ਟਰੰਪ ਦੀ ਵੱਡੀ ਕਾਰਵਾਈ, ਇੰਮੀਗ੍ਰੇਸ਼ਨ ਮਾਮਲੇ ’ਚ ਨਾਮਜ਼ਦ ਜੱਜ ਗ੍ਰਿਫ਼ਤਾਰ
 ਵਿਸਕੌਨਸਿਨ : ਇੰਮੀਗ੍ਰੇਸ਼ਨ ਨੀਤੀਆਂ ਦੇ ਮੁੱਦੇ &rsquoਤੇ ਟਰੰਪ ਸਰਕਾਰ ਦੀ ਹਾਂ ਵਿਚ ਹਾਂ ਮਿਲਾਉਣ ਤੋਂ ਨਾਂਹ ਕਰਨ ਵਾਲੇ ਜੱਜਾਂ ਦੀ ਗ੍ਰਿਫ਼ਤਾਰੀ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਫੈਡਰਲ ਜਿਊਰੀ ਵੱਲੋਂ ਮਿਲਵੌਕੀ ਕਾਊਂਟੀ ਸਰਕਟ ਦੀ ਜੱਜ ਹਾਨਾਹ ਡਗਨ ਵਿਰੁੱਧ ਮੰਗਲਵਾਰ ਨੂੰ ਦੋਸ਼ ਆਇਦ ਕਰ ਦਿਤੇ ਗਏ। ਡੈਮੋਕ੍ਰੈਟਿਕ ਪਾਰਟੀ ਨੇ ਦੋਸ਼ ਲਾਇਆ ਹੈ ਕਿ ਟਰੰਪ ਸਰਕਾਰ ਹਾਨਾਹ ਡਗਨ ਵਿਰੁੱਧ ਕਾਰਵਾਈ ਰਾਹੀਂ ਹੋਰਨਾਂ ਨੂੰ ਡਰਾਉਣਾ ਚਾਹੁੰਦੀ ਹੈ। ਡਗਨ ਵਿਰੁੁੱਧ ਦੋਸ਼ ਹੈ ਕਿ ਉਨ੍ਹਾਂ ਨੇ ਮੈਕਸੀਕੋ ਨਾਲ ਸਬੰਧਤ ਗੈਰਕਾਨੂੰਨੀ ਪ੍ਰਵਾਸੀ ਨੂੰ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੀ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਫਰਾਰ ਹੋਣ ਦਾ ਰਾਹ ਮੁਹੱਈਆ ਕਰਵਾਇਆ।