image caption:

ਸੁਪਰੀਮ ਕੋਰਟ ਨੇ ਟਰੰਪ ਨੂੰ ਪ੍ਰਵਾਸੀਆਂ ਨੂੰ ਕੱਢਣ ਤੋਂ ਰੋਕਿਆ

ਅਮਰੀਕੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵੈਨੇਜ਼ੁਏਲਾ ਦੇ ਪ੍ਰਵਾਸੀਆਂ ਨੂੰ ਦੇਸ਼ ਤੋਂ ਕੱਢਣ ਦੇ ਟਰੰਪ ਦੇ ਫੈਸਲੇ &rsquoਤੇ ਰੋਕ ਲਗਾ ਦਿਤੀ। ਬਹੁਤ ਸਾਰੇ ਪ੍ਰਵਾਸੀ ਇਸ ਸਮੇਂ ਟੈਕਸਾਸ ਦੇ ਇਕ ਨਜ਼ਰਬੰਦੀ ਕੇਂਦਰ ਵਿਚ ਨਜ਼ਰਬੰਦ ਹਨ। ਟਰੰਪ ਪ੍ਰਸ਼ਾਸਨ 1798 ਦੇ &lsquoਏਲੀਅਨ ਐਨੀਮੀਜ਼ ਐਕਟ&rsquo ਰਾਹੀਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਦੇਸ਼ ਨਿਕਾਲਾ ਦੇਣਾ ਚਾਹੁੰਦਾ ਸੀ।

ਟਰੰਪ ਪ੍ਰਸ਼ਾਸਨ ਦੇ ਫ਼ੈਸਲੇ &rsquoਤੇ ਰੋਕ ਲਗਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਦੇਸ਼ ਤੋਂ ਕੱਢਣ ਤੋਂ ਪਹਿਲਾਂ ਕਾਨੂੰਨੀ ਪ੍ਰਕਿਰਿਆ ਵਿਚੋਂ ਗੁਜ਼ਰਨ ਦਾ ਪੂਰਾ ਮੌਕਾ ਦੇਣਾ ਹੋਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਟਰੰਪ ਪ੍ਰਸ਼ਾਸਨ ਵਲੋਂ ਅਪਣਾਏ ਗਏ ਤਰੀਕੇ, ਜਿਵੇਂ ਕਿ ਪ੍ਰਵਾਸੀਆਂ ਨੂੰ ਬਿਨਾਂ ਸੁਣਵਾਈ ਦੇ 24 ਘੰਟਿਆਂ ਦੇ ਅੰਦਰ ਦੇਸ਼ ਤੋਂ ਬਾਹਰ ਭੇਜਣਾ, ਬਿਲਕੁਲ ਵੀ ਸਹੀ ਨਹੀਂ ਹੈ।

ਏਲੀਅਨ ਐਨੀਮੀਜ਼ ਐਕਟ ਯੁੱਧ ਸਮੇਂ ਬਣਾਇਆ ਗਿਆ ਇਕ ਕਾਨੂੰਨ ਹੈ ਜਿਸ ਵਿਚ ਦੁਸ਼ਮਣਾਂ ਨੂੰ ਦੇਸ਼ ਵਿਚੋਂ ਕੱਢਣ ਲਈ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਪੈਂਦੀ। ਹਾਲਾਂਕਿ, ਇਸ ਨੂੰ ਅਮਰੀਕੀ ਸੰਵਿਧਾਨ ਦੇ ਕੁਝ ਉਪਬੰਧਾਂ ਰਾਹੀਂ ਅਦਾਲਤ ਵਿਚ ਚੁਣੌਤੀ ਦਿਤੀ ਗਈ ਸੀ।

ਇਸ ਫ਼ੈਸਲੇ ਦਾ ਮਤਲਬ ਹੈ ਕਿ ਪ੍ਰਵਾਸੀਆਂ ਨੂੰ ਇਹ ਜਾਣਨ ਅਤੇ ਅਦਾਲਤ ਵਿਚ ਚੁਣੌਤੀ ਦੇਣ ਦਾ ਅਧਿਕਾਰ ਹੈ ਕਿ ਉਨ੍ਹਾਂ ਨੂੰ ਦੇਸ਼ ਨਿਕਾਲਾ ਕਿਉਂ ਦਿਤਾ ਜਾ ਰਿਹਾ ਹੈ। ਹਾਲਾਂਕਿ, ਇਹ ਫ਼ੈਸਲਾ ਅਜੇ ਵੀ ਅਸਥਾਈ ਹੈ ਅਤੇ ਇਸ &rsquoਤੇ ਪੂਰੀ ਕਾਨੂੰਨੀ ਲੜਾਈ ਅਜੇ ਵੀ ਲੰਬਿਤ ਹੈ। ਸੁਪਰੀਮ ਕੋਰਟ ਨੇ ਕੇਸ ਨੂੰ ਹੇਠਲੀ ਅਦਾਲਤ (ਪੰਜਵੀਂ ਸਰਕਟ ਕੋਰਟ) ਵਿਚ ਵਾਪਸ ਭੇਜ ਦਿਤਾ ਹੈ ਤਾਂ ਜੋ ਇਸ ਦੀ ਸੁਣਵਾਈ ਹੋਰ ਸਹੀ ਢੰਗ ਨਾਲ ਕੀਤੀ ਜਾ ਸਕੇ।