ਪੰਜਾਬੀ ਟਰੱਕ ਡਰਾਈਵਰ 30 ਲੱਖ ਡਾਲਰ ਦੀ ਕੋਕੀਨ ਸਣੇ ਕਾਬੂ
ਵਿੰਡਸਰ : ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪੰਜਾਬੀ ਟਰੱਕ ਡਰਾਈਵਰ ਕੋਲੋਂ 3 ਮਿਲੀਅਨ ਡਾਲਰ ਮੁੱਲ ਦੀ 173 ਕਿਲੋ ਕੋਕੀਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।ਬਰੈਂਪਟਨ ਨਾਲ ਸਬੰਧਤ ਗੁਰਸ਼ਿੰਦਰ ਸਿੰਘ ਨੂੰ ਅੰਬੈਸਡਰ ਬ੍ਰਿਜ ਪਾਰ ਕਰਨ ਤੋਂ ਪਹਿਲਾਂ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੀ ਕੌਂਟਰਾਬੈਂਡ ਐਨਫੋਰਸਮੈਂਟ ਟੀਮ ਨੇ ਰੋਕਿਆ ਅਤੇ ਤਲਾਸ਼ੀ ਦੌਰਾਨ ਪੈਸੰਜਰ ਸੀਟ ਦੇ ਹੇਠਾਂ ਬਣੇ ਟੂਲ ਬੌਕਸ ਵਿਚੋਂ ਕੁਝ ਡੱਬੇ ਬਰਾਮਦ ਹੋਏ ਜਿਨ੍ਹਾਂ ਅੰਦਰ ਵੈਕਿਊਮ ਸੀÇਲੰਗ ਵਾਲੇ ਪੈਕਟ ਮੌਜੂਦ ਸਨ। ਅੱਠ ਹੋਮ ਡਿਪੋ ਡੱਬਿਆਂ ਵਿਚੋਂ ਤਿੰਨ ਵਿਚ ਮਿਲਿਆ ਪਦਾਰਥ ਕੋਕੀਨ ਸਾਬਤ ਹੋਇਆ ਅਤੇ ਇਸ ਮਗਰੋਂ ਗੁਰਸ਼ਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।    ਜਾਂਚਕਰਤਾਵਾਂ ਵੱਲੋਂ ਗੁਰਸ਼ਿੰਦਰ ਸਿੰਘ ਦੇ ਮੋਬਾਈਲ ਦੀ ਘੋਖ ਕੀਤੀ ਗਈ ਤਾਂ ਇਕ ਗੁਪਤ ਨੰਬਰ ਰਾਹੀਂ ਕਿਸੇ ਦੇ ਸੰਪਰਕ ਵਿਚ ਹੋਣ ਬਾਰੇ ਪਤਾ ਲੱਗਾ। ਸਿਗਨਲ ਮੈਸੰਜਰ ਰਾਹੀਂ 6 ਮਈ ਤੋਂ ਸੁਨੇਹੇ ਭੇਜੇ ਜਾ ਰਹੇ ਸਨ ਅਤੇ ਇਕ ਮੈਸੇਜ ਵਿਚ ਲਿਖਿਆ ਸੀ, &lsquo&lsquoਮੇਰਾ ਅਗਲਾ ਲੋਡ ਸ਼ੁੱਕਰਵਾਰ ਨੂੰ ਡਿਲਿਵਰ ਹੋ ਰਿਹਾ ਹੈ।&rsquo&rsquo ਦੂਜੇ ਮੈਸੇਜ ਵਿਚ ਲਿਖਿਆ ਸੀ ਕਿ ਆਪਾਂ ਵੀਰਵਾਰ ਸ਼ਾਮ ਜਾਂ ਰਾਤ ਵੇਲੇ ਸੰਪਰਕ ਕਰਾਂਗੇ। ਗੁਰਸ਼ਿੰਦਰ ਸਿੰਘ ਦੇ ਅਮਰੀਕਾ ਵਿਚਲੇ ਰੂਟ ਦੀ ਤਹਿਕੀਕਾਤ ਕੀਤੀ ਗਈ ਤਾਂ ਵਿਸਕੌਨਸਿਨ ਸੂਬੇ ਤੋਂ ਚੱਲ ਕੇ 8 ਮਈ ਨੂੰ ਇੰਡਿਆਨਾ ਸੂਬੇ ਦੇ ਇਕ ਟਰੱਕ ਸਟੌਪ &rsquoਤੇ ਰੁਕਿਆ ਜਿਥੇ ਇਕ ਅਣਪਛਾਤੇ ਸ਼ਖਸ ਨਾਲ ਮੁਲਾਕਾਤ ਕੀਤੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਨਸ਼ੀਲੇ ਪਦਾਰਥ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਾਰਨ ਟ੍ਰਾਂਸਪੋਰਟੇਸ਼ਨ ਵਾਸਤੇ ਅਜਿਹੇ ਬੰਦੇ ਦੀ ਚੋਣ ਕੀਤੀ ਜਾਂਦੀ ਹੈ ਜੋ ਨਸ਼ੇ ਦੀ ਖੇਪ ਭੇਜਣ ਵਾਲਿਆਂ ਦਾ ਵਫਾਦਾਰ ਹੋਵੇ ਅਤੇ ਬਾਅਦ ਵਿਚ ਉਸ ਨੂੰ ਸੌਖਿਆਂ ਅਦਾਇਗੀ ਕੀਤੀ ਜਾ ਸਕੇ। ਦੂਜੇ ਪਾਸੇ ਗੁਰਸ਼ਿੰਦਰ ਸਿੰਘ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਕਿ ਉਹ ਇੰਡਿਆਨਾ ਸੂਬੇ ਵਿਚ ਇਕ ਰਾਤ ਠਹਿਰਨ ਮਗਰੋਂ ਕੈਨੇਡਾ ਵੱਲ ਜਾ ਰਿਹਾ ਸੀ।