image caption:

ਕਾਰਨੀ ਵਜ਼ਾਰਤ ਵਿੱਚ ਚਾਰ ਪੰਜਾਬੀ

ਵੈਨਕੂਵਰ - ਕੈਨੇਡਾ ਦੀਆਂ ਫੈਡਰਲ ਚੋਣਾਂ ਤੋਂ ਦੋ ਹਫ਼ਤੇ ਮਗਰੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਵਜ਼ਾਰਤ ਦਾ ਗਠਿਨ ਕੀਤਾ ਹੈ ਜਿਸ ਵਿੱਚ ਚਾਰ ਪੰਜਾਬੀਆਂ ਮਨਿੰਦਰ ਿਸੱਧੂ, ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ ਤੇ ਅਨੀਤਾ ਆਨੰਦ ਨੂੰ ਥਾਂ ਮਿਲੀ ਹੈ। ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੇ ਕਾਰਜਕਾਲ ਤੋਂ ਬਾਅਦ ਕੁਝ ਸੰਸਦ ਮੈਂਬਰਾਂ ਨੂੰ ਰਾਜ ਮੰਤਰੀ (ਪ੍ਰਿੰਸੀਪਲ ਸਕੱਤਰ) ਬਣਾਇਆ ਗਿਆ ਹੈ।

ਕਾਰਨੀ ਨੇ ਸਰੀ ਸੈਂਟਰ ਤੋਂ ਲਗਾਤਾਰ ਚੌਥੀ ਵਾਰ ਸੰਸਦ ਮੈਂਬਰ ਬਣੇ ਜਲੰਧਰ ਨੇੜਲੇ ਪਿੰਡ ਸਰਾਏ ਖਾਸ ਦੇ ਰਣਦੀਪ ਸਿੰਘ ਸਰਾਏ (ਪੱਗੜੀਧਾਰੀ) (ਰਾਜ ਮੰਤਰੀ ਕੌਮਾਂਤਰੀ ਵਿਕਾਸ ਵਿਭਾਗ), ਬਰੈਂਪਟਨ ਤੋਂ ਸੰਸਦ ਮੈਂਬਰ ਮਨਿੰਦਰ ਸਿੱਧੂ (ਕੌਮਾਂਤਰੀ ਵਪਾਰ ਵਿਭਾਗ) ਅਤੇ ਰੂਬੀ ਸਹੋਤਾ (ਰਾਜ ਮੰਤਰੀ ਅਪਰਾਧ ਰੋਕੂ ਵਿਭਾਗ) ਨੂੰ ਸ਼ਾਮਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਟਰਾਂਸਪੋਰਟ ਤੇ ਵਪਾਰ ਵਿਭਾਗ ਦਿੱਤਾ ਗਿਆ ਹੈ।