image caption:

ਕੋਲੰਬੀਆ ’ਚ ਡੋਂਕਰਾਂ ਕੋਲ ਫਸੇ ਪੰਜਾਬੀਆਂ ਨੂੰ ਭਾਰਤੀ ਦੂਤਾਵਾਸ ਦੀ ਮਦਦ ਨਾਲ ਛੁਡਵਾਇਆ

 ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਨਦੀਪ ਸਿੰਘ ਗੁਰਨਾਮ ਸਿੰਘ ਅਤੇ ਰਮਨਦੀਪ ਸਿੰਘ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਰਹੇ ਸੀ। ਜਿੱਥੇ ਰਸਤੇ ਵਿੱਚ ਕਲੰਬੀਆ &rsquoਚ ਉਹਨਾਂ ਨੂੰ ਡੋਂਕਰਾਂ ਵੱਲੋਂ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਮਦਦ ਦੀ ਗੁਹਾਰ ਲਗਾਈ ਸੀ। ਜਿਸ &rsquoਤੇ ਉਹਨਾਂ ਵੱਲੋਂ ਭਾਰਤੀ ਦੂਤਾਵਾਸਤੀ ਮਦਦ ਨਾਲ ਉਹਨਾਂ ਨੂੰ ਡੋਂਕਰਾਂ ਦੇ ਕਬਜ਼ੇ &rsquoਚੋਂ ਛੁਡਾਇਆ ਸੀ ਅਤੇ ਉਹਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਟਿਕਟਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਨੂੰ ਹੋਟਲ &rsquoਚ ਠਹਿਰਾਇਆ ਹੋਇਆ ਸੀ ਜਿੱਥੋਂ ਹੁਣ ਤਿੰਨ ਪੰਜਾਬੀ ਇੱਕ ਵਾਰ ਫਿਰ ਤੋਂ ਫ਼ਰਾਰ ਹੋ ਗਏ। ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੈਂ ਇੱਕ ਵਾਰ ਫਿਰ ਤੋਂ ਪੰਜਾਬੀ ਬੱਚਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾ ਜਾਣ ਸਗੋਂ ਪੜ੍ਹ ਲਿਖ ਕੇ ਜਾਣ।