image caption:

Operation Sindoor ਦੌਰਾਨ ਮਾਰੇ ਗਏ ਪਰਿਵਾਰਕ ਜੀਆਂ ਲਈ ਮਸੂਦ ਅਜ਼ਹਰ ਨੂੰ ਮਿਲੇਗਾ 14 ਕਰੋੜ ਦਾ ਮੁਆਵਜ਼ਾ

ਪਾਕਿਸਤਾਨ ਸਰਕਾਰ ਜੈਸ਼-ਏ-ਮੁਹੰਮਦ ਦੇ ਮੁਖੀ ਤੇ ਅਮਰੀਕਾ ਵੱਲੋਂ ਦਹਿਸ਼ਤਗਰਦ ਐਲਾਨੇ ਮਸੂਦ ਅਜ਼ਹਰ ਨੂੰ ਹਾਲੀਆ ਭਾਰਤੀ ਹਵਾਈ ਹਮਲਿਆਂ ਵਿਚ ਮਾਰੇ ਗਏ ਉਸ ਦੇ 14 ਪਰਿਵਾਰਕ ਜ਼ੀਆਂ ਦੀ ਮੌਤ ਦੇ ਮੁਆਵਜ਼ੇ ਵਜੋਂ 14 ਕਰੋੜ ਰੁਪਏ ਦੀ ਅਦਾਇਗੀ ਕਰ ਸਕਦੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਕਾਨੂੰਨੀ ਵਾਰਸਾਂ ਲਈ ਵਿਆਪਕ ਸਹਾਇਤਾ ਅਤੇ ਪ੍ਰਤੀ ਮ੍ਰਿਤਕ 1 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਭਾਰਤ ਵੱਲੋਂ Operation Sindoor ਤਹਿਤ ਕੀਤੇ ਗਏ ਹਵਾਈ ਹਮਲਿਆਂ ਵਿਚ ਬਹਾਵਲਪੁਰ &rsquoਚ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਪਾਕਿਸਤਾਨ ਦਾ 12ਵਾਂ ਸਭ ਤੋਂ ਵੱਡਾ ਸ਼ਹਿਰ ਅਤੇ ਜੈਸ਼-ਏ-ਮੁਹੰਮਦ ਦਾ ਗੜ੍ਹ ਹੈ। ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਇਸ ਸ਼ਹਿਰ ਵਿੱਚ ਜਾਮੀਆ ਮਸਜਿਦ ਸੁਭਾਨ ਅੱਲ੍ਹਾ ਵਿਖੇ ਜੈਸ਼-ਏ-ਮੁਹੰਮਦ ਦਾ ਮੁੱਖ ਦਫ਼ਤਰ ਹੈ, ਜਿਸ ਨੂੰ ਉਸਮਾਨ-ਓ-ਅਲੀ ਕੈਂਪਸ ਵੀ ਕਿਹਾ ਜਾਂਦਾ ਹੈ।