image caption:

ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਨਾਲ 10 ਸਾਲ ਪੁਰਾਣੀ ਸਾਂਝ ਮੁੱਕੀ!

 ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਥਿਤ ਤੌਰ &rsquoਤੇ ਮੈਨੇਜਰ ਸੋਨਾਲੀ ਸਿੰਘ ਨਾਲ ਇੱਕ ਦਹਾਕੇ ਪੁਰਾਣਾ ਪ੍ਰੋਫੈਸ਼ਨਲ ਸਫ਼ਰ ਖਤਮ ਕਰ ਦਿੱਤਾ ਹੈ। ਦ ਹਾਲੀਵੁੱਡ ਰਿਪੋਰਟਰ ਇੰਡੀਆ ਦੇ ਅਨੁਸਾਰ ਅਚਾਨਕ ਹੋਏ ਇਸ ਤੋੜ ਵਿਛੋੜੇ ਨੇ ਮਨੋਰੰਜਨ ਉਦਯੋਗ ਵਿੱਚ ਭੂਚਾਲ ਲਿਆ ਦਿੱਤਾ ਹੈ, ਖਾਸ ਕਰਕੇ ਉਨ੍ਹਾਂ ਪ੍ਰਸ਼ੰਸਕਾਂ ਵਿੱਚ ਜਿਨ੍ਹਾਂ ਨੇ ਦਿਲਜੀਤ ਦੇ ਸਫਰ ਨੂੰ ਨੇੜਿਓਂ ਦੇਖਿਆ ਹੈ। ਕਿਹਾ ਜਾ ਰਿਹਾ ਹੈ ਕਿ ਸੋਨਾਲੀ ਨੇ ਇੰਸਟਾਗ੍ਰਾਮ &rsquoਤੇ ਦਿਲਜੀਤ ਨੂੰ ਵੀ ਅਨਫਾਲੋ ਕੀਤਾ ਹੈ, ਜਿਸ ਕਾਰਨ ਦੋਵਾਂ ਵਿਚਕਾਰ ਮਤਭੇਦ ਦੇ ਕਿਆਸ ਹੋਰ ਵਧ ਗਏ ਹਨ। ਪਿਛਲੇ ਦਿਨੀਂ ਹੋਏ ਮੇਟ ਗਾਲਾ ਵਿੱਚ ਵੀ ਸੋਨਾਲੀ ਸਿੰਘ ਦਿਲਜੀਤ ਨਾਲ ਨਹੀਂ ਨਜ਼ਰ ਆਈ ਅਤੇ ਨਾ ਹੀ ਉਸ ਨੇ ਸੋਸ਼ਲ ਮੀਡੀਆ &rsquoਤੇ ਇਸ ਪ੍ਰੋਗਰਾਮ ਬਾਰੇ ਕੁਝ ਵੀ ਸਾਂਝਾ ਕੀਤਾ।