ਬਿਨਾਂ ਸਕੂਲ ਨੂੰ ਦੱਸੇ ਕੋਰਸ ਛੱਡਣ ’ਤੇ ਵੀਜ਼ਾ ਰੱਦ ਹੋਵੇਗਾ: ਅਮਰੀਕਾ
 ਟਰੰਪ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਮਰੀਕਾ ਵੀਜ਼ਾ ਨਿਯਮਾਂ ਨੂੰ ਲੈ ਕੇ ਖਾਸਾ ਸਖ਼ਤ ਹੋ ਗਿਆ ਹੈ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜੇ ਜਾਣ ਦਾ ਖ਼ਤਰਾ ਦਰਪੇਸ਼ ਹੈ ਜਿਨ੍ਹਾਂ ਵਿਚ ਭਾਰਤ ਤੋਂ ਅਮਰੀਕਾ ਜਾਣ ਵਾਲੇ ਵਿਦਿਆਰਥੀ ਵੀ ਸ਼ਾਮਲ ਹਨ।
ਸੰਯੁਕਤ ਰਾਜ ਨੇ ਅੱਜ ਭਾਰਤ ਸਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਹੋਰ ਚਿਤਾਵਨੀ ਜਾਰੀ ਕੀਤੀ। ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ &rsquoਤੇ ਲਿਖਿਆ, &lsquoਜੇਕਰ ਤੁਸੀਂ ਸਕੂਲ ਛੱਡ ਦਿੰਦੇ ਹੋ, ਕਲਾਸਾਂ ਵਿਚ ਨਹੀਂ ਜਾਂਦੇ ਜਾਂ ਆਪਣੇ ਸਕੂਲ ਨੂੰ ਦੱਸੇ ਬਿਨਾਂ ਆਪਣਾ ਕੋਰਸ ਛੱਡ ਦਿੰਦੇ ਹੋ, ਤਾਂ ਤੁਹਾਡਾ ਵਿਦਿਆਰਥੀ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਭਵਿੱਖ ਵਿੱਚ ਤੁਹਾਨੂੰ ਅਮਰੀਕਾ ਲਈ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਇਸ ਕਰ ਕੇ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਕਰੋ ਅਤੇ ਕਿਸੇ ਵੀ ਮੁੱਦੇ ਤੋਂ ਬਚਣ ਲਈ ਆਪਣੀ ਵਿਦਿਆਰਥੀ ਸਥਿਤੀ ਨੂੰ ਪਹਿਲਾਂ ਵਾਂਗ ਬਣਾਈ ਰੱਖੋ।&rsquo