image caption:

ਬੌਲੀਵੁਡ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ

ਬੌਲੀਵੁੱਡ ਅਦਾਕਾਰ ਮੁਕੁਲ ਦੇਵ (54) ਦਾ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਹਸਪਤਾਲ &rsquoਚ ਜ਼ੇਰੇ ਇਲਾਜ ਸਨ। ਮੁਕੁਲ ਦੇਵ ਨੇ ਫ਼ਿਲਮ &lsquoਸਨ ਆਫ਼ ਸਰਦਾਰ&rsquo ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਸ ਦੀ ਕਰੀਬੀ ਦੋਸਤ ਅਤੇ ਅਦਾਕਾਰਾ ਦੀਪਸ਼ਿਖਾ ਨਾਗਪਾਲ ਨੇ ਸੋਸ਼ਲ ਮੀਡੀਆ &rsquoਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ। 
ਦੀਪਸ਼ਿਖਾ ਨੇ ਇਕ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਇੰਸਟਾਗ੍ਰਾਮ ਸਟੋਰੀ &rsquoਤੇ ਲਿਖਿਆ &lsquoਰੈਸਟ ਇਨ ਪੀਸ&rsquo। ਮੁਕੁਲ ਦੇਵ ਆਖਰੀ ਵਾਰ ਹਿੰਦੀ ਫਿਲਮ &lsquoਐਂਟ ਦਿ ਐਂਡ&rsquo ਵਿਚ ਦਿਵਿਆ ਦੱਤਾ ਨਾਲ ਨਜ਼ਰ ਆਏ ਸਨ। ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ ਵਿਚ ਵੀ ਕੰਮ ਕੀਤਾ ਸੀ। ਉਨ੍ਹਾਂ ਦੀ ਮੌਤ &rsquoਤੇ ਬੌਲੀਵੁਡ ਦੀਆਂ ਕਈ ਉੱਘੀਆਂ ਹਸਤੀਆਂ ਨੇ ਦੁੱਖ ਪ੍ਰਗਟਾਇਆ ਹੈ।