image caption:

ਦਿੱਲੀ ਦੇ ਫ਼ਲ ਵਪਾਰੀਆਂ ਨੇ ਤੁਰਕੀ ਤੋਂ ਸੇਬ ਦੀ ਆਯਾਤ ਰੋਕਣ ਦਾ ਫੈਸਲਾ ਕੀਤਾ

ਏਸ਼ੀਆ ਦੀ ਫਲਾਂ ਅਤੇ ਸਬਜ਼ੀਆਂ ਦੀ ਸੱਭ ਤੋਂ ਵੱਡੀ ਥੋਕ ਮੰਡੀ ਆਜ਼ਾਦਪੁਰ ਮੰਡੀ ਨੇ ਮੌਜੂਦਾ ਕੂਟਨੀਤਕ ਸਥਿਤੀ ਦਾ ਹਵਾਲਾ ਦਿੰਦੇ ਹੋਏ ਤੁਰਕੀ ਤੋਂ ਸੇਬ ਦੀ ਆਯਾਤ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਆਜ਼ਾਦਪੁਰ ਫਲ ਮੰਡੀ ਦੇ ਚੇਅਰਮੈਨ ਮੀਠਾ ਰਾਮ ਕ੍ਰਿਪਲਾਨੀ ਨੇ ਕਿਹਾ, &lsquo&lsquoਅਸੀਂ ਤੁਰਕੀ ਤੋਂ ਸੇਬਾਂ ਦੀ ਸਾਰੀ ਨਵੀਂ ਆਯਾਤ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪਹਿਲਾਂ ਆਰਡਰ ਕੀਤੀਆਂ ਗਈਆਂ ਖੇਪਾਂ ਅਜੇ ਵੀ ਪਹੁੰਚਣਗੀਆਂ, ਸੇਬ ਜਾਂ ਹੋਰ ਉਤਪਾਦਾਂ ਦਾ ਕੋਈ ਹੋਰ ਵਪਾਰ ਅੱਗੇ ਨਹੀਂ ਹੋਵੇਗਾ।&rsquo&rsquo ਕ੍ਰਿਪਲਾਨੀ ਨੇ ਕਿਹਾ ਕਿ ਸਥਿਤੀ ਦੀ ਧਿਆਨਪੂਰਵਕ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਅਤੇ ਭਵਿੱਖ &rsquoਚ ਕੋਈ ਨਵਾਂ ਆਰਡਰ ਨਹੀਂ ਦਿਤਾ ਜਾਵੇਗਾ।

ਕ੍ਰਿਪਲਾਨੀ ਅਨੁਸਾਰ ਆਜ਼ਾਦਪੁਰ ਮੰਡੀ ਨੇ ਲੰਮੇ ਸਮੇਂ ਤੋਂ ਤੁਰਕੀ ਦੇ ਸੇਬਾਂ ਨੂੰ ਤਰਜੀਹ ਦਿਤੀ ਸੀ ਅਤੇ 2024 &rsquoਚ ਆਯਾਤ 1.16 ਲੱਖ ਟਨ ਤਕ ਪਹੁੰਚ ਗਈ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਭਾਰਤ ਪ੍ਰਤੀ ਤੁਰਕੀ ਦੇ ਰਵੱਈਏ &rsquoਚ ਹਾਲੀਆ ਘਟਨਾਵਾਂ ਨੇ ਨਿਰਾਸ਼ਾ ਪੈਦਾ ਕੀਤੀ ਹੈ।