ਜ਼ਹਿਰੀਲੀ ਸ਼ਰਾਬ ਕਾਂਡ: ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਭਗਵੰਤ ਮਾਨ ’ਤੇ ਨਿਸ਼ਾਨਾ ਸੇਧਿਆ
ਅੰਮ੍ਰਿਤਸਰ ਉੱਤਰੀ ਤੋਂ &lsquoਆਪ&rsquo ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪਣੀ ਹੀ ਸਰਕਾਰ &rsquoਤੇ ਵਰ੍ਹਦਿਆ ਦੋਸ਼ ਲਗਾਇਆ ਕਿ ਉਹ ਰਾਜਨੀਤੀ-ਪੁਲੀਸ-ਸ਼ਰਾਬ ਮਾਫੀਆ ਗਠਜੋੜ ਨੂੰ ਰੋਕਣ ਵਿਚ ਅਸਫਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੇ ਰਾਜ ਦੌਰਾਨ 2020 ਵਿਚ ਮਾਝਾ ਖੇਤਰ ਵਿਚ ਹੋਏ ਜ਼ਹਿਰੀਲੀ ਸ਼ਰਾਬ ਕਾਂਡ ਨੂੰ ਯਾਦ ਕਰਦੇ ਹੋਏ, ਕੁੰਵਰ ਨੇ ਦੱਸਿਆ ਕਿ ਮਾਨ ਨੇ ਉਸ ਸਮੇਂ ਦੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਮੰਗ ਕੀਤੀ ਸੀ ਕਿ ਉਨ੍ਹਾਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਵੇ।
ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਬਾਰੇ ਸਬੂਤ ਉਨ੍ਹਾਂ ਕੋਲ ਹੋਣ ਸਬੰਧੀ ਦੱਸਦਿਆਂ ਵਿਧਾਇਕ ਨੇ ਕਿਹਾ, &ldquoਹੁਣ ਆਪਣੇ ਸ਼ਬਦਾਂ &rsquoਤੇ ਖਰਾ ਉੱਤਰੋ।&rsquo&rsquo
ਇਕ ਸੰਗਠਿਤ ਨੈੱਟਵਰਕ ਰਾਹੀਂ ਜ਼ਹਿਰੀਲੀ ਸ਼ਰਾਬ ਦੀ ਆਸਾਨੀ ਨਾਲ ਉਪਲਬਧ ਹੋਣ ਬਾਰੇ ਪਰਦਾਫਾਸ਼ ਕਰਦੇ ਹੋਏ ਕੁੰਵਰ ਨੇ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿਚ ਵਾਪਰੇ ਇਕ ਅਜਿਹੇ ਹੀ ਦੁਖਾਂਤ ਨੂੰ ਵੀ ਦੁਹਰਾਇਆ। ਜਦੋਂ ਮਾਰਚ 2024 ਵਿਚ ਸੰਗਰੂਰ &rsquoਚ ਨਕਲੀ ਸ਼ਰਾਬ ਕਾਰਨ ਲਗਪਗ 20 ਵਿਅਕਤੀਆਂ ਦੀ ਮੌਤ ਹੋ ਗਈ ਸੀ। ਦੋਵਾਂ ਮਾਮਲਿਆਂ ਦਾ ਹਾਲੇ ਤਕ ਨਿਬੇੜਾ ਨਹੀਂ ਹੋਇਆ।