ਪਾਕਿਸਤਾਨ ਨਾਲ ਸਾਡੇ ਸਬੰਧੀ ਪੂਰੀ ਤਰ੍ਹਾਂ ਦੁਵੱਲੇ ਹੋਣਗੇ: ਜੈਸ਼ੰਕਰ
ਨਵੀਂ ਦਿੱਲੀ,- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਅਤੇ ਵਪਾਰ &lsquoਪੂਰੀ ਤਰ੍ਹਾਂ ਦੁੱਵਲਾ&rsquo ਰਹੇਗਾ ਅਤੇ ਇਸ ਸਬੰਧੀ ਕਈ ਸਾਲਾਂ ਤੋਂ ਕੌਮੀ ਸਹਿਮਤੀ ਬਣੀ ਹੋਈ ਹੈ ਅਤੇ ਇਸ &rsquoਚ &lsquoਕਦੇ ਕੋਈ ਬਦਲਾਅ ਨਹੀਂ&rsquo ਹੋਵੇਗਾ।
ਜੈਸ਼ੰਕਰ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਦੀ ਲੋੜ &rsquoਤੇ ਜ਼ੋਰ ਦਿੱਤਾ ਸੀ ਅਤੇ ਸੱਤ ਮਈ ਦੀ ਸਵੇਰੇ &lsquo&lsquoਅਸੀਂ ਅਪਰੇਸ਼ਨ ਸਿੰਧੂਰ ਜ਼ਰੀਏ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ।&rsquo&rsquo
ਕਸ਼ਮੀਰ ਦੇ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ &rsquoਚ ਭਾਰਤ ਨੇ ਛੇ-ਸੱਤ ਮਈ ਦੀ ਰਾਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਅਤਿਵਾਦੀ ਟਿਕਾਣਿਆਂ &rsquoਤੇ ਸਟੀਕ ਹਮਲੇ ਕੀਤੇ ਸੀ, ਜਿਸ ਮਗਰੋਂ ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਭਾਰਤੀ ਫ਼ੌਜੀ ਟਿਕਾਣਿਆਂ &rsquoਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਦੀ ਕਾਰਵਾਈ ਦਾ ਭਾਰਤੀ ਵੱਲੋਂ ਸਖ਼ਤ ਜਵਾਬ ਦਿੱਤਾ ਗਿਆ ਸੀ।