image caption:

19 ਮਾਰਚ 2025 (ਬੁੱਧਵਾਰ) ਅੱਜ ਦੀਆਂ ਮੁੱਖ ਖਬਰਾਂ

 ਸੁਨੀਤਾ ਵਿਲੀਅਮਜ਼ ਦੀ ਪੁਲਾੜ ਤੋਂ ਧਰਤੀ &rsquoਤੇ ਸੁਰੱਖਿਅਤ ਵਾਪਸੀ
ਕੇਪ ਕੈਨਵਰਲ- ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਨੌਂ ਮਹੀਨੇ ਪੁਲਾੜ ਵਿਚ ਰਹਿਣ ਮਗਰੋਂ ਧਰਤੀ &rsquoਤੇ ਪਰਤ ਆਏ ਹਨ। ਪੁਲਾੜ ਯਾਤਰੀਆਂ ਨੂੰ ਲੈ ਕੇ ਆਏ &lsquoਸਪੇਸਐਕਸ&rsquo ਦੇ ਕੈਪਸੂਲ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਰਵਾਨਗੀ ਪਾਉਣ ਤੋਂ ਕੁਝ ਹੀ ਘੰਟਿਆਂ ਬਾਅਦ ਫਲੋਰੀਡਾ ਪੈਨਹੈਂਡਲ ਦੇ ਤੇਲਾਹਾਸੇ ਜਲ ਖੇਤਰਵਿਚ ਉਤਾਰਿਆ ਗਿਆ। ਇਕ ਘੰਟੇ ਅੰਦਰ ਪੁਲਾੜ ਯਾਤਰੀ ਕੈਪਸੂਲ &rsquoਚੋਂ ਬਾਹਰ ਆ ਗਏ। ਉਨ੍ਹਾਂ ਕੈਮਰਿਆਂ ਵੱਲ ਹੱਥ ਹਿਲਾਏ ਤੇ ਮੁਸਕਰਾਏ। ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਸਟਰੈਚਰ &rsquoਤੇ ਲਿਜਾਇਆ ਗਿਆ। ਵਿਲਮੋਰ ਤੇ ਵਿਲੀਅਮਜ਼ ਪੁਲਾੜ ਵਿਚ 286 ਦਿਨ ਰਹੇ। ਉਨ੍ਹਾਂ ਧਰਤੀ ਦੀ 4,576 ਵਾਰ ਪਰਿਕਰਮਾ ਕੀਤੀ ਤੇ ਸਪਲੈਸ਼ਡਾਊਨ ਦੇ ਸਮੇਂ ਤੱਕ 12 ਕਰੋੜ 10 ਲੱਖ ਮੀਲ ਦਾ ਸਫ਼ਰ ਕੀਤਾ।
ਕੈਪਸੂਲ ਅਮਰੀਕਾ ਦੇ ਪੂਰਬੀ ਸਾਹਿਲੀ ਸਮੇਂ ਮੁਤਾਬਕ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇਕ ਵਜੇ (ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਵਜੇ) ਦੇ ਕਰੀਬ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵੱਖ ਹੋਇਆ। ਕੈਪਸੂਲ ਮੌਸਮ ਮੁਆਫ਼ਕ ਹੋਣ ਮਗਰੋਂ ਪੂਰਬੀ ਸਾਹਿਲੀ ਸਮੇਂ ਅਨੁਸਾਰ 5:57 (ਭਾਰਤੀ ਸਮੇਂ ਮੁਤਾਬਕ ਮੰਗਲਵਾਰ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ 3:27 ਵਜੇ) ਫਲੋਰੀਡਾ ਦੇ ਸਾਹਿਲ &rsquoਤੇ ਉਤਰਿਆ।
ਦੋਵੇਂ ਪੁਲਾੜ ਯਾਤਰੀ ਨੌਂ ਮਹੀਨੇ ਪਹਿਲਾਂ ਬੋਇੰਗ ਦੀ ਪ੍ਰੀਖਣ ਉਡਾਨ ਜ਼ਰੀਏ ਪੁਲਾੜ ਕੇਂਦਰ ਵਿਚ ਪਹੁੰਚੇ ਸੀ। ਦੋਵੇਂ 5 ਜੂਨ 2024 ਨੂੰ ਬੋਇੰਗ ਦੇ ਨਵੇਂ ਸਟਾਰਲਾਈਨਰ ਕਰੂ ਯਾਨ ਵਿਚ ਸਵਾਰ ਹੋ ਕੇ ਪੁਲਾੜ ਵਿਚ ਗਏ ਸਨ ਤੇ ਉਨ੍ਹਾਂ ਦੇ ਇਕ ਹਫ਼ਤੇ ਬਾਅਦ ਹੀ ਧਰਤੀ &rsquoਤੇ ਮੁੜਨ ਦੀ ਉਮੀਦ ਸੀ। ਪੁਲਾੜ ਸਟੇਸ਼ਨ ਦੇ ਰਾਹ ਵਿਚ ਇੰਨੀਆਂ ਮੁਸ਼ਕਲਾਂ ਆਈਆਂ ਕਿ ਨਾਸਾ ਨੂੰ ਅਖੀਰ ਵਿਚ ਸਟਾਰਲਾਈਨਰ ਨੂੰ ਖਾਲੀ ਵਾਪਸ ਧਰਤੀ &rsquoਤੇ ਲਿਆਉਣਾ ਪਿਆ ਤੇ ਪ੍ਰੀਖਣ ਪਾਇਲਟਾਂ ਨੂੰ ਸਪੇਸਐਕਸ ਵਿਚ ਤਬਦੀਲ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਘਰ ਵਾਪਸੀ ਫਰਵਰੀ ਤੱਕ ਟਲ ਗਈ। ਇਸ ਤੋਂ ਬਾਅਦ ਸਪੇਸਐਕਸ ਕੈਪਸੂਲ ਸਬੰਧੀ ਸਮੱਸਿਆਵਾਂ ਕਰਕੇ ਇਕ ਮਹੀਨੇ ਦੀ ਹੋਰ ਦੇਰੀ ਹੋਈ
ਐਤਵਾਰ ਨੂੰ ਦੋਵਾਂ ਪੁਲਾੜ ਯਾਤਰੀਆਂ ਨੂੰ ਉਦੋਂ ਰਾਹਤ ਮਿਲੀ ਜਦੋਂਕਿ ਰਾਹਤ ਦਲ ਪੁਲਾੜ ਕੇਂਦਰ ਪੁੱਜਾ। ਇਸ ਨਾਲ ਵਿਲਮੋਰ ਤੇ ਵਿਲੀਅਮਜ਼ ਦੀ ਧਰਤੀ &rsquoਤੇ ਵਾਪਸੀ ਦਾ ਰਾਹ ਪੱਧਰਾ ਹੋ ਗਿਆ। ਨਾਸਾ ਨੇ ਇਸ ਹਫ਼ਤੇ ਦੇ ਅਖੀਰ ਬੇਯਕੀਨੀ ਵਾਲੀਆਂ ਮੌਸਮੀ ਪੇਸ਼ੀਨਗੋਈਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਧਰਤੀ &rsquoਤੇ ਵਾਪਸ ਲਿਆਉਣ ਦਾ ਅਮਲ ਥੋੜ੍ਹਾ ਪਹਿਲਾਂ ਸ਼ੁਰੂ ਕਰ ਦਿੱਤਾ।

ਸੁਨੀਤਾ ਵਿਲੀਅਮਜ਼ ਦੇ ਜੱਦੀ ਪਿੰਡ ਵਿਚ ਹੋਈ ਆਤਿਸ਼ਬਾਜ਼ੀ

ਅਹਿਮਦਾਬਾਦ : ਸੁਨੀਤਾ ਵਿਲੀਅਮਜ਼ ਦੀ ਪੁਲਾੜ ਵਿਚੋਂ ਸੁਰੱਖਿਅਤ ਵਾਪਸੀ &rsquoਤੇ ਉਨ੍ਹਾਂ ਦੇ ਜੱਦੀ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਝੂਲਾਸਨ ਵਾਸੀਆਂ ਨੇ ਆਤਿਸ਼ਬਾਜ਼ੀ ਦੌਰਾਨ ਨੱਚ-ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੇ ਪਿੰਡ ਵਿਚ ਲੋਕਾਂ ਦੀਆਂ ਨਜ਼ਰਾਂ ਨਾਸਾ ਵੱਲੋਂ ਕੀਤੇ ਜਾ ਰਹੇ ਲਾਈਵ ਟੈਲੀਕਾਸਟ &rsquoਤੇ ਟਿਕੀਆਂ ਹੋਈਆਂ ਸਨ ਅਤੇ ਜਿਉਂ ਹੀ ਸਪੇਸ ਐਕਸ ਕੈਪਸੂਲ ਦੀ ਸੁਰੱਖਿਅਤ ਵਾਪਸੀ ਦਾ ਐਲਾਨ ਹੋਇਆ ਤਾਂ ਪਟਾਕੇ ਚੱਲਣੇ ਸ਼ੁਰੂ ਹੋ ਗਏ। ਸੁਨੀਤਾ ਵਿਲੀਅਮਜ਼ ਦੀ ਵਾਪਸੀ ਤੋਂ ਪਹਿਲਾਂ ਪਿੰਡ ਦੇ ਲੋਕ ਮੰਦਰ ਵਿਚ ਇਕੱਤਰ ਹੋਏ ਅਤੇ ਯੱਗ ਕੀਤਾ। ਉਨ੍ਹਾਂ ਦੱਸਿਆ ਕਿ ਸੁਨੀਤਾ ਦੀ ਵਾਪਸੀ ਲਈ ਮੰਦਰ ਵਿਚ ਅਖੰਡ ਜੋਤ ਵੀ ਬਾਲੀ ਗਈ। ਦੱਸ ਦੇਈਏ ਕਿ ਸੁਨੀਤਾ ਵਿਲੀਅਮਜ਼ ਦੇ ਪਿਤਾ ਦੀਪਕ ਪਾਂਡਿਆ 1957 ਵਿਚ ਅਮਰੀਕਾ ਪੁੱਜ ਗਏ ਸਨ ਅਤੇ ਸੁਨੀਤਾ ਦਾ ਜਨਮ ਅਮਰੀਕਾ ਵਿਚ ਹੀ ਹੋਇਆ। ਸੁਨੀਤਾ ਵਿਲੀਅਮਜ਼ ਦੇ ਚਚੇਰੇ ਭਰਾ ਨਵੀਨ ਪਾਂਡਿਆ ਨੇ ਦੱਸਿਆ ਕਿ ਪਿੰਡ ਦੇ ਲੋਕ 9 ਮਹੀਨੇ ਤੋਂ ਉਸ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕਰ ਰਹੇ ਸਨ। ਸੁਨੀਤਾ ਵਿਲੀਅਮਜ਼, ਬੁਚ ਵਿਲਮੋਰ ਅਤੇ ਹੋਰਨਾਂ ਨੂੰ ਲੈ ਕੇ ਸਪੇਸਕ੍ਰਾਫ਼ਟ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਇਆ ਤਾਂ ਉਸੇ ਵੇਲੇ ਵੱਡਾ ਇਕੱਠ ਕਰਨ ਦੀ ਯੋਜਨਾ &rsquoਤੇ ਕੰਮ ਸ਼ੁਰੂ ਹੋ ਗਿਆ। ਪਿੰਡ ਦੇ ਸਕੂਲ ਤੋਂ ਮੰਦਰ ਤੱਕ ਇਕ ਸ਼ੋਭਾ ਯਾਤਰਾ ਕੱਢੀ ਗਈ ਅਤੇ ਹਰ ਇਕ ਨੇ ਰੱਬ ਅੱਗੇ ਸੁਨੀਤਾ ਵਿਲੀਅਮਜ਼ ਦੀ ਲੰਮੀ ਉਮਰ ਦੀ ਅਰਦਾਸ ਕੀਤੀ। ਪਿੰਡ ਵਾਸੀਆਂ ਵੱਲੋਂ ਹੁਣ ਸੁਨੀਤਾ ਵਿਲੀਅਮਜ਼ ਨੂੰ ਝੂਲਾਸਨ ਸੱਦਣ &rsquoਤੇ ਵਿਚਾਰ ਕੀਤਾ ਜਾ ਰਿਹਾ ਹੈ।

ਅਮਰੀਕਾ ਨੂੰ ਜਲਦ ਐਲਾਨਿਆ ਜਾ ਸਕਦੈ &lsquoਤਾਨਾਸ਼ਾਹ&rsquo ਮੁਲਕ
ਵਾਸ਼ਿੰਗਟਨ : ਅਮਰੀਕਾ ਤੋਂ ਜਲਦ ਹੀ ਲੋਕਤੰਤਰੀ ਮੁਲਕ ਦਾ ਰੁਤਬਾ ਖੋਹਿਆ ਜਾ ਸਕਦਾ ਹੈ। ਜੀ ਹਾਂ, ਦੁਨੀਆਂ ਵਿਚ ਜਮਹੂਰੀ ਅਤੇ ਤਾਨਾਸ਼ਾਹੀ ਮੁਲਕਾਂ ਦਾ ਹਿਸਾਬ-ਕਿਤਾਬ ਰੱਖਣ ਵਾਲੀ ਇਕਾਈ ਦੇ ਸਟੈਫਨ ਲਿੰਡਬਰਗ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਦੀਆਂ ਆਪ ਹੁਦਰੀਆਂ ਇਸੇ ਤਰ੍ਹਾਂ ਜਾਰੀ ਰਹੀਆਂ ਤਾਂ ਅਮਰੀਕਾ ਵਿਚੋਂ ਛੇ ਮਹੀਨੇ ਦੇ ਅੰਦਰ ਲੋਕਤੰਤਰ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਅਤੇ 2026 ਵਿਚ ਪ੍ਰਕਾਸ਼ਤ ਹੋਣ ਵਾਲੀ ਸੂਚੀ ਵਿਚ ਅਮਰੀਕਾ ਤਾਨਾਸ਼ਾਹੀ ਵਾਲੇ ਮੁਲਕਾਂ ਦੀ ਸੂਚੀ ਦਾ ਹਿੱਸਾ ਹੋਵੇਗਾ। ਇਸ ਵੇਲੇ ਦੁਨੀਆਂ ਦੇ 91 ਮੁਲਕ ਤਾਨਾਸ਼ਾਹੀ ਅਧੀਨ ਚੱਲ ਰਹੇ ਹਨ ਜਦਕਿ 88 ਮੁਲਕਾਂ ਵਿਚ ਲੋਕੰਤਤਰ ਹੁਣ ਵੀ ਕਾਇਮ ਹੈ। ਸਵੀਡਨ ਦੀ ਯੂਨੀਵਰਸਿਟੀ ਆਫ਼ ਗੌਥਨਬਰਗ ਵਿਚ ਵਰਾਇਟੀਜ਼ ਆਫ਼ ਡੈਮੋਕ੍ਰੈਸੀ ਪ੍ਰੌਜੈਕਟ ਦੇ ਮੁਖੀ ਸਟੈਫਨ ਲਿੰਡਬਰਗ ਨੇ ਦੱਸਿਆ ਕਿ ਅਮਰੀਕਾ ਦੀ ਸੰਸਦ &rsquoਤੇ ਹਮਲਾ ਕਰਨ ਵਾਲੇ ਸੈਂਕੜੇ ਅਪਰਾਧੀਆਂ ਨੂੰ ਰਿਹਾਅ ਕਰਨ, ਸਿਆਸੀ ਸ਼ਹਿ &rsquoਤੇ ਕੰਮ ਕਰਨ ਵਾਲੀ ਪੁਲਿਸ ਅਤੇ ਫੌਜ ਨੂੰ ਵਧਾਉਣ, ਸੰਵਿਧਾਨ ਦੀ ਸ਼ਰ੍ਹੇਆਮ ਉਲੰਘਣਾ ਅਤੇ ਫੈਡਰਲ ਯੋਜਨਾਵਾਂ ਨੂੰ ਇਕਪਾਸੜ ਤੌਰ &rsquoਤੇ ਰੱਦ ਕਰਨ ਦੇ ਫੈਸਲਿਆਂ ਰਾਹੀਂ ਟਰੰਪ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ। ਇਥੋਂ ਤੱਕ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ 227 ਸਾਲ ਪੁਰਾਣਾ ਜੰਗ ਵੇਲੇ ਦਾ ਕਾਨੂੰਨ ਲਾਗੂ ਕੀਤਾ ਗਿਆ ਹੈ ਅਤੇ ਡਿਪੋਰਟੇਸ਼ਨ ਰੋਕਣ ਵਾਸਤੇ ਅਦਾਲਤੀ ਹੁਕਮਾਂ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਲਿੰਡਬਰਗ ਨੇ ਦਾਅਵਾ ਕੀਤਾ ਕਿ ਡੌਨਲਡ ਟਰੰਪ, ਤੁਰਕੀ ਦੇ ਰਾਸ਼ਟਰਪਤੀ ਅਰਦੋਗਨ, ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਔਰਬਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਹ &rsquoਤੇ ਅੱਗੇ ਵਧ ਰਹੇ ਹਨ। ਟਰੰਪ ਐਨੀ ਜ਼ਿਆਦਾ ਕਾਹਲ ਵਿਚ ਹਨ ਕਿ ਅੱਠ ਸਾਲ ਵਿਚ ਹੋਣ ਵਾਲਾ ਕੰਮ ਕੁਝ ਮਹੀਨੇ ਵਿਚ ਪੂਰਾ ਕਰਨਾ ਚਾਹੁੰਦੇ ਹਨ। ਅਮਰੀਕਾ ਵਿਚ ਅੱਗੇ ਕਿਹੋ ਜਿਹੇ ਹਾਲਾਤ ਬਣ ਸਕਦੇ ਹਨ, ਇਸ ਬਾਰੇ ਲਿੰਡਬਰਗ ਨੇ ਕਿਹਾ ਕਿ ਅਦਾਲਤੀ ਹੁੰਗਾਰਾ ਕਾਫ਼ੀ ਅਹਿਮ ਸਾਬਤ ਹੋ ਸਕਦਾ ਹੈ। ਉਨ੍ਹਾਂ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਪੋਲੈਂਡ, ਬਰਾਜ਼ੀਲ, ਨੌਰਥ ਮੈਸੇਡੌਨੀਆ ਅਤੇ ਜ਼ਾਂਬੀਆ ਵਰਗੇ ਮੁਲਕਾਂ ਵਿਚ ਅਦਾਲਤਾਂ ਨੇ ਅਹਿਮ ਰੋਲ ਅਦਾ ਕੀਤੇ। ਉਧਰ ਵਾਸ਼ਿੰਗਟਨ ਡੀ.ਸੀ. ਦੀ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਕਲ ਮਿਲਰ ਦਾ ਕਹਿਣਾ ਸੀ ਕਿ ਚੁਣੇ ਹੋਏ ਤਾਨਾਸ਼ਾਹ ਬਿਲਕੁਲ ਇਸੇ ਕਿਸਮ ਦੇ ਹੁੰਦੇ ਹਨ। ਅਜਿਹੀ ਤਾਨਾਸ਼ਾਹੀ ਵਿਚ ਵੋਟ ਪਾਉਣ ਹੱਕ ਹੁੰਦਾ ਹੈ, ਰੋਸ ਵਿਖਾਵਾ ਕਰਨ ਦਾ ਹੱਕ ਹੁੰਦਾ ਹੈ ਅਤੇ ਸਰਕਾਰ ਦੀ ਨੁਕਤਾਚੀਨੀ ਦਾ ਹੱਕ ਵੀ ਹੁੰਦਾ ਹੈ ਪਰ ਕੀਮਤ ਅਦਾ ਕਰਨੀ ਪੈਂਦੀ ਹੈ।

ਪੁਤਿਨ 30 ਦਿਨਾਂ ਤੱਕ ਯੂਕਰੇਨ ਦੀ ਊਰਜਾ ਢਾਂਚੇ 'ਤੇ ਹਮਲਾ ਨਹੀਂ ਕਰਨਗੇ
ਯੂਕਰੇਨ 'ਤੇ 30 ਦਿਨਾਂ ਦੀ ਅਸਥਾਈ ਜੰਗਬੰਦੀ: ਟਰੰਪ ਅਤੇ ਪੁਤਿਨ ਵਿਚਕਾਰ ਗੱਲਬਾਤ 'ਚ ਅੰਸ਼ਕ ਸਮਝੌਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ 90 ਮਿੰਟ ਦੀ ਫ਼ੋਨ ਗੱਲਬਾਤ ਦੌਰਾਨ ਯੂਕਰੇਨ ਵਿੱਚ 30 ਦਿਨਾਂ ਦੀ ਅਸਥਾਈ ਜੰਗਬੰਦੀ 'ਤੇ ਸਹਿਮਤੀ ਹੋਈ ਹੈ। ਗੱਲਬਾਤ ਦੌਰਾਨ ਪੁਤਿਨ ਨੇ ਯਕੀਨ ਦਿਵਾਇਆ ਕਿ ਰੂਸ ਅਗਲੇ 30 ਦਿਨਾਂ ਤੱਕ ਯੂਕਰੇਨ ਦੀ ਊਰਜਾ ਅਤੇ ਬੁਨਿਆਦੀ ਢਾਂਚੇ 'ਤੇ ਹਮਲੇ ਨਹੀਂ ਕਰੇਗਾ। ਟਰੰਪ ਨੇ ਇਸ ਸਮਝੌਤੇ ਨੂੰ ਯੁੱਧ ਖਤਮ ਕਰਨ ਵੱਲ ਇੱਕ ਮੋੜਦਾਰ ਕਦਮ ਦੱਸਿਆ। ਹਾਲਾਂਕਿ, ਪੁਤਿਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਅਤੇ ਉਸਦੇ ਸਹਿਯੋਗੀ ਯੂਕਰੇਨ ਨੂੰ ਫੌਜੀ ਸਹਾਇਤਾ ਦਿੰਦੇ ਰਹੇ, ਤਾਂ ਇਹ ਟਕਰਾਅ ਪੂਰੀ ਤਰ੍ਹਾਂ ਖਤਮ ਨਹੀਂ ਹੋਵੇਗਾ।

ਹਾਫਿਜ਼ ਸਈਦ ਦੇ ਕਤਲ ਦਾ ਖ਼ਤਰਾ ਵਧਿਆ, ਘਰ ਨੂੰ ਜੇਲ੍ਹ ਵਿੱਚ ਬਦਲਿਆ
ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਅਬੂ ਕਤਾਲ ਨੂੰ ਪਾਕਿਸਤਾਨ &rsquoਚ ਮਾਰ ਦਿੱਤਾ ਗਿਆ ਹੈ। ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਅਤੇ 26/11 ਦੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ 'ਤੇ ਵੀ ਹਮਲਾ ਹੋਣ ਦੀ ਖ਼ਬਰ ਹੈ। ਕਿਹਾ ਜਾ ਰਿਹਾ ਸੀ ਕਿ ਹਾਫਿਜ਼ ਸਈਦ ਹਮਲੇ &rsquoਚ ਮਾਰਿਆ ਗਿਆ ਹੈ। ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਦਾਅਵਾ ਕੀਤਾ ਹੈ ਕਿ ਸਈਦ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਨਿਸ਼ਾਨਾ ਬਣਾਇਆ ਸੀ। ਪਾਕਿਸਤਾਨ ਵਿੱਚ ਉਸਦੇ ਲੁਕਣਗਾਹਾਂ ਦੁਆਲੇ ਵਧਾਈ ਗਈ ਸੁਰੱਖਿਆ ਅਤੇ ਸਰਕਾਰ ਦੀ ਚੁੱਪੀ ਨੇ ਸਈਦ ਦੀ ਮੌਤ ਬਾਰੇ ਕਿਆਸਅਰਾਈਆਂ ਨੂੰ ਤੇਜ਼ ਕਰ ਦਿੱਤਾ ਹੈ। ਹਾਫਿਜ਼ ਸਈਦ 'ਤੇ ਹਮਲੇ ਦੀਆਂ ਅਫਵਾਹਾਂ ਪਹਿਲਾਂ ਵੀ ਉੱਡਦੀਆਂ ਰਹੀਆਂ ਹਨ, ਹਾਲਾਂਕਿ ਪਾਕਿਸਤਾਨ ਸਰਕਾਰ ਆਪਣੀ ਅੰਤਰਰਾਸ਼ਟਰੀ ਛਵੀ ਨੂੰ ਬਚਾਉਣ ਲਈ ਇਸ 'ਤੇ ਚੁੱਪੀ ਧਾਰੀ ਹੋਈ ਹੈ। ਇਸ ਵਾਰ ਵੀ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਪਰ ਜਿਸ ਤਰ੍ਹਾਂ ਕਟਾਲ ਦੇ ਕਤਲ ਤੋਂ ਬਾਅਦ ਪੰਜਾਬ ਦੇ ਜੇਹਲਮ ਵਿੱਚ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸਨੇ ਕਈ ਚਰਚਾਵਾਂ ਨੂੰ ਜਨਮ ਦਿੱਤਾ। ਲੋਕਾਂ ਨੇ ਕਟਲ ਦੇ ਨਾਲ ਕੁਝ ਹੋਰ ਲੋਕਾਂ ਦੀਆਂ ਲਾਸ਼ਾਂ ਦੇਖਣ ਦਾ ਵੀ ਦਾਅਵਾ ਕੀਤਾ, ਜਿਸ ਨਾਲ ਚਰਚਾ ਗਰਮ ਹੋ ਗਈ।


ਦਲ ਖ਼ਾਲਸਾ ਵੱਲੋਂ ਹਿਮਾਚਲ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ : ਹਿਮਾਚਲ ਪ੍ਰਦੇਸ਼ ਵਿਚ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਨਿਸ਼ਾਨ ਸਾਹਿਬ ਅਤੇ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਲਾਹੁਣ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ, ਜਿਸ ਦੇ ਚਲਦਿਆਂ ਦਲ ਖ਼ਾਲਸਾ ਵੱਲੋਂ ਹਿਮਾਚਲ ਸਰਕਾਰ ਦੇ ਵਿਰੋਧ ਵਿਚ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਹਿਮਾਚਲ ਵਿਚ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਨਿਸ਼ਾਨ ਸਾਹਿਬ ਅਤੇ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਲਾਹੁਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਏ, ਜਿਸ ਨੂੰ ਲੈ ਕੇ ਹੁਣ ਪੰਜਾਬ ਵਿਚ ਵੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਏ। ਹੁਸ਼ਿਆਰਪੁਰ ਵਿਖੇ ਦਲ ਖ਼ਾਲਸਾ ਵੱਲੋਂ ਇਸ ਦੇ ਵਿਰੋਧ ਵਿਚ ਹਿਮਾਚਲ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਅਤੇ ਹਿਮਾਚਲ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਆਗੂ ਨੇ ਆਖਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਨ੍ਹਾਂ ਦੇ ਲਈ ਬੇਹੱਦ ਸਤਿਕਾਰਤ ਨੇ ਅਤੇ ਉਨ੍ਹਾਂ ਦੀ ਯਾਦਗਾਰ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਚ ਬਣੀ ਹੋਈ ਐ। ਜੇਕਰ ਉਨ੍ਹਾਂ ਦੀ ਤਸਵੀਰ ਨੂੰ ਕੋਈ ਉਤਾਰੇਗਾ ਤਾਂ ਉਹ ਬਰਦਾਸ਼ਤ ਨਹੀਂ ਕਰਨਗੇ। ਇਸ ਮਗਰੋਂ ਉਨ੍ਹਾਂ ਵੱਲੋਂ ਰਾਸ਼ਟਰਪਤੀ ਦੇ ਨਾਂਅ ਇਕ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ ਗਿਆ।  

ਪੰਜਾਬ ਪੁਲੀਸ ਦਾ ਵੱਡਾ ਐਕਸ਼ਨ, ਚੰਡੀਗੜ੍ਹੋਂ ਪਰਤਦੇ ਡੱਲੇਵਾਲ਼, ਪੰਧੇਰ ਤੇ ਹੋਰ ਆਗੂ ਹਿਰਾਸਤ &rsquoਚ ਲਏ

ਪਟਿਆਲਾ/ਚੰਡੀਗੜ੍ਹ- ਪੁਲੀਸ ਨੇ ਚੰਡੀਗੜ੍ਹ ਵਿਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਵਾਪਸ ਸ਼ੰਭੂ ਤੇ ਖਨੌਰੀ ਮੋਰਚਿਆਂ ਉਤੇ ਪਰਤਦੇ ਸਮੇਂ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ਼, ਸਰਵਣ ਸਿੰਘ ਪੰਧੇਰ ਅਤੇ ਅਮਿੰਨਿਊ ਕੋਹਾੜ ਤੇ ਹੋਰ ਆਗੂਆਂ ਨੂੰ ਹਿਰਾਸਤ &lsquoਚ ਲੈ ਲਿਆ ਹੈ। ਕਿਸਾਨ ਆਗੂਆਂ ਨੂੰ ਪਟਿਆਲਾ ਨੇੜੇ ਕਸਬਾ ਬਹਾਦਰਗੜ੍ਹ ਦੇ ਕਮਾਂਡੋ ਟਰੇਨਿੰਗ ਸੈਂਟਰ ਲਿਜਾਇਆ ਗਿਆ ਹੈ। ਇਸ ਦੌਰਾਨ ਢਾਬੀ ਗੁੱਜਰਾਂ ਬਾਰਡਰ &rsquoਤੇ ਪੁਲੀਸ ਦਾ ਐਕਸ਼ਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਉਥੇ ਮੌਜੂਦਾ ਕਿਸਾਨਾਂ ਨਾਲ ਝੜਪ ਦੌਰਾਨ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਕਿਸਾਨਾਂ ਖਿਲਾਫ਼ ਪੁਲੀਸ ਦੀ ਇਸ ਕਾਰਵਾਈ ਦਰਮਿਆਨ ਪਟਿਆਲਾ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਉਧਰ ਸ਼ੰਭੂ ਬਾਰਡਰ ਉੱਤੇ ਵੀ ਪੁਲੀਸ ਹਰਕਤ ਵਿਚ ਆ ਗਈ ਹੈ। ਪੁਲੀਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸ਼ੰਭੂ ਬਾਰਡਰ &rsquoਤੇ ਕਿਸਾਨਾਂ ਵੱਲੋਂ ਬਣਾਈ ਗਈ ਮੁੱਖ ਸਟੇਜ ਵੀ ਤੋੜੀ ਦਿੱਤੀ ਹੈ। ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਬਿਠਾਇਆ ਜਾ ਰਿਹਾ ਹੈ।ਸ਼ੰਭੂ ਤੇ ਖਨੌਰੀ, ਦੋਵਾਂ ਬਾਰਡਰਾਂ &rsquoਤੇ 500 ਦੇ ਕਰੀਬ ਕਿਸਾਨ ਹਨ ਜਦਕਿ ਪੁਲੀਸ ਦੀ ਨਫਰੀ 5000 ਦੇ ਕਰੀਬ ਹੈ। ਬਹਾਦਰਗੜ੍ਹ ਦੇ ਕਮਾਂਡੋ ਟਰੇਨਿੰਗ ਸੈਂਟਰ ਵਿੱਚ ਕੁਝ ਹੋਰ ਕਿਸਾਨਾਂ ਨੂੰ ਵੀ ਲਿਆਂਦਾ ਗਿਆ ਹੈ।ਸੂਤਰਾਂ ਮੁਤਾਬਕ ਪੁਲੀਸ ਨੇ ਇਸ ਕਾਰਵਾਈ ਨੂੰ ਮੁਹਾਲੀ ਜ਼ਿਲ੍ਹੇ ਵਿਚ ਉਦੋਂ ਅੰਜਾਮ ਦਿੱਤਾ ਜਦੋਂ ਕਿਸਾਨ ਆਗੂ ਮੀਟਿੰਗ ਤੋਂ ਬਾਅਦ ਪਟਿਆਲਾ ਪਰਤ ਰਹੇ ਸਨ। ਇਸ ਸਬੰਧੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਵੀਡੀਓ ਵਿਚ ਕਿਸਾਨ ਕਾਰਕੁਨਾਂ ਦੀ ਪੁਲੀਸ ਨਾਲ ਧੱਕਾਮੁੱਕੀ ਵੀ ਹੋ ਰਹੀ ਹੈ।


ਪੰਜਾਬ &rsquoਚ ਨਸ਼ਿਆਂ iਖ਼ਲਾਫ਼ ਹੋਵੇਗੀ ਆਰ-ਪਾਰ ਦੀ ਲੜਾਈ: ਕੇਜਰੀਵਾਲ

ਲੁਧਿਆਣਾ- ਇਥੇ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ &lsquoਆਪ&rsquo ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦੀ ਸ਼ੁਰੂਆਤ ਹੋਵੇਗੀ। ਇਸ ਦੀ ਸ਼ੁਰੂਆਤ ਪਹਿਲੀ ਅਪਰੈਲ ਤੋਂ ਜਨ ਅੰਦੋਲਨ ਨਾਲ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਲੋਕ ਸਾਡੇ ਪਿੰਡਾਂ ਵਿੱਚ ਨਸ਼ੀਲੇ ਪਦਾਰਥ ਲੈ ਕੇ ਆਏ ਅਤੇ ਪੀੜ੍ਹੀਆਂ ਨੂੰ ਤਬਾਹ ਕਰ ਦਿੱਤਾ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ੀਲੇ ਪਦਾਰਥਾਂ ਦੇ ਫੈਲਾਅ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਨਸ਼ੀਲੇ ਪਦਾਰਥ ਪੰਜਾਬ ਵਿੱਚ ਪੈਦਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਪਾਰਟੀ ਦੇ ਮੰਤਰੀਆਂ ਨੇ ਪੈਸੇ ਲਈ ਹਰ ਘਰ ਵਿੱਚ ਨਸ਼ੀਲੇ ਪਦਾਰਥ ਵੰਡੇ। ਉਨ੍ਹਾਂ ਕਿਹਾ ਕਿ ਇੱਕ ਸਾਬਕਾ ਮੁੱਖ ਮੰਤਰੀ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਚਾਰ ਹਫ਼ਤਿਆਂ ਵਿੱਚ ਨਸ਼ੀਲੇ ਪਦਾਰਥਾਂ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ ਪਰ ਉਹ ਪੰਜ ਸਾਲਾਂ ਤੱਕ ਆਪਣੇ ਘਰੋਂ ਬਾਹਰ ਵੀ ਨਹੀਂ ਨਿਕਲਿਆ ਜਦੋਂਕਿ ਨਸ਼ੀਲੇ ਪਦਾਰਥ ਦਿਨੋਂ ਦਿਨ ਵਧਦੇ ਗਏ। ਪਿਛਲੇ 20 ਦਿਨਾਂ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਨੂੰ ਬੁਲਡੋਜ਼ਰਾਂ ਦੁਆਰਾ ਢਾਹਿਆ ਜਾ ਰਿਹਾ ਹੈ। ਕਰੋੜਾਂ ਰੁਪਏ ਦੇ ਨਸ਼ੇ ਜ਼ਬਤ ਕੀਤੇ ਗਏ ਹਨ। ਪਹਿਲੀ ਵਾਰ ਕਿਸੇ ਸਰਕਾਰ ਨੇ ਇਨ੍ਹਾਂ ਤਸਕਰਾਂ ਦਾ ਸਾਹਮਣਾ ਕਰਨ ਦੀ ਹਿੰਮਤ ਕੀਤੀ ਹੈ। ਪਾਕਿਸਤਾਨ ਦੀ ਧਮਕੀ &rsquoਤੇ ਕੇਜਰੀਵਾਲ ਨੇ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ &rsquoਚ 70 ਫ਼ੀਸਦੀ ਨਸ਼ੇ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਆਉਂਦੇ ਹਨ। ਇਸ ਦਾ ਮੁਕਾਬਲਾ ਕਰਨ ਲਈ ਐਂਟੀ ਡਰੋਨ ਸਿਸਟਮ ਖ਼ਰੀਦੇ ਜਾ ਰਹੇ ਹਨ।  


ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਦੀ ਸ੍ਰੀ ਰਕਾਬ ਗੰਜ ਸਾਹਿਬ ਫੇਰੀ ਇੱਕ 'ਚੰਗਾ ਸੰਕੇਤ': ਪਰਮਜੀਤ ਸਿੰਘ ਸਰਨਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਫੇਰੀ ਦਾ ਸਵਾਗਤ ਕਰਦਿਆਂ, ਇਸਨੂੰ ਇੱਕ "ਚੰਗਾ ਸੰਕੇਤ" ਕਿਹਾ ਜੋ ਵਿਸ਼ਵ ਪੱਧਰ 'ਤੇ ਸਿੱਖ ਕਦਰਾਂ-ਕੀਮਤਾਂ ਦੀ ਵੱਧ ਰਹੀ ਮਾਨਤਾ ਨੂੰ ਦਰਸਾਉਂਦਾ ਹੈ। ਸਰਨਾ ਨੇ ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਦੀ ਸ਼ਾਨਦਾਰ ਸਫਲਤਾ ਦਾ ਸਿਹਰਾ ਪ੍ਰਧਾਨ ਮੰਤਰੀ ਲਕਸਨ ਦੀ ਫੇਰੀ ਨੂੰ ਦਿੱਤਾ, ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੇ ਵਿਆਪਕ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਸਰਨਾ ਨੇ ਕਿਹਾ, ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਨੇ ਸਖ਼ਤ ਮਿਹਨਤ ਅਤੇ ਨਿਰਸਵਾਰਥ ਸੇਵਾ ਰਾਹੀਂ ਇੱਕ ਨਿਰਵਿਵਾਦ ਛਾਪ ਛੱਡੀ ਹੈ। ਇਹ ਫੇਰੀ ਉਨ੍ਹਾਂ ਦੁਆਰਾ ਪ੍ਰਾਪਤ ਕੀਤੇ ਸਤਿਕਾਰ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੇ ਨਿਊਜ਼ੀਲੈਂਡ ਦੇ ਹਮਰੁਤਬਾ ਦੇ ਨਾਲ ਇਤਿਹਾਸਕ ਗੁਰਦੁਆਰੇ ਜਾਣ ਲਈ ਪ੍ਰਸ਼ੰਸਾ ਕੀਤੀ। ਸਰਨਾ ਨੇ ਟਿੱਪਣੀ ਕਰਦਿਆਂ ਕਿਹਾ ਕਿ, &ldquoਪ੍ਰਧਾਨ ਮੰਤਰੀ ਮੋਦੀ ਨੂੰ ਇਹ ਕਦਮ ਚੁੱਕਦੇ ਹੋਏ ਦੇਖ ਕੇ ਬਹੁਤ ਖੁਸ਼ੀ ਹੋਈ। ਅਜਿਹੇ ਸੰਕੇਤ ਮਹਾਂਦੀਪਾਂ ਵਿੱਚ ਸਿੱਖ ਇਤਿਹਾਸ ਅਤੇ ਸਿਧਾਂਤਾਂ ਦੀ ਵਧੇਰੇ ਸਮਝ ਬਣਾਉਣ ਵਿੱਚ ਮਦਦ ਕਰਦੇ ਹਨ ।&rdquo ਸਰਨਾ ਨੇ ਅੱਗੇ ਕਿਹਾ ਕਿ ਕਿਸੇ ਸਰਕਾਰ ਦੇ ਮੁਖੀ ਦਾ ਸ੍ਰੀ ਰਕਾਬ ਗੰਜ ਸਾਹਿਬ ਦਾ ਦੌਰਾ ਸਿੱਖੀ ਦੇ ਨਿਆਂ ਅਤੇ ਕੁਰਬਾਨੀ ਦੇ ਵਿਸ਼ਵਵਿਆਪੀ ਮੁੱਲਾਂ ਦੀ ਯਾਦ ਦਿਵਾਉਂਦਾ ਹੈ, ਜੋ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।

ਕੇਂਦਰ ਸਰਕਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵੇ ਅਤੇ 23 ਮਾਰਚ ਨੂੰ ਰਾਸ਼ਟਰੀ ਛੁੱਟੀ ਐਲਾਨੇ: ਸਤਨਾਮ ਸਿੰਘ ਗੰਭੀਰ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੂਰਬੀ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੇ ਇੱਕ ਵਾਰ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਦੇਸ਼ ਦਾ ਹਰ ਬੱਚਾ ਭਗਤ ਸਿੰਘ ਦੇ ਨਾਮ ਤੋਂ ਜਾਣੂ ਹੈ ਅਤੇ ਨੌਜਵਾਨ ਉਸ ਨੂੰ ਆਪਣਾ ਹੀਰੋ ਮੰਨਦੇ ਹਨ। ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਛੋਟੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਉਨ੍ਹਾਂ ਨੂੰ ਸਰਕਾਰੀ ਦਸਤਾਵੇਜ਼ਾਂ 'ਤੇ ਸ਼ਹੀਦ ਦਾ ਦਰਜਾ ਨਹੀਂ ਮਿਲਦਾ, ਜੋ ਕਿ ਹੈਰਾਨੀਜਨਕ ਜਾਪਦਾ ਹੈ।ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਦੇਸ਼ ਦੀ ਆਜ਼ਾਦੀ ਲਈ ਹੱਸਦੇ-ਹੱਸਦੇ ਫਾਂਸੀ &rsquoਤੇ ਚੜ੍ਹੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ 23 ਮਾਰਚ ਨੂੰ ਕੌਮੀ ਛੁੱਟੀ ਐਲਾਨ ਕੇ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਵੇ ਤਾਂ ਜੋ ਅੱਜ ਦਾ ਨੌਜਵਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਨਾ ਕਰੇ।ਗੰਭੀਰ ਨੇ ਕਿਹਾ ਕਿ ਜਦੋਂ ਤੱਕ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਅਤੇ 23 ਮਾਰਚ ਨੂੰ ਰਾਸ਼ਟਰੀ ਛੁੱਟੀ ਐਲਾਨੀ ਜਾਂਦੀ ਹੈ ਤਦ ਤਕ ਸਾਡਾ ਸੰਘਰਸ਼ ਜਾਰੀ ਰਹੇਗਾ।