image caption:

ਰੂਸ ਨੇ 112 ਯੂਕਰੇਨੀ ਡਰੋਨ ਡੇਗੇ: ਰੱਖਿਆ ਮੰਤਰਾਲਾ

ਮਾਸਕੋ- ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਰਾਤੋ ਰਾਤ 112 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਹੈ ਜਿਸ ਵਿੱਚੋਂ ਮਾਸਕੋ ਖੇਤਰ ਵਿੱਚ ਆਏ 24 ਡਰੋਨ ਸ਼ਾਮਲ ਹਨ। ਜਾਣਕਾਰੀ ਅਨੁਸਾਰ ਯੂਕਰੇਨ ਨੇ ਪਿਛਲੇ ਕਈ ਦਿਨਾਂ ਤੋਂ ਰੂਸ &rsquoਤੇ ਡਰੋਨ ਹਮਲੇ ਤੇਜ਼ ਕਰ ਦਿੱਤੇ ਹਨ ਜਿਸ ਕਾਰਨ ਕਈ ਰੂਸੀ ਹਵਾਈ ਅੱਡਿਆਂ ਨੂੰ ਅਸਥਾਈ ਤੌਰ &rsquoਤੇ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਰੂਸ ਨੇ ਕਿਹਾ ਸੀ ਕਿ ਉਸ ਨੇ ਯੂਕਰੇਨ ਦੇ ਨਿਪ੍ਰੋਪੇਤ੍ਰੋਵਸਕ ਖੇਤਰ ਦੇ ਪੋਕਰੋਵ ਸ਼ਹਿਰ ਦੇ ਹਿੱਸੇ &lsquoਤੇ ਮਿਜ਼ਾਈਲ ਦਾਗੀ ਸੀ।