image caption:

‘ਆਪ੍ਰੇਸ਼ਨ ਸਿੰਦੂਰ’ ਹਾਲੇ ਖਤਮ ਨਹੀਂ ਹੋਇਆ, ਇਹ ਸਿਰਫ ਟ੍ਰੇਲਰ,

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਹੈ, ਇਹ ਤਾਂ ਬਸ ਟ੍ਰੇਲਰ ਹੈ। ਸਮਾਂ ਆਏਗਾ ਤਾਂ ਪੂਰੀ ਫਿਲਮ ਦੁਨੀਆ ਨੂੰ ਦਿਖਾਵਾਂਗੇ। ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਦੇ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪਹਿਲੀ ਵਾਰ ਗੁਜਰਾਤ ਦੇ ਭੁਜ ਏਅਰਫੋਰਸ ਸਟੇਸ਼ਨ ਪਹੁੰਚੇ ਸਨ।

ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਸਮੇਂ ਸੀਜ਼ਫਾਇਰ ਵਿਚ ਅਸੀਂ ਪਾਕਿਸਤਾਨ ਨੂੰ ਵਿਵਹਾਰ ਦੇ ਆਧਾਰ &lsquoਤੇ ਪ੍ਰੋਬੇਸ਼ਨ &lsquoਤੇ ਰੱਖਿਆ ਹੈ, ਵਿਵਹਾਰ ਵਿਚ ਗੜਬੜੀ ਆਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬ੍ਰਹਮੋਸ ਮਿਜ਼ਾਈਲ ਦੀ ਤਾਕਤ ਨੂੰ ਪਾਕਿਸਤਾਨ ਨੇ ਸਵੀਕਾਰ ਕਰ ਲਿਆ ਇਕ ਕਹਾਵਤ ਮਸ਼ਹੂਰ ਹੈ-ਦਿਨ ਵਿਚ ਤਾਰੇ ਦਿਖਾਉਣਾ। ਬ੍ਰਹਮੋਸ ਨੇ ਪਾਕਿਸਤਾਨ ਨੂੰ ਰਾਤ ਦੇ ਹਨ੍ਹੇਰੇ ਵਿਚ ਦਿਨ ਦਾ ਉਜਾਲਾ ਦਿਖਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਫੌਜ ਨੇ ਪੂਰੇ ਦੇਸ਼ ਨੂੰ ਯਕੀਨ ਦਿਵਾਇਆ ਹੈ ਕਿ ਨਵਾਂ ਭਾਰਤ ਹੁਣ ਬਰਦਾਸ਼ਤ ਨਹੀਂ ਕਰਦਾ ਬਲਕਿ ਪਲਟ ਕੇ ਜਵਾਬ ਦਿੰਦਾ ਹੈ। ਹੁਣ ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਕੋਈ ਸਾਡੀ ਪ੍ਰਭੂਸੱਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਸਨੂੰ ਵੀ ਇਸਦਾ ਨੁਕਸਾਨ ਭੁਗਤਣਾ ਪਵੇਗਾ। ਅਸੀਂ ਅੱਤਵਾਦ ਦਾ ਜਵਾਬ ਹੋਰ ਵੀ ਜ਼ੋਰਦਾਰ ਢੰਗ ਨਾਲ ਦਿਆਂਗੇ।