image caption:

ਟਰੰਪ ਨੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ’ਤੇ ਖਰਚੇ 21 ਮਿਲੀਅਨ ਡਾਲਰ

ਵਾਸ਼ਿੰਗਟਨ : ਟਰੰਪ ਸਰਕਾਰ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਦਿਆਂ ਫੌਜੀ ਜਹਾਜ਼ਾਂ ਰਾਹੀਂ ਗੁਆਂਤਨਾਮੋ ਬੇਅ ਜੇਲ ਭੇਜਣ &rsquoਤੇ 21 ਮਿਲੀਅਨ ਡਾਲਰ ਖਰਚ ਕਰ ਦਿਤੇ। ਡੈਮੋਕ੍ਰੈਟਿਕ ਪਾਰਟੀ ਦੀ ਸੈਨੇਟ ਮੈਂਬਰ ਐਲਿਜ਼ਾਬੈਥ ਵੌਰਨ ਵੱਲੋਂ ਸਦਨ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਇਹ ਜਾਣਕਾਰੀ ਉਭਰ ਕੇ ਸਾਹਮਣੇ ਆਈ ਜਿਨ੍ਹਾਂ ਦਾ ਦੋਸ਼ ਹੈ ਕਿ ਡੌਨਲਡ ਟਰੰਪ ਆਪਣੇ ਸਿਆਸੀ ਸਟੰਟਾਂ ਵਾਸਤੇ ਫੌਜੀ ਵਸੀਲਿਆਂ ਦੀ ਦੁਰਵਰਤੋਂ ਕਰ ਰਹੇ ਹਨ। ਪੈਂਟਾਗਨ ਵੱਲੋਂ ਮੁਹੱਈਆ ਕਰਵਾਏ ਵੇਰਵਿਆਂ ਮੁਤਾਬਕ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ 20 ਜਨਵਰੀ ਤੋਂ 8 ਅਪ੍ਰੈਲ ਦਰਮਿਆਨ ਫੌਜੀ ਜਹਾਜ਼ਾਂ ਨੇ ਗੁਆਂਤਨਾਮੋ ਬੇਅ ਜਾਣ ਵਾਸਤੇ 46 ਉਡਾਣਾਂ ਭਰੀਆਂ ਅਤੇ ਕੁਲ 802 ਘੰਟੇ ਜਹਾਜ਼ ਹਵਾ ਵਿਚ ਰਹੇ।