ਕੇਰਲ ਵਿੱਚ ਲਾਈਬੇਰੀਆ ਦਾ ਕਾਰਗੋ ਜਹਾਜ਼ ਡੁੱਬਿਆ, 24 ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ
ਕੋਚੀ: ਲਾਈਬੇਰੀਆ ਦਾ ਕਾਰਗੋ ਜਹਾਜ਼ ਐੱਮਐੱਸਸੀ ਐਲਸਾ 3 ਕੇਰਲ ਦੇ ਕੋਚੀ ਤੱਟ ਤੋਂ ਡੁੱਬ ਗਿਆ। ਭਾਰਤੀ ਤੱਟ ਰੱਖਿਅਕ ਅਤੇ ਜਲ ਸੈਨਾ ਨੇ ਸਾਰੇ 24 ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ। ਜਹਾਜ਼ 'ਤੇ ਲੱਦੇ 640 ਕੰਟੇਨਰਾਂ ਵਿੱਚ ਕੈਲਸ਼ੀਅਮ ਕਾਰਬਾਈਡ, ਡੀਜ਼ਲ, ਫਰਨੇਸ ਤੇਲ ਅਤੇ ਕੁਝ ਖਤਰਨਾਕ ਰਸਾਇਣ ਸਨ।
23 ਮਈ ਨੂੰ ਕੇਰਲ ਦੇ ਵਿਝਿੰਜਮ ਬੰਦਰਗਾਹ ਤੋਂ ਜਹਾਜ਼ ਕੋਚੀ ਲਈ ਰਵਾਨਾ ਹੋਇਆ। 24 ਮਈ ਨੂੰ ਦੁਪਹਿਰ 1:25 ਵਜੇ ਦੇ ਕਰੀਬ, ਕੋਚੀ ਤੱਟ ਤੋਂ 38 ਸਮੁੰਦਰੀ ਮੀਲ ਦੀ ਦੂਰੀ 'ਤੇ ਇਸ ਦੇ ਲਗਭਗ 26 ਡਿਗਰੀ ਝੁਕਣ ਦੀ ਰਿਪੋਰਟ ਮਿਲੀ। ਐਮਰਜੈਂਸੀ ਦੀ ਸੂਚਨਾ ਮਿਲਦੇ ਹੀ, ਕੋਚੀ ਵਿੱਚ ਦੇ ਮਰੀਨ ਰੈਸਕਿਊ ਸਬ ਸੈਂਟਰ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਦੇਰ ਸ਼ਾਮ ਤੱਕ, ਰੂਸ, ਯੂਕਰੇਨ, ਜਾਰਜੀਆ ਅਤੇ ਫਿਲੀਪੀਨਜ਼ ਦੇ 24 ਚਾਲਕ ਦਲ ਦੇ ਮੈਂਬਰਾਂ ਵਿੱਚੋਂ 21 ਨੂੰ ਬਚਾ ਲਿਆ ਗਿਆ। ਬਾਕੀ ਤਿੰਨ ਸੀਨੀਅਰ ਚਾਲਕ ਦਲ ਦੇ ਮੈਂਬਰ ਜਹਾਜ਼ ਨੂੰ ਡੁੱਬਣ ਤੋਂ ਰੋਕਣ ਦੀ ਕੋਸਿæਸ਼ ਕਰਨ ਲਈ ਜਹਾਜ਼ 'ਤੇ ਹੀ ਰਹੇ।
ਹਾਲਾਂਕਿ, ਜਹਾਜ਼ ਦਾ ਝੁਕਾਅ ਵਧਦਾ ਰਿਹਾ ਅਤੇ ਇਹ ਅੱਜ ਡੁੱਬ ਗਿਆ। ਜਲ ਸੈਨਾ ਦੇ ਜਹਾਜ਼ ਆਈਐੱਨਐੱਸ ਸੁਜਾਤਾ ਨੇ ਵੀ ਬਾਕੀ ਤਿੰਨ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ। ਜਹਾਜ਼ ਦੇ ਇੱਕ ਪਾਸੇ ਝੁਕਣ ਦਾ ਕਾਰਨ ਹਾਲੇ ਪਤਾ ਨਹੀਂ ਲੱਗਿਆ ਹੈ।