ਕੈਨੇਡਾ ਦੀ ਪੀ.ਆਰ. ਉਡੀਕ ਰਹੇ ਹਜ਼ਾਰਾਂ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ
ਟੋਰਾਂਟੋ : ਕੈਨੇਡਾ ਦੀ ਪੀ.ਆਰ. ਉਡੀਕ ਰਹੇ ਹਜ਼ਾਰਾਂ ਲੋਕਾਂ ਦੀਆਂ ਉਮੀਦਾਂ &rsquoਤੇ ਪਾਣੀ ਫਿਰ ਗਿਆ ਜਦੋਂ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਨਵੇਂ ਆ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ 15 ਫ਼ੀ ਸਦੀ ਕਟੌਤੀ ਕਰ ਦਿਤੀ ਗਈ। &lsquoਨੈਸ਼ਨਲ ਪੋਸਟ&rsquo ਦੀ ਰਿਪੋਰਟ ਮੁਤਾਬਕ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਵਾਲੇ ਪਾਸੇ ਆਰਾ ਚਲਾਉਣ ਮਗਰੋਂ ਪੀ.ਆਰ. ਲੈ ਕੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਵਿਚ ਤਕਰੀਬਨ 20 ਹਜ਼ਾਰ ਦੀ ਕਟੌਤੀ ਆ ਚੁੱਕੀ ਹੈ ਪਰ ਦੂਜੇ ਪਾਸੇ ਇੰਮੀਗ੍ਰੇਸ਼ਨ ਬੰਦਿਸ਼ਾਂ ਸਦਕਾ ਕੈਨੇਡੀਅਨ ਵਸੋਂ ਵਿਚ ਵਾਧਾ ਪਿਛਲੇ ਚਾਰ ਸਾਲ ਦੇ ਹੇਠਲੇ ਪੱਧਰ &rsquoਤੇ ਚੁੱਕਾ ਹੈ। ਸਟੈਟਕੈਨ ਦੇ ਅੰਕੜਿਆਂ ਮੁਤਾਬਕ 1 ਜਨਵਰੀ 2025 ਨੂੰ ਕੈਨੇਡਾ ਦੀ ਆਬਾਦੀ 4 ਕਰੋੜ 15 ਲੱਖ, 28 ਹਜ਼ਾਰ ਅਤੇ 680 ਤੱਕ ਪੁੱਜ ਗਈ।