image caption:

ਪੰਜਾਬ ਅੰਦਰ ਸਰਕਾਰ ਬਣਾਉਣ ਚ ਪ੍ਰਵਾਸੀ ਪੰਜਾਬੀਆਂ ਦਾ ਹਮੇਸ਼ਾ ਵੱਡਾ ਯੋਗਦਾਨ ਰਿਹਾ-ਡਿੰਪਾ

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ-)ਇੰਗਲੈਂਡ ਦੀ ਨਿੱਜੀ ਫੇਰੀ ਤੇ ਆਏ ਸਾਬਕਾ ਵਿਧਾਇਕ ਤੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਇੰਚਾਰਜ ਸਰਦਾਰ ਜਸਬੀਰ ਸਿੰਘ (ਗਿੱਲ )ਡਿੰਪਾ ਨੇ ਅੱਜ ਲੈਸਟਰ ਵਿਖੇ ਕਾਂਗਰਸੀ ਆਗੂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿੱਥੇ ਪੰਜਾਬੀਆਂ ਵੱਲੋਂ ਵਿਦੇਸ਼ਾਂ ਚ ਮਾਰੀਆਂ ਗਈਆਂ ਮੱਲਾਂ ਅਤੇ ਵੱਖ ਵਖ ਖੇਤਰ ਚ ਕੀਤੀਆਂ ਗਈਆਂ ਤਰੱਕੀਆਂ ਦੀ ਸਲਾਘਾ ਕੀਤੀ ਉੱਥੇ 2027 ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਚ ਵਿਦੇਸ਼ਾਂ ਤੋਂ ਲੋਕ ਲਹਿਰ ਚਲਾਉਣ ਦੀ ਅਪੀਲ ਕੀਤੀ ਸ ਡਿੰਪਾ ਨੇ ਕਿਹਾ ਕਿ ਪੰਜਾਬ ਅੰਦਰ ਇਸ ਵੇਲੇ ਬਹੁਤ ਹੀ ਮਾੜੇ ਹਾਲਾਤ ਬਣ ਚੁੱਕੇ ਹਨ । ਸ ਡਿੰਪਾ ਨੇ ਇੰਗਲੈਂਡ ਚ ਵਸੇ ਅੰਮ੍ਰਿਤਸਰ ਪੂਰਬੀ ਹਲਕੇ ਅਤੇ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕੀ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਪੰਜਾਬ ਰਹਿੰਦੇ ਆਪਣੇ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਉਤਸਾਹਿਤ ਕਰਨ। ਸ ਡਿੰਪਾ ਦੇ ਨਾਲ ਇਸ ਮੌਕੇ ਤੇ ਪੰਜਾਬ ਤੋਂ ਆਏ ਵਿਧਾਨ ਸਭਾ ਹਲਕਾ ਮਜੀਠਾ ਦੇ ਸੀਨੀਅਰ ਨੌਜਵਾਨ ਆਗੂ ਸ ਗੁਰਭੇਜ ਸਿੰਘ ਸਾਬਕਾ ਸਰਪੰਚ ਭੀਲੋਵਾਲ, ਮੰਗਤ ਸਿੰਘ ਪਲਾਹੀ, ਜਲਵੰਤ ਸਿੰਘ ਢੱਡੇ,ਹਰਕੀਰਤ ਸਿੰਘ ਸੰਧੂ ਮੀਆਂ ਵਿੰਡ, ਰੁਪਿੰਦਰ ਸਿੰਘ,ਯਾਦਵਿੰਦਰ ਸਿੰਘ ਯਾਦੀ ਧਰਦਿਉ, ਸ਼ੀਤਲ ਸਿੰਘ ਗਿੱਲ ,ਲਖਵਿੰਦਰ ਸਿੰਘ ਜੌਹਲ ਸਮੇਤ ਹੋਰ ਬਹੁਤ ਸਾਰੇ ਪੰਜਾਬੀ ਹਾਜ਼ਰ ਸਨ ਇਸ ਮੌਕੇ ਤੇ ਸਰਦਾਰ ਹਰਕੀਰਤ ਸਿੰਘ ਮੀਆਂ ਵਿੰਡ ਅਤੇ ਸ ਜਲਵੰਤ ਸਿੰਘ ਢੱਡੇ ਵੱਲੋਂ ਸ ਜਸਬੀਰ ਸਿੰਘ ਡਿੰਪਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ॥