image caption:

ਕਸ਼ਮੀਰ 'ਚ ਡਰ ਦਾ ਮਾਹੌਲ ਖਤਮ, ਦੇਸ਼ ਭਰ ਤੋਂ ਲੋਕ ਆ ਰਹੇ : ਫਾਰੂਕ ਅਬਦੁੱਲਾ

 ਸ੍ਰੀਨਗਰ  : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਕਸ਼ਮੀਰ ਵਿੱਚ ਡਰ ਦਾ ਮਾਹੌਲ ਹੁਣ ਕਾਫੀ ਹੱਦ ਤੱਕ ਖਤਮ ਹੋ ਗਿਆ ਹੈ। ਉਨ੍ਹਾਂ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆ ਕੇ ਕਸ਼ਮੀਰ ਦੀ ਸੁੰਦਰਤਾ ਦਾ ਆਨੰਦ ਲੈਣ। ਅਬਦੁੱਲਾ ਨੇ ਵਿਦੇਸ਼ ਮੰਤਰਾਲੇ ਨੂੰ ਵੀ ਅਪੀਲ ਕੀਤੀ ਕਿ ਉਹ ਜੰਮੂ-ਕਸ਼ਮੀਰ ਯਾਤਰਾ ਵਿਰੁੱਧ ਕੁਝ ਦੇਸ਼ਾਂ ਵੱਲੋਂ ਜਾਰੀ ਨਕਾਰਾਤਮਕ ਯਾਤਰਾ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰਵਾਉਣ ਲਈ ਯਤਨ ਕਰੇ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਕਾਰਨ ਕੁਝ ਸਮੇਂ ਲਈ ਸੈਰ-ਸਪਾਟਾ ਪ੍ਰਭਾਵਿਤ ਹੋਇਆ। ਫਾਰੂਕ ਅਬਦੁੱਲਾ ਨੇ ਕਿਹਾ, "ਇਹ ਹਮਲਾ ਬਹੁਤ ਦੁਖਦਾਈ ਸੀ, ਪਰ ਹੁਣ ਹਾਲਾਤ ਬਿਹਤਰ ਹੋ ਰਹੇ ਹਨ। ਲੋਕ ਵਾਪਸ ਆ ਰਹੇ ਹਨ, ਹੋਟਲਾਂ ਵਿੱਚ ਕਮਰੇ ਭਰ ਚੁੱਕੇ ਹਨ, ਅਤੇ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ।"