ਅਟਾਰੀ, ਹੁਸੈਨੀਵਾਲਾ ਤੇ ਸਾਦਕੀ ਵਿਖੇ ਅਗਲੇ ਹੁਕਮਾਂ ਤੱਕ ਰੀਟ੍ਰੀਟ ਰਸਮ ਬੰਦ
ਅੰਮ੍ਰਿਤਸਰ- ਪਹਿਲਗਾਮ ਦਹਿਸ਼ਤੀ ਘਟਨਾ ਤੇ ਭਾਰਤ ਦੀ ਜਵਾਬੀ ਕਾਰਵਾਈ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਜੰਗ ਵਾਲੇ ਮਾਹੌਲ ਦਰਮਿਆਨ ਇਥੇ ਸਰਹੱਦ &rsquoਤੇ ਤਿੰਨ ਸਾਂਝੀਆਂ ਚੈੱਕ ਪੋਸਟਾਂ ਅਟਾਰੀ, ਹੁਸੈਨੀ ਵਾਲਾ ਅਤੇ ਸਾਦਕੀ ਵਿਖੇ ਬੀਐੱਸਐੱਫ ਵੱਲੋਂ ਝੰਡਾ ਉਤਾਰਨ ਦੀ ਹੁੰਦੀ ਰੀਟ੍ਰੀਟ ਰਸਮ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਅਤੇ ਇਹ ਰਸਮ ਦੇਖਣ ਵਾਸਤੇ ਸੈਲਾਨੀਆਂ ਦੀ ਆਮਦ &rsquoਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਬੀਐਸਐਫ ਨੇ ਇਸ ਰਸਮ ਨੂੰ ਇਕ ਦਿਨ ਲਈ ਬੰਦ ਕੀਤਾ ਸੀ।
ਬੀਐੱਸਐੱਫ ਵੱਲੋਂ ਅੱਜ ਇਸ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਹੁਣ ਅਗਲੇ ਹੁਕਮਾਂ ਤੱਕ ਪੰਜਾਬ ਦੀ ਸਰਹੱਦ &rsquoਤੇ ਅਟਾਰੀ, ਹੁਸੈਨੀ ਵਾਲਾ ਅਤੇ ਸਾਦਕੀ ਜੇਸੀਪੀ ਵਿਖੇ ਝੰਡਾ ਉਤਾਰਨ ਦੀ ਰਸਮ ਸਮੇਂ ਲੋਕਾਂ ਦੀ ਆਮਦ &rsquoਤੇ ਰੋਕ ਰਹੇਗੀ। ਇਸ ਰਸਮ ਸਮੇਂ ਹੁੰਦੀ ਪਰੇਡ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਗਈ ਹੈ। ਹੁਣ ਇਹ ਰਸਮ ਸਾਦੇ ਢੰਗ ਨਾਲ ਹੋਵੇਗੀ, ਜਿਸ ਵਿੱਚ ਸਿਰਫ ਤਿਰੰਗੇ ਝੰਡੇ ਨੂੰ ਸਨਮਾਨ ਨਾਲ ਉਤਾਰਿਆ ਜਾਵੇਗਾ।