31 ਮਾਰਚ 2025 (ਸੋਮਵਾਰ) ਅੱਜ ਦੀਆਂ ਮੁੱਖ ਖਬਰਾਂ
 ਮੈਕਸੀਕੋ ਨੇ ਸਕੂਲਾਂ &rsquoਚ ਜੰਕ ਫੂਡ ਦੀ ਵਿਕਰੀ &rsquoਤੇ ਲਗਾਈ ਪਾਬੰਦੀ
ਮੈਕਸੀਕੋ ਨੇ ਬੱਚਿਆਂ &rsquoਚ ਮੋਟਾਪੇ ਅਤੇ ਸ਼ੂਗਰ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਸਕੂਲਾਂ &rsquoਚ ਸਰਕਾਰ ਵਲੋਂ ਸਪਾਂਸਰ ਕੀਤੇ ਜੰਕ ਫੂਡ &rsquoਤੇ ਪਾਬੰਦੀ ਲਾਗੂ ਕੀਤੀ ਹੈ। ਇਸ ਪਾਬੰਦੀ &rsquoਚ ਤਲੀਆਂ ਚੀਜ਼ਾਂ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨੀਤੀ ਵਿਚ ਚਿਤਾਵਨੀ ਲੇਬਲਾਂ ਵਾਲੇ ਉੱਚ ਨਮਕ, ਖੰਡ, ਕੈਲੋਰੀ ਅਤੇ ਚਰਬੀ ਵਾਲੇ ਉਤਪਾਦਾਂ ਨੂੰ ਪੜਾਅਵਾਰ ਬੰਦ ਕਰਨ ਦਾ ਹੁਕਮ ਦਿਤਾ ਗਿਆ ਹੈ, ਉਨ੍ਹਾਂ ਦੀ ਥਾਂ ਬੀਨ ਟੈਕੋਸ ਅਤੇ ਸਾਦਾ ਪਾਣੀ ਵਰਗੇ ਸਿਹਤਮੰਦ ਬਦਲਾਂ ਨੂੰ ਲਾਗੂ ਕੀਤਾ ਗਿਆ ਹੈ।ਰਾਸ਼ਟਰਪਤੀ ਕਲਾਉਡੀਆ ਸ਼ੀਨਬਾਮ ਦੀ ਅਗਵਾਈ ਵਾਲੀ ਇਸ ਪਹਿਲ ਦਾ ਉਦੇਸ਼ ਭੋਜਨ ਸਭਿਆਚਾਰ ਨੂੰ ਬਦਲਣਾ ਹੈ, ਹਾਲਾਂਕਿ 255,000 ਤੋਂ ਵੱਧ ਸਕੂਲਾਂ ਅਤੇ ਕੈਂਪਸ ਨੇੜੇ ਜੰਗ ਫ਼ੂਡ ਵੇਚਣ ਵਾਲਿਆਂ ਦੀ ਭਰਮਾਰ ਵਿਚਕਾਰ ਇਸ ਨੂੰ ਲਾਗੂ ਕਰਨਾ ਚੁਨੌਤੀਪੂਰਨ ਬਣਿਆ ਹੋਇਆ ਹੈ।
ਅਮਰੀਕਾ &lsquoਚ ਗਰੀਨ ਕਾਰਡ ਪ੍ਰੋਸੈਸਿੰਗ ਬੰਦ ਅਮਰੀਕਾ ਤੋਂ ਨੇਪਾਲ ਜਾਣਾ ਵੀ ਹੁਣ ਹੋਵੇਗਾ ਔਖਾ: ਅਟਾਰਨੀ ਜਸਪ੍ਰੀਤ ਸਿੰਘ
ਨਿਊਯਾਰਕ- ਅਮਰੀਕਾ ਵਿਚ ਜਿਹੜੇ ਲੋਕਾਂ ਨੇ ਗਰੀਨ ਕਾਰਡ ਅਪਲਾਈ ਕੀਤੇ ਹਨ ਅਤੇ ਰਿਫਊਜੀ ਸਟੇਟਸ ਜਾਂ ਪੋਲੀਟੀਕਲ ਅਸੈਲਮ (ਸ਼ਰਣ) ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਦੇ ਕੇਸਾਂ &lsquoਤੇ ਜਿਹੜੇ ਲੋਕਾਂ ਦੇ ਕੇਸ ਪਾਸ ਹੋਏ ਹਨ, ਜਿਨ੍ਹਾਂ ਵਿਚ ਅਸੈਲਮ ਜਾਂ ਜਿਨ੍ਹਾਂ ਨੂੰ ਰਫਿਊਜੀ ਸਟੇਟਸ ਇਥੇ ਮਿਲਿਆ ਹੈ। ਉਹ ਭਾਵੇਂ ਗਰੀਨ ਕਾਰਡ ਅਪਲਾਈ ਕਰ ਸਕਦੇ ਹਨ ਪਰ ਉਨ੍ਹਾਂ ਦੀ ਜਿਹੜੀ ਗਰੀਨ ਕਾਰਡ ਦੀ ਪ੍ਰੋਸੈਸਿੰਗ &lsquoਤੇ ਟਰੰਪ ਸਰਕਾਰ ਨੇ ਹੁਣ ਲੰਮੇ ਸਮੇਂ ਲਈ ਰੋਕ ਲਾ ਦਿੱਤੀ ਹੈ, ਉਸ ਨੇ ਮੁਸ਼ਕਲ ਵਧਾ ਦਿੱਤੀ ਹੈ। ਇਸ ਦੀ ਜਾਣਕਾਰੀ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਡਿਪਾਰਟਮੈਂਟ ਆਫ਼ ਹੋਮਲੈਡ ਸਕਿਉਰਿਟੀ ਵੱਲੋਂ ਜਾਰੀ ਕੀਤੀ ਗਈ ਹੈ। ਅਮਰੀਕਾ ਦੇ ਉੱਘੇ ਅਟਾਰਨੀ (ਵਕੀਲ) ਜਸਪ੍ਰੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਅਸੈਲਮ ਦੇ ਕੇਸ ਪਾਸ ਹੋਏ ਹਨ ਜਾਂ ਜਿਨ੍ਹਾਂ ਨੂੰ ਰਿਫਊਜੀ ਸਟੇਟਸ ਮਿਲਿਆ ਹੈ। ਉਹਦੀ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਇੰਤਜ਼ਾਰ ਕਰਨੀ ਪਵੇਗੀ। ਜਿਹੜੇ ਸਕਿਉਰਿਟੀ ਕੰਸਰਨ ਦੇ ਵਿਚ ਨਹੀ ਆਉਂਦੇ। ਉਨ੍ਹਾਂ ਵਿਚ ਕਿਯੂ.ਆਰ. ਦੇ ਵੀਜ਼ੇ ਦੇ ਲੋਕ ਹਨ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਐਗਜ਼ੈਕਿਟਵ ਆਰਡਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰੀ ਕੀਤਾ ਹੈ। ਆਰਡਰ ਅਨੁਸਾਰ ਜਿਹੜੇ ਲੋਕ ਅਮਰੀਕਾ ਦੀ ਸਕਿਉਰਿਟੀ ਨੂੰ ਖਤਰਾ ਬਣੇ ਹਨ ਜਾਂ ਉਨ੍ਹਾਂ ਲੋਕਾਂ ਨੂੰ ਵੈਟ ਕੀਤਾ ਜਾਏਗਾ ਅਤੇ ਦੇਖਿਆ ਜਾਏਗਾ ਕਿ ਉਹ ਯੋਗ ਹੈ ਜਾਂ ਨਹੀ। ਉੱਘੇ ਅਟਾਰਨੀ (ਵਕੀਲ) ਨੇ ਇਹ ਵੀ ਦੱਸਿਆ ਕਿ ਫਿਲਹਾਲ ਜਿਹੜੇ ਲੋਕਾਂ ਦੀ ਹੁਣ ਅਸੈਲਮ ਦੇ ਕੇਸ ਪਾਸ ਹੋਣ ਤੋ ਬਾਅਦ ਗਰੀਨ ਕਾਰਡ ਅਪਲਾਈ ਕੀਤੇ ਹਨ ਜਾਂ ਰਿਫਊਜੀ ਹੋਣ ਦੇ, ਉਨ੍ਹਾਂ ਦੀ ਪ੍ਰੋਸੈਗਿੰਗ &lsquoਤੇ ਪੱਕੇ ਤੌਰ &lsquoਤੇ ਰੋਕ ਲਾ ਦਿੱਤੀ ਗਈ ਹੈ। ਆਉਂਦੇ ਦਿਨਾਂ ਵਿਚ ਦੇਖਿਆ ਜਾਏਗਾ ਕਿ ਟਰੰਪ ਸਰਕਾਰ ਦਾ ਇਮਪੈਕਟ ਕਿਹੜੇ-ਕਿਹੜੇ ਦੇਸ਼ਾਂ &lsquoਤੇ ਪਵੇਗਾ। ਅਟਾਰਨੀ ਨੇ ਦੱਸਿਆ ਕਿ ਜਿਹੜੇ ਲੋਕ ਇੰਡੀਆ ਪੰਜਾਬ ਜਾਂ ਹਰਿਆਣਾ ਦੇ ਹਨ। ਜਿਨ੍ਹਾਂ ਦੇ ਕੇਸ ਪਾਸ ਹੋਏ ਹਨ, ਉਨ੍ਹਾਂ ਵਿਚੋਂ ਕਾਫ਼ੀਆ ਦੇ ਗਰੀਨ ਕਾਰਡ ਅਪਲਾਈ ਹੋਏ ਹਨ, ਜੋ ਸਾਰੇ ਪ੍ਰੋਸੈਗਿੰਗ ਦੇ ਅਧੀਨ ਹਨ, ਉਨ੍ਹਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਚਾਹੇ ਉਹ ਕਿਸੇ ਵੀ ਦੇਸ਼ ਦੇ ਲੋਕਾਂ ਨੇ ਇੱਥੇ ਅਸੈਲਮ ਕੀਤੀ ਹੋਵੇ। ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਅਟਾਰਨੀ ਨੇ ਇਹ ਵੀ ਦੱਸਿਆ ਕਿ ਜਿਹੜੇ-ਜਿਹੜੇ ਲੋਕਾਂ ਦੇ ਕੇਸ ਪਾਸ ਹੁੰਦੇ ਹਨ ਅਤੇ ਉਹ ਬਾਅਦ ਵਿਚ ਨੇਪਾਲ ਰਾਹੀਂ ਭਾਰਤ ਚਲੇ ਜਾਂਦੇ ਹਨ। ਹੁਣ ਉਨ੍ਹਾਂ ਦੀ ਵਾਪਸੀ ਵਿਚ ਵੀ ਮੁਸ਼ਕਲ ਆ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੁਝ ਕਲਾਇੰਟਾਂ ਦੀਆਂ ਫੋਨ ਕਾਲਾਂ ਵੀ ਉਨ੍ਹਾਂ ਨੂੰ ਆਈਆਂ ਹਨ। ਜਿਹੜੇ ਨੇਪਾਲ ਗਏ ਸੀ, ਉਨ੍ਹਾਂ ਨੇ ਅਮਰੀਕਾ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਜਹਾਜ਼ ਵਿਚ ਚੜ੍ਹਨ ਨਹੀ ਦਿੱਤਾ ਗਿਆ। ਜਿਹੜੇ ਲੋਕ ਇਥੋਂ ਟਰੈਵਲ ਡਾਕੂਮੈਂਟ ਲੈ ਕੇਸ ਪਾਸ ਹੋਣ ਤੋਂ ਬਾਅਦ ਨੇਪਾਲ ਵਗੈਰਾ ਜਾਂਦੇ ਹਨ, ਹੁਣ ਉਨ੍ਹਾਂ ਨੂੰ ਵਿਸੇਸ਼ ਤੌਰ &lsquoਤੇ ਆਪਣਾ ਧਿਆਨ ਰੱਖਣ ਦੀ ਲੋੜ ਹੈ। ਕਿਉਂਕਿ ਉਨ੍ਹਾਂ ਨੂੰ ਨੇਪਾਲ ਦੇ ਏਅਰਪੋਰਟ &lsquoਤੇ ਰੋਕਿਆ ਜਾ ਰਿਹਾ ਹੈ। ਅਤੇ ਭਾਰਤੀ ਲੋਕਾਂ ਨੂੰ ਹੁਣ ਨੇਪਾਲ ਰਾਹੀਂ ਆਪਣੇ ਦੇਸ਼ ਵਿਚ ਜਾਣਾ ਔਖਾ ਹੋ ਗਿਆ ਹੈ।
ਅਮਰੀਕਾ ਵੱਲੋਂ ਭਾਰਤ &lsquoਚ 2000 ਵੀਜ਼ਾ ਅਪੁਆਇੰਟਮੈਂਟ ਰੱਦ
ਵਾਸ਼ਿੰਗਟਨ- ਭਾਰਤ ਵਿਚ ਅਮਰੀਕੀ ਦੂਤਘਰ ਨੇ 2,000 ਤੋਂ ਵੱਧ ਵੀਜ਼ਾ ਅਪੁਆਇੰਟਮੈਂਟਾਂ ਰੱਦ ਕਰ ਦਿੱਤੀਆਂ ਹਨ। ਅਜਿਹਾ ਕਰਨ ਦੇ ਪਿੱਛੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਦੱਸੀਆ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਵੀਜ਼ਾ ਅਰਜ਼ੀ ਵਿਚ ਕੁਝ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਅਮਰੀਕਾ ਵੀਜ਼ਾ ਇੰਟਰਵਿਊ ਦੀਆਂ ਤਾਰੀਖ਼ਾਂ ਨੂੰ ਬਲਾਕ ਕਰਨ ਵਾਲੇ &lsquoਬੋਟਾਂ&rsquo &lsquoਤੇ ਕਾਰਵਾਈ ਕਰ ਰਿਹਾ ਹੈ। ਇਸ ਨਾਲ ਬਹੁਤ ਸਾਰੇ ਬਿਨੈਕਾਰਾਂ ਕੋਲ ਆਪਣੀ ਪ੍ਰਸਤਾਵਿਤ ਫੇਰੀ ਲਈ ਸਮੇਂ ਸਿਰ ਵੀਜ਼ਾ ਪ੍ਰਾਪਤ ਕਰਨ ਲਈ ਏਜੰਟਾਂ ਨੂੰ ਪ੍ਰਤੀ ਵਿਅਕਤੀ ਲਗਭਗ 30,000-35,000 ਰੁਪਏ ਦਾ ਭੁਗਤਾਨ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿੰਦਾ।
ਅਮਰੀਕੀ ਦੂਤਘਰ ਨੇ ਸੂਚਿਤ ਕੀਤਾ ਹੈ ਕਿ ਕੁਝ ਲੋਕਾਂ ਦੁਆਰਾ ਮੁਲਾਕਾਤ ਸ਼ਡਿਊਲਿੰਗ ਪ੍ਰਣਾਲੀ ਦੀ ਉਲੰਘਣਾ ਕੀਤੀ ਗਈ ਸੀ। ਇਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਦੂਤਘਰ ਨੇ ਐਕਸ &lsquoਤੇ ਪੋਸਟ ਕੀਤਾ ਕਿ ਕੌਂਸਲਰ ਟੀਮ ਇੰਡੀਆ &lsquoਬੋਟਾਂ&rsquo ਦੁਆਰਾ ਕੀਤੀਆਂ ਗਈਆਂ ਲਗਭਗ 2,000 ਵੀਜ਼ਾ ਅਪੁਆਇੰਟਮੈਂਟ ਨੂੰ ਰੱਦ ਕਰ ਰਹੀ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਕੌਂਸਲਰ ਟੀਮ ਇੰਡੀਆ ਨੇ ਉਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਸਾਡੀਆਂ ਸ਼ਡਿਊਲਿੰਗ ਨੀਤੀਆਂ ਦੀ ਉਲੰਘਣਾ ਕਰਦੇ ਹੋਏ ਲਗਭਗ 2,000 ਵੀਜ਼ਾ ਅਪੁਆਇੰਟਮੈਂਟਾਂ ਕੀਤੀਆਂ ਹਨ। ਤੁਰੰਤ ਪ੍ਰਭਾਵ ਨਾਲ ਅਸੀਂ ਇਨ੍ਹਾਂ ਮੁਲਾਕਾਤਾਂ ਨੂੰ ਰੱਦ ਕਰ ਰਹੇ ਹਾਂ ਅਤੇ ਸੰਬੰਧਿਤ ਖਾਤਿਆਂ ਲਈ ਸ਼ਡਿਊਲਿੰਗ ਵਿਸ਼ੇਸ਼ ਅਧਿਕਾਰਾਂ ਨੂੰ ਮੁਅੱਤਲ ਕਰ ਰਹੇ ਹਾਂ।
ਅਮਰੀਕੀ ਦੂਤਘਰ ਵੱਲੋਂ ਵੀਜ਼ਾ ਧੋਖਾਧੜੀ ਦੀ ਰਿਪੋਰਟ ਕੀਤੇ ਜਾਣ ਤੋਂ ਬਾਅਦ 27 ਫਰਵਰੀ ਨੂੰ ਦਿੱਲੀ ਪੁਲਿਸ ਨੇ ਕਈ ਵੀਜ਼ਾ ਅਤੇ ਪਾਸਪੋਰਟ ਏਜੰਟਾਂ ਵਿਰੁੱਧ ਕੇਸ ਦਰਜ ਕੀਤਾ। ਦੂਤਘਰ ਅਨੁਸਾਰ ਇਨ੍ਹਾਂ ਏਜੰਟਾਂ ਨੇ ਬਿਨੈਕਾਰਾਂ ਲਈ ਵੀਜ਼ਾ ਪ੍ਰਾਪਤ ਕਰਨ ਲਈ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਅਮਰੀਕੀ ਸਰਕਾਰ ਨੂੰ &rdquoਧੋਖਾ&rdquo ਦਿੱਤਾ। ਰਿਪੋਰਟ ਅਨੁਸਾਰ ਪਿਛਲੇ ਸਾਲ ਮਈ ਅਤੇ ਅਗਸਤ ਵਿਚਕਾਰ ਦੂਤਘਰ ਨੇ ਇੱਕ ਅੰਦਰੂਨੀ ਜਾਂਚ ਕੀਤੀ ਅਤੇ ਕਈ ਆਈ.ਪੀ. ਪਤਿਆਂ ਨਾਲ ਜੁੜੇ 30 ਏਜੰਟਾਂ ਦੀ ਸੂਚੀ ਤਿਆਰ ਕੀਤੀ।
ਭਾਰਤੀ ਵਿਦਿਆਰਥਣ ਤੇ ਸਕਾਲਰ ਸ੍ਰੀਨਿਵਾਸਨ ਨੇ ਅੱਤਵਾਦ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਸੈਕਰਾਮੈਂਟੋ,ਕੈਲੀਫੋਰਨੀਆ - ਭਾਰਤੀ ਵਿਦਿਆਰਥਣ ਤੇ ਫੁੱਲਬਰਾਈਟ ਸਕਾਲਰ ਰੰਜਨੀ ਸ੍ਰੀਨਿਵਾਸਨ ਜਿਸ ਨੂੰ ਹਮਾਸ ਦਾ ਸਮਰਥਨ ਕਰਨ ਦੇ ਕਥਿੱਤ ਦੋਸ਼ਾਂ ਕਾਰਨ ਵੀਜ਼ਾ ਰੱਦ ਕਰ ਦੇਣ ਉਪਰੰਤ ਮਜਬੂਰਨ ਕੈਨੇਡਾ ਸ਼ਰਨ ਲੈਣੀ ਪਈ ਸੀ, ਨੇ ਉਸ ਉਪਰ ਲਾਏ ਅੱਤਵਾਦ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕੋਲੰਬੀਆ ਯੁਨੀਵਰਸਿਟੀ ਤੋਂ ਨਿਆਂ ਦੀ ਮੰਗ ਕੀਤੀ ਹੈ। ਸ਼ਹਿਰੀ ਯੋਜਨਾਬੰਦੀ ਵਿਚ ਪੀ ਐਚ ਡੀ ਵਿਦਿਆਰਥਣ ਨੇ ਅਲ ਜਜ਼ੀਰਾ ਨਾਲ ਗੱਲਬਾਤ ਕਰਦਿਆਂ ਆਸ ਪ੍ਰਗਟਾਈ ਹੈ ਕਿ ਯੁਨੀਵਰਸਿਟੀ ਉਸ ਨਾਲ ਨਿਆਂ ਕਰੇਗੀ ਤੇ ਉਸ ਦਾ ਦਾਖਲਾ ਬਹਾਲ ਕਰ ਦੇਵੇਗੀ। ਉਸ ਨੇ ਕਿਹਾ ਕਿ ਮੈਨੂੰ ਕਦੀ ਵੀ ਆਸ ਨਹੀਂ ਸੀ ਕਿ ਯੁਨੀਵਰਸਿਟੀ ਉਸ ਨਾਲ ਅਜਿਹਾ ਵਿਵਹਾਰ ਕਰੇਗੀ ਪਰੰਤੂ ਉਹ ਆਸਵੰਦ ਹੈ ਕਿ ਮੈਨੂੰ ਨਿਆਂ ਮਿਲੇਗਾ। ਇਥੇ ਜਿਕਰਯੋਗ ਹੈ ਕਿ ਚੇਨਈ ਵਿਚਲੇ ਯੂ ਐਸ ਕੌਂਸਲੇਟ ਦੁਆਰਾ ਈ ਮੇਲ ਰਾਹੀਂ ਉਸ ਦਾ ਵਿਦਿਆਰਥੀ ਵੀਜ਼ਾ ਰੱਦ ਕਰ ਦੇਣ ਦੀ ਜਾਣਕਾਰੀ ਦੇਣ ਉਪਰੰਤ ਸ੍ਰੀਨਿਵਾਸਨ ਗ੍ਰਿਫਤਾਰੀ ਦੇ ਡਰ ਕਾਰਨ ਅਮਰੀਕਾ ਛੱਡ ਕੇ ਕੈਨੇਡਾ ਚਲੀ ਗਈ ਸੀ। ਉਸ ਦਾ ਵਿਸ਼ਵਾਸ਼ ਹੈ ਕਿ ਫਲਸਤੀਨੀਆਂ ਦੇ ਹੱਕਾਂ ਦਾ ਸਮਰਥਨ ਕਰਨ ਤੇ ਇਸਰਾਈਲ ਦੀ ਅਲੋਚਨਾ ਕਰਨ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਸ ਨੇ ਮੰਨਿਆ ਕਿ ਉਸ ਨੇ ਫਲਸਤੀਨ ਪੱਖੀ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ ਪਰੰਤੂ ਉਸ ਨੇ ਨਾਲ ਹੀ ਸਪੱਸ਼ਟ ਕੀਤਾ ਹੈ ਕਿ ਉਹ ਕੋਲੰਬੀਆ ਦੇ ਕਿਸੇ ਵੀ ਸੰਗਠਿਤ ਗਰੁੱਪ ਦੀ ਮੈਂਬਰ ਨਹੀਂ ਹੈ। ਉਸ ਨੇ ਕਿਹਾ ਹੈ ਕਿ ਉਹ ਪੀ ਐਚ ਡੀ ਲਈ ਲੋੜੀਂਦਾ ਸਮੁੱਚਾ ਕੰਮ ਪੂਰਾ ਕਰ ਚੁੱਕੀ ਹੈ ਤੇ ਉਹ ਰਹਿੰਦਾ ਕੰਮ ਪੂਰਾ ਕਰਨਾ ਚਹੁੰਦੀ ਹੈ।
ਸੰਖੇਪ ਬਿਮਾਰੀ ਤੋਂ ਬਾਅਦ ਕਿੰਗ ਚਾਰਲਸ ਵੱਲੋਂ ਕੰਮ-ਕਾਜ ਸ਼ੁਰੂ
ਬਰਤਾਨੀਆ ਦੇ ਕਿੰਗ ਚਾਰਲਸ ਆਪਣੇ ਕੰਮ ਕਾਜ &rsquoਤੇ ਪਰਤ ਆਏ ਹਨ। ਇਹ ਪਤਾ ਲੱਗਿਆ ਹੈ ਕਿ ਉਹ ਪੱਛਮੀ ਇੰਗਲੈਂਡ ਵਿੱਚ ਆਪਣੇ ਹਾਈਗਰੋਵ ਘਰ ਵਿੱਚ ਆਰਾਮਦਾਇਕ ਵੀਕਐਂਡ ਮਨਾਉਣ ਬਾਅਦ ਅੱਜ ਵਿੰਡਸਰ ਕੈਸਲ ਗਏ ਜਿੱਥੇ ਉਹ ਇੱਕ ਆਮ ਕੰਮਕਾਜੀ ਹਫ਼ਤੇ ਦੀ ਤਿਆਰੀ ਕਰਨਗੇ। ਇਸ ਤੋਂ ਪਹਿਲਾਂ
ਕਿੰਗ ਚਾਰਲਸ ਤੀਜੇ ਨੂੰ ਕੈਂਸਰ ਦੇ ਇਲਾਜ ਤੋਂ ਬਾਅਦ ਸਮੱਸਿਆ ਆਉਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਬਕਿੰਘਮ ਪੈਲੇਸ ਦੇ ਬੁਲਾਰੇ ਨੇ ਦੱਸਿਆ ਕਿ ਚਾਰਲਸ (76) ਨੂੰ ਕੁਝ ਸਮੇਂ ਲਈ ਹਸਪਤਾਲ ਲਿਜਾਇਆ ਗਿਆ। ਦੱਸਣਾ ਬਣਦਾ ਹੈ ਕਿ ਕਿੰਗ ਚਾਰਲਸ ਨੂੰ ਪਿਛਲੇ ਸਾਲ ਫਰਵਰੀ &rsquoਚ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਸੀ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਕੈਂਸਰ ਦੇ ਇਲਾਜ ਦੇ ਉਨ੍ਹਾਂ &rsquoਤੇ ਕੀ ਪ੍ਰਭਾਵ ਪਏ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਈ ਬੁੱਕ ਕੀਤੀ ਸਮੁੱਚੀ ਬਿਜ਼ਨਸ ਕਲਾਸ
ਹਾਂਗਕਾਂਗ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਵੀਂ ਦਿੱਲੀ ਤੋਂ ਹਾਂਗਕਾਂਗ ਲਿਜਾਣ ਲਈ ਏਅਰ ਇੰਡੀਆ ਫਲਾਈਟ ਦੀ ਸਮੁੱਚੀ ਬਿਜ਼ਨਸ ਕਲਾਸ ਬੁੱਕ ਕੀਤੀ ਗਈ ਅਤੇ ਸੰਪੂਰਨ ਸੇਵਾ ਸੰਭਾਲ ਨਾਲ ਸਰੂਪ ਲਿਜਾਣ ਦੀ ਵੀਡੀਓ ਏਅਰ ਇੰਡੀਆ ਦੇ ਪਾਇਲਟ ਸਰਬ ਜਸਪ੍ਰੀਤ ਸਿੰਘ ਮਿਨਹਾਸ ਵੱਲੋਂ ਸਾਂਝੀ ਕੀਤੀ ਗਈ ਹੈ। ਵੀਡੀਓ ਰਾਹੀਂ ਸਰਬ ਜਸਪ੍ਰੀਤ ਸਿੰਘ ਨੇ ਦਰਸਾਇਆ ਹੈ ਕਿ ਹਾਂਗਕਾਂਗ ਗੁਰਦਵਾਰਾ ਸਾਹਿਬ ਦੇ ਸੇਵਾਦਾਰਾਂ, ਹਵਾਈ ਅੱਡੇ ਦੇ ਪ੍ਰਬੰਧਕਾਂ ਅਤੇ ਏਅਰ ਇੰਡੀਆ ਦੇ ਸਟਾਫ਼ ਵੱਲੋਂ ਇਸ ਧਾਰਮਿਕ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਮੁਕੰਮਲ ਸਹਿਯੋਗ ਦਿਤਾ ਗਿਆ। ਹਾਂਗਕਾਂਗ ਦੇ ਗੁਰਦਵਾਰਾ ਸਾਹਿਬ ਵਿਚ ਲਿਜਾਏ ਗਏ ਪਵਿੱਤਰ ਸਰੂਪ ਸੋਸ਼ਲ ਮੀਡੀਆ &rsquoਤੇ ਵੀਡੀਓ ਬਾਰੇ ਬੇਹੱਦ ਹਾਂਪੱਖੀ ਟਿੱਪਣੀਆਂ ਆ ਰਹੀਆਂ ਹਨ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਥਾਹ ਸ਼ਰਧਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਵਰਤੋਂਕਾਰ ਆਸਿਫ ਖਾਨ ਨੇ ਲਿਖਿਆ ਕਿ ਧਾਰਮਿਕ ਗ੍ਰੰਥ ਨੂੰ ਪੂਰਨ ਸਤਿਕਾਰ ਨਾਲ ਲਿਜਾਣ ਲਈ ਸਭਨਾਂ ਨੂੰ ਵਧਾਈ, ਅਜਿਹੀ ਸਮਰਪਣ ਭਾਵਨਾ ਹੋਰਨਾਂ ਅੰਦਰ ਵੀ ਡੂੰਘਾ ਜਜ਼ਬਾ ਪੈਦਾ ਕਰਦੀ ਹੈ। ਇਕ ਹੋਰ ਸੋਸ਼ਲ ਮੀਡੀਆ ਵਰਤੋਂਕਾਰ ਵਿਨਾਇਕ ਪ੍ਰਭੂ ਨੇ ਕਿਹਾ ਕਿ ਉਹ ਭਾਵੇਂ ਪੰਜਾਬੀ ਨਹੀਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਥਾਹ ਸਤਿਕਾਰ ਨੂੰ ਵੇਖਦਿਆਂ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ।
ਏਕ ਨੂਰ ਇੰਡੀਅਨ ਕਮਿਊਨਿਟੀ ਸੰਸਥਾ (ਰਜਿ:)ਇਟਲੀ ਵੱਲੋਂ ਲੱਗੇ ਮੁੱਫ਼ਤ ਖੂਨ ਜਾਂਚ ਕੈਂਪ ਵਿੱਚ 150 ਤੋਂ ਉਪੱਰ ਭਾਰਤੀਆਂ ਦੇ ਕੀਤੇ ਹੀਪਾਟਾਈਟਸ ਬੀ,ਸੀ ਤੇ ਐੱਚ ਆਈ ਵੀ ਟੈਸਟ
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)ਪਿਛਲੇ ਕਾਫ਼ੀ ਸਮੇਂ ਤੋਂ ਮਨੁੱਖਤਾ ਦੇ ਭਲੇ ਦੇ ਕਾਰਜ ਰਾਹੀ ਇਨਸਾਨੀਅਤ ਨੂੰ ਬਾਗੋ-ਬਾਗ ਕਰ ਰਹੀ ਲਾਸੀਓ ਸੂਬੇ ਦੀ ਨਾਮੀ ਸੰਸਥਾ ਏਕ ਨੂਰ ਇੰਡੀਅਨ ਕਮਿਊਨਿਟੀ (ਰਜਿ)ਜਿਸ ਨੇ ਕਿ ਲਾਤੀਨਾ ਦੀ ਮੈਡੀਕਲ ਸੰਸਥਾ ਚੈੱਕ ਪੁਆਇੰਟ ਤੇ ਥਿੰਦ ਪੈਲੇਸ ਬੋਰਗੋ ਵੋਦਿਸ ਸਬਾਊਦੀਆ (ਲਾਤੀਨਾ)ਦੇ ਸਹਿਯੋਗ ਨਾਲ ਥਿੰਦ ਪੈਲੇਸ ਵਿਖੇ ਹੀਪਾਟਾਈਟਸ ਬੀ,ਸੀ ਤੇ ਐਚ ਆਈ ਵੀ ਲਈ ਮੁੱਫ਼ਤ ਖੂਨ ਜਾਂਚ ਕੈਂਪ ਲਗਾਇਆ ਜਿਸ ਵਿੱਚ ਭਾਰਤੀ ਭਾਈਚਾਰੇ 150 ਤੋਂ ਉਪੱਰ ਲੋਕਾਂ ਨੇ ਇਸ ਲੱਗੇ ਜਾਂਚ ਕੈਂਪ ਦਾ ਭਰਪੂਰ ਲਾਭ ਲਿਆ।ਇਸ ਮੌਕੇ ਏਕ ਨੂਰ ਇੰਡੀਅਨ ਕਮਿਊਨਿਟੀ (ਰਜਿ)ਸੰਸਥਾ ਦੇ ਪ੍ਰਧਾਨ ਹਰਭਜਨ ਸਿੰਘ ਘੁੰਮਣ ਤੇ ਹੋਰ ਆਗੂਆਂ ਨੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਸੰਸਥਾ ਦੀਆਂ ਸਮਾਜ ਸੇਵੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਬਾਬੇ ਨਾਨਕ ਦੇ ਮਿਸ਼ਨ ਨੂੰ ਸਮਰਪਿਤ ਹੈ ਜਿਹੜੀ ਕਿ ਸਮਾਜ ਸੇਵੀ ਕਾਰਜਾਂ ਵਿੱਚ ਮੋਹਰੀ ਹੋ ਤੁਰਦੀ ਹੈ ਫਿਰ ਚਾਹੇ ਕੋਰਨਾ ਕਾਲ ਹੋਵੇ ਜਾਂ ਇਲਾਕੇ ਵਿੱਚ ਬਿਨ੍ਹਾਂ ਪੇਪਰਾਂ ਧੱਕੇ ਖਾ ਪ੍ਰਵਾਸੀ ਉਹ ਸਭ ਲਈ ਹਾਜ਼ਰ ਰਹਿੰਦੇ ਹਨ।ਕੋਰਨਾ ਦੌਰਾਨ ਉਹਨਾਂ ਹਜ਼ਾਰਾਂ ਮਾਸਕ ਮੁੱਫ਼ਤ ਵੰਡੇ ਤੇ ਹੁਣ ਇਹ ਖੂਨ ਜਾਂਚ ਕੈਂਪ ਵੀ ਬਿਲਕੁਲ ਮੁੱਫ਼ਤ ਹੈ।ਸੰਸਥਾ ਕਿਸੇ ਕੋਲੋ ਕੋਈ ਚੰਦਾ ਵੀ ਨਹੀ ਇੱਕਠਾ ਕਰਦੀ ਸਗੋਂ ਪ੍ਰਬੰਧਕ ਆਪ ਵੀ ਸੇਵਾ ਕਰਦੇ ਹਨ।ਖੂਨ ਜਾਂਚ ਕੈਪ ਨੂੰ ਨੇਪੜੇ ਚਾੜਨ ਲਈ ਉਹ ਥਿੰਦ ਪੈਲੇਸ ਦੀ ਮੈਨੇਜਮੈਂਟ ਦਾ ਤੇ ਚੈੱਕ ਪੁਆਇੰਟ ਲਾਤੀਨਾ ਮੈਡੀਕਲ ਸੰਸਥਾ ਦੀ ਸਮੁੱਚੀ ਟੀਮ ਦੇ ਤਹਿ ਦਿਲੋਂ ਧੰਨਵਾਦੀ ਹਨ ਜਿਹਨਾਂ ਦੇ ਸਹਿਯੋਗ ਨਾਲ ਇਹ ਸਮਾਜ ਸੇਵੀ ਕਾਰਜ ਪੂਰਾ ਹੋ ਸਕਿਆ ਹੈ।
ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ ਵਿੱਚ ਵਰਲਡ ਸਿੱਖ ਪਾਰਲੀਮੈਂਟ ਵੱਲੋ ਛਪਾਇਆ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਜਾਰੀ ਕੀਤਾ ਗਿਆ ਸੰਗਤਾਂ ਨੂੰ ਇਸ ਅਨੁਸਾਰ ਦਿਹਾੜੇ ਮਨਾਉਣ ਦੀ ਕੀਤੀ ਅਪੀਲ !
ਜਰਮਨੀ :- ਗੁਰਦੁਆਰਾ ਸ਼੍ਰੀ ਗੁਰੂ ਨਾਨਕ ਨਿਵਾਸ ਸਟੁਟਗਾਟ ਵਿੱਚ ਹਫਤਾਵਾਰੀ ਦੀਵਾਨ ਸਜਾਏ ਗਏ , ਇਸ ਵਕਤ ਗੁਰਬਾਣੀ ਪਾਠ , ਇਲਾਹੀ ਕੀਰਤਨ ਤੋਂ ਇਲਾਵਾ ਹਫਤਾਵਾਰੀ ਦੀਵਾਨ ਵਿੱਚ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ ਹੋਰਾਂ ਵੱਲੋਂ ਗੁਰਬਾਣੀ ਵਿਚਾਰ ਦੀ ਸਾਂਝ ਸੰਗਤਾਂ ਨਾਲ ਪਾਈ ਗਈ ਜਿਸ ਵਿੱਚ ਬਕਾਇਦਾ ਜ਼ਿਕਰ ਕੀਤਾ ਗਿਆ ਕਿ ਇੱਕ ਵਿਸਾਖ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ੁਰਬ ਤੇ ਵਿਸਾਖੀ ਦਾ ਦਿਹਾੜਾ ਧੂਮ ਧਾਮ
ਨਾਲ ਮਨਾਉਣ ਤੇ ਬਿਕ੍ਰਮੀ ਕੈਲੰਡਰ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ ਸਾਡੀ ਕੌਮ ਦੀ ਸਾਡੇ ਕੈਲੰਡਰ ਨਾਲ ਹੀ ਹੋਂਦ ਬਣਦੀ ਹੈ, ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਸਾਰੇ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਮਨਾਏ ਜਾਂਦੇ ਹਨ, ਅਤੇ ਇਹ
ਕੈਲੰਡਰ ਸਰਦਾਰ ਪਾਲ ਸਿੰਘ ਪੁਰੇਵਾਲ ਹੋਰਾਂ ਵੱਲੋਂ 2003 ਦੇ ਵਿੱਚ ਬੜੀ ਲਗਣ ਮਿਹਨਤ ਮੁਸ਼ੱਕਤ ਦੇ ਨਾਲ ਤਿਆਰ ਕੀਤਾ ਗਿਆ ਸੀ, ਪਰ ਕੁਝ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਇਸ ਕੈਲੰਡਰ ਨੂੰ ਸੋਧਾਂ ਦੇ ਨਾਮ ਦੇ ਉੱਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਸਿੱਖਾਂ ਦੀ ਅੱਡਰੀ ਪਹਿਚਾਣ ਦਾ ਪ੍ਰਤੀਕ ਇਹ ਕੈਲੰਡਰ ਕਦੀ ਵੀ ਖਤਮ ਨਹੀਂ ਹੋ ਸਕਦਾ, ਅੱਜ ਉਹ ਵਿਅਕਤੀ ਸਮੁੱਚੀ ਕੌਮ ਵਿੱਚ ਨਸ਼ਰ ਹੋ ਚੁੱਕੇ ਹਨ ਜਿਨਾਂ ਨੇ ਇਸ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ, ਅਖੀਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ਪ੍ਰਧਾਨ ਭਾਈ ਉਂਕਾਰ ਸਿੰਘ ਭਾਈ ਤਿਰਲੋਕ ਸਿੰਘ ਭਾਈ ਸੁਖਦੇਵ ਸਿੰਘ ਨੇ ਇਹ ਕੈਲੰਡਰ ਸਾਰੀਆਂ ਸੰਗਤਾਂ ਦੇ ਵਿੱਚ ਵੰਡਿਆ ਗਿਆ ਅਤੇ ਵਰਲਡ ਸਿੱਖ ਪਾਲੀਮੈਂਟ ਦਾ ਕੈਲੰਡਰ ਤਿਆਰ ਕਰਨ ਤੇ ਬਹੁਤ ਧੰਨਵਾਦ ਕੀਤਾ ਗਿਆ ।
ਜੱਥੇਦਾਰ ਗੜਗੱਜ ਨੇ ਪਿੰਡ ਭਾਮਾ ਕੀਤਾ ਤਲਬ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ 'ਤੇ ਗਹਿਰਾ ਦੁਖ ਪ੍ਰਗਟਾਇਆ। ਉਨ੍ਹਾਂ ਆਫ਼ਸੋਸ ਜ਼ਾਹਰ ਕਰਦਿਆਂ ਕਿਹਾ By : BikramjeetSingh Gill | 30 Mar 2025 3:30 PM ਗੁਰਦਾਸਪੁਰ: ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਸ਼੍ਰੋਮਣੀ ਕਮੇਟੀ ਨੇ ਪ੍ਰਗਟਾਇਆ ਦੁਖ ਅੰਮ੍ਰਿਤਸਰ : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਮ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ, ਜਿੱਥੇ ਗੁਰਦੁਆਰਾ ਸਾਹਿਬ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਗਈਆਂ। ਇਸ ਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਕੁਲਦੀਪ ਸਿੰਘ ਗੜਗੱਜ ਨੇ ਪਿੰਡ ਦੇ ਹਰ ਘਰ ਵਿਚੋ ਇਕ ਇਕ ਸ਼ਖ਼ਸ ਨੂੰ ਸ੍ਰੀ ਅਕਾਲ ਤਖ਼ਤ ਉਤੇ ਤਲਬ ਕਰ ਲਿਆ ਹੈ। Also Read - ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਈ ਬੁੱਕ ਕੀਤੀ ਸਮੁੱਚੀ ਬਿਜ਼ਨਸ ਕਲਾਸ ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ 'ਤੇ ਗਹਿਰਾ ਦੁਖ ਪ੍ਰਗਟਾਇਆ। ਉਨ੍ਹਾਂ ਆਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਬਿਜਲੀ ਉਪਕਰਣਾਂ ਨੂੰ ਸਾਵਧਾਨੀ ਨਾਲ ਵਰਤਣ, ਪਰ ਇਹ ਹਾਦਸਾ ਉਨ੍ਹਾਂ ਦੀ ਅਣਦੇਖੀ ਕਾਰਨ ਵਾਪਰਿਆ।
ਕੈਨੇਡਾ ਚੋਣਾਂ : ਇਕ ਹਫ਼ਤੇ ਦਾ ਪ੍ਰਚਾਰ ਹੋਇਆ ਮੁਕੰਮਲ
ਕੈਨੇਡਾ ਵਿਚ ਚੋਣ ਪ੍ਰਚਾਰ ਦਾ ਇਕ ਹਫ਼ਤਾ ਲੰਘਣ ਮਗਰੋਂ ਸਾਹਮਣੇ ਆਏ ਸਰਵੇਖਣ ਵੱਖੋ-ਵੱਖਰੀ ਕਹਾਣੀ ਬਿਆਨ ਕਰ ਰਹੇ ਹਨ। By : Upjit Singh | 31 Mar 2025 5:57 PM ਟੋਰਾਂਟੋ : ਕੈਨੇਡਾ ਵਿਚ ਚੋਣ ਪ੍ਰਚਾਰ ਦਾ ਇਕ ਹਫ਼ਤਾ ਲੰਘਣ ਮਗਰੋਂ ਸਾਹਮਣੇ ਆਏ ਸਰਵੇਖਣ ਵੱਖੋ-ਵੱਖਰੀ ਕਹਾਣੀ ਬਿਆਨ ਕਰ ਰਹੇ ਹਨ। ਸੀ.ਟੀ.ਵੀ. ਅਤੇ ਗਲੋਬ ਐਂਡ ਮੇਲ ਵੱਲੋਂ ਪ੍ਰਕਾਸ਼ਤ ਨੈਨੋਜ਼ ਰਿਸਰਚ ਦੇ ਅੰਕੜਿਆਂ ਮੁਤਾਬਕ ਮਾਰਕ ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੀ ਹੈ ਜਦਕਿ ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਇਪਸੌਸ ਦੇ ਅੰਕੜਿਆਂ ਮੁਤਾਬਕ ਲਿਬਰਲ ਪਾਰਟੀ ਦੀ ਲੀਡ ਵਿਚ ਇਕ ਫ਼ੀ ਸਦੀ ਕਮੀ ਆਈ ਹੈ। ਪ੍ਰਧਾਨ ਮੰਤਰੀ ਵਜੋਂ ਪਹਿਲੀ ਪਸੰਦ ਦਾ ਜ਼ਿਕਰ ਕੀਤਾ ਜਾਵੇ ਤਾਂ ਮਾਰਕ ਕਾਰਨ ਦੀ ਲੀਡ ਕਿਤੇ ਜ਼ਿਆਦਾ ਨਜ਼ਰ ਆ ਰਹੀ ਹੈ। ਨੈਨੋਜ਼ ਰਿਸਰਚ ਦੇ ਅੰਕੜਿਆਂ ਮਤਾਬਕ ਕੈਨੇਡਾ ਦੇ 47.7 ਫੀ ਸਦੀ ਲੋਕ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਮੰਤਰੀ ਦੇਖਣਾ ਚਾਹੁੰਦੇ ਹਨ ਜਦਕਿ ਪਿਅਰੇ ਪੌਇਲੀਐਵ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 32 ਫੀ ਸਦੀ ਦਰਜ ਕੀਤੀ ਗਈ।  ਲਿਬਰਲ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੀ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੂੰ ਪ੍ਰਧਾਨ ਮੰਤਰੀ ਦੇਖਣ ਦੇ ਇੱਛਕ ਲੋਕਾਂ ਦੀ ਗਿਣਤੀ ਸਿਰਫ਼ 4.3 ਫੀ ਸਦੀ ਦੱਸੀ ਜਾ ਰਹੀ ਹੈ। ਇਪਸੌਸ ਦਾ ਸਰਵੇਖਣ ਕਹਿੰਦਾ ਹੈ ਕਿ 44 ਫੀ ਸਦੀ ਕੈਨੇਡੀਅਨ ਵੋਟਰ ਲਿਬਰਲ ਪਾਰਟੀ ਦੇ ਹੱਕ ਵਿਚ ਖੜ੍ਹੇ ਨਜ਼ਰ ਆ ਰਹੇ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦੀ ਗਿਣਤੀ 38 ਫ਼ੀ ਸਦੀ ਦਰਜ ਕੀਤੀ ਗਈ। ਐਨ.ਡੀ.ਪੀ. ਨੂੰ ਵੋਟ ਪਾਉਣ ਦਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ 9 ਫ਼ੀ ਸਦੀ ਦਰਜ ਕੀਤੀ ਗਈ ਜੋ ਪਿਛਲੇ ਸਰਵੇਖਣ ਦੇ ਮੁਕਾਬਲੇ ਇਕ ਫ਼ੀ ਸਦੀ ਘੱਟ ਬਣਦੀ ਹੈ। ਖੇਤਰੀ ਪਾਰਟੀ ਬਲੌਕ ਕਿਊਬੈਕ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬੇ ਦੇ 24 ਫ਼ੀ ਸਦੀ ਲੋਕਾਂ ਵੱਲੋਂ ਤਰਜੀਹ ਦੇ ਆਧਾਰ &rsquoਤੇ ਵੋਟ ਪਾਉਣ ਦੀ ਗੱਲ ਆਖੀ ਗਈ ਪਰ ਕੌਮੀ ਪੱਧਰ &rsquoਤੇ ਇਹ ਅੰਕੜਾ ਪੰਜ ਫ਼ੀ ਸਦੀ ਹੀ ਬਣਦਾ ਹੈ।
ਤੀਜੀ ਵਾਰ ਰਾਸ਼ਟਰਪਤੀ ਬਣਨ ਦੇ ਤਰੀਕੇ ਲੱਭ ਰਹੇ ਹਨ ਟਰੰਪ
 ਵਾਸ਼ਿੰਗਟਨ: ਡੋਨਾਲਡ ਟਰੰਪ ਨੇ ਤੀਜੀ ਵਾਰ ਰਾਸ਼ਟਰਪਤੀ ਚੋਣ ਲੜਨ ਦੀ ਸੰਭਾਵਨਾ &lsquoਤੇ ਵਿਚਾਰ ਜਤਾਇਆ ਹੈ। ਐਤਵਾਰ ਨੂੰ ਇੱਕ ਇੰਟਰਵਿਊ &lsquoਚ, ਉਨ੍ਹਾਂ ਨੇ ਸੰਭਾਵਤ ਤਰੀਕਿਆਂ ਬਾਰੇ ਸੰਕੇਤ ਦਿੱਤਾ, ਹਾਲਾਂਕਿ ਉਹਨਾਂ ਨੇ ਕੋਈ ਵਿਸ਼ਲੇਸ਼ਣ ਨਹੀਂ ਕੀਤਾ। ਟਰੰਪ ਨੇ NBC ਨੂੰ ਦਿੱਤੇ ਇੱਕ ਇੰਟਰਵਿਊ &lsquoਚ ਕਿਹਾ, "ਕੁਝ ਤਰੀਕੇ ਹਨ, ਜਿਨ੍ਹਾਂ ਨਾਲ ਤੁਸੀਂ ਇਹ ਕਰ ਸਕਦੇ ਹੋ।" ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਗੱਲ ਕਰਨ ਲਈ ਹੁਣ ਵੀ ਬਹੁਤ ਜਲਦੀ ਹੈ।