image caption:

ਅਮਰੀਕਾ ਤੇ ਚੀਨ ਨੇ ਇਕ-ਦੂਜੇ ’ਤੇ ਟੈਕਸ ਘਟਾਇਆ

ਜਨੇਵਾ- ਅਮਰੀਕਾ ਅਤੇ ਚੀਨ ਨੇ ਇਕ ਦੂਜੇ &rsquoਤੇ ਟੈਕਸ ਘਟਾ ਦਿੱਤਾ ਹੈ ਤੇ ਉਹ ਇਕ-ਦੂਜੇ &rsquoਤੇ ਲਾਏ ਵਾਧੂ ਟੈਕਸਾਂ &rsquoਚੋਂ ਜ਼ਿਆਦਾਤਰ &rsquoਤੇ 90 ਦਿਨਾਂ ਦੀ ਰੋਕ ਲਗਾਉਣ ਲਈ ਸਹਿਮਤ ਹੋ ਗਏ ਹਨ। ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨੇ ਕਿਹਾ ਕਿ ਅਮਰੀਕਾ ਨੇ ਚੀਨੀ ਵਸਤਾਂ &rsquoਤੇ 145 ਫ਼ੀਸਦ ਟੈਕਸ ਨੂੰ ਘਟਾ ਕੇ 30 ਫ਼ੀਸਦ ਕਰਨ ਜਦਕਿ ਚੀਨ ਨੇ ਅਮਰੀਕੀ ਵਸਤਾਂ &rsquoਤੇ ਟੈਕਸ ਘਟਾ ਕੇ 10 ਫ਼ੀਸਦ ਕਰਨ &rsquoਤੇ ਸਹਿਮਤੀ ਜਤਾਈ ਹੈ। ਉਨ੍ਹਾਂ ਜਨੇਵਾ &rsquoਚ ਪ੍ਰੈੱਸ ਕਾਨਫਰੰਸ ਕਰਕੇ ਟੈਕਸਾਂ &rsquoਚ ਕਟੌਤੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੇ ਆਪਣੇ ਵਪਾਰਕ ਮੁੱਦਿਆਂ &rsquoਤੇ ਚਰਚਾ ਜਾਰੀ ਰੱਖਣ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਚੀਨ ਨੇ ਆਸ ਜਤਾਈ ਕਿ ਅਮਰੀਕਾ ਇਕਪਾਸੜ ਟੈਕਸ ਵਿਚ ਵਾਧਾ ਨਹੀਂ ਕਰੇਗਾ।