ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਵਕੀਲਾਂ ਤੇ ਸਾਬਕਾ ਸਿੱਖ ਜੱਜਾਂ ਦੀ ਅਹਿਮ ਮੀਟਿੰਗ
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਸਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਬਕਾ ਜੱਜ ਸਾਹਿਬਾਨ ਤੇ ਸੀਨੀਅਰ ਵਕੀਲ ਸਾਹਿਬਾਨ ਨਾਲ ਦਫ਼ਤਰ, ਸਬ-ਆਫਿਸ ਸ਼੍ਰੋਮਣੀ ਗੁ: ਪ੍ਰ: ਕਮੇਟੀ, ਕੋਠੀ ਨੰਬਰ 30, ਸੈਕਟਰ-5ਏ, ਚੰਡੀਗੜ੍ਹ ਵਿਖੇ ਇਕੱਤਰਤਾ ਕੀਤੀ ਜਾ ਰਹੀ ਹੈ। ਇਕੱਤਰਤਾ ਮਗਰੋਂ ਦੁਪਹਿਰ 1:30 ਵਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੱਤਰਕਾਰਾਂ ਨੂੰ ਸੰਬੋਧਨ ਕਰਨਗੇ।