image caption:

ਕੈਨੇਡਾ 'ਚ 30 ਹਜ਼ਾਰ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਆਦੇਸ਼

 ਸਟੱਡੀ ਵੀਜ਼ਾ ਤੇ PR ਕਾਰਡ ਧਾਰਕ ਵੀ ਲਿਸਟ 'ਚ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਅਤੇ ਸਰਹੱਦ ਸੁਰੱਖਿਆ ਨੀਤੀਆਂ ਨੂੰ ਸਖ਼ਤ ਕਰਦਿਆਂ 30,000 ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਕਾਰਵਾਈ Canada Border Services Agency (CBSA) ਵੱਲੋਂ ਚਲਾਈ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਨ੍ਹਾਂ ਦੀਆਂ ਰਾਜਸੀ ਸ਼ਰਨ ਦੀਆਂ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ, ਜਾਂ ਜੋ ਕਾਨੂੰਨੀ ਮਿਆਦ ਤੋਂ ਵੱਧ ਰਹਿ ਰਹੇ ਹਨ।