ਤੌਰ &lsquoਤੇ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਲਾਜ਼ਮੀ ਬਣਾਉਣ ਅਤੇ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਡੂੰਘੀ ਜਾਣਕਾਰੀ ਹਾਸਲ ਕਰ ਸਕਣ। ਪਰਮਜੀਤ ਸਿੰਘ ਪੰਮਾ ਨੇ ਅਪੀਲ ਕੀਤੀ ਕਿ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਦਿੱਲੀ ਸਰਕਾਰ ਤੋਂ ਵਿਸ਼ੇਸ਼ ਪੈਕੇਜ ਲਿਆਉਣ ਲਈ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਉਨ੍ਹਾਂ ਨੂੰ ਯੋਗ ਆਰਥਿਕ ਅਤੇ ਸਮਾਜਿਕ ਸਹਾਇਤਾ ਮਿਲ ਸਕੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਉਣ ਲਈ ਲੋੜੀਂਦੇ ਕਾਨੂੰਨੀ ਕਦਮ ਚੁੱਕੇ ਜਾਣ। ਸਿੱਖ ਭਾਈਚਾਰੇ ਨੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ ਅਤੇ ਇਸ ਨੂੰ ਸਿੱਖ ਕੌਮ ਲਈ ਇਨਸਾਫ਼ ਅਤੇ ਸਨਮਾਨ ਪ੍ਰਤੀ ਅਹਿਮ ਪਹਿਲ ਕਰਾਰ ਦਿੱਤਾ ਗਿਆ ਹੈ। ਇਹ ਨਿਯੁਕਤੀ ਨਾ ਸਿਰਫ਼ ਸਿੱਖ ਕੌਮ ਦੀਆਂ ਆਸਾਂ ਪੂਰੀਆਂ ਕਰੇਗੀ ਸਗੋਂ ਦਿੱਲੀ ਦੀ ਬਹੁ-ਸੱਭਿਆਚਾਰਕ ਪਛਾਣ ਨੂੰ ਵੀ ਮਜ਼ਬੂਤ ​​ਕਰੇਗੀ। ਮਨਜਿੰਦਰ ਸਿੰਘ ਸਿਰਸਾ ਦਾ ਮੰਤਰੀ ਬਣਨਾ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਸਰਕਾਰ ਵਿੱਚ ਸਿੱਖਾਂ ਦੀ ਸ਼ਮੂਲੀਅਤ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ।

ਪੰਜਾਬ ਦੇ ਗੈਰ-ਦਸਤਾਵੇਜ਼ ਸਿੱਖ ਵਿਅਕਤੀਆਂ ਨਾਲ ਅਮਰੀਕਾ ਵਲੋਂ ਹਾਲ ਹੀ ਵਿੱਚ ਕੀਤੇ ਜਾ ਰਹੇ ਸਲੂਕ ਬਾਰੇ ਡੂੰਘੀ ਚਿੰਤਾ: ਅਮਰੀਕਨ ਸਿੱਖ ਜੱਥੇਬੰਦੀਆਂ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਅਮਰੀਕਾ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਪ੍ਰਮੁੱਖ ਸੰਸਥਾਵਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸਸੀਸੀਈਸੀ) ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਦੀ ਲੀਡਰਸ਼ਿਪ ਨੇ ਗ੍ਰਿਫਤਾਰੀ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਗੈਰ-ਦਸਤਾਵੇਜ਼ ਸਿੱਖ ਵਿਅਕਤੀਆਂ ਨਾਲ ਹਾਲ ਹੀ ਵਿੱਚ ਕੀਤੇ ਜਾ ਰਹੇ ਸਲੂਕ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਰਿਪੋਰਟਾਂ ਦਰਸਾਉਂਦੀਆਂ ਹਨ ਕਿ ਇਹਨਾਂ ਵਿਅਕਤੀਆਂ ਨੂੰ ਉਹਨਾਂ ਦੀਆਂ ਧਾਰਮਿਕ ਪਗੜੀਆਂ ਪਹਿਨਣ ਦੇ ਅਧਿਕਾਰ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਆਈ.ਸੀ.ਈ ਏਜੰਟਾਂ ਦੁਆਰਾ ਉਹਨਾਂ ਨਾਲ ਸਖ਼ਤ ਵਿਵਹਾਰ ਕੀਤਾ ਜਾ ਰਿਹਾ ਹੈ, ਜਿਵੇਂ ਕਿ ਉਹ ਗੰਭੀਰ ਅਪਰਾਧੀ ਹੋਣ ਦੇ ਰੂਪ ਵਿੱਚ ਬੇੜੀਆਂ ਅਤੇ ਹਥਕੜੀਆਂ ਪਹਿਨਣ ਸਮੇਤ । ਦਸਤਾਰ ਸਿੱਖ ਪਛਾਣ ਅਤੇ ਵਿਸ਼ਵਾਸ ਦਾ ਇੱਕ ਮਹੱਤਵਪੂਰਣ ਪ੍ਰਤੀਕ ਹੈ, ਜੋ ਬਰਾਬਰੀ ਅਤੇ ਅਧਿਆਤਮਿਕਤਾ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ। ਇਹਨਾਂ ਵਿਅਕਤੀਆਂ ਨੂੰ ਆਪਣੀਆਂ ਪੱਗਾਂ ਬੰਨ੍ਹਣ ਦੇ ਅਧਿਕਾਰ ਤੋਂ ਇਨਕਾਰ ਕਰਨਾ ਨਾ ਸਿਰਫ ਨਿੱਜੀ ਪ੍ਰਗਟਾਵੇ ਦੀ ਉਲੰਘਣਾ ਕਰਦਾ ਹੈ ਬਲਕਿ ਉਹਨਾਂ ਦੇ ਧਾਰਮਿਕ ਅਧਿਕਾਰਾਂ ਦੀ ਵੀ ਉਲੰਘਣਾ ਹੈ। ਸੰਯੁਕਤ ਰਾਜ ਅਮਰੀਕਾ ਲੰਬੇ ਸਮੇਂ ਤੋਂ ਪਨਾਹ ਅਤੇ ਬਿਹਤਰ ਜ਼ਿੰਦਗੀ ਦੀ ਭਾਲ ਕਰਨ ਵਾਲਿਆਂ ਲਈ ਉਮੀਦ ਦੀ ਕਿਰਨ ਵਜੋਂ ਖੜ੍ਹਾ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਪੰਜਾਬ ਵਾਪਸ ਭੇਜਣ ਦੀ ਪ੍ਰਕਿਰਿਆ ਦੌਰਾਨ ਆਈਸੀਈ ਏਜੰਟਾਂ ਦੁਆਰਾ ਇਹਨਾਂ ਸਿੱਖਾਂ ਨੂੰ ਮਾਣ ਅਤੇ ਸਤਿਕਾਰ ਨਾਲ ਪੇਸ਼ ਕੀਤਾ ਜਾਵੇ। ਅਸੀਂ ਰਾਸ਼ਟਰਪਤੀ ਟਰੰਪ ਨੂੰ ਇਨ੍ਹਾਂ ਵਿਅਕਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਨੂੰ ਬਰਕਰਾਰ ਰੱਖਣ ਨੂੰ ਯਕੀਨੀ ਬਣਾਉਣ ਲਈ ਜ਼ੋਰਦਾਰ ਅਪੀਲ ਕਰਦੇ ਹਾਂ। ਇਸ ਤੋਂ ਇਲਾਵਾ, ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਨੂੰ ਤਰਜੀਹ ਦੇਣ ਦਾ ਸੱਦਾ ਦਿੰਦੇ ਹਾਂ। ਰੁਜ਼ਗਾਰ ਦੇ ਵਿਹਾਰਕ ਮੌਕੇ ਪ੍ਰਦਾਨ ਕਰਕੇ, ਅਸੀਂ ਵਿਦੇਸ਼ਾਂ ਵਿੱਚ ਮੌਕਿਆਂ ਦੀ ਭਾਲ ਵਿੱਚ ਵਿਅਕਤੀਆਂ ਨੂੰ ਆਪਣੀ ਜਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਬੱਚਤ ਨੂੰ ਜੋਖਮ ਵਿੱਚ ਪਾਉਣ ਤੋਂ ਰੋਕਣ ਵਿੱਚ ਮਦਦ ਕਰ ਸਕਦੇ ਹਾਂ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਹਿੰਮਤ ਸਿੰਘ &ndash ਕੋਆਰਡੀਨੇਟਰ, ਐਸ.ਸੀ.ਸੀ.ਈ.ਸੀ, ਡਾ. ਪ੍ਰਿਤਪਾਲ ਸਿੰਘ &ndash ਕੋਆਰਡੀਨੇਟਰ, ਏ.ਜੀ.ਪੀ.ਸੀ. ਅਤੇ ਸਰਦਾਰ ਹਰਜਿੰਦਰ ਸਿੰਘ &ndash ਮੀਡੀਆ ਸਪੋਕਸਮੈਨ, ਐਸ.ਸੀ.ਸੀ.ਈ.ਸੀ. ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕੀਤਾ ।

ਅਮਰੀਕੀ ਲੜਾਕੂ ਜਹਾਜ਼ ਖ਼ਰੀਦਣ ਲਈ ਭਾਰਤ ਨੇ ਲਾਈ ਸ਼ਰਤ
ਰੂਸ ਨੇ ਭਾਰਤ ਦੀ &ldquoਮੇਕ ਇਨ ਇੰਡੀਆ&rdquo ਸ਼ਰਤ ਨੂੰ ਮੰਨ ਲਿਆ ਹੈ, ਜਿਸਦਾ ਮਤਲਬ ਹੈ ਕਿ ਭਾਰਤ ਵਿੱਚ ਵਿਦੇਸ਼ੀ ਕੰਪਨੀਆਂ ਨੂੰ ਲੜਾਕੂ ਜਹਾਜ਼ਾਂ ਦਾ ਨਿਰਮਾਣ ਕਰਨਾ ਪਵੇਗਾ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਭਾਰਤ ਨੇ 114 ਮਲਟੀ-ਰੋਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਇੱਕ ਗਲੋਬਲ ਟੈਂਡਰ ਜਾਰੀ ਕਰਨ ਦੀ ਯੋਜਨਾ ਬਣਾਈ ਹੈ। ਅਮਰੀਕਾ ਦੇ ਲੈਕਿਡ ਮਾਰਟਿਨ ਜੇ-35 ਲੜਾਕੂ ਜਹਾਜ਼ ਨੂੰ ਵੇਚਣ ਦਾ ਪ੍ਰਸਤਾਵ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤਾ ਗਿਆ ਸੀ, ਪਰ ਇਸ ਸੌਦੇ ਲਈ &ldquoਮੇਕ ਇਨ ਇੰਡੀਆ&rdquo ਦੀ ਸ਼ਰਤ ਲਾਜ਼ਮੀ ਰਹੇਗੀ। ਭਾਰਤ ਨੇ ਪਹਿਲਾਂ ਹੀ ਅਮਰੀਕਾ ਅਤੇ ਰੂਸ ਤੋਂ ਸਟੀਲਥ ਲੜਾਕੂ ਜਹਾਜ਼ਾਂ ਦੇ ਪ੍ਰਸਤਾਵ ਪ੍ਰਾਪਤ ਕੀਤੇ ਹਨ। ਰੂਸ ਨੇ SU-57 ਵੇਚਣ ਦਾ ਪ੍ਰਸਤਾਵ ਦਿੱਤਾ ਹੈ, ਜਿਸ ਵਿੱਚ AESA ਰਾਡਾਰ ਸਿਸਟਮ ਅਤੇ ਕਰੂਜ਼ ਮਿਜ਼ਾਈਲਾਂ ਦੇ ਦਾਗਣ ਦੀ ਸਮਰੱਥਾ ਹੈ। ਇਸਦੇ ਇਲਾਵਾ, ਚੀਨ ਦੀ ਚੁਣੌਤੀ ਵੀ ਵੱਧ ਰਹੀ ਹੈ, ਕਿਉਂਕਿ ਉਹ ਪਾਕਿਸਤਾਨ ਨੂੰ 40 ਪੰਜਵੀਂ ਪੀੜ੍ਹੀ ਦੇ J-35 ਜਹਾਜ਼ ਵੇਚਣ ਜਾ ਰਿਹਾ ਹੈ। ਇਸ ਸੰਦਰਭ ਵਿੱਚ, ਭਾਰਤ ਦੇ ਰੱਖਿਆ ਮੰਤਰੀ ਦੇ ਸੂਤਰਾਂ ਨੇ ਕਿਹਾ ਹੈ ਕਿ ਅਮਰੀਕੀ ਕੰਪਨੀ &ldquoਮੇਕ ਇੰਡੀਆ&rdquo ਦੀ ਸ਼ਰਤ ਨੂੰ ਮੰਨਣ ਵਿੱਚ ਝਿਜਕ ਕਰਨ ਵਾਲੀ ਹੋ ਸਕਦੀ ਹੈ, ਕਿਉਂਕਿ ਟਰੰਪ ਵੀ ਅਮਰੀਕਾ ਵਿੱਚ ਹੀ ਨਿਰਮਾਣ &lsquoਤੇ ਧਿਆਨ ਦੇ ਰਹੇ ਹਨ

ਅਮਰੀਕਾ ਵਾਲਿਆਂ ਨੂੰ ਮਿਲਣਗੇ 5-5 ਹਜ਼ਾਰ ਡਾਲਰ
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦਰਮਿਆਨ ਰਾਸ਼ਟਰਪਤੀ ਡੌਨਲਡ ਟਰੰਪ ਹਰ ਪਰਵਾਰ ਨੂੰ 5 ਹਜ਼ਾਰ ਡਾਲਰ ਦੀ ਰਕਮ ਦੇਣ &rsquoਤੇ ਵਿਚਾਰ ਕਰ ਰਹੇ ਹਨ। ਜੀ ਹਾਂ, ਟਰੰਪ ਦਾ ਕਹਿਣਾ ਹੈ ਕਿ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੀਐਂਸੀ ਯਾਨੀ ਡੌਜ ਵੱਲੋਂ ਫਜ਼ੂਲ ਖਰਚ ਬੰਦ ਕਰਦਿਆਂ ਅਰਬਾਂ ਡਾਲਰ ਬਚਾਏ ਜਾ ਚੁੱਕੇ ਹਨ ਅਤੇ ਇਸ ਰਕਮ ਦਾ 20 ਫ਼ੀ ਸਦੀ ਹਿੱਸਾ ਅਮਰੀਕਾ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ ਜਦਕਿ 20 ਫ਼ੀ ਸਦੀ ਰਕਮ ਮੁਲਕ ਸਿਰ ਚੜ੍ਹਿਆ ਕਰਜ਼ਾ ਉਤਾਰਨ ਲਈ ਵਰਤੀ ਜਾਵੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਸਰਕਾਰ ਦੇ ਸੱਤਾ ਸੰਭਾਲਣ ਤੋਂ ਇਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ 55 ਅਰਬ ਡਾਲਰ ਦੀ ਬੱਚਤ ਕੀਤੀ ਜਾ ਚੁੱਕੀ ਹੈ। ਬੱਚਤ ਦਾ ਵੱਡਾ ਹਿੱਸਾ ਸਰਕਾਰ ਨਾਲ ਠੱਗੀ ਦਾ ਰਾਹ ਬੰਦ ਕਰਦਿਆਂ, ਸਰਕਾਰੀ ਠੇਕੇ ਅਤੇ ਲੀਜ਼ ਰੱਦ ਕਰਦਿਆਂ ਅਤੇ ਅਸਾਸਿਆਂ ਦੀ ਵਿਕਰੀ ਰਾਹੀਂ ਹਾਸਲ ਦੱਸਿਆ ਜਾ ਰਿਹਾ ਹੈ।

ਕੈਨੇਡਾ ਵੱਲੋਂ ਭਾਰਤੀਆਂ ਨੂੰ 1.89 ਲੱਖ ਸਟੱਡੀ ਵੀਜ਼ੇ
ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ 1 ਲੱਖ 89 ਹਜ਼ਾਰ ਸਟੱਡੀ ਵੀਜ਼ੇ ਜਾਰੀ ਕਰਦਿਆਂ ਕਿਹਾ ਕਿ ਉਹ ਕੈਨੇਡੀਅਨ ਐਜੁਕੇਸ਼ਨ ਸਿਸਟਮ ਦਾ ਅਟੁੱਟ ਹਿੱਸਾ ਬਣੇ ਰਹਿਣਗੇ। ਇੰਮੀਗ੍ਰੇਸ਼ਨ ਮੰਤਰੀ ਮਾਰਕ ਵੱਲੋਂ ਕੈਨੇਡੀਅਨ ਵਿਦਿਅਕ ਅਦਾਰਿਆਂ ਨੂੰ ਅਫ਼ਰੀਕਾ, ਦੱਖਣੀ ਪੂਰਬੀ ਏਸ਼ੀਆ ਅਤੇ ਲੈਟਿਨ ਅਮੈਰਿਕਨ ਵਿਦਿਆਰਥੀਆਂ ਨੂੰ ਦਾਖਲਾ ਦੇਣ ਵੱਲ ਧਿਆਨ ਕੇਂਦਰਤ ਕਰਨ ਦਾ ਸੱਦਾ। 2024 ਦੌਰਾਨ ਕੈਨੇਡਾ ਵੱਲੋਂ 5 ਲੱਖ 18 ਹਜ਼ਾਰ ਸਟੱਡੀ ਵੀਜ਼ਾ ਜਾਰੀ ਕੀਤੇ ਗਏ ਜੋ 2023 ਦੇ ਮੁਕਾਬਲੇ ਮਾਮੂਲੀ ਤੌਰ &rsquoਤੇ ਘੱਟ ਬਣਦੇ ਹਨ। ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਤੇਜ਼ ਵਾਧਾ ਹੋਣ ਕਾਰਨ ਰਿਹਾਇਸ਼ ਦੀ ਸਮੱਸਿਆ ਪੈਦਾ ਹੋਣ ਲੱਗੀ ਅਤੇ ਕੰਮਕਾਜੀ ਥਾਵਾਂ &rsquoਤੇ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਵੀ ਹੋਣ ਲੱਗਾ। ਦੂਜੇ ਪਾਸੇ ਪ੍ਰਾਈਵੇਟ ਕਾਲਜਾਂ ਵੱਲੋਂ ਮੋਟੀਆਂ ਫੀਸਾਂ ਲੈ ਕੇ ਲੁੱਟ ਦਾ ਧੰਦਾ ਵੀ ਚਲਾਇਆ ਗਿਆ ਜਿਸ ਮਗਰੋਂ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲਿਆਂ ਨਾਲ ਸਬੰਧਤ ਨਿਯਮ ਬਦਲਣ ਲਈ ਮਜਬੂਰ ਹੋ ਗਈ ਅਤੇ ਗਿਣਤੀ ਸੀਮਤ ਕਰ ਦਿਤੀ ਗਈ। ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਵਿਦਿਅਕ ਅਦਾਰਿਆਂ ਨੂੰ ਸਿਰਫ਼ ਗਿਣਤੀ ਵੱਲ ਨਹੀਂ ਜਾਣਾ ਚਾਹੀਦਾ ਅਤੇ ਬਿਹਤਰੀਨ ਮਿਆਰ ਅਤੇ ਕਾਰਗੁਜ਼ਾਰੀ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਏ ਜਾਣ ਮਗਰੋਂ ਕਈ ਵਿਦਿਅਕ ਅਦਾਰਿਆਂ ਵੱਲੋਂ ਆਪਣੇ ਕੋਰਸ ਅਤੇ ਸਟਾਫ਼ ਵਿਚ ਕਟੌਤੀ ਕਰਨ ਲਈ ਮਜਬੂਰ ਹੋ ਗਏ। ਹੈਮਿਲਟਨ ਦੇ ਮੋਹੌਕ ਕਾਲਜ ਵੱਲੋਂ ਆਪਣਾ 20 ਫੀ ਸਦੀ ਸਟਾਫ਼ ਘਟਾ ਦਿਤਾ ਗਿਆ ਅਤੇ ਤਕਰੀਬਨ 16 ਕੋਰਸ ਬੰਦ ਕਰ ਦਿਤੇ ਗਏ।

ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ &rsquoਚ ਚੁੱਕੀ ਕੈਬਨਿਟ ਮੰਤਰੀ ਵਜੋਂ ਸਹੁੰ

ਚੰਡੀਗੜ੍ਹ: ਭਾਜਪਾ ਦੀ ਨਵੀਂ ਸਰਕਾਰ &lsquoਚ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਵੀਰਵਾਰ ਨੂੰ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜੌਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਚ ਕੈਬਨਿਟ ਮੰਤਰੀ ਦੀ ਸਹੁੰ ਪੰਜਾਬੀ ਵਿਚ ਚੁੱਕੀ। ਇੰਨਾ ਹੀ ਨਹੀਂ ਉਨ੍ਹਾਂ ਨੇ ਮੰਚ &rsquoਤੇ ਫਤਿਹ ਵੀ ਬੁਲਾਈ।

ਮਨਜਿੰਦਰ ਸਿੰਘ ਸਿਰਸਾ ਨੂੰ ਰਾਜੌਰੀ ਗਾਰਡਨ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਸੀ, ਜਿੱਥੇ ਉਨ੍ਹਾਂ ਨੇ ਜਿੱਤ ਦਰਜ ਕਰਕੇ ਭਾਜਪਾ ਹਾਈਕਮਾਂਡ ਦੇ ਫੈਸਲੇ ਨੂੰ ਸਹੀ ਠਹਿਰਾਇਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਹੁਣ ਉਨ੍ਹਾਂ ਨੂੰ ਕੈਬਨਿਟ ਵਿੱਚ ਸਿੱਧੀ ਐਂਟਰੀ ਮਿਲ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀਆਂ ਨੇ ਕਈ ਮੁੱਦੇ ਚੁੱਕੇ ਹਨ।

ਉਪ ਰਾਜਪਾਲ ਵੀਕੇ ਸਕਸੈਨਾ ਨੇ ਰੇਖਾ ਗੁਪਤਾ ਨੂੰ ਦਿੱਲੀ ਦੇ ਮੁੱਖ ਮੰਤਰੀ ਬਣਨ ਦੀ ਸਹੁੰ ਚੁਕਾਈ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਨੂੰ ਇੱਕ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। 27 ਸਾਲਾਂ ਬਾਅਦ ਭਾਰੀ ਬਹੁਮਤ ਨਾਲ ਜਿੱਤ ਕੇ ਸੱਤਾ ਵਿੱਚ ਵਾਪਸ ਆਈ ਭਾਜਪਾ ਨੇ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਇਆ ਹੈ। ਰਾਮਲੀਲਾ ਮੈਦਾਨ ਵਿਖੇ ਇੱਕ ਸ਼ਾਨਦਾਰ ਸਹੁੰ ਚੁੱਕ ਸਮਾਗਮ ਵਿੱਚ, ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਾ ਦੀ ਸਹੁੰ ਚੁਕਾਈ। ਜਦੋਂ ਰੇਖਾ ਗੁਪਤਾ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਪੂਰਾ ਰਾਮਲੀਲਾ ਮੈਦਾਨ &lsquoਜੈ ਸ਼੍ਰੀ ਰਾਮ&rsquo ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਦਿੱਲੀ ਪ੍ਰਦੇਸ਼ ਭਾਜਪਾ ਦਫ਼ਤਰ ਵਿਖੇ ਕੇਂਦਰੀ ਨਿਗਰਾਨਾਂ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਪਾਰਟੀ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ, ਉਨ੍ਹਾਂ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰੇਖਾ ਗੁਪਤਾ ਦੇ ਨਾਲ ਛੇ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਦਿੱਲੀ ਦੀ ਰੇਖਾ ਸਰਕਾਰ ਵਿੱਚ ਪਰਵੇਸ਼ ਵਰਮਾ, ਮਨਜਿੰਦਰ ਸਿੰਘ ਸਿਰਸਾ, ਆਸ਼ੀਸ਼ ਸੂਦ, ਪੰਕਜ ਸਿੰਘ, ਕਪਿਲ ਮਿਸ਼ਰਾ ਅਤੇ ਰਵਿੰਦਰ ਇੰਦਰਰਾਜ ਸਿੰਘ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਹੁਣ ਮੰਤਰਾਲੇ ਦੇ ਵਿਭਾਗਾਂ ਦੀ ਵੰਡ ਦੀ ਵਾਰੀ ਹੈ, ਜਿਸ &lsquoਤੇ ਸਾਰੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਵੀ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੀ ਰਹੀ ਹੈ ਅਤੇ ਔਰਤਾਂ ਨਾਲ ਸਬੰਧਤ ਮੁੱਦਿਆਂ &lsquoਤੇ ਸਰਗਰਮ ਹੈ। ਗੁਪਤਾ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਉਪ ਪ੍ਰਧਾਨ ਅਤੇ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੈਂਬਰ ਵੀ ਹੈ। ਜਿਕਰਯੋਗ ਹੈ ਕਿ ਰੇਖਾ ਗੁਪਤਾ ਦਿੱਲੀ ਦੇ ਰਾਜਨੀਤਿਕ ਇਤਿਹਾਸ ਵਿੱਚ 9ਵੀਂ ਮੁੱਖ ਮੰਤਰੀ ਬਣ ਗਈ ਹੈ। 1952 ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ, ਤਾਂ ਕਾਂਗਰਸ ਦੇ ਚੌਧਰੀ ਬ੍ਰਹਮ ਪ੍ਰਕਾਸ਼ ਯਾਦਵ ਦਿੱਲੀ ਦੇ ਪਹਿਲੇ ਮੁੱਖ ਮੰਤਰੀ ਬਣੇ, ਪਰ ਕਾਂਗਰਸ ਨੇ ਉਨ੍ਹਾਂ ਨੂੰ ਵਿਚਕਾਰ ਹੀ ਹਟਾ ਦਿੱਤਾ ਅਤੇ ਗੁਰਮੁਖ ਨਿਹਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਦਿੱਤਾ। ਇਸ ਤੋਂ ਬਾਅਦ, ਦਿੱਲੀ ਵਿੱਚ ਵਿਧਾਨ ਸਭਾ ਨੂੰ ਖਤਮ ਕਰ ਦਿੱਤਾ ਗਿਆ, ਜਿਸਨੂੰ 1991 ਵਿੱਚ ਬਹਾਲ ਕਰ ਦਿੱਤਾ ਗਿਆ। 1993 ਵਿੱਚ, ਜਦੋਂ ਵਿਧਾਨ ਸਭਾ ਚੋਣਾਂ ਦੁਬਾਰਾ ਹੋਈਆਂ, ਭਾਜਪਾ ਸੱਤਾ ਵਿੱਚ ਆਈ ਅਤੇ ਮਦਨ ਲਾਲ ਖੁਰਾਣਾ ਮੁੱਖ ਮੰਤਰੀ ਬਣੇ, ਪਰ ਉਨ੍ਹਾਂ ਦੇ ਕਾਰਜਕਾਲ ਦੇ ਵਿਚਕਾਰ, ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ ਅਤੇ ਸਾਹਿਬ ਸਿੰਘ ਵਰਮਾ ਨੂੰ ਮੁੱਖ ਮੰਤਰੀ ਬਣਾਇਆ ਗਿਆ। 1998 ਦੀਆਂ ਚੋਣਾਂ ਤੋਂ ਠੀਕ ਪਹਿਲਾਂ, ਭਾਜਪਾ ਨੇ ਸਾਹਿਬ ਸਿੰਘ ਵਰਮਾ ਦੀ ਥਾਂ ਸੁਸ਼ਮਾ ਸਵਰਾਜ ਨੂੰ ਮੁੱਖ ਮੰਤਰੀ ਬਣਾਇਆ। ਜਦੋਂ 1998 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾ ਕੇ ਕਾਂਗਰਸ ਸੱਤਾ ਵਿੱਚ ਵਾਪਸ ਆਈ ਤਾਂ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਬਣ ਗਈ। ਇਸ ਤੋਂ ਬਾਅਦ, ਸ਼ੀਲਾ ਦੀਕਸ਼ਿਤ 15 ਸਾਲ ਤੱਕ ਮੁੱਖ ਮੰਤਰੀ ਰਹੀ, ਪਰ 2013 ਵਿੱਚ ਅਰਵਿੰਦ ਕੇਜਰੀਵਾਲ ਦੇ ਰਾਜਨੀਤਿਕ ਉਭਾਰ ਤੋਂ ਬਾਅਦ, ਉਹ ਸੱਤਾ ਤੋਂ ਬਾਹਰ ਹੋ ਗਈ ਅਤੇ ਵਾਪਸ ਨਹੀਂ ਆ ਸਕੀ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ, ਪਰ ਸਤੰਬਰ 2024 ਵਿੱਚ, ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਸੱਤਾ ਦੀ ਵਾਗਡੋਰ ਆਤਿਸ਼ੀ ਨੂੰ ਸੌਂਪ ਦਿੱਤੀ।
ਸਹੁੰ ਚੁੱਕ ਸਮਾਗਮ ਲਈ ਤਿੰਨ ਵੱਖ-ਵੱਖ ਸਟੇਜ ਤਿਆਰ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਜਪਾਲ ਵੀ.ਕੇ. ਸਕਸੈਨਾ, ਨਾਮਜ਼ਦ ਮੁੱਖ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਦੇ ਸਹਿਯੋਗੀ ਮੈਂਬਰ, ਐਨਡੀਏ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਵੀ ਮੁੱਖ ਮੰਚ &lsquoਤੇ ਮੌਜੂਦ ਸਨ।

ਪੋਪ ਫਰਾਂਸਿਸ ਦੀ ਹਾਲਤ ਨਾਜ਼ੁਕ, ਬਚਣ ਦੀ ਉਮੀਦ ਨਹੀਂ!
ਰੋਮ : ਪੋਪ ਫਰਾਂਸਿਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੈਟੀਕਨ ਵਿਖੇ ਈਸਾਈਆਂ ਦੇ ਧਾਰਮਿਕ ਆਗੂ ਦੀਆਂ ਅੰਤਮ ਰਸਮਾਂ ਦੀ ਰਿਹਰਸਲ ਆਰੰਭ ਦਿਤੀ ਗਈ ਹੈ। ਸਵਿਸ ਅਖਬਾਰ ਬਲਿਕ ਦੀ ਰਿਪੋਰਟ ਮੁਤਾਬਕ ਵੈਟੀਕਨ ਵੱਲੋਂ ਸਾਫ਼ ਸ਼ਬਦਾਂ ਵਿਚ ਆਖ ਦਿਤਾ ਗਿਆ ਹੈ ਕਿ ਪੋਪ ਦੇ ਬਚਣ ਦੀ ਕੋਈ ਉਮੀਦ ਨਹੀਂ। ਦੂਜੇ ਪਾਸੇ ਮੀਡੀਆ ਦੇ ਇਕ ਵਰਗ ਵੱਲੋਂ ਬਲਿਕ ਦੀ ਰਿਪੋਰਟ ਨੂੰ ਅਫ਼ਵਾਹ ਦੱਸਿਆ ਜਾ ਰਿਹਾ ਹੈ। ਵੈਟੀਕਨ ਵਿਚ ਅੰਤਮ ਰਸਮਾਂ ਦੀ ਰਿਹਰਸਲ ਹੋਣ ਦੀਆਂ ਕਨਸੋਆਂ 88 ਵਰਿ੍ਹਆਂ ਦੇ ਪੋਪ ਫਰਾਂਸਿਸ ਨੂੰ ਪਿਛਲੇ ਹਫ਼ਤੇ ਨਿਮੋਨੀਆ ਦੀ ਸ਼ਿਕਾਇਤ ਕਾਰਨ ਰੋਮ ਦੇ ਜੈਮੇਲੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸੀ.ਐਨ.ਐਨ. ਦੀ ਰਿਪੋਰਟ ਵਿਚ ਵੈਟੀਕਨ ਦੇ ਇਕ ਸੂਤਰ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਪੋਪ ਦੀ ਹਾਲਤ ਸਥਿਰ ਹੈ ਅਤੇ ਉਹ ਮੰਜੇ ਤੋਂ ਉਠ ਕੇ ਕਮਰੇ ਵਿਚ ਪਈ ਕੁਰਸੀ &rsquoਤੇ ਬੈਠਣ ਦੀ ਹਾਲਤ ਵਿਚ ਹਨ। ਵੈਟੀਕਨ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਪੋਪ ਦੀ ਸਾਹ ਨਲੀ ਵਿਚ ਇਨਫੈਕਸ਼ਨ ਹੈ ਜਿਸ ਦੇ ਮੱਦੇਲਜ਼ਰ ਮੈਡੀਕਲ ਟ੍ਰੀਟਮੈਂਟ ਵਿਚ ਤਬਦੀਲੀ ਕੀਤੀ ਗਈ। ਇਸ ਮਗਰੋਂ ਮੰਗਲਵਾਰ ਨੂੰ ਕਿਹਾ ਗਿਆ ਹੈ ਕਿ ਦੋਹਾਂ ਫੇਫੜਿਆਂ ਵਿਚ ਨਿਮੋਨੀਆ ਹੋਣ ਦੇ ਬਾਵਜੂਦ ਪੋਪ ਫਰਾਂਸਿਸ ਦੀ ਸਿਹਤ ਸਥਿਤ ਬਣੀ ਹੋਈ ਹੈ ਪਰ ਬੁੱਧਵਾਰ ਨੂੰ ਬਿਆਨ ਆ ਗਿਆ ਕਿ ਪੋਪ ਦੀ ਹਾਲਤ ਗੰਭੀਰ ਬਣ ਚੁੱਕੀ ਹੈ। ਇਟਲੀ ਦੀ ਪ੍ਰਧਾਨ ਮੰਤਰੀ ਨੇ ਪੋਪ ਦੀ ਹਾਲਤ ਸਥਿਰ ਦੱਸੀ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲਨੀ ਪੋਪ ਦਾ ਹਾਲ-ਚਾਲ ਪੁੱਛਣ ਰੋਮ ਦੇ ਹਸਪਤਾਲ ਪੁੱਜੇ ਅਤੇ 20 ਮਿੰਟ ਤੱਕ ਉਥੇ ਰਹੇ। ਮੁਲਾਕਾਤ ਮਗਰੋਂ ਇਟਲੀ ਦੀ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੋਪ ਦੀ ਹਾਲਤ ਵਿਚ ਹਲਕਾ ਸੁਧਾਰ ਹੋਇਆ ਹੈ। ਦੱਸ ਦੇਈਏ ਕਿ ਪੋਪ ਫਰਾਂਸਿਸ ਅਰਜਨਟੀਨਾ ਨਾਲ ਸਬੰਧਤ ਹਨ ਅਤੇ ਪਿਛਲੇ ਇਕ ਹਜ਼ਾਰ ਸਾਲ ਵਿਚ ਰੋਮਨ ਕੈਥੋਲਿਕ ਚਰਚ ਦੀ ਅਗਵਾਈ ਕਰਨ ਵਾਲੇ ਪਹਿਲੇ ਗੈਰਯੂਰਪੀ ਹਨ। ਉਨ੍ਹਾਂ ਨੂੰ 2013 ਵਿਚ ਪੋਪ ਬੈਨੇਡਿਕਟ 16ਵੇਂ ਦਾ ਉਤਰਾਧਿਕਾਰੀ ਚੁਣਿਆ ਗਿਆ। ਪੋਪ ਦੇ ਦਾਦਾ-ਦਾਦੀ ਉਸ ਵੇਲੇ ਦੇ ਤਾਨਾਸ਼ਾਹ ਮੁਸੋਲਿਨੀ ਤੋਂਬਚਣ ਲਈ ਇਟਲੀ ਛੱਡ ਕੇ ਅਰਜਨਟੀਨਾ ਚਲੇ ਗਏ ਸਨ ਅਤੇ ਪੋਪ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਰਾਜਧਾਨੀ ਬਿਊਨਸ ਆਇਰਸ ਵਿਖੇ ਬਤੀਤ ਕੀਤਾ। ਪਿਛਲੇ ਸਾਲ ਪੋਪ &rsquoਤੇ ਸਮÇਲੰਗੀ ਲੋਕਾਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਲੱਗੇ ਸਨ ਪਰ ਵਿਵਾਦ ਵਧਣ ਮਗਰੋਂ ਪੋਪ ਫਰਾਂਸਿਸ ਨੇ ਮੁਆਫ਼ੀ ਮੰਗ ਲਈ।

ਟਰੰਪ ਨਾਲ ਮੀਟਿੰਗ ਉਸਾਰੂ ਬਣਾਉਣ ਲਈ ਤਿਆਰੀ ਜ਼ਰੂਰੀ: ਪੂਤਿਨ
ਕੀਵ- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਅੱਜ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣਾ ਚਾਹੁਣਗੇ ਪਰ ਇਸ ਮੀਟਿੰਗ ਨੂੰ &lsquoਸਾਰਥਕ&rsquo ਬਣਾਉਣ ਲਈ ਤਿਆਰੀ ਕੀਤੀ ਜਾਣੀ ਚਾਹੀਦੀ ਹੈ। ਪੂਤਿਨ ਨੇ ਟੈਲੀਵਿਜ਼ਨ &rsquoਤੇ ਸੰਬੋਧਨ ਕਰਦਿਆਂ ਕਿਹਾ, &lsquoਮੈਂ ਮੀਟਿੰਗ ਕਰਨਾ ਚਾਹੁੰਦਾ ਪਰ ਤਿਆਰੀ ਇਸ ਤਰ੍ਹਾਂ ਕਰਨੀ ਹੋਵੇਗੀ ਕਿ ਮੀਟਿੰਗ ਦੇ ਨਤੀਜੇ ਸਾਹਮਣੇ ਆਉਣ।&rsquo ਉਨ੍ਹਾਂ ਕਿਹਾ ਕਿ ਟਰੰਪ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਪੂਤਿਨ ਨੇ ਬੀਤੇ ਦਿਨ ਸਾਊਦੀ ਅਰਬ ਦੇ ਰਿਆਧ &rsquoਚ ਸੀਨੀਅਰ ਰੂਸੀ ਤੇ ਅਮਰੀਕੀ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੋਵੇਂ ਧਿਰਾਂ ਵਿਗੜੇ ਹੋਏ ਕੂਟਨੀਤਕ ਸਬੰਧਾਂ ਨੂੰ ਬਹਾਲ ਕਰਨ &rsquoਤੇ ਸਹਿਮਤ ਹੋਈਆਂ ਹਨ। ਪੂਤਿਨ ਨੇ ਇਹ ਵੀ ਕਿਹਾ ਕਿ ਟਰੰਪ ਨੇ ਸਵੀਕਾਰ ਕੀਤਾ ਹੈ ਕਿ ਯੂਕਰੇਨੀ ਸਮਝੌਤੇ &rsquoਚ ਉਨ੍ਹਾਂ ਦੀ ਉਮੀਦ ਤੋਂ ਵੱਧ ਸਮਾਂ ਲੱਗ ਸਕਦਾ ਹੈ।