image caption:

ਕਰਨਲ ਕੁਰੈਸ਼ੀ ਬਾਰੇ ਟਿੱਪਣੀ: ਵਿਜੈ ਸ਼ਾਹ ਦੀ ਪਟੀਸ਼ਨ ’ਤੇ ਸੁਣਵਾਈ 19 ਨੂੰ

ਸੁਪਰੀਮ ਕੋਰਟ ਨੇ ਅੱਜ ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਮੰਤਰੀ ਵਿਜੈ ਸ਼ਾਹ ਦੀ ਪਟੀਸ਼ਨ &rsquoਤੇ ਸੁਣਵਾਈ 19 ਮਈ ਲਈ ਮੁਲਤਵੀ ਕਰ ਦਿੱਤੀ ਹੈ। ਕਰਨਲ ਸੋਫ਼ੀਆ ਕੁਰੈਸ਼ੀ ਬਾਰੇ ਕੀਤੀ ਗਈ ਟਿੱਪਣੀ ਲਈ ਪੁਲੀਸ ਨੇ ਸ਼ਾਹ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਸਟਿਸ ਸੂਰਿਆਕਾਂਤ ਤੇ ਜਸਟਿਸ ਐੱਨ. ਕੋਟਿਸ਼ਵਰ ਸਿੰਘ ਨੇ ਸ਼ਾਹ ਦੇ ਵਕੀਲ ਤੇ ਸੀਨੀਅਰ ਵਕੀਲ ਮਨਿੰਦਰ ਸਿੰਘ ਦੀ ਅਰਜ਼ੀ &rsquoਤੇ ਉਸ (ਸ਼ਾਹ) ਦੀ ਪਟੀਸ਼ਨ &rsquoਤੇ ਸੁਣਵਾਈ ਅੱਗੇ ਪਾ ਦਿੱਤੀ ਹੈ। ਸ਼ਾਹ ਨੇ ਆਪਣੀ ਪਟੀਸ਼ਨ &rsquoਚ ਮੱਧ ਪ੍ਰਦੇਸ਼ ਹਾਈ ਕੋਰਟ ਦੇ 14 ਮਈ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ, ਜਿਸ &rsquoਚ ਟਿੱਪਣੀ ਲਈ ਉਸ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।