image caption:

ਨਸ਼ਿਆਂ ਦੇ ਮਾਮਲੇ 'ਚ ਮੁਅੱਤਲ ਇੰਸਟਾਕਵੀਨ ਅਮਨਦੀਪ ਕੌਰ ਦੁਬਾਰਾ ਗ੍ਰਿਫ਼ਤਾਰ

ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ 'ਤੇ ਕੀਤੀ ਕਾਰਵਾਈ ਬਠਿੰਡਾ 'ਚ ਵਿਜੀਲੈਂਸ ਬਿਊਰੋ ਨੇ ਪੰਜਾਬ ਪੁਲਿਸ ਦੀ ਮੁਅੱਤਲ ਲੇਡੀ ਕਾਂਸਟੇਬਲ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ 'ਇੰਸਟਾਕਵੀਨ' ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਾਂਸਟੇਬਲ ਅਮਨਦੀਪ ਦੀ ਕੁੱਲ ਆਮਦਨ 1.08 ਕਰੋੜ ਰੁਪਏ ਹੈ, ਜਦਕਿ ਉਸਦੇ ਖਰਚ 1.39 ਕਰੋੜ ਰੁਪਏ ਤੋਂ ਵੱਧ ਹਨ। ਵਿਜੀਲੈਂਸ ਨੂੰ ਉਸਦੇ ਵਿੱਤੀ ਲੈਣ-ਦੇਣ, ਜਾਇਦਾਦਾਂ ਅਤੇ ਬੈਂਕ ਖਾਤਿਆਂ 'ਚ ਬੇਹਿਸਾਬ ਵਾਧੇ ਦੀ ਜਾਂਚ ਕਰਨੀ ਹੈ।