ਨਿਰਣਾ-12ਵਾਂ
ਮੈਨੂੰ ਭਲੀ ਭਾਂਤ ਗਿਆਨ ਹੈ ਕਿ ਮੇਰੇ ਵਿਚਾਰ ਵਿਵਾਦੀ ਹਨ ਪੜਚੋਲੋ ਕਿ ਕਿਉਂ, ਹਰ ਧੁੰਨ ਦਾ ਆਪਣਾ ਰਾਗ ਹੁੰਦਾ ਹੈ । ਸੰਸਕਾਰ (ਜੀਨਜ਼) ਖੂਨ ਵਿੱਚੋਂ ਲੱਭਦੇ ਨੇ ਪਰਵਰਿਸ਼, ਪਰਿਵਾਰ, ਰਿਸ਼ਤੇ, ਸਮਾਜ, ਭਾਈਚਾਰੇ ਤੇ ਪ੍ਰਚੱਲਤ ਰਹੁ-ਰੀਤਾਂ, ਰਸਮਾਂ ਰਵਾਜਾਂ ਨਾਲ ਹੁੰਦੀ ਹੈ । ਲੰਮੇਰਾ ਨਾ ਕਰਾਂ ਪੰਜਾਬੀ ਭਾਸ਼ਾ, ਬੋਲੀ ਦੇ ਰਸੀਏ ਸਹੀ ਲਿਖਤਾਂ, ਅੱਖਰਾਂ ਤੋਂ ਵਾਂਝੇ ਨੇ ਸੰਸਕਾਰ, ਸਸਕਾਰ, ਸੰਸਕਾਰ ਲਿਖ ਆਈ ਹਾਂ, ਸਸਕਾਰ ਵੱਖਰਾ ਅੱਖਰ ਹੈ ਜੋ ਮਰਨੇ &lsquoਤੇ ਦੇਹ ਨੂੰ ਕਿਊਟਣ ਵੇਲੇ ਆਖਿਆ ਜਾਂਦਾ ਹੈ, ਅਰਥ ਨਿਬੇੜਾ ਖ਼ਾਤਮਾ ਦੇਹ ਆਤਮਾ ਰਹਿਤ ਤਾਂ ਮਿੱਟੀ ਹੈ, ਪਰ ਸਾਡੇ ਗ੍ਰੰਥੀ, ਲੇਖਕ ਜਾਣਕਾਰੀ ਵਿੱਚ ਸੰਸਕਾਰ ਲਿਖ ਬੋਲ ਧਰਦੇ ਨੇ । ਮੇਰੀਆਂ ਲਿਖਤਾਂ ਬਾਲਕੀ ਬਚਪਨ ਤੇ ਜਵਾਨੀ ਦੇ ਹੰਡਾਏ ਸਮੇਂ ਦੀਆਂ ਸੱਚ ਤੱਥ ਦੀ ਤਵਾਰੀਖ ਹਨ, ਵਿਵਾਦ ਇਸ ਕਰਕੇ ਕਿ ਸੰਬੰਧਿਤ ਧਿਰਾਂ ਫਰੋਲ੍ਹ ਕੇ ਜਿਵੇਂ ਵਿਰਸਾ ਲੱਭਣ ਦੀਆਂ ਆਦੀ ਨਹੀਂ, ਬੱਸ ਉਪਰੇ ਪੱਤ-ਫੱਲ ਪਕਿਆ ਪਕਾਇਆ ਖਾਣ ਦੇ ਹੀ ਵਿੱਚ ਰੁੱਝੀਆਂ ਹਨ, ਖੋਜੀ ਜਰੂਰ ਜਾਣ ਸਕਣਗੇ ਕਿ ਅੱਜ ਤੋਂ 100 ਸਾਲ ਪਹਿਲਾਂ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ, ਸ਼ੋ੍ਰਮਣੀ ਅਕਾਲੀ ਦਲ ਭਾਵੇਂ ਕਿ ਹੋਂਦ ਵਿੱਚ ਆ ਗਏ ਸਨ ਪਰ ਸਧਾਰਣ ਜਨ ਪ੍ਰਚੱਲਤ ਪ੍ਰਭਾਵ ਰਸਮਾਂ ਦੇ ਹੀ ਧਾਰਨੀ ਸਨ, ਇਥੋਂ ਤੱਕ ਕਿ ਨਉਂ ਭੀ ਦੇਖ ਲਵੋ, ਰਾਮ-ਰੱਖਾ, ਧਨੀ, ਕਿਸ਼ਨ, ਲਾਲੂ, ਦੌਲਤੀ, ਚਿੰਤ ਰਾਮ, ਊਧੋ ਰਾਮ ਆਦਿ । ਤੀਮੀਆਂ ਕੁੜੀਆਂ ਸੰਤੀ, ਧੰਤੀ, ਸ਼ਾਮੋ, ਊਧੀ, ਬੰਤੀ ਆਦਿ, ਸਿੰਘ, ਕੌਰ ਸਾਰੇ ਨਹੀਂ ਸਨ, ਹਾਂ ਲੱਗ ਗਏ ਸਨ ਜਰੂਰ । ਮੇਰੇ ਨਾਨਕੇ (ਰਿਆਸਤੀ) ਨਾਨਾ ਕਿਸਨ, ਨਾਨੀ ਬਸੰਤੀ, ਪਰ ਦਾਦਕੇ ਦਾਦੇ ਚਾਰੇ ਭਰਾ ਸਿੰਘ ਪਰ ਦਾਦੀ ਕਿਸ਼ਨੋ, ਅੱਗੋਂ ਧਰਮ ਅੰਦਰਾਂ ਵਿੱਚ ਤਾਂ ਵਿਸ਼ਵਾਸ਼ ਅਟੱਲ ਸੀ ਪਰ ਪ੍ਰਮੇਸ਼ਰ ਨੂੰ ਦਾਤਾ ਮੰਨਦੇ ਸੀ, ਫੇਰ ਪ੍ਰਚਾਰ ਨੇ ਗੁਰੂ ਕਾਲ ਧਾਰਨਾ ਜੋੜੀ, ਪਰ ਗੁਰੂ ਘਰ ਤਾਂ ਸਭਨੀ ਪਿੰਡੀ ਨਹੀਂ ਸਨ, ਬਾਵੇ ਮਹੰਤਾਂ ਦੇ ਡੇਰੇ ਹੀ ਹਾਲੇ ਚੱਲਦੇ ਸਨ, ਜਮੀਨਾਂ ਬਹੁਤ ਸਨ ਮਹੰਤਾਂ ਕੋਲ, ਵਿਸ਼ੇਸ਼ ਪਹਿਲੂ ਖੇਤੀਬਾੜੀ ਤਬਕਾ ਮੂੰਹ ਨੇਰੇ੍ਹ ਖੇਤਾਂ ਨੂੰ ਤੇ ਤੀਮੀਆਂ ਘਰੇਲੂ ਕੰਮ-ਕਾਜ ਵਿੱਚ ਮਸਰੂਫ । ਡੇਰੇ ਭੀ ਕਿਥੇ ਜਾਂਦੇ ਸਨ ਕੋਈ ਬਜ਼ੁਰਗ ਸੰਗਰਾਂਦ ਹੀ ਮਨਾਈ ਜਾਂਦੀ ਸੀ ਹਾਂ (ਗੁਰੂ ਗ੍ਰੰਥ) ਹੀ ਸੁਸ਼ੋਭਿਤ ਸਨ । ਹੌਲੀ-ਹੌਲੀ ਕੋਈ 1950-55 ਵੇਲੇ ਪੇਂਡੂ ਗੁਰਦੁਆਰੇ ਖੋਲ੍ਹਣ ਲੱਗੇ ਸਾਡੇ ਭੀ ਇਸੇ ਸਮੇਂ ਪਿਤਾ ਨੇ ਭੱਠਾ ਲਾਇਆ ਇੱਟ ਮੁਫ਼ਤ ਦਿੱਲੀ ਬਾਵੇ ਨੇ ਡਰਦੇ ਮਾਰੇ ਜਮੀਨ ਵੇਚ ਦਿੱਤੀ ਤਾਂ ਗੁਰਦੁਆਰਾ ਬਣਿਆ ਪਰ ਸੰਗਤਾਂ ਤਾਂ ਹਾਲੇ ਭੀ ਕਿਰਤੀ ਸਨ ਪਰ ਭਾਈਚਾਰਕ ਸਾਂਝ ਦਿਨ ਤਿਹਾਰ ਸਾਂਝੇ ਹੀ ਮਨਾਏ ਜਾਂਦੇ ਸਨ, ਧਾਰਮਿਕ ਪ੍ਰਚਾਰ ਉਦੋਂ ਇੰਨਾ ਪ੍ਰਭਾਵਤ ਨਹੀਂ ਸੀ, ਪਿੱਛੋਂ ਜਾ ਕੇ ਗ੍ਰੰਥੀਆਂ ਨੇ ਆਪਣੇ ਕਿੱਤੇ ਲਈ ਤੋਰਿਆ, ਨਾਨਕੀ ਗੁਰੂ ਘਰ ਤਾਂ ਸੀ ਪਰ ਭਾਈ ਜੀ, ਉਦੋਂ ਗ੍ਰੰਥੀ ਨੂੰ ਭਾਈ ਜੀ ਆਖਦੇ ਸਨ ਥੋੜ੍ਹੇ ਘਰਾਂ ਤੋਂ ਰੋਟੀ ਦਾਲ੍ਹ ਲਿਆ ਰੱਖਦਾ ਸੀ ਕਿਸੇ ਜਾਂਦੇ ਰਾਹੀ ਲਈ ਲੋੜ ਪੈਣ &lsquoਤੇ ਲੰਗਰ ਦਾ ਤਾਂ ਰਵਾਜ ਨੀ ਸੀ, ਹਾਂ ਕਦੀ ਕਦਾਈਂ ਢਾਲ ਲਾ ਕੇ ਗੁੜ੍ਹ ਦੇ ਮਿੱਠੇ ਚੌਲ੍ਹਾਂ ਦਾ ਜੱਗ ਆਖਦੇ ਸਨ ਕਰਦੇ ਸੀ ਗੁਰਦੁਆਰੇ ਤਾਂ ਦੇਗ਼ ਹੀ ਹੁੰਦੀ ਸੀ, ਠੀਕ ਮੇਰੇ ਤੋਂ 10 ਸਾਲ ਛੋਟੇ ਬਦਲਾਅ ਵਿੱਚ ਪੱਲੇ੍ਹ ਉਸ ਤੋਂ ਹੋਰ ਛੋਟੇ ਅਗਲੇ ਰੀਤਾਂ ਦੇ ਧਾਰਨੀ, ਇਹ ਕਹਿਣਾ ਕਿ ਸਿੱਖ ਧਰਮ ਪੂਰਨ ਤੌਰ &lsquoਤੇ ਮਨੋਤ ਵਿੱਚ ਸੀ ਮੇਰੇ ਲਈ ਕਠਿਨ ਹੈ, ਹਿਸਟਰੀ ਪੜ੍ਹੀ ਨਾਲੋਂ ਦੇਖੀ ਘਰ ਕਰੀ ਬੈਠੀ ਹੈ, ਇਹ ਹੈ ਵਿਵਾਦ । ਹੁਣ ਮੇਰਾ ਮੰਨਣਾ ਹੈ ਕਿ (ਗੁਰੂ ਨਾਨਕ ਦੇਵ) ਧਰਮ ਉਪਦੇਸ਼ ਅੱਜ ਨਹੀਂ ਚੱਲਦਾ ਬਦਲਾਅ ਨੇ ਗੁਰੂ ਜੀ ਨੇ ਤਾਂ ਕੁਰਾਈਏ ਸਧਾ੍ਹਰੇ ਤੇ ਨਿਕਾਰੇ ਨਹੀਂ ਅੱਜ ਕਹਿੰਦੇ ਸੋਧਾ ਲਾਵੋ ਇਹ ਮੇਰੇ ਵਿਚਾਰਾਂ ਵਿੱਚ ਸਧਾਰਣ ਸਿੱਖ ਸੋਚ ਧਰਮ ਅਦੇਸ਼ ਨਹੀਂ ਕੇਵਲ ਫਿਰਕੇ ਦਾ ਆਪਣਾ ਸਿਧਾਂਤ ਹੈ ਪਰ ਹੁਣ ਕੋਈ ਸੰਸਥਾ, ਇਸ ਪਾਸੇ ਚਿੰਤਕ ਨਹੀਂ, ਸਾਧਾਂ ਨੇ ਗਲ੍ਹਬਾ ਪਾ ਲਿਆ ਹੈ ਧਰਮ ਨੂੰ ਮਿਲਾਵਟ ਵੱਲ ਧੱਕ ਤਾ ਆਪਣੇ ਮਨੋਰਥਾਂ ਲਈ, ਲੋਕਾਂ ਨੂੰ ਕਿਥੇ ਸਮਝ ਹੈ ਅਲੋਚਣ ਦੀ, ਵਿਦਵਾਨ ਬੁੱਧੀਮਾਨ ਪੁਸਤਕਾਂ ਵੇਚਣ ਕਰਕੇ ਘੇਸਲ ਵਟਣੇ । ਇਕ ਛੂਹਣ ਯੋਗ ਵਿਸ਼ਾ ਮੇਰਾ ਤਾਂ ਵਿਰੋਧ ਇਥੇ ਭੀ ਹੋਊ । (ਗੁਰੂ ਨਾਨਕ ਦੇਵ) ਨਉਂ ਜੋ ਪਿਤਾਮਾਂ ਇੱਛਾ ਨਾਲ ਰੱਖਿਆ ਉਸ ਸਮੇਂ ਨਉਂ ਇਸੇ ਤਰ੍ਹਾਂ ਦੇ ਹੁੰਦੇ ਸੀ, ਸਾਨੂੰ ਕੀਹਨੇ ਅਧਿਕਾਰ ਦਿੱਤੇ ਕਿ ਅਸੀਂ ਹੁਣ (ਗੁਰੂ ਨਾਨਕ ਸਾਹਬ) ਯਾਨੀ ਦੇਵ ਹਟਾ ਦੇਈਏ, ਬਾਕੀ ਗੁਰੂ ਨਉ ਭੀ ਇਸੇ ਦੇਵ, ਰਾਮ, ਦਾਸ ਹਟਾਉ ਤੇ ਸਾਹਬ ਲਾਉ ਚਲੋ ਲਹਿਣੋ ਤੋਂ (ਅੰਗਦ ਦੇਵ) ਗੁਰੂ ਜੀ ਨੇ ਉਨ੍ਹਾਂ ਦੀ ਮਰਜ਼ੀ ਨਾਲ ਰੱਖਿਆ ਸੀ, ਹਾਂ ਗੁਰੂ ਪਰਿਵਾਰਾਂ ਦੇ ਹੋਰ ਉਸ ਸਮੇਂ ਦੇ ਇਤਿਹਾਸਕ ਵਿਅਕਤੀਆਂ ਦੇ ਭੀ ਬਦਲੀ ਜਾਂਦੇ ਹਨ ਉਦੋਂ ਕੋਈ ਅਵੱਗਿਆ, ਮਰਿਯਾਦਾ ਭੰਗ, ਬੇਅਦਬੀ ਧਾਰਾ ਲਾਗੂ ਨਹੀਂ ਹੁੰਦੀ, ਸੱਚ, ਸਬੂਤ ਨੇ । ਵਾਖਰੂ, ਵਾਖਰੂ ਕੀ ਗਜ਼ਬ ਆ ਗਿਆ ਪੁਰਾਣੇ ਬਜ਼ੁਰਗ ਅੱਜ ਹੁੰਦੇ ਤਾਂ ਜਦੋਂ ਤੁਰੇ ਜਾਂਦੇ ਮੱਥਾ ਟੇਕਦੇ ਹਾਂ, ਬੰਦੇ ਉ ਕਿਵੇਂ ? ਆਦਿ ਬੀਬੀਆਂ ਰਿਸ਼ਤੇ ਮੁਤਾਬਕ ਪੈਰੀ ਪੈਨੀ ਹਾਂ, ਮਨੁੱਖ ਕੁੜੀਆਂ ਧੀਆਂ ਭੈਣਾਂ ਨੂੰ ਕੁੜੇ ਰਾਜ਼ੀ ਐ, ਤੱਕੜੀ ਐਂ, ਭਰਾ ਭੈਣਾਂ ਨੂੰ ਬੀਬੀ ਮੱਥਾ ਟੇਕਦਾ, ਫੇਰ ਪੈਰਾਂ ਤੋਂ ਗੋਡੀ ਹੱਥ ਲਉਣਾ ਹੋ ਗਿਆ, ਉਹ ਭੀ ਬਦਲਿਆ ਕਹਿੰਦੇ ਨਾ ਜੀ ਇਹ ਹਟੋ, ਦੂਰੋਂ ਸਾਸਰੀ ਕਾਲ, ਪਹਿਲਾ ਰਾਮ ਸਤ ਭੀ ਆਖਦੇ ਹੁੰਦੇ ਸੀ, ਖੋਜੋ ! ਪੇਂਡੂ ਤੇ ਸ਼ਹਿਰੀ ਜੀਵਨ ਅੰਤਰ ਦਾ ਹੁੰਦਾ ਸੀ, ਸ਼ਹਿਰਾਂ ਵਿੱਚ ਸਿੱਖੀ ਪਹਿਲਾਂ ਆਈ ਗੁਰੂ ਘਰੀਂ ਜਾਣਾ ਪੂਰਨ ਸਿੱਖ ਉਹ ਤਬਕਾ ਵਪਾਰੀ ਸੀ, ਮਿੱਟੀ ਘੱਟੇ ਵਿੱਚ ਰੁਲਣਾ ਨਹੀਂ ਅੱਜ ਧਰਮ ਦਾ ਧੁਰਾ ਬਦਲ ਗਿਆ ਹੈ ਜੀਵਨ ਪੱਧਰ ਸੌਖਾ ਹੋ ਗਿਆ । ਪ੍ਰਾਚੀਨ ਕਾਲ ਵਿੱਚ ਤਾਂ ਸੰਸਾਰ ਛੋਟਾ ਸੀ ਰਸਮ, ਰੀਤਾਂ ਭੀ ਥੋੜ੍ਹੀਆਂ, ਸਾਧਨ ਭੀ ਉਨੇ ਕੁ ਸਮੇਂ ਬਦਲਦੇ ਗਏ, ਸਭ ਕੁਝ ਹੋਰ-ਹੋਰ, ਮਨੁੁੱਖਤਾ ਨੇ ਆਪਣੀਆਂ ਕਾਢਾਂ ਲਿਆਂਦੀਆਂ, ਆਵਾਜਾਈਆਂ ਨਾਲ ਕਿਤੇ ਜੰਮੇ, ਕਿਤੇ ਪਸਰੇ, ਅੱਜ ਦੇਖੋ ਅਸੀਂ ਕਿਵੇਂ ਇਸ ਦੇਸ਼ ਦੇ ਦਿਨ ਭੀ ਮਨਾ ਰਹੇ ਹਾਂ, ਭਾਵੇਂ ਕੱਟੜਤਾ ਵਿਰੋਧੀ ਭੀ ਹੈ ਮਦਰਜ਼ ਡੇਅ, ਬੱਚਿਆਂ ਦੀਆਂ ਖੁਸ਼ੀਆਂ ਤੇ ਭਾਵਨਾਮਾਂ, ਸਾਂਝਾਂ, ਮੇਲ-ਮਿਲਾਪ, ਗਿਲੇ ਭੀ ਪਰ੍ਹਾਂ ਕਰੋ ਖੁਸ਼ ਹੋਵੋ, ਮਾਂ ਤਾਂ ਹਰ ਵਰਗ ਵਿੱਚ ਹੈ, ਸਰਬ-ਮਾਂ ਧਰਤੀ ਹੈ, ਉਹਦੀ ਪੂਜਾ ਭੀ ਰੱਬ ਦੀ ਪੂਜਾ ਹੈ ਪਿਛਲੇ ਸਮੇਂ &lsquoਤੇ ਝਾਤੀ ਮਾਰੋ ਲੋਕ ਧਰਤੀ ਤੇ ਟੋਭਿਆਂ ਵਿੱਚ ਮਿੱਟੀ ਕੱਢਦੇ ਸਨ, ਮੱਥੇ ਲਉਂਦੇ ਸਨ ਅੱਜ ਭੀ ਪੋਪ ਕੀ ਖਿਡਾਰੀ ਕੀ ਪਹਿਲਾਂ ਧਰਤ ਨੂੰ ਨਮਸਕਾਰੀ, ਕਈ ਸਾਡੇ ਮਹਾਂਰਥੀ ਇਹਨੂੰ ਸਨਾਤਨ ਨਾਲ ਜੋੜ ਕੇ ਹਿੰਦੂ ਧਰਮ ਬਣਾਈ ਜਾਂਦੇ ਹਨ ਸਰਾਸਰ ਗਲਤ, ਰਚਨਹਾਰ ਦੀ ਪ੍ਰਕਿਰਤੀ ਹੈ, ਜੀਵ ਇਕ ਭਾਈਚਾਰਕ ਪੁਤਲੀ ਹੈ ਸੁਹਾਵਨਾ ਮੇਲ ਗੇਲ ਨਾਲ ਹੀ ਹੈ ਪਹਿਲਾਂ ਅੰਗ੍ਰੇਜ਼ ਸਵੇਰੇ ਕੰਮਾਂ &lsquoਤੇ ਜਾਂਦੇ ਗੁੱਡ-ਡੇ ਆਖਦੇ ਸਨ, ਫੇਰ ਗੁੱਡ ਮੌਰਨਿੰਗ ਮਸਰੂਫੀਅਤ ਨੇ ਮੌਨਿੰਗ ਤੱਕ ਲਿਆ ਖੜ੍ਹਾ ਕੀਤਾ ਪਰ ਅਸੀਂ ਭੀ ਕਿੱਦਾਂ, ਕਿਵੇਂ ਠੀਕ ਹੋ ਤੋਂ ਸਸਰੀਕਾਲ ਤੇ ਹੁਣ ਵਾਹਿਗੁਰੂ ਜੀ ਖ਼ਾਲਸਾ ਭੀ ਵਪਾਰੀ ਕਰਨ ਵਿੱਚ ਬਦਲ ਗਿਆ, ਚੈਨਲਾਂ &lsquoਤੇ ਭੀ ਤੀਮੀਆਂ ਕੀ ਮਨੁੱਖ ਕਿੰਨੀ ਵਾਰੀ ਬੋਲਦੇ ਨੇ ਤਬਦੀਲੀ ਮਨੁੱਖੀ ਕਾਢਾਂ ਹਨ, ਕੁਦਰਤ ਦੀ ਕਾਢ ਵੱਖਰੀ ਹੈ ਉਧਰ ਨਹੀਂ ਜਾਂਦੀ, ਮੇਰਾ ਲਿਖਣ ਤੋਂ ਭਾਵ ਦੇਸ਼ ਵਿੱਚ ਵੱਸਣ ਨਾਲ ਹੀ ਮਿਲਾਪ ਹੁੰਦੇ ਹਨ ਅਸੀਂ ਕੇਵਲ ਹਿੰਦੂਆਂ ਦੇ ਤਿਹਾਰਾਂ ਦੇ ਵਿਰੁੱਧ ਝੰਡੇ ਚੁੱਕਦੇ ਹਾਂ ਪਰ ਆਹ ਹੋਲੀ ਵਾਂਗੂੰ ਹੋਲੇ &lsquoਤੇ ਤੋਬਾ ਮਚਾ ਤੀ, ਸਿੱਖ ਚੈਨਲ ਦੇਖਦੀ ਬੈਠੀ ਸੋਚਾਂ ਹੈ ਕੋਈ ਬੁਲਾਰਾ, ਗੁਰਦੁਆਰੇ ਰੰਗ ਡੋਲ੍ਹ ਮੂੰਹ ਸਿਰ ਲਿਬੇੜਨ ਵੱਲ ਵਿਸ਼ਲੇਸ਼ਣ ਲਈ ਯੋਗ ਢੰਗ ਦੱਸੇ ।
ਨਿਰਣਾ
ਯਾਰੀ ਜੱਟ ਦੇ ਮੁੰਡੇ ਨਾਲ ਲਾਈਏ ਤੱਤਾ ਤੱਤਾ ਗੁੜ੍ਹ ਖਾਈਏ ਪਰ ਮੂੰਹ ਨਾ ਸਾੜ ਲਿਉ ਚੇਤੇ ਰੱਖੋ ਸਿੰਘਾਂ ਦਾ ਕੋਈ ਭੀ ਪਤਾ ਨਹੀਂ ਕਦੋਂ ਆਖਣ ਆ ਐਧਰ ਤੈਨੂੰ ਦੇਖੀਏ, ਸਾਨੂੰ ਵੰਗਾਰੇ, ਸ਼ਾਹ ਜੀ ਸੰਭਲ ਕੇ ਪੈਰ ਧਰੋ, ਕਾਮਰੇਡੀ ਵਿਚਾਰ ਧਾਰਾ ਦਾ ਉੱਘਾ ਲੇਖਕ, ਬੁਲਾਰਾ, ਟੀਯੂਬੀ ਪੋਸਟਾਂ ਵਾਲਾ ਸੁਣੋ ਹੁਣ ਕੀ ਬੋਲਿਆ, ਸੁਖਬੀਰ ਬਾਦਲ ਕੁਝ ਹੱਦ ਤੱਕ ਕਿਸੇ ਧਾਰਾ ਨਾਲ ਤਾਂ ਤੁਰ ਸਕਦਾ ਪਰ ਆਪਣੀ ਹੱਦ &lsquoਤੇ ਖੜ੍ਹ ਜਾਂਦਾ ਹੈ ਕਿ ਅੱਗੋਂ ਮੈਂ ਨੀ ਨਾਲ ਤੁਰਨਾ, ਇਹ ਹੈ ਸ਼ਾਹ ਨਾਲ ਦੁਖਾਂਤ, ਤਾਂ ਉਹਨੇ ਬਾਗੀ ਚੱਕੇ, ਪਰ ਇਹ ਜੱਟ ਭੁੱਲ ਹੀ ਗਏ ਕਿ ਦਿੱਲੀ ਵਿੱਚ ਅੱਗੇ ਹੀ ਬੜੇ ਸਿੱਖ ਨੇ ਉਹਦੇ ਕੋਲ, ਚੰਦੂਮਾਜਰਾ ਤਾਂ ਉਮਰੋਂ ਟੱਪ ਗਿਆ, ਪੁੱਤ ਇੰਨਾ ਯੋਗ ਨਹੀਂ, ਹਾਂ ਸੁਖਦੇਵ ਢੀਂਡਸਾ ਸ਼ਾਤਰ ਤਾਂ ਹੈ ਪਰ ਮੰਜੇ ਬੈਠਣ ਵਾਲਾ, ਪੁੱਤ ਨੂੰ ਕੋਈ ਟਾਕੀ-ਟੱਲ੍ਹੀ ਲਵਾ ਸਕਦਾ ਹੈ ਪਰ ਹੁਣ ਅਮਿਤ ਸ਼ਾਹ ਕੋਲ ਤਾਂ ਲੰਮੀ ਕਤਾਰ ਹੈ, ਉਥੇ ਦੂਜੀ ਬਰਾਦਰੀ, ਗੁਰੂ-ਘਰ ਕਮੇਟੀ ਆਦਿ ਤਾਂ ਇੰਨਾ ਪੰਜਾਬ ਵਿੱਚ ਝੁਰਮਟ ਪਾ ਰਹੇ ਜੱਟਾਂ ਨੂੰ ਕਹਿੰਦਾ ਤੁਸੀਂ ਭਾਈ ਐਥੇ ਹੀ ਹੱਲ੍ਹ ਪੰਜ੍ਹਾਲੀ ਸਾਂਭੋ, ਦੇਖੋ ਇਸ ਗੰਧਲ ਚੌਦੇ ਵਿੱਚੋਂ ਕੀ ਖੱਟੀ ਹੈ, ਬੀਬੀ ਜਗੀਰ ਕੌਰ ਤਾਂ ਝੱਟ ਪੀਪਨੀਆਂ ਨੂੰ ਹਿਸ਼ਤ ਆਖ ਕੇ ਡੇਗਣ ਵਾਲਾ, ਕੀ ਕਦੀ ਭੀ ਇਹਨੇ ਕਿਸੇ ਸਿੱਖ ਵਿਰੋਧੀ ਕਾਰਵਾਈ ਵਿਰੁੱਧ ਜਲੂਸ ਕੱਢਿਆ ਆਹ ਇੰਗਲੈਂਡੀਏ ਨਾ ਪਾਕਿਸਤਾਨ ਤੋਂ ਹਿੱਸਾ ਮੰਗਣ, ਨਾ ਕਾਂਗਰਸ ਦਾ ਦੁਖਾਂਤ ਫੋਲ੍ਹਣ ਬੱਸ ਬਾਦਲ ਹੀ ਚੁੱਭਧੇ ਨੇ, ਇਥੋਂ ਪਤਾ ਲਉਣਾ ਔਖਾ ਨਹੀਂ ਕਿ ਇਹ ਕਾਂਗਰਸੀ ਨੇ ਪਰ ਹੁਣ ਮੌਕੇ ਦਾ ਲਾਹਾ ਚਲੋ ਬੀ।ਜੇ।ਪੀ। ਭੀ ਚੱਲੂ ਇਕ ਜੱਟ ਦੀ ਕੁੜੀ ਦੇ ਵਿਆਹ ਵਿੱਚ ਪੰਡਤ ਕਹਿੰਦਾ ਜੀ ਲਾਵਾਂ ਲਈ ਕੰਨਿਆ ਲਿਆਉ ਜੱਟ ਨੂੰ ਕੰਨਿਆ ਦਾ ਮਾਅਨਾ ਨਾ ਸੀ ਪਤਾ, ਕਹਿੰਦਾ ਪੰਡਤ ਜੀ ਸਾਡੀ ਲੱਭਧੀ ਨਹੀਂ, ਆਪ ਆਪਣੀ ਹੀ ਲੈ ਆਉ, ਸੋ ਘੜੀ ਦੀ ਘੜੀ ਭਾਜਪਾ ਹੀ ਸਾਨੂੰ ਮਨਜ਼ੂਰ, ਕੰਮ ਚਲਾਉ । ਵੇ ਮੁੱਲਿਆ ਸਾਨੂੰ ਮਾਰ ਨਾ ਬੋਲੜੀਆਂ, 28 ਠੁੱਸ ਹੁਣ 15 ਅਪੈ੍ਰਲ ਘੁੱਸ, ਫਲੂਸੇ ਬਲ੍ਹਣ, ਡੁੱਲ ਡੁੱਲ ਪੈਂਦੇ ਨੇ, ਜਾਦੂਵਾਲ ਕੀ ਆਖੇ ਜੇਕਰ ਮੰਗ ਨਾ ਮੰਨੀ ਤਾਂ ਫੇਰ ਝੁਰਮਟ ਪਾਵਾਂਗੇ, ਇਧਰ ਇੰਗਲੈਂਡੀ ਫੈਡਰੇਸ਼ਨ ਮੁਖੀ ਦੋ ਦਿਨ ਸਸਤਾ ਕੇ ਫੇਰ ਚੈਨਲ &lsquoਤੇ ਕਹਿੰਦੇ ਸਿੰਘੋ ਉੱਠੋ ਜੇ ਹੁਣ ਨਾ ਤੱਤਪਰ ਹੋਏ ਤਾਂ ਆਪਣੀ ਤਾਂ ਗਿੱਲ ਗੌਲ੍ਹੀ ਨੀ ਜਾਣੀ, ਭੁੱਲੋ ਨਾ ਟਕਸਾਲ ਤੇ ਫੈਡਰੇਸ਼ਨ ਪਹਿਲਾਂ ਕਾਂਗਰਸ ਟਾਹਣੀ ਸੀ, ਹੁਣ ਕਹਿੰਦੇ ਚਲੋ ਕੋਈ ਨੀ ਸ਼ਾਹ ਉਹਤੋਂ ਭੀ ਗੁਣਕਾਰੀ ਬਾਬਾ ਧੁੰਮਾਂ ਲੈ ਚੱਲੇ ਜਿਥੇ ਮਰਜ਼ੀ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ &lsquoਤੇ ਕਬਜ਼ਾ ਕਰਾ ਦੇਵੇ, ਸ਼ਾਬਾਸ਼ੇ ! ਮੇਰੇ ਵਿਚਾਰ ਕਿ ਅੜਾਂਦੀ ਵੀ ਮੱਝ ਬਾੜ ਟੱਪ ਜਾਂਦੀ ਏ ਅਮਨ ਨਾਲ ਵਿਚਾਰੋ, ਜੇਕਰ 15 ਅਪ੍ਰੈਲ ਨੂੰ ਧੁੰਮਾਂ ਭਾਈ ਨੇ ਹਮਲਾ ਹੱਲਾ-ਗੁਲਾ ਕੀਤਾ ਤਾਂ ਪੁਲਸ ਨੇ ਨਾ ਥਪਕੇ ਤਾਂ ਟਾਸਕ-ਫੋਰਸ ਭੀ ਔਖੀ ਤੇ ਕੁਝ ਤਾਂ ਖੜਕਾ ਕਰੂਗੀ, ਯਾਦ ਕਰੋ ਸੁਖਜੀਤ ਖੋਸਾ ਟਿਕਦਾ ਨੀ ਸੀ, ਨਾਲ ਇਕ ਬੀਬੀ ਜੋ ਨਰੈਣੂ ਦੀ ਔਲਾਦ ਦੱਸਦੀ ਸੀ, ਜਦੋਂ ਅੰਦਰ ਡੱਕੇ ਮੁੜ ਹੱਡਾਂ ਨੂੰ ਤੇਲ ਲਾ ਰਹੇ ਨੇ, ਚੁਰਾਸੀ ਦੁਸ਼ਟੀ ਦੁਖਾਂਤ ਕਦੇ ਭੀ ਇਤਿਹਾਸ ਤੋਂ ਲਾਂਭੇ ਨਹੀਂ ਹੋਣਾ ਭਾਵੇਂ ਪ੍ਰਾਪੋਗੰਡਾ ਅਕਾਲੀਆਂ ਵਿਰੁੱਧ ਕੀਤਾ ਕਿਸੇ ਨੇ ਕਾਂਗਰਸ ਨੂੰ ਪੰਜਾਬ ਤੋਂ ਨਾ ਨਿਕਾਰਿਆ, ਹੁਣ ਟਕਸਾਲ ਭਾਜਪਾਈ ਬਣ ਚੱਲੀ, ਭੁੱਲੋ ਨਾ ਜੋ ਪ੍ਰਚਾਰ ਬਾਬਾ ਧੁੰਮਾਂ ਕਰਦਾ ਹੈ ਅਕਾਲੀ ਦਲ ਨੇ ਭੀ ਭਾਈਵਾਲੀ ਪਾਈ ਨਿਭਾਈ, ਭੁੱਲੜੋ ਉਹ ਤਾਂ ਰਾਜਸੀ-ਪਾਰਟੀ ਹੈ, ਹੋਰ ਪਾਰਟੀਆਂ ਭੀ ਭਾਜਪਾ ਐਨ ਡੀ ਏ ਕਾਂਗਰਸ ਇੰਡੀਆ ਭਾਈਵਾਲੀਆਂ ਹਨ ਕੀ ਟਕਸਾਲ ਦੀ ਕਿਸੇ ਹੋਰ ਡੇਰੇ ਨਾਲ ਭਾਈਵਾਲੀ ਏ ? ਪਾਣੀ ਗੰਧਲਾ ਕਰਦਾ ਹੈ ਲੇਲ੍ਹਿਆ ਕਹਿੰਦਾ ਮੈਂ ਨਹੀਂ, ਅਖੇ ਤੇਰੀ ਮਾਂ ਹੋਊ ਵਾਲੀ ਵਾਰਤਾ ਧੁੰਮਾਂ ਜਿੰਨੀਆਂ ਮਰਜ਼ੀ ਧੁੰਮਾਂ ਪਾ ਲਵੇ ਪਰ ਪੰਜਾਬ ਵਿੱਚ ਸਿੱਖ ਕਾਂਗਰਸੀ ਨੇ ਮਾੜੀ ਗੱਲ ਹੈ ਪਰ ਸੱਚਾਈ ਹੈ ਪੁਰਾਤਨ ਸਿੱਖ (ਅਕਾਲੀ) ਦ੍ਰਿੜ ਤੇ ਸਥਿਰ ਚਰਿੱਤਰ ਦੇ ਹੁੰਦੇ ਸਨ ਅੱਜ ਜਿਥੇ ਖੜਕੇ ਪਰਾਤ ਉਥੇ ਗਾਵਾਂ ਸਾਰੀ ਰਾਤ ਵਾਲੇ ਸਨ ਹੁਣ ਆਵਾ ਊਤ । ਯੂ।ਕੇ। ਦੀ ਅਜੋਕੀ ਸਥਿਤੀ ਸਮਾਂ ਗੰਭੀਰ ਆ ਰਿਹਾ ਹੈ ਦੇਸੀ ਚੈਨਲ ਤੇ ਗੁਰੂ ਘਰ ਚੈਰਿਟੀ ਧਾਰਾ ਤੇ ਲਾਈਸੈਂਸ ਅਧੀਨ ਚੱਲਦੇ ਨੇੇ ਪਰ ਸਾਡੇ ਅਦਾਰੇ ਸੌਹਰਾ ਜਾਣਦੇ ਨੇ ਅੱਜ ਹੀ ਕਿਸੇ ਨੇ ਗੱਲਬਾਤ ਵਿੱਚ ਦੱਸਿਆ ਕਿ ਤੈਨੂੰ ਇਕ ਚੈਨਲ ਦਾ ਪਤਾ ਜਾਣਕਾਰੀ ਨਸ਼ਰ ਹੈ ਕਿ ਕੀ ਭਾਣਾ ਵਰਤਿਆ, ਮੈਂ ਕਿਹਾ ਕਿ ਮੈਂ ਤਾਂ ਜਦੋਂ ਚਲਾਇਆ ਹੀ ਸੀ ਸਿੱਖ-ਕੌਮ ਦੀ ਮਲਕੀਤ ਜਾਣ ਬੜੀ ਦੇਰ ਦਸਵੰਧ ਯੋਗਦਾਨ ਪਉਂਦੀ ਰਹੀ ਪਰ ਜਿਉਂ ਹੀ ਉਸ ਮੁੰਡੇ ਦਾ ਕਤਲ ਸੁਣਿਆ, ਦੁਖੀ ਹੋ ਕੇ ਰਾਹ ਛੱਡ ਗਈ ਹੁਣ ਮੈਨੂੰ ਕੀ ਕੋਈ ਵਾਸਤਾ ਨਹੀਂ ਪਰ ਹਾਂ ਦੂਜੇ ਦੋ ਦੇ ਲਈ ਚਿੰਤਕ ਹਾਂ ਕਿ ਇਹ ਸਬਕ ਨਹੀਂ ਸਿੱਖਦੇ । ਚੈਨਲ ਕੇਵਲ ਇਕੋ ਸੰਸਥਾ ਭਾਈਚਾਰਾ ਤੇ ਵਰਗ ਲਈ ਪ੍ਰਸਾਰਨ ਸਭ ਸੁਣਦੇ ਹੋਣਗੇ (ਸਾਰੇ ਨਹੀਂ) ਹੁਣ ਦੇਖੋ ਚੈਰਿਟੀ ਕਮਿਸ਼ਨ ਗੁਰੂ ਘਰਾਂ &lsquoਤੇ ਨਜ਼ਰ ਸਾਨ ਹੋ ਰਿਹਾ, ਪਰ ਮਤੇ, ਭਾਸ਼ਨ ਜੀ ਸਟੇਜ &lsquoਤੇ ਬੋਲਣ ਨਾ ਦਿਉ ਇਹ ਕੁੱਲ 100 ਕੁ ਬੰਦੇ ਨੇ ਬਾਕੀ ਸੰਗਤ, ਜਨਤਾ ਡਰਦੀ ਚੁੱਪ ਹੈ ਹਾਲੇ ਜਦੋਂ ਜੁਲਮ ਦਾ ਭਾਂਡਾ ਭਰ ਜਾਵੇ ਤਾਂ ਡੁੱਲ੍ਹਣ ਤੇ ਛਿੱਟੇ ਕਿਥੇ ਕਿਥੇ ? ਸੁਝਾਅ ਹੈ ਕਿ ਪ੍ਰੋਗਰਾਮ ਸਾਂਝੇ ਉਤਸ਼ਾਹਤ, ਭਾਈਚਾਰੇ ਲਈ ਲਾਭਦਾਇਕ ਹੋਣ ਨਾ ਕਿ ਭੜਕਾਊ ਪਤਾ ਨਹੀਂ ਹੁੰਦਾ ਰੱਬ ਕਿਹੜੀਆਂ ਗੱਲਾਂ ਵਿੱਚ ਰਾਜ਼ੀ ਪਟਾਕਾ ਪਾ ਦੇਵੇ ਅੱਗੇ ਪੈ ਹੀ ਚੁੱਕਿਆ ਫੇਰ ਹੋਰ ਨਾਮਾਂ ਤੇ ਚਲਾਉਣ ਲਈ ਜੱਦੋ ਜਹਿਦੀ । ਸਦਾ ਨਾ ਬਾਗੀ ਬੁਲਬੁਲ ਸਦਾ ਨਾ ਮੌਜ ਬਹਾਰਾਂ, ਇਕ ਸਿਆਸੀ ਪਾਰਟੀ ਦੇ ਗੁਣਵਾਨ ਇਕ ਦੇ ਵਿਰੋਧੀ ਜਰੂਰ ਸਤੰਤਰਤਾ ਹੈ ਪਰ ਭੰਡਣ ਦੀ ਆਗਿਆ ਨਹੀਂ, ਵਿਰੋਧ ਕਰੋ ਤੁਹਾਡੇ ਭੀ ਮਾੜੇ ਦਿਨ ਆ ਸਕਦੇ ਨੇ ਅਤਿ ਦਾ ਭਾਲਾ ਨਾ ਮੇਘਲਾ ਅਤਿ ਦੀ ਭਲੀ ਨਾ ਧੁੱਪ । ਸਹੇ ਨੂੰ ਕਹਿੰਦਾ ਚੱਲੀਏ ਮਾਸ ਖਾਣ, ਕਹਿੰਦਾ ਆਪਣਾ ਬਚਾ ਲੱਈਏ, ਸਿਆਣਪਾਂ ਭੀ ਤਾਂ ਹੀ ਕੰਮ ਆਉਂਦੀਆਂ ਨੇ ਜੇਕਰ ਸਾਈਂ ਦੀ ਨਿਗਾਹ ਸਵੱਲੀ ਹੋਵੇ, ਭਾਰਤ ਵਿੱਚ ਅਕਾਲੀਆਂ ਦੀ ਤਰ੍ਹਾਂ ਕਾਂਗਰਸ ਲਈ ਪ੍ਰਾਪੋਗੰਡਾ ਪ੍ਰਵਾਰਵਾਦ ਤਾਂ ਹੀ ਤਾਂ ਰਾਧਾ ਕ੍ਰਿਸ਼ਨ ਦੀ ਰੀਸ ਧੋਤੀ ਵਾਲਾ ਖੜਕਾ ਲਿਆਂਦਾ ਪਰ ਕਿਥੇ ਰਾਧਾ ਕ੍ਰਿਸ਼ਨ ਕਿਥੇ ਇਹ ਆਮ ਆਦਮੀ ਦੀਆਂ ਮਨਆਈਆਂ ਤੇ ਸਮਝੌਤਾ ਹੰਕਾਰ ਵਿੱਚ ਨਾ ਕੀਤਾ ਤਾਂ ਦਿੱਲੀ ਜਿੱਤੀ ਗਈ ਤੇ ਹੁਣ ਭਾਜਪਾ ਦੇ ਧਰਤੀ ਪੱਬ ਨੀ ਲੱਗਦੇ ਤਾਂ ਪੰਜਾਬ &lsquoਤੇ ਹਾਵੀ ਉਧਰ ਸਿੱਖ ਹੁਣ ਪੁਰਾਤਨ ਚਰਿੱਤਰ ਦੇ ਨਹੀਂ, ਵਿਕਣ ਨੂੰ ਫਿਰਦੇ ਨੇ ਬਜ਼ੁਰਗ ਪੇਂਡੂ ਅਕਾਲੀ ਕੁਝ ਵਿਸਰਗੇ ਕੁਝ ਵਿਦੇਸ਼ੀ, ਪੰਜਾਬ ਵਿੱਚ ਤਾਂ ਨਿੱਕ ਸੁੱਕ ਕਿੰਨੀਆਂ ਕੁ ਸ਼ੇ੍ਰਣੀਆਂ ਵਸ਼ਿੰਦੇ ਨੇ, ਆਮ ਵਿੱਚ ਇਹੀ ਵੋਟਾਂ, ਕਾਂਗਰਸ ਨੇ ਭੀ ਆਪਣੇ ਬੰਦੇ ਭੇਜਤੇ ਕਿ ਅਕਾਲੀ ਮਾਰੋ ਹੁਣ ਮੋੜ ਲੈਣਗੇ ਪਰ ਅਕਾਲੀ ਦਲ ਵਿੱਚ ਨੀ ਮੂਰਖ ਅਕਾਲੀ ਜੋ ਸਨ ਭੀ ਖੋਖੜੀਏ ਵਿਦੇਸ਼ਾਂ ਵਿੱਚ ਹਨ ਤਾਂ ਸਹੀ ਪਰ ਆਹ 84 ਦੇ ਆਮਦੀਆਂ ਨੇ ਗਲ੍ਹਬਾ ਪਾ ਕੇ ਗੁਰੂ ਘਰਾਂ &lsquoਤੇ ਕਬਜ਼ੇ, ਦੇਸੀ ਚੈਨਲਾਂ &lsquoਤੇ ਪ੍ਰਚਾਰ ਡਰਾਉਂਦੇ ਨੇ ਅਗਲੇ ਕਪੱਤਪੁਣੇ ਤੋਂ ਪਰਾਂ ਰਹਿਣ ਲਈ ਚੁੱਪ ਨੇ, ਮੇਰੇ ਵਰਗੇ ਨਹੀਂ ।
ਨਿਰਣਾ ਭਾਗ ਦੂਜਾ
ਸੰਦਰਭ ਅਜੋਕੀ ਸਥਿਤੀ ਪੰਜਾਬ ਤੇ ਧਾੜਵੀ ਅਉਂਦੇ ਸੀ, ਹੁਣ ਆਪ ਹੀ ਹਮਲਾਆਵਰ ਸੈਂਟਰ ਕੋਈ ਭੀ ਸਰਕਾਰੀ ਹੈ ਗਹਿਰੀ ਅੱਖ ਹੀ ਰੱਖਦੀ ਹੈ ਪਰ ਵਰਤਦੀ ਸਾਡੇ ਆਪਣੇ ਸਿੱਖਾਂ ਨੂੰ ਹੀ ਹੈ, ਕਾਂਗਰਸ ਤੋਂ ਸਿੱਖ ਹੁਣ ਭਾਜਪਾ ਭੀ ਕਾਹਲੀ ਤਾਜਾ ਅਧਿਆਏ, ਦਮਦਮੀ ਟਕਸਾਲ ਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ (ਪਿੰਡ ਹੈ) ਖ਼ਾਲਸਾ ਭਿੰਡਰਾਂਵਾਲਾ ਮੈਂ ਵਿਸਥਾਰ ਲਿਖਾਂ ਕਿ ਭਿੰਡਰਾਂਵਾਲਾ ਨਉਂ ਕਿਵੇਂ ਪਿਆ, ਸੰਤ ਗੁਰਬਚਨ ਸਿੰਘ ਪਿੰਡ ਖਾੜਾ (ਲੁਧਿਆਣੇ ਜ਼ਿਲੇ੍ਹ ਸੀ) ਪਰ ਸੰਤਾ ਸਾਧਾਂ ਦੀ ਰੀਤ ਸੀ ਦੂਜੇ ਪਿੰਡਾਂ ਵਿੱਚ ਜਾ ਬੈਠਦੇ ਸੀ, ਉਥੋਂ ਦੇ ਲੋਕ ਮਗਰ ਲੱਗ ਜੀ ਕਰਨੀ ਵਾਲੇ ਸੰਤ ਆ ਗੇ, ਉਹ ਜਾ ਕੇ ਭਿੰਡਰ-ਕਪੂਰੇ ਮੋਗੇ ਨੇੜੇ ਡੇਰੇ ਜਾ ਲਾਏ ਉਹ ਭਿੰਡਰਾਂਵਾਲੇ ਵੱਜਣ ਲੱਗਗੇ, ਦਮਦਮੀ ਟਕਸਾਲ ਦੇ ਮੁਖੀ ਬਣ ਗਏ ਬੱਸ ਆਹ ਸੀ ਭਿੰਡਰਾਂਵਾਲੇ ਦੀ ਤਵਾਰੀਖ, ਸੰਤ ਜਰਨੈਲ ਸਿੰਘ ਭੀ ਰੋਡੇ ਪਿੰਡ ਤੋਂ ਸਨ ਉਨ੍ਹਾਂ ਮਗਰੋਂ ਗੱਦੀ ਦੀ ਲੜਾਈ, ਧੁੰਮਾਂ ਨਸ਼ੀਨ, ਹੁਣ ਵਿਰੋਧ ਭੀ ਅਰੰਭ ਤਾਂ ਬਾਬਾ ਜੀ, ਭਾਜਪਾ ਦੇ ਖੇਮੇ ਪਹਿਲਾਂ ਚੋਣਾਂ ਵਿੱਚ ਭਾਜਪਾ ਸਮਰਥੱਕ ਬਣੇ ਫੇਰ ਮਹਾਂ-ਕੁੰਭ ਵਿੱਚ ਗੋਤਾ, ਹੌਲੇ ਮਹੱਲੇ &lsquoਤੇ ਦੁਹਾਈ ਆਉ ਸਭ ਮੇਰਾ ਸਾਥ ਦਿਉ ਮੈਂ ਸਰਕਾਰ ਤੋਂ ਸਭ ਦੁੱਖ ਦੂਰ ਕਰਵਾਊਂਗਾ ਪਰ ਦੋ ਸੌ ਭੀ ਸਿੱਖ ਨਾ ਬਹੁੜੇ ਪਰ ਭਾਜਪਾ ਦਾ ਥਾਪੜਾ ਟਿਕਣ ਨੀ ਦਿੰਦਾ, ਅਖੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਆ ਗਿਆ ਬਾਬਾ ਜੀ ਨੇ ਔਲਖ-ਔਲਖ ਸੰਖ ਵਜਾ ਤਾ ਆਉ ਸਿੱਖ ਜਥੇਬੰਦੀਆਂ, ਨਿਹੰਗ, ਵਿਦੇਸ਼ੀ ਜਹਾਜ਼ ਲੱਦ ਕੇ ਪਧਾਰੋ ਬੱਸ ਜੀ ਇੰਗਲੈਂਡੀ ਫੈਡਰੇਸ਼ਨ ਤੇ ਗੁਰੂ ਘਰਾਂ ਦੇ ਦੋ ਚਾਰ ਪ੍ਰਧਾਨ ਤੇ ਸਾਬਕੇ ਤਿੰਨ ਦਿਨ ਚੈਨਲ ਦੇ ਤਾਂ ਖੜ੍ਹਕੇ ਦੜਕੇ ਜੀ ਆਉ ਹੁਣ ਬਾਬੇ ਜੀ ਦਾ ਮਗਰ ਅੰਮ੍ਰਿਤਸਰ ਪੁੱਜੋ ਇਕ ਕਥਾਵਾਚਕ ਆਖੇ ਸਹਾਇਤਾ ਲਈ ਸਾਨੂੰ ਸੰਪਰਕ ਕਰੋ ਹੋਰ ਸੁਣੋ ਸਾਬਕਾ ਪ੍ਰਧਾਨ ਨੌਜਵਾਨ ਕਹਿੰਦਾ ਮੇਰੀ ਹੁਣ ਪ੍ਰਸਿੱਧੀ ਸਿਖਰਾਂ &lsquoਤੇ ਹੈ, (ਮੈਂ ਲਿਖਾਂ ਗਿਆਨੀ ਰਘੁਬੀਰ ਸਿੰਘ ਦੇ ਮਿਲਣੀ ਬਿਆਨਾਂ ਆਦਿ ਵਿੱਚ ਭੂਮਿਕਾ ਸੀ) ਜੀ ਆਖੇ ਦੂਜੇ ਦੇਸ਼ਾਂ ਵਿੱਚ ਭੀ ਸਿੱਖ ਭੇਜ ਦੇਊਂਗਾ, ਜਲੌਅ ਸਿੱਖਰਾਂ &lsquoਤੇ ਬਾਬੇ ਦਾ ਗੁਬਾਰਾ ਗੈਸ ਨਾਲ ਫੁੱਲ, ਆ ਹੀ ਗਿਆ 28 ਮਾਰਚ ਸ਼ੁੱਕਰਵਾਰ, ਅੰਮ੍ਰਿਤਸਰ ਗੋਲਡਨ ਗੇਟ ਗੂੰਜਣ ਲੱਗਾ ਉਧਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਭੀ ਕਸਟੋਡੀਅਨ ਹੈ ਬੰਦੋਬਸਤ ਪੂਰੇ, ਪੁਲਸ ਭੀ ਇਡੀ ਵੱਡੀ ਸੰਸਥਾ ਦੀ ਰਾਖੀ ਲਈ ਤੱਤਪਰ (ਡਰਦੀ ਸੀ) ਗੋਲਡਨ ਗੇਟ &lsquoਤੇ ਆਵਾਜਾਈ ਠੱਪ ਬੰਦਾ ਤਾਂ ਭਾਵੇਂ 400 ਕੁ ਹੀ ਸੀ ਝੰਡੇ 100 ਕੁ ਬਾਬਾ ਕਾਰ ਵਿੱਚ ਤੇ ਦਿੱਲੀ ਪ੍ਰਧਾਨ ਕਾਲਕਾ, ਹਰਿਆਣੇ ਤੋਂ ਜਾਦੂਵਾਲ, ਭੁੰਮਾ ਫੁੱਲੇ ਪਏ ਸਨ ਕਿ ਬਾਬੇ ਨੇ ਹਮਲਾ ਕਰਕੇ ਕਬਜ਼ਾ ਕਰ ਹੀ ਲੈਣਾ ਹੈ ਦੱਸਦੀ ਜਾਵਾਂ ਹਾਲੇ ਤੱਕ ਕੋਈ ਨਾਮਵਰ ਜਥੇਬੰਦੀ ਬਾਬੇ ਦੇ ਸੱਦੇ ਨਹੀਂ ਪਹੁੰਚੀ, ਪੁਲਸ ਤੇ ਵਤੀਰਾ ਦੇਖ ਕੇ 100 ਕੁ ਮੁੜਗੇ ਕਿ ਐਮੇ ਮੌਰ ਕੁਟਾਵਾਂਗੇ ਅੰਦਰ ਜਾਵਾਂਗੇ, ਪੁਲਸ ਨੇ ਪੂਰਾ ਪੂਰਾ ਕੰਟਰੋਲ ਕਰ ਲਿਆ ਸੀ, ਬਾਬਾ ਜੀ ਲੱਗੇ ਜੀ ਬੇਨਤੀ ਹੈ ਸਾਨੂੰ ਸਮੁੰਦਰੀ ਹਾਲ ਲੈ ਚੱਲੋ ਇਸ ਰਸਤੇ ਥਾਣੀ, ਪੁਲਸ ਕਹਿੰਦੀ ਰਸਤਾ ਬੰਦ ਨਹੀਂ ਜਾ ਸਕਦੇ ਫੇਰ ਚਲੋ ਲੈ ਚੱਲੋ ਜ੍ਹਿੱਧਰ ਦੀ ਮਰਜ਼ੀ, ਅੰਤ ਕਿਸੇ ਨੇ ਜੁਅਰਤ ਨਹੀਂ ਦਿਖਾਈ ਕਿ ਅਸੀਂ ਤਾਂ ਜਾਵਾਂਗੇ ਹੀ, ਹੁਣ ਲਿਆ ਕੇ ਇਕ ਕੋਨੇ ਵਿੱਚ ਥਾਂ ਦੇ ਦਿੱਤੀ ਕਿ ਇਥੇ ਲਾ ਲਉ ਧਰਨਾ ਲੱਗ ਗੇ ਪਾਠ ਕਰਨ ਫੇਰ ਮਤੇ ਪੜਤੇ, ਪ੍ਰਧਾਨ ਧਾਮੀ ਨੂੰ ਸੱਦ ਕੇ ਮੰਗ-ਪੱਤਰ ਮਤੇ ਫੜਾ ਦਿੱਤੇ ਉਹ ਕਹਿੰਦਾ ਪੜ੍ਹ ਲਊਂਗਾ, ਅੰਦਰ ਭੀ ਇਨ੍ਹਾਂ ਦੇ ਚੁੱਕੇ ਪਹਿਲਾਂ ਦੇ ਹੀ ਵਿਰੋਧੀ 40 ਕੁ ਪਹਿਲਾਂ ਭੀ ਹੁੰਦੇ ਸਨ ਪਰ ਕੋਈ ਰੌਲਾ, ਧਮਾਕਾ ਅੰਦਰ ਨਹੀਂ ਹੋਇਆ, ਬੀਬੀ ਕਿਰਨਜੋਤ ਕੌਰ ਆਦਤਣ ਉੱਠੀ ਤੇ ਹਰ ਸੰਸਥਾ ਵਿੱਚ ਹੀ ਵਿਰੋਧੀਆਂ ਨੂੰ ਬੋਲਣ &lsquoਤੇ ਇਹੀ ਕੁਝ ਹੁੰਦਾ ਹੀ ਹੈ ਮਾਈਕ ਬੰਦ ਧਕਾ ਧੁੱਕਾ, ਚਲੋ ਬਾਹਰ ਆ ਕੇ ਪ੍ਰੈੱਸ ਮੂਹਰੇ ਸ਼ੋਰ-ਸ਼ਰਾਬਾ, ਬੀਬੀ ਜਗੀਰ ਕੌਰ ਨੇ ਤਾਂ ਬੋਲਣਾ ਹੀ ਸੀ, ਪੰਜ ਮੈਂਬਰੀ ਵਿੱਚੋਂ ਹੈ, ਕਹਿੰਦੀ ਅਸੀਂ ਨਹੀਂ ਬਾਬੇ ਧੁੰਮੇ ਕੋਲ ਗਏ ਉਹ ਸਾਡੇ ਨਾਲ ਆਏ ਨੇ ਲਾਹ ਤੀ ਕੰਝ ਛਿੱਤੇ ਹੁੰਦੇ, ਕਾਲਕਾ ਜਾਦੂਵਾਲ ਭੁੰਮਾ ਖਿਸਕ ਗਏ, ਬਾਬਾ ਕਹਿੰਦਾ ਕੋਈ 15 ਅਪ੍ਰੈਲ ਤੱਕ ਉਡੀਕ ਕੇ ਫੇਰ ਕੋਈ ਹੋਰ ਢਕੌਂਸਲਾ ਘੜੂੰ ਭਾਜਪਾ ਸ਼ਾਇਦ ਹੁਣ ਭਾਂਪ ਗਈ ਹੋਵੇਗੀ ਕਿ ਕਾਂਗਰਸ ਨੂੰ ਤਾਂ ਪੰਜਾਬੀ ਸਵੀਕਾਰਦੇ ਨੇ ਪਰ ਹਾਲੇ ਸਾਡੀ ਵਾਰੀ ਨਹੀਂ, ਇਧਰ ਧੁੰਮੇ ਬਾਬੇ ਦੇ ਭੀ ਗੱਦੀ ਦਾ ਪਾਵੇ ਹਿੱਲਣਗੇ ਇੰਗਲੈਂਡੀ ਚੈਨਲ ਹਾਲੇ ਠੱੁਸ ਹੈ ਹਵਾ ਭਰਵਾ ਕੇ ਫੇਰ ਬੋਲਣਗੇ ! ਪੜਚੋਲਣ ਵਾਲੀ ਕਹਾਣੀ ਕਿ ਲਾਹੇ ਗਏ ਜਥੇਦਾਰ ਤਾਂ ਹੁੜ੍ਹਵਾ ਹੈ ਕਦੇ ਮੁੜ ਬਹਾਲੀ ਸੰਭਵ ਹੈ ? ਨਾਲੇ ਹਰਿਪ੍ਰੀਤ ਸਿੰਘ ਹੁਣ ਸਿਆਸਤ ਵਿੱਚ ਤੇ ਰਘੁਬੀਰ ਸਿੰਘ ਹੈੱਡ ਗ੍ਰੰਥੀ, ਤੀਜਾ ਤਾਂ ਸੀ ਹੀ ਕੀ, ਸਵਾਲ ਕੀ ਮੰਗ ਕਰ ਰਹੀਆਂ ਧਿਰਾਂ ਆਪ ਕਦੇ ਅਸੂਲ ਪਾਲ੍ਹਦੀਆਂ ਹਨ ? ਸਧਾਰਨ ਸਿੱਖ ਮਗਰ ਨਹੀਂ, ਕੇਵਲ ਵਿਰੋਧੀ ਹੀ ਬੂ-ਦੁਹਾਈ, ਪੰਜ ਮੈਂਬਰੀ ਦਾ ਪਲੰਦਾ, ਅਕਾਲ ਤਖ਼ਤ &lsquoਤੇ ਜਾ ਕੇ ਗੁਰੂ ਗ੍ਰੰਥ ਸਾਹਮਣੇ ਸਾਬਤ ਕਰੋ ਕਿ 5 ਮੈਂਬਰੀ ਥਾਪਣ ਵੇਲੇ ਜਥੇਦਾਰ ਕਿੰਨੇ ਸਨ ? ਬੈਠਕ ਹੋਈ ? ਜਾਂ ਕੇਵਲ ਗਿਆਨੀ ਰਘੁਬੀਰ ਸਿੰਘ ਨੇ ਹੀ ਆਖਿਆ ਸੀ, ਜਾਉ ਪੰਜਾਂ ਨਾਲ ਕੰਮ ਚਲਾਉ ਆਪਣਾ ਮੁਖੀ ਚੁਣ ਲਉ, ਹੁਣ ਇਹ ਅਕਾਲ ਤਖ਼ਤ ਦਾ ਹੁਕਮਨਾਮਾ ਕਿਵੇਂ ਹੈ ? ਵਰਗਲਾਅ ਰਹੇ ਹਨ ਨਾ ਤਖ਼ਤ ਦਾ, ਨਾ ਗੁਰੂ ਦਾ, ਨਾ ਰੱਬ ਦਾ ਖੌਫ਼ ? ਕਿ ਭਾਈ ਭਾਰਤ ਨਾਲ ਬਾਤ ਕਰੋ ਕਿ ਤੁਸੀਂ ਸਾਨੂੰ ਕੁਝ ਹਿੱਸਾ ਭਾਰਤ ਦਾ ਦਿਉ ਤੇ ਅਸੀਂ ਸਿੱਖਾਂ ਦਾ ਪੰਜਾਬ ਪਸ਼ਾਵਰ ਤੱਕ ਮੋੜੀਏ, ਨਾ ਜੀ ਬੱਸ ਪਾਕਿਸਤਾਨ ਵਿੱਚ ਸਿੱਖ ਜਲਾਵਤਨ ਹੋ ਗਏ ਹੁਣ ਯਾਤਰਾ ਕਰ ਲਈਏ, ਦੂਜਾ ਤੱਤਾ ਵਿਸ਼ਾ, ਮੰਗ ਜਾਂ ਅੜੰਗ, ਜਥੇਦਾਰ ਮੁੜ ਬਹਾਲ ਕਰੋ ਜੀ, ਸਵਾਲ ਕਿਹੜਾ, ਹਰਿਪ੍ਰੀਤ ਸਿੰਘ ਕੋਈ ਕੇਸ ਕਰੋ ਫੇਰ, ਦੂਜਾ ਗਿ: ਰਘੁਬੀਰ ਸਿੰਘ ਯੂ।ਕੇ। ਫੇਰੀ ਵਿੱਚ ਕੀਤੀ ਸ਼ਤਰੰਜ ਦੀ ਬਾਜ਼ੀ ? ਹੈ ਕੋਈ ਧਾਰਾ ਕਿ ਕੋਈ ਮੁਲਾਜ਼ਮ ਤਾਂ ਕੀ ਵਲੰਟੀਅਰ ਭੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਮਗਰੋਂ ਨਹੀਂ ਰੱਖਿਆ ਜਾ ਸਕਦਾ, ਵਿਸ਼ਵਾਸਘਾਤ : ਹੁਣ ਸੁਣੋ ! ਬਹਾਲ ਕਰਕੇ ਫੇਰ ਬਦਲੋ ਤਾਂ ਕੀ ਮੁੜ ਇਹ ਉਨ੍ਹਾਂ ਅਹੁਦਿਆਂ ਤੇ ਰਹਿ ਸਕਣਗੇ ? ਸਗੋਂ ਇਹ ਭੀ ਹੈ ਕਿ ਸੁਣਵਾਈ ਕਮੇਟੀ ਫੈਸਲਾ ਲੈ ਸਕਦੀ ਹੈ ਕਿ ਹੈੱਡ ਗ੍ਰੰਥੀ ਭੀ ਹੋਰ ਲੱਗੂ, ਗਿ: ਸੁਲਤਾਨ ਸਿੰਘ ਦੀ ਕਿਧਰੇ ਹੋਰ ਬਦਲੀ, ਸ਼੍ਰੋਮਣੀ ਕਮੇਟੀ ਕੋਲ ਕੀ ਕੋਈ ਅਧਿਕਾਰ ਨਹੀਂ ? ਕਲਮ ਦੁਆਤ ਘੜਤ ਭੀ ਡੂੰਘੇ ਦਮਾਗ ਦੀ ਕਾਢ ਸੀ ਵਰਤੋਂ ਭੀ ਸੋਝੀ ਨਾਲ ਕਰਨੀ ਬਣਦੀ ਹੈ, ਮੈਂ ਭਾਵੇਂ ਅਕਾਲੀ ਸਮਰਥੱਕ ਹੋਵਾਂ ਪਰ ਕਲਮ ਨਾਲ ਭੀ ਨਾਤਾ ਗੂੜਾ ਹੈ, ਪੰਜਾਬ ਵਿੱਚ ਇਕ ਪਾਸਟਰ ਕੇਸ ਕਾਹਨੂੰ ਝੱਖ ਮਾਰਾਂ ਸਜ਼ਾ ਹੋ ਗੀ, ਮੇਰੀ ਬੁੱਧ ਮਾਰੀ ਜਾਂਦੀ ਹੈ ਜਦੋਂ ਕੋਈ ਭੀ ਇਨ੍ਹਾਂ ਜਵਾਨ ਤੀਮੀਆਂ ਨੂੰ ਨਹੀਂ ਪੁੱਛਦਾ ਕਿ ਕਰਨ ਕੀ ਜਾਂਦੀਆਂ ਹੋ ? ਖ਼ੈਰ ਵਿਸ਼ੇ ਵੱਲ ਵਿਕਰਮ ਮਜੀਠੀਆ ਤਾਂ ਕੋਈ ਮੌਕਾ ਨਹੀਂ ਗੁਆਉਂਦਾ ਭਗਵੰਤ ਮਾਨ &lsquoਤੇ ਤੰਜ ਕੱਸਣ ਦਾ ਪਾਸਟਰ ਨਾਲ ਫੋਟੋ ਪਾ ਕੇ ਕਹਿੰਦਾ ਖਾਸ-ਮ-ਖਾਸ ਭਾਈ ਤੇਰੇ &lsquoਤੇ ਦੋਸ਼ ਨਸ਼ੇ ਤਸਕਰਾਂ ਨਾਲ ਅਜਿਹੇ ਕਿੱਸਿਆਂ ਕਰਕੇ ਲੱਗੇ ਤੇ ਤੂੰ ਆਖੇ ਇਹ ਗੱਲ ਸੋਭਦਾ ਨੀ । ਨਿੱਜੀ ਕਿੜ ਹਰ ਵੇਲੇ ਬੋਲੇ ਆਪਣੀ ਸ਼ਖ਼ਸੀਅਤ &lsquoਤੇ ਦਾਗ ਕੀ ਫੇਰ ਹੁਣ ਤੂੰ ਮਨਪ੍ਰੀਤ ਇਯਾਲੀ ਦੀ ਉਸੇ ਭਗਵੰਤ ਮਾਨ ਸਰਕਾਰ ਕੋਲ ਫਰਿਆਦ ਕਿ ਸਾਡੀ ਉੱਚ ਸੰਸਥਾ ਲਈ ਵਿਧੀ ਬੋਰਡ ਬਣਾਉ ਅਕਾਲੀ ਤਾਂ ਸਰਕਾਰਾਂ ਦੀ ਦਖਲ ਅੰਦਾਜ਼ੀ ਵਿਰੁੱਧ ਸ਼ਹਾਦਤਾਂ ਦਿੰਦੇ ਸੀ ਤੇ ਤੇਰੇ ਮਿੱਤਰ ਇਯਾਲੀ ਅਕਾਲੀ ਵਿਧਾਇਕ ਹੋ ਕੇ ਕੀ ਖੇਹ ਉਡਾ ਗਿਆ ? ਕਰੇਂਗਾ ਨਸ਼ਰ ਤੇ ਨਿਕਾਰੇਂਗਾ ? ਅੱਜ ਮਨੁੱਖਾਂ ਦੀ ਮੱਤ ਖੋਪੜ ਵਿੱਚੋਂ ਨਿਕਲ ਗਿੱਟਿਆਂ ਵਿੱਚ ਪਹੁੰਚ ਗਈ ਹੈ । ਮੇਰੀ ਭੀ ਮੱਤ ਮਾਰੀ ਪਈ ਹੈ ਕਿ ਸਿੱਖਾਂ ਦੀ ਨੀਤੀ ਕੀ ਹੈ ?
 ਦੂਜਾ ਅਧਿਆਏ-ਨਿਰਣਾ ਪੜਚੋਲ
ਅਲੋਚਕ ਬੜਾ ਮੁੱਲ ਦਾ ਭਾਗ ਪਉਂਦੇ ਨੇ :-ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਭਾਵੇਂ ਕੋਈ ਅੱਖਰ ਨਾ ਸੰਤ ਭਿੰਡਰਾਂਵਾਲਿਆਂ ਦੀ ਸ਼ਾਨ ਖਿਲਾਫ਼ ਨਾ ਹੀ (ਗੁਰੂ ਗ੍ਰੰਥ ਸਾਹਿਬ) ਦੇ ਸਤਿਕਾਰ ਰਹਿਤ ਬੋਲਿਆ, ਪਰ ਸ਼ੋ੍ਰਮਣੀ ਕਮੇਟੀ ਨੇ ਵਿਰੁੱਧ ਕੁਝ ਬੋਲਣਾ ਸੀ, ਚਲੋ ਹੁਣ ਹਰਿਆਣੇ ਕਿਸੇ ਸਮਾਗਮ &lsquoਤੇ ਪਧ੍ਹਾਰੇ ਗ੍ਰਹਿ-ਮੰਤਰੀ ਧੋਣਾ ਧੋ ਰਹੇ ਕੀ ਬੋਲੇ ਕਿ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਸਦਕਾ ਸਾਡੀਆਂ ਪਰੰਪਰਾਵਾਂ ਕਾਇਮ ਹਨ, ਸਿੱਖਾਂ ਨੂੰ ਠੰਡਾ ਤੇ ਖੁਸ਼ ਕਰਤਾ ਕੁਝ ਚਾ੍ਹਮਲ ਕੇ ਹੋਰ ਜੁੜਨਗੇ ਸਿੱਖ ਝੱਟ ਨੂੰ ਪੂਜਦੇ ਨੇ ਪੱਟ ਨੂੰ ਮਗਰੋਂ ਪਿਛਲਪੌੜੀ । ਗੰਢ ਖੋਲ੍ਹ ਚੌਧਰੀ ਨੂੰਹਾਂ ਮੇਲੇ ਚੱਲੀਆਂ, ਅਕਾਲੀ ਦਲ ਨੂੰ ਢਾਅ ਲਉਣ ਲਈ ਬਾਗੀ ਵੱਡੇ ਇਕੱਠ ਭੁੱਲੋ ਨਾ ਕਿ ਇਹ ਸਾਧ ਦੀ ਭੂਰੀ &lsquoਤੇ ਨੇ ਅਕਾਲੀ ਨਹੀਂ ਮੈਂਬਰ, ਕਾਂਗਰਸੀ, ਭਾਜਪਾਈ, ਆਪ ਸਭ ਕਿਹੜਾ ਵੋਟਾਂ ਪਾ ਰਹੇ ਨੇ, ਪਾਜ਼ ਉਘੜਗੇ ਜਦੋਂ ਵਿੱਚੋਂ ਹੀ ਹਰ ਪਾਰਟੀ, ਵਰਗ, ਸੰਸਥਾਵਾਂ, ਡੇਰੇ ਹਿੱਤ ਨਾ ਪੂਰੇ ਹੋਣ ਤਾਂ ਬਾਹਰ ਨਿਕਲਕੇ ਕਿਵੇਂ ਬਰੂਦ ਕੱਢਦੇ ਨੇ ਝਾਤੀ ਮਾਰੋ ਪਿਛਾਂਹ, ਆਹ ਬੀਬੀ ਜਗੀਰ ਕੌਰ ਨੇ ਹੀ ਜਦੋਂ ਭਾਜਪਾ ਦੀ ਭਾਜੀ ਦੇਖੀ ਪਾ ਦਊ ਖੌਰੂ ਚਰਨਜੀਤ ਬਰਾੜ ਦੀ ਭੂਮਿਕਾ ਕਰੂ ਸੁਆਹ ਥੋੜ੍ਹਾ ਇੰਤਜ਼ਾਰ ਕਰੋ, ਕਾਂਗਰਸ ਨੇ ਹੀ ਬੀ।ਜੇ।ਪੀ। ਨੂੰ ਡੇਗਣ ਨੂੰ ਤਾਣ ਲਾ ਦੇਣਾ ਸ਼੍ਰੋਮਣੀ ਅਕਾਲੀ ਦਲ ਨੂੰ ਚਿੰਤਾ ਦੀ ਲੋੜ ਨੀ ਰਹੀ ਗੱਲ ਬਾਬੇ ਧੁੰਮੇ ਦੀ ਕਦੀ ਦੇਖਿਆ ਕੋਈ ਪੰਥਕ ਸਿੱਖ ਆਪਣੀ ਸੰਸਥਾ ਨੂੰ ਤੁਰਦੀ ਬਨਣ ਵਿੱਚ ਮਾਹਰ ਹੈ ਘਟਾਅ ਬਹੁਤਾ ਵਡਾਲੇ ਦਾ ਬਾਪ ਦੀ ਕੀਤੀ ਭੀ ਗੁਆ ਦੇਊਗਾ, ਮਨਪ੍ਰੀਤ ਇਯਾਲੀ ਦਾ ਤਾਂ ਕਾਰੋਬਾਰ ਕੀ ਲੈਣਾ ਅਕਾਲੀ ਪੁਣੇ ਤੋਂ, ਚਰਨਜੀਤ ਬਰਾੜ ਪੁੱਤ ਨੂੰਹ ਦੇ ਕੱਪੜੇ ਦਾ ਵਪਾਰ ਸੰਭਾਲੂ ਬਾਕੀ ਫਾੜੀ-ਫਾੜੀ ਲੈ ਕੇ ਪਰ੍ਹਾਂ, ਮਲੂਕਾ, ਰੱਖੜਾ ਤਾਂ ਭਾਜਪਾ ਖੇਮੇ ਵਿੱਚ ਜਾਹਰਾ ਹਨ ਹੀ, ਇਹ ਲੁਕਮੇ ਉਜਾਗਰ ਹੋ ਗਏ ਪਰ ਹਾਲੇ ਢੀਡ ਰਹਿਣਗੇ, ਸ਼੍ਰੋਮਣੀ ਅਕਾਲੀ ਦਲ ਨੇ ਹੌਲੀ-ਹੌਲੀ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਸਰਕਾਰ ਨੂੰ ਭੰਡਣ ਲਈ ਜੋ ਚਾਲ ਕਪਤਾਨ ਸਾਹਬ ਨੇ ਚੱਲੀ ਸੀ ਕੰਮ ਆ ਗਈ ਸੀ, ਉਹੀ ਕਾਂਗਰਸ ਬਾਜਵਾ ਵੜਿੰਗ ਭਗਵੰਤ ਮਾਨ ਨੂੰ ਡੇਗਣ ਲਈ ਵਰਤ ਰਹੇ ਹਨ, ਪਰ ਹੁਣ ਜਾਦੂ ਚੱਲਣਾ ਨਹੀਂ, ਕਾਠ ਦੀ ਹਾਂਡੀ ?
-ਬਲਵਿੰਦਰ ਕੌਰ ਚਾਹਲ ਸਾਊਥਾਲ