ਰੂਸ ਅਤੇ ਯੂਕਰੇਨ ਦੇ ਵਫ਼ਦ 3 ਸਾਲਾਂ ਵਿਚ ਪਹਿਲੀ ਸ਼ਾਂਤੀ ਵਾਰਤਾ ਕਰਨ ਲਈ ਤਿਆਰ
ਇਸਤਾਨਬੁਲ,- ਰੂਸ ਅਤੇ ਯੂਕਰੇਨ ਸ਼ੁੱਕਰਵਾਰ ਨੂੰ ਤੁਰਕੀ ਦੀ ਵਿਚੋਲਗੀ ਵਾਲੀ ਗੱਲਬਾਤ ਲਈ ਇਸਤਾਂਬੁਲ ਵਿੱਚ ਇਕੱਠੇ ਹੋ ਕੇ ਤਿੰਨ ਸਾਲਾਂ ਵਿਚ ਆਪਣੀ ਪਹਿਲੀ ਸਿੱਧੀ ਸ਼ਾਂਤੀ ਵਾਰਤਾ ਕਰਨ ਵਾਲੇ ਹਨ। ਪਰ ਅਧਿਕਾਰੀਆਂ ਅਤੇ ਨਿਰੀਖਕਾਂ ਨੂੰ ਉਮੀਦ ਹੈ ਕਿ 3 ਸਾਲ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਜੰਗ ਨੂੰ ਰੋਕਣ ਲਈ ਬਹੁਤ ਘੱਟ ਤੁਰੰਤ ਪ੍ਰਗਤੀ ਹੋਵੇਗੀ। ਰੱਖਿਆ ਮੰਤਰੀ ਰੁਸਤਮ ਉਮਰੋਵ ਦੀ ਅਗਵਾਈ ਵਿਚ ਇਕ ਯੂਕਰੇਨੀ ਵਫ਼ਦ ਰਾਸ਼ਟਰਪਤੀ ਦੇ ਸਹਾਇਕ ਵਲਾਦੀਮੀਰ ਮੇਡਿੰਸਕੀ ਦੀ ਅਗਵਾਈ ਵਾਲੀ ਇਕ ਨੀਵੀਂ-ਪੱਧਰੀ ਰੂਸੀ ਟੀਮ ਨਾਲ ਮੀਟਿੰਗ ਹੋਣ ਹੈ।
ਲੜਾਈ ਨੂੰ ਖਤਮ ਕਰਨ ਲਈ ਤਾਜ਼ਾ ਯਤਨ ਵੀਰਵਾਰ ਨੂੰ ਇਕ ਗੰਭੀਰ ਸਥਿਤੀ ਵਿਚ ਪੈ ਗਏ ਜਦੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨੀ ਨੇਤਾ ਵੋਲੋਦੀਮੀਰ ਜ਼ੇਲੇਨਸਕੀ ਦੀ ਆਹਮੋ-ਸਾਹਮਣੀ ਮਿਲਣੀ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਦੋਵਾਂ ਦੇਸ਼ਾਂ ਦੇ ਵਫ਼ਦਾਂ ਨੇ ਤੁਰਕੀ ਦੇ ਵੱਖ-ਵੱਖ ਸ਼ਹਿਰਾਂ ਵਿਚ ਸੰਭਾਵਿਤ ਗੱਲਬਾਤ ਲਈ ਕਾਫ਼ੀ ਵੱਖ-ਵੱਖ ਕੂਟਨੀਤਕ ਪੱਧਰ ਦੀਆਂ ਟੀਮਾਂ ਨੂੰ ਇਕੱਠਾ ਕੀਤਾ।