image caption:

ਆਸਟਰੇਲੀਆ ’ਚ ਹੜ੍ਹ ਪੀੜਤਾਂ ਲਈ ਇੱਕ ਵਾਰ ਫਿਰ ਅੱਗੇ ਆਇਆ ਸਿੱਖ ਭਾਈਚਾਰਾ, ਲਗਾਇਆ ਲੰਗਰ

 ਆਸਟਰੇਲੀਆ ਦੇ ਹੜ੍ਹ ਪ੍ਰਭਾਵਤ ਨਿਊ ਸਾਊਥ ਵੇਲਜ਼ ਸੂਬੇ &rsquoਚ ਮਦਦ ਦੀ ਉਡੀਕ ਕਰ ਰਹੇ ਲੋਕਾਂ ਲਈ ਸਥਾਨਕ ਸਿੱਖ ਰੱਬ ਬਣ ਕੇ ਬਹੁੜ ਰਹੇ ਹਨ। ਗੁਆਂਢੀ ਸੂਬੇ ਵਿਕਟੋਰੀਆ ਦੀ ਰਾਜਧਾਨੀ ਮੈਲਬੌਰਨ ਅਧਾਰਤ ਵਲੰਟੀਅਰਾਂ ਨੇ 1200 ਕਿਲੋਮੀਟਰ ਦਾ ਸਫ਼ਰ ਕਰ ਕੇ ਇਕ ਪੇਂਡੂ ਕਸਬੇ ਦੇ ਹਾਰਡਵੇਅਰ ਸਟੋਰ ਦੇ ਪਾਰਕਿੰਗ ਖੇਤਰ &rsquoਚ ਅਪਣੀ ਤੁਰਦੀ ਫਿਰਦੀ ਰਸੋਈ ਬਣਾਈ, ਇਥੇ ਹੜ੍ਹ ਪੀੜਤਾਂ ਲਈ ਲੰਗਰ ਬਣਾਇਆ ਤੇ ਉਨ੍ਹਾਂ ਨੂੰ ਵਰਤਾਇਆ ਗਿਆ।

ਨਿਊ ਸਾਊਥ ਵੇਲਜ਼ ਦੇ ਦੱਖਣ-ਪੂਰਬੀ ਸ਼ਹਿਰਾਂ &rsquoਚ ਲਗਾਤਾਰ ਮੀਂਹ ਪੈਣ ਕਾਰਨ ਹਜ਼ਾਰਾਂ ਲੋਕਾਂ ਨੂੰ ਅਪਣੇ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਕਿਸਾਨ ਮਾਰਕ ਕਪਾ ਨੂੰ ਤਿੰਨ ਦਿਨਾਂ ਬਾਅਦ ਪਹਿਲੀ ਵਾਰ ਕੁੱਝ ਗਰਮ ਪੀਣ ਨੂੰ ਮਿਲਿਆ। ਸਿੱਖ ਵਲੰਟੀਅਰਾਂ ਨੇ ਹੜ੍ਹ ਪੀੜਤਾਂ ਲਈ ਪਾਸਤਾ, ਚੌਲ ਅਤੇ ਕੜ੍ਹੀ ਬਣਾਈ। ਸਿਡਨੀ ਤੋਂ ਕਰੀਬ 300 ਕਿਲੋਮੀਟਰ ਉੱਤਰ &rsquoਚ ਸਥਿਤ ਨਿਊ ਸਾਊਥ ਵੇਲਜ਼ ਦੇ ਹੰਟਰ ਅਤੇ ਮਿਡ ਨਾਰਥ ਕੋਸਟ ਖੇਤਰਾਂ &rsquoਚ ਪਿਛਲੇ ਹਫਤੇ 50,000 ਤੋਂ ਜ਼ਿਆਦਾ ਲੋਕ ਨਦੀ ਦੇ ਕਿਨਾਰੇ ਛਲਕਣ, ਘਰ ਤਬਾਹ ਹੋਣ ਅਤੇ ਸੜਕਾਂ ਦੇ ਵਹਿ ਜਾਣ ਕਾਰਨ ਅਲੱਗ-ਥਲੱਗ ਹੋ ਗਏ ਸਨ। ਹੜ੍ਹਾਂ ਕਾਰਨ ਪੰਜ ਜਣਿਆਂ ਦੀ ਮੌਤ ਹੋ ਚੁਕੀ ਹੈ।