ਸਾਡੀਆਂ ਭੈਣਾਂ ਦਾ ਸਿੰਧੂਰ ਮਿਟਾਉਣ ਵਾਲਿਆਂ ਦਾ ਅੰਤ ਨੇੜੇ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਾਕਿਸਤਾਨ ਦਾ ਇਕੋ ਇਕ ਨਿਸ਼ਾਨਾ ਭਾਰਤ ਨਾਲ ਨਫ਼ਰਤ ਕਰਨਾ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਢੰਗ ਤਰੀਕੇ ਬਾਰੇ ਸੋਚਣਾ ਹੈ ਜਦੋਂਕਿ ਸਾਡੇ ਮੁਲਕ ਨੇ ਗਰੀਬੀ ਖ਼ਤਮ ਕਰਨ ਤੇ ਆਰਥਿਕ ਤਰੱਕੀ ਲਿਆਉਣ ਜਿਹੇ ਟੀਚੇ ਮਿੱਥੇ ਹੋਏ ਹਨ। ਗੁਜਰਾਤ ਦੇ ਦਾਹੋਦ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ Operation Sindoor ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ &lsquoਜਿਹੜੇ ਸਾਡੀਆਂ ਭੈਣਾਂ ਦਾ ਸਿੰਧੂਰ ਮਿਟਾਉਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਅੰਤ ਨੇੜੇ ਹੈ।&rsquo
ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ, &lsquo&lsquoਜਿਹੜਾ ਮੁਲਕ ਦੇਸ਼ ਵੰਡ ਮਗਰੋਂ ਹੋਂਦ ਵਿਚ ਆਇਆ ਸੀ, ਭਾਰਤ ਪ੍ਰਤੀ ਨਫ਼ਰਤ ਨੂੰ ਲੈ ਕੇ ਜਿਊਂਦਾ ਹੈ। ਇਹ ਸਿਰਫ਼ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਜਦੋਂਕਿ ਭਾਰਤ ਦਾ ਟੀਚਾ ਗਰੀਬੀ ਹਟਾਉਣਾ, ਆਰਥਿਕ ਵਿਕਾਸ ਲਿਆਉਣਾ ਤੇ ਵਿਕਸਤ ਮੁਲਕ ਬਣਨਾ ਹੈ। ਸਾਡੀ ਸਰਕਾਰ ਦੀ ਨੀਤੀ ਵਿਕਾਸ ਨੂੰ ਉਨ੍ਹਾਂ ਖੇਤਰਾਂ ਤੱਕ ਲਿਜਾਣ ਦੀ ਹੈ ਜੋ ਪੱਛੜੇ ਰਹਿ ਗਏ ਹਨ।&rsquo&rsquo ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੋਲੀ, ਦੀਵਾਲੀ ਤੇ ਗਣੇੇਸ਼ ਪੂਜਾ ਜਿਹੇ ਤਿਉਹਾਰਾਂ ਮੌਕੇ ਭਾਰਤ ਵਿਚ ਬਣੇ ਉਤਪਾਦ ਹੀ ਖਰੀਦਣ ਤੇ ਵਰਤਣ। ਪ੍ਰਧਾਨ ਮੰਤਰੀ ਨੇ ਕਿਹਾ &lsquoਸਾਨੂੰ ਆਪਣੇ ਦੇਸ਼ ਦੀ ਤਰੱਕੀ ਲਈ ਜੋ ਵੀ ਚਾਹੀਦਾ ਹੈ, ਉਹ ਭਾਰਤ ਵਿੱਚ ਹੀ ਹੋਣਾ ਚਾਹੀਦਾ ਹੈ।&rsquo&rsquo