ਵਿਦੇਸ਼ਾਂ ‘ਚ ਭਾਰਤੀਆਂ ਦੀ ਗਿਣਤੀ ਦੇ ਮਾਮਲੇ ‘ਚ ਅਮਰੀਕਾ ਪਹਿਲੇ ਸਥਾਨ ‘ਤੇ
 ਵਾਸ਼ਿੰਗਟਨ - ਭਾਰਤ ਦੀ ਕੁੱਲ ਆਬਾਦੀ 144 ਕਰੋੜ ਤੋਂ ਵੱਧ ਹੈ। ਇਹ ਚੀਨ ਨੂੰ ਪਛਾੜ ਕੇ ਪਹਿਲਾਂ ਹੀ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ &lsquoਚ ਭਾਰਤੀ ਪ੍ਰਵਾਸੀ ਹਨ। ਦੁਨੀਆਂ ਦੀ ਆਬਾਦੀ &lsquoਚ ਭਾਰਤ ਦਾ ਹਿੱਸਾ 17.76 ਪ੍ਰਤੀਸ਼ਤ ਹੈ, ਜਿਸਦਾ ਅਰਥ ਹੈ ਕਿ ਦੁਨੀਆਂ ਦਾ ਹਰ ਛੇਵਾਂ ਵਿਅਕਤੀ ਭਾਰਤੀ ਹੈ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਮਈ 2024 ਤੱਕ ਦੁਨੀਆਂ ਭਰ &lsquoਚ ਐੱਨ.ਆਰ.ਆਈਜ਼ ਦੀ ਕੁੱਲ ਗਿਣਤੀ ਲਗਭਗ 3 ਕਰੋੜ, 54 ਲੱਖ ਹੈ।
ਕਿਸੇ ਵੀ ਦੇਸ਼ &lsquoਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਦੇ ਮਾਮਲੇ &lsquoਚ ਅਮਰੀਕਾ ਪਹਿਲੇ ਸਥਾਨ &lsquoਤੇ ਹੈ। ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ &lsquoਤੇ ਦਿੱਤੇ ਗਏ ਅੰਕੜਿਆਂ ਅਨੁਸਾਰ ਅਮਰੀਕਾ &lsquoਚ 54 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ। 54,09,062 ਵਿਦੇਸ਼ੀ ਭਾਰਤੀ ਹਨ। ਇਨ੍ਹਾਂ ਵਿਚੋਂ ਗੈਰ-ਨਿਵਾਸੀ ਭਾਰਤੀ (ਐੱਨ.ਆਰ.ਆਈ.) 20,77,158 ਹਨ ਅਤੇ ਭਾਰਤੀ ਮੂਲ ਦੇ ਵਿਅਕਤੀ (ਪੀ.ਆਈ.ਓ.) 33,31,904 ਹਨ। ਵਰਲਡ ਪਾਪੂਲੇਸ਼ਨ ਰਿਵਿਊ ਦੇ ਅਨੁਸਾਰ ਅਮਰੀਕਾ ਅਜੇ ਵੀ ਪੂਰੀ ਦੁਨੀਆਂ ਲਈ ਇੱਕ ਸੁਪਨਿਆਂ ਦੀ ਜਗ੍ਹਾ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਦੁਨੀਆਂ ਭਰ ਦੇ ਲੋਕ ਕਾਨੂੰਨੀ ਅਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਉੱਥੇ ਜਾਣ ਲਈ ਉਤਸੁਕ ਹਨ। ਭਾਰਤੀ ਵੀ ਉਨ੍ਹਾਂ ਤੋਂ ਵੱਖਰੇ ਨਹੀਂ ਹਨ।