image caption:

ਮੈਂ ਤੁਰਕੀ ਵਿੱਚ ਪੂਤਿਨ ਨੂੰ ਮਿਲਣ ਲਈ ਤਿਆਰ: ਜ਼ੇਲੈਂਸਕੀ

ਕੀਵ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਉਹ ਵੀਰਵਾਰ ਨੂੰ ਇੰਸਤਾਬੁਲ ਵਿੱਚ ਗੱਲਬਾਤ ਲਈ ਵਲਾਦੀਮੀਰ ਪੂਤਿਨ ਨੂੰ ਮਿਲਣ ਲਈ ਤਿਆਰ ਹਨ। ਜ਼ੇਲੈਂਸਕੀ ਨੇ ਐਕਸ &rsquoਤੇ ਇਕ ਪੋਸਟ ਵਿਚ ਕਿਹਾ ਕਿ ਯੂਕਰੇਨ ਨੂੰ ਯੁੱਧ ਨੂੰ ਖਤਮ ਕਰਨ ਲਈ ਜੰਗਬੰਦੀ ਸ਼ੁਰੂ ਹੋਣ ਦੀ ਪੂਰੀ ਆਸ ਹੈ ਤੇ ਉਹ ਤੁਰਕੀ ਵਿੱਚ ਪੂਤਿਨ ਨੂੰ ਮਿਲਣ ਦੀ ਉਡੀਕ ਕਰ ਰਹੇ ਹਨ।