image caption:

ਕੈਨੇਡਾ ’ਚ ਲਿਬਰਲ ਪਾਰਟੀ ਦੀਆਂ ਸੀਟਾਂ ਵਧ ਕੇ 170 ਹੋਈਆਂ

ਔਟਵਾ : ਕੈਨੇਡਾ ਵਿਚ ਘੱਟ ਗਿਣਤੀ ਲਿਬਰਲ ਸਰਕਾਰ ਬਹੁਮਤ ਵੱਲ ਕਦਮ ਵਧਾਉਂਦੀ ਮਹਿਸੂਸ ਹੋ ਰਹੀ ਹੈ। ਕਿਊਬੈਕ ਦੀ ਟੈਰਾਬੌਨ ਪਾਰਲੀਮਾਨੀ ਸੀਟ ਮੁੜ ਗਿਣਤੀ ਮਗਰੋਂ ਲਿਬਰਲ ਪਾਰਟੀ ਦੀ ਝੋਲੀ ਵਿਚ ਆ ਗਈ ਅਤੇ ਹਾਊਸ ਆਫ਼ ਕਾਮਨਜ਼ ਵਿਚ ਹੁਣ ਲਿਬਰਲਾਂ ਦੀਆਂ 170 ਸੀਟਾਂ ਹੋ ਚੁੱਕੀਆਂ ਹਨ। ਚੋਣ ਨਤੀਜਿਆਂ ਮਗਰੋਂ ਟੈਰਾਬੌਨ ਸੀਟ &rsquoਤੇ ਲਿਬਰਲ ਪਾਰਟੀ ਦੀ ਜਿੱਤ ਐਲਾਨੀ ਗਈ ਪਰ ਵੈਲੀਡੇਸ਼ਨ ਪ੍ਰਕਿਰਿਆ ਮਗਰੋਂ ਕੈਨੇਡਾ ਦੇ ਮੁੱਖ ਚੋਣ ਅਫ਼ਸਰ ਸਟੀਫ਼ਨ ਪੈਰੋ ਵੱਲੋਂ ਬਲੌਕ ਕਿਊਬਕਵਾ ਦੀ ਉਮੀਦਵਾਰ ਨੈਟਲੀ ਸਿੰਕਲੇਅਰ ਨੂੰ 44 ਵੋਟਾਂ ਨਾਲ ਜੇਤੂ ਕਰਾਰ ਦਿਤਾ ਗਿਆ। ਹੁਣ ਵੋਟਾਂ ਦੀ ਮੁੜ ਗਿਣਤੀ ਮਗਰੋਂ ਲਿਬਰਲ ਉਮੀਦਵਾਰ ਤਾਤੀਆਨਾ ਔਗਸਟ ਨੂੰ ਇਕ ਵੋਟ ਨਾਲ ਜੇਤੂ ਕਰਾਰ ਦਿਤਾ ਗਿਆ ਹੈ।
ਇਲੈਕਸ਼ਨਜ਼ ਕੈਨੇਡਾ ਦੀ ਵੈਬਸਾਈਟ ਮੁਤਾਬਕ ਤਾਤੀਆਨਾ ਨੂੰ 23,352 ਵੋਟਾਂ ਮਿਲੀਆਂ ਅਤੇ ਨੈਟਲੀ ਸਿੰਕਲੇਅਰ 23,551 ਵੋਟਾਂ ਹਾਸਲ ਕਰਨ ਵਿਚ ਸਫ਼ਲ ਰਹੀ। ਵੋਟਾਂ ਦੀ ਮੁੜ ਗਿਣਤੀ ਕਿਊਬੈਕ ਦੀ ਸੁਪੀਰੀਅਰ ਦੇ ਜਸਟਿਸ ਡੈਨੀਅਲ ਟਰਕੌਟ ਦੀ ਨਿਗਰਾਨੀ ਹੇਠ ਕੀਤੀ ਗਈ। ਕੈਨੇਡਾ ਦੇ ਚੋਣ ਕਾਨੂੰਨ ਮੁਤਾਬਕ ਜਦੋਂ ਇਕ ਰਾਈਡਿੰਗ ਵਿਚ ਜਿੱਤ ਹਾਰ ਦਾ ਫਰਕ 0.1 ਫੀ ਸਦੀ ਤੋਂ ਘੱਟ ਹੋਵੇ ਤਾਂ ਮੁੜ ਗਿਣਤੀ ਲਾਜ਼ਮੀ ਹੋ ਜਾਂਦੀ ਹੈ। ਕੁਝ ਖਾਸ ਹਾਲਾਤ ਵਿਚ ਰਾਈਡਿੰਗ ਨਾਲ ਸਬੰਧਤ ਉਮੀਦਵਾਰ ਵੀ ਵੋਟਾਂ ਦੀ ਮੁੜ ਗਿਣਤੀ ਕਰਨ ਬਾਰੇ ਗੁਜ਼ਾਰਿਸ਼ ਕਰ ਸਕਦੇ ਹਨ। ਦੱਸ ਦੇਈਏ ਕਿ ਤਿੰਨ ਪਾਰਲੀਮਾਨੀ ਸੀਟਾਂ &rsquoਤੇ ਵੋਟਾਂ ਦੀ ਮੁੜ ਗਿਣਤੀ ਕੀਤੀ ਜਾ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਮੁਤਾਬਕ ਮਿਲਟਨ ਈਸਟ-ਹਾਲਟਨ ਹਿਲਜ਼ ਸਾਊਥ ਪਾਰਲੀਮਾਨੀ ਸੀਟ &rsquoਤੇ 13 ਮਈ ਨੂੰ ਮੁੜ ਗਿਣਤੀ ਹੋਵੇਗੀ ਜਿਥੇ ਮੁਢਲੇ ਤੌਰ &rsquoਤੇ ਕੰਜ਼ਰਵੇਟਿਵ ਪਾਰਟੀ ਦੇ ਪਰਮ ਗਿੱਲ ਨੂੰ ਜੇਤੂ ਕਰਾਰ ਦਿਤਾ ਗਿਆ ਪਰ ਵੈਲੀਡੇਸ਼ਨ ਪ੍ਰਕਿਰਿਆ ਮਗਰੋਂ ਲਿਬਰਲ ਉਮੀਦਵਾਰ 29 ਵੋਟਾਂ ਨਾਲ ਸੀਟ ਜਿੱਤ ਗਈ।