image caption:

ਬਰਤਾਨੀਆ ਵੱਲੋਂ ਪਰਵਾਸੀਆਂ ’ਤੇ ਸਖ਼ਤੀ ਦੀ ਤਿਆਰੀ

ਲੰਡਨ - ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਨਵੇਂ ਨੀਤੀਗਤ ਉਪਾਅ ਦਾ ਐਲਾਨ ਕੀਤਾ ਜਿਸ &rsquoਚ ਨਾਗਰਿਕਤਾ ਦੇ ਚਾਹਵਾਨ ਪਰਵਾਸੀਆਂ ਲਈ ਉਡੀਕ ਦੀ ਮਿਆਦ ਪੰਜ ਸਾਲ ਤੋਂ ਵਧਾ ਦੇ 10 ਸਾਲ ਕਰਨਾ ਸ਼ਾਮਲ ਹੈ। ਇਸ ਕਦਮ ਦਾ ਮਕਸਦ ਅਗਲੇ ਪੰਜ ਸਾਲਾਂ ਅੰਦਰ ਪਰਵਾਸੀਆਂ ਦੀ ਗਿਣਤੀ &rsquoਚ ਜ਼ਿਕਰਯੋਗ ਕਮੀ ਲਿਆਉਣਾ ਹੈ। ਨਵੇਂ ਨਿਯਮਾਂ &rsquoਚ ਪਰਵਾਸੀਆਂ ਲਈ ਅੰਗਰੇਜ਼ੀ ਦੇ ਉੱਚ ਪੈਮਾਨੇ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਨਾਲ ਭਾਰਤ ਸਮੇਤ ਹੋਰ ਮੁਲਕਾਂ ਦੇ ਪਰਵਾਸੀ ਪ੍ਰਭਾਵਿਤ ਹੋਣਗੇ।

ਲੇਬਰ ਪਾਰਟੀ ਦੀ ਸਰਕਾਰ ਵੱਲੋਂ ਪਰਵਾਸ ਬਾਰੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਵ੍ਹਾਈਟ ਪੇਪਰ ਨੂੰ ਸੰਸਦ &rsquoਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼) &rsquoਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਟਾਰਮਰ ਨੇ ਪਿਛਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ &rsquoਤੇ ਸਰਹੱਦਾਂ ਖੁੱਲ੍ਹੀਆਂ ਰੱਖ ਕੇ &lsquoਗੜਬੜੀ&rsquo ਕਰਨ ਦਾ ਦੋਸ਼ ਲਾਇਆ। ਸਟਾਰਮਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਸਖਤ ਪਰਵਾਸ ਨੀਤੀ ਬਣਾਏਗੀ ਜੋ &lsquoਕੰਟਰੋਲ ਹੇਠ, ਚੋਣਵੀਂ ਤੇ ਨਿਰਪੱਖ&rsquo ਹੋਵੇਗੀ। ਸਟਾਰਮਰ ਨੇ ਕਿਹਾ, &lsquoਇਸ ਯੋਜਨਾ ਦਾ ਮਤਲਬ ਹੈ ਕਿ ਪਰਵਾਸੀਆਂ ਦੀ ਗਿਣਤੀ ਘਟੇਗੀ।&rsquo ਉਨ੍ਹਾਂ ਵ੍ਹਾਈਟ ਪੇਪਰ ਦਾ ਹਵਾਲਾ ਦਿੰਦਿਆਂ ਕਿਹਾ, &lsquoਪਰਵਾਸ ਪ੍ਰਣਾਲੀ ਦੇ ਹਰ ਖੇਤਰ ਨੂੰ ਸਖ਼ਤ ਕੀਤਾ ਜਾਵੇਗਾ ਤਾਂ ਜੋ ਸਾਡਾ ਕੰਟਰੋਲ ਵੱਧ ਹੋਵੇ। ਨਿਰਪੱਖ ਨਿਯਮਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।&rsquo ਨਵੇਂ ਸਿਸਟਮ ਨਾਲ ਬਰਤਾਨੀਆ &rsquoਚ ਪੰਜ ਸਾਲ ਤੱਕ ਰਹਿਣ ਵਾਲੇ ਭਾਰਤੀਆਂ ਸਮੇਤ ਕਿਸੇ ਵੀ ਵਿਅਕਤੀ ਲਈ ਆਪਣੇ ਆਪ ਵਸਣ ਤੇ ਨਾਗਰਿਕਤਾ ਪ੍ਰਾਪਤ ਕਰਨ ਦੀ ਮੌਜੂਦਾ ਪ੍ਰਣਾਲੀ ਖਤਮ ਹੋ ਜਾਵੇਗੀ। ਇਸ ਦੀ ਥਾਂ ਪਰਵਾਸੀਆਂ ਨੂੰ ਸਥਾਈ ਰਿਹਾਇਸ਼ ਲਈ ਅਰਜ਼ੀ ਦੇਣ ਤੋਂ ਪਹਿਲਾਂ ਬਰਤਾਨੀਆ &rsquoਚ ਇੱਕ ਦਹਾਕਾ ਬਿਤਾਉਣਾ ਪਵੇਗਾ, ਜਦੋਂ ਤੱਕ ਕਿ ਉਹ &lsquoਅਰਥਚਾਰੇ ਤੇ ਸਮਾਜ &rsquoਚ ਅਸਲ ਤੇ ਸਥਾਈ ਯੋਗਦਾਨ&rsquo ਨਾ ਦਿਖਾ ਦੇਣ। ਇਸ ਨਵੇਂ ਢਾਂਚੇ ਤਹਿਤ ਬਰਤਾਨੀਆ ਦੇ ਅਰਥਚਾਰੇ &rsquoਚ ਯੋਗਦਾਨ ਪਾਉਣ ਵਾਲੇ &lsquoਬਹੁਤ ਹੁਨਰਮੰਦ ਤੇ ਵੱਧ ਯੋਗਦਾਨ ਦੇਣ ਵਾਲੇ&rsquo ਲੋਕਾਂ ਜਿਵੇਂ ਡਾਕਟਰ, ਨਰਸ, ਇੰਜਨੀਅਰ ਤੇ ਏਆਈ ਖੇਤਰ ਦੇ ਲੋਕਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।