image caption:

ਪਿੰਕੀ ਧਾਲੀਵਾਲ ਦੇ ਘਰ ’ਤੇ ਗੋਲੀਆਂ ਚਲਾਈਆਂ

ਮਿਊਜ਼ਿਕ ਕੰਪਨੀ ਦੇ ਨਿਰਮਾਤਾ ਪਿੰਕੀ ਧਾਲੀਵਾਲ ਤੋਂ ਗੈਂਗਸਟਰ ਵੱਲੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਧਾਲੀਵਾਲ ਨੂੰ ਡਰਾਉਣ ਲਈ ਇੱਥੋਂ ਦੇ ਸੈਕਟਰ-71 ਵਿੱਚ ਉਸ ਦੇ ਘਰ &rsquoਤੇ ਗੋਲੀਆਂ ਚਲਾਈਆਂ ਗਈਆਂ। ਘਟਨਾ ਲੰਘੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਸੂਚਨਾ ਮਿਲਦਿਆਂ ਹੀ ਐੱਸਐੱਸਪੀ ਹਰਮਨਦੀਪ ਸਿੰਘ ਹੰਸ, ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਤੇ ਮਟੌਰ ਥਾਣੇ ਦੇ ਐੱਸਐੱਚਓ ਕੁਲਵੰਤ ਸਿੰਘ ਵੀ ਘਟਨਾ ਸਥਾਨ &rsquoਤੇ ਪਹੁੰਚੇ। ਫੋਰੈਂਸਿਕ ਟੀਮ ਨੂੰ ਵੀ ਸੱਦਿਆ ਗਿਆ। ਸ੍ਰੀ ਧਾਲੀਵਾਲ ਗਾਇਕਾ ਸੁਨੰਦਾ ਸ਼ਰਮਾ ਨਾਲ ਕਥਿਤ ਧੋਖਾਧੜੀ ਮਾਮਲੇ &rsquoਚ ਚਰਚਾ &rsquoਚ ਆਏ ਸਨ।

ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 10 ਵਜੇ ਦੋ ਨੌਜਵਾਨ ਪੈਦਲ ਆਏ ਤੇ ਸ੍ਰੀ ਧਾਲੀਵਾਲ ਦੇ ਵਿਹੜੇ ਵਿੱਚ ਇੱਕ ਚਿੱਠੀ ਸੁੱਟ ਗਏ। ਇਸ ਵਿੱਚ ਧਾਲੀਵਾਲ ਤੋਂ ਫਿਰੌਤੀ ਮੰਗੀ ਗਈ ਸੀ। ਥੋੜ੍ਹੀ ਦੇਰ ਬਾਅਦ ਯੂਪੀ ਨੰਬਰ ਦੇ ਮੋਟਰਸਾਈਕਲ ਸਵਾਰਾਂ ਨੇ ਸੜਕ &rsquoਤੇ ਰੁਕ ਕੇ ਪਿੰਕੀ ਧਾਲੀਵਾਲ ਦੇ ਘਰ &rsquoਤੇ ਕਰੀਬ 10 ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਸ੍ਰੀ ਧਾਲੀਵਾਲ ਘਰ &rsquoਚ ਮੌਜੂਦ ਨਹੀਂ ਸਨ। ਜਾਣਕਾਰੀ ਅਨੁਸਾਰ ਗੈਂਗਸਟਰ ਕਾਲਾ ਰਾਣਾ ਨੇ ਸ੍ਰੀ ਧਾਲੀਵਾਲ ਤੋਂ ਫਿਰੌਤੀ ਮੰਗੀ ਹੈ। ਗੈਂਗਸਟਰ ਕਾਲਾ ਰਾਣਾ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਜਾਣਕਾਰੀ ਮਿਲੀ ਹੈ ਕਿ ਪੁਲੀਸ ਨੇ ਦੋ ਸ਼ੱਕੀਆਂ ਨੂੰ ਹਿਰਾਸਤ &rsquoਚ ਲਿਆ ਹੈ ਤੇ ਯੂਪੀ ਨੰਬਰ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ ਹੈ। ਮੋਟਰਸਾਈਕਲ &rsquoਤੇ ਲੱਗਿਆ ਨੰਬਰ ਜਾਅਲੀ ਹੈ। ਸ੍ਰੀ ਧਾਲੀਵਾਲ ਦੇ ਘਰ &rsquoਤੇ ਗੋਲੀਆਂ ਕਾਲਾ ਰਾਣਾ ਦੇ ਭਰਾ ਟੋਨੀ ਰਾਣਾ ਨੇ ਆਪਣੇ ਸਾਥੀ ਨਾਲ ਮਿਲ ਕੇ ਚਲਾਈਆਂ ਸਨ। ਪਤਾ ਲੱਗਾ ਹੈ ਕਿ ਦੋ ਦਿਨ ਪਹਿਲਾਂ ਵੀ ਪਿੰਕੀ ਧਾਲੀਵਾਲ ਨੂੰ ਪੈਸੇ ਤਿਆਰ ਰੱਖਣ ਲਈ ਕਿਹਾ ਗਿਆ ਸੀ।