ਭਾਰਤ ਤੇ ਪਾਕਿ ’ਚ ਜੰਗਬੰਦੀ ਵੱਡੀ ਸਫ਼ਲਤਾ, ਜਿਸ ਦਾ ਸਿਹਰਾ ਮੈਨੂੰ ਕਦੇ ਨਹੀਂ ਦਿੱਤਾ ਜਾਵੇਗਾ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨਾਲ ਗੱਲਬਾਤ ਕਰਨਾ ਤੇ ਉਨ੍ਹਾਂ ਨੂੰ ਤਣਾਅ ਦੀ ਕਗਾਰ ਤੋਂ ਵਾਪਸ ਲਿਆਉਣਾ ਉਨ੍ਹਾਂ ਦੀ &lsquoਵੱਡੀ ਸਫ਼ਲਤਾ&rsquo ਹੈ, ਜਿਸ ਦਾ ਸਿਹਰਾ ਉਨ੍ਹਾਂ ਨੂੰ ਕਦੇ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ &lsquoਬਹੁਤ ਨਫ਼ਰਤ&rsquo ਹੈ ਤੇ ਤਣਾਅ ਉਸ ਸਿਖਰ &rsquoਤੇ ਪਹੁੰਚ ਗਿਆ ਸੀ ਜਿਸ ਦਾ ਅਗਲਾ ਪੜਾਅ ਸੰਭਾਵੀ ਤੌਰ &rsquoਤੇ &lsquoਪ੍ਰਮਾਣੂ&rsquo ਸੀ।
ਟਰੰਪ ਨੇ ਫੌਕਸ ਨਿਊਜ਼ ਨੂੰ ਇਕ ਇੰਟਰਵਿਊ ਵਿਚ ਕਿਹਾ, &lsquo&lsquoਇਹ ਬਹੁਤ ਵੱਡੀ ਸਫ਼ਲਤਾ ਹੈ, ਜਿਸ ਦਾ ਸਿਹਰਾ ਸ਼ਾਇਦ ਕਦੇ ਮੇਰੇ ਸਿਰ ਨਾ ਬੱਝੇ। ਇਹ ਦੋਵੇਂ ਪ੍ਰਮੁੱਖ ਪ੍ਰਮਾਣੂ ਤਾਕਤਾਂ ਹਨ। ਉਹ ਕੋਈ ਛੋਟੇ ਮੋਟੇ ਨਹੀਂ, ਉਹ ਬਹੁਤ ਗੁੱਸੇ ਵਿਚ ਸਨ।&rsquo&rsquo ਟਰੰਪ ਨੂੰ ਮੱਧ ਪੂਰਬ ਦੀ ਆਪਣੀ ਯਾਤਰਾ ਤੋਂ ਪਹਿਲਾਂ &lsquoਵਿਦੇਸ਼ ਨੀਤੀ ਦੀਆਂ ਕੁਝ ਸਫਲਤਾਵਾਂ&rsquo ਬਾਰੇ ਪੁੱਛਿਆ ਗਿਆ ਸੀ।&rsquo&rsquo