ਅਮਰੀਕਾ ਵਿਚ ਭੀੜ ’ਤੇ ਚੱਲੀਆਂ ਗੋਲੀਆਂ, 11 ਜ਼ਖਮੀ
ਕੋਲੰਬੀਆ : ਅਮਰੀਕਾ ਵਿਚ ਮੈਮੋਰੀਅਲ ਡੇਅ ਸਮਾਗਮ ਦੌਰਾਨ ਇਕੱਤਰ ਹੋਏ ਲੋਕਾਂ &rsquoਤੇ ਇਕ ਸਿਰਫਿਰੇ ਨੇ ਗੋਲੀਆਂ ਚਲਾ ਦਿਤੀਆਂ ਅਤੇ ਘੱਟੋ ਘੱਟ 11 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੌਰੀ ਕਾਊਂਟੀ ਪੁਲਿਸ ਨੇ ਦੱਸਿਆ ਲਿਟਲ ਰਿਵਰ ਕਸਬੇ ਵਿਚ ਐਤਵਾਰ ਰਾਤ ਤਕਰੀਬਨ 9.30 ਵਜੇ ਗੋਲੀਆਂ ਚੱਲੀਆਂ। ਗੋਲੀਬਾਰੀ ਦੀ ਇਤਲਾਹ ਮਿਲਦਿਆਂ ਹੀ ਪੈਰਾਮੈਡਿਕਸ ਮੌਕੇ &rsquoਤੇ ਪੁੱਜ ਗਏ ਅਤੇ ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ। ਫ਼ਿਲਹਾਲ ਸ਼ੱਕੀ ਬਾਰੇ ਕੋਈ ਵੇਰਵਾ ਨਹੀਂ ਦਿਤਾ ਗਿਆ ਪਰ ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਦੀ ਮਗਰੋਂ ਕਮਿਊਨਿਟੀ ਵਾਸਤੇ ਹੋਰ ਖਤਰਾ ਪੈਦਾ ਨਹੀਂ ਹੁੰਦਾ। ਲਿਟਲ ਰਿਵਰ ਦਾ ਵੌਟਸਨ ਐਵੇਨਿਊ ਇਕ ਰਿਹਾਇਸ਼ੀ ਇਲਾਕਾ ਹੈ ਜਿਥੇ ਗੋਲੀਬਾਰੀ ਦੀ ਵਾਰਦਾਤ ਸਾਹਮਣੇ ਆਈ।