image caption:

ਆਸਟ੍ਰੇਲੀਆ ਵਿਚ ਸੰਸਦ ਮੈਂਬਰ ਨੇ ਆਪਣੀ ਸਾਥੀ ਮੁਸਲਿਮ ਸੰਸਦ ਮੈਂਬਰ ਨੂੰ ਸ਼ਰਾਬ ਪੀਣ ਅਤੇ ਮੇਜ਼ 'ਤੇ ਨੱਚਣ ਲਈ ਕਿਹਾ

ਕੈਨਬਰਾ: ਆਸਟ੍ਰੇਲੀਆ ਦੀ ਮਹਿਲਾ ਸੰਸਦ ਮੈਂਬਰ ਫਾਤਿਮਾ ਪੇਮਨ ਨੇ ਇੱਕ ਸੀਨੀਅਰ ਪੁਰਸ਼ ਸੰਸਦ ਮੈਂਬਰ ਵਿਰੁੱਧ ਸਿæਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇੱਕ ਸਮਾਗਮ ਦੌਰਾਨ ਸੰਸਦ ਮੈਂਬਰ ਨੇ ਉਸ ਨਾਲ ਅਸ਼ਲੀਲ ਅਤੇ ਨਸਲੀ ਟਿੱਪਣੀਆਂ ਕੀਤੀਆਂ।
ਜਾਣਕਾਰੀ ਅਨੁਸਾਰ, ਫਾਤਿਮਾ ਨੇ ਕਿਹਾ ਕਿ ਸੰਸਦ ਮੈਂਬਰ ਸ਼ਰਾਬੀ ਸੀ। ਉਸਨੇ ਉਸਨੂੰ ਸ਼ਰਾਬ ਪੀਣ ਅਤੇ ਮੇਜ਼ 'ਤੇ ਨੱਚਣ ਲਈ ਕਿਹਾ। ਇਸ 'ਤੇ ਉਸਨੇ ਸੰਸਦ ਮੈਂਬਰ ਨੂੰ ਸੀਮਾ ਦੇ ਅੰਦਰ ਰਹਿਣ ਲਈ ਕਿਹਾ ਅਤੇ ਬਾਅਦ ਵਿੱਚ ਸੰਸਦ ਵਿੱਚ ਓਪਚਾਰਿਕ ਸਿæਕਾਇਤ ਦਰਜ ਕਰਵਾਈ।
ਫਾਤਿਮਾ ਨੇ ਉਸ ਸੰਸਦ ਮੈਂਬਰ ਦਾ ਨਾਮ ਨਹੀਂ ਦੱਸਿਆ ਹੈ। ਫਾਤਿਮਾ ਮੁਸਲਿਮ ਹੈ ਅਤੇ ਅਫਗਾਨ ਮੂਲ ਦੀ ਹੈ। ਫਾਤਿਮਾ 2022 ਵਿੱਚ ਪੱਛਮੀ ਆਸਟ੍ਰੇਲੀਆ ਤੋਂ ਲੇਬਰ ਪਾਰਟੀ ਦੇ ਸੈਨੇਟਰ ਵਜੋਂ ਚੁਣੇ ਗਏ ਸਨ ਅਤੇ ਉਸ ਸਮੇਂ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਸਨ। ਫਾਤਿਮਾ ਨੇ ਸਾਲ 2024 ਵਿੱਚ ਲੇਬਰ ਪਾਰਟੀ ਛੱਡ ਦਿੱਤੀ ਸੀ, ਕਿਉਂਕਿ ਉਸਦੀ ਪਾਰਟੀ ਫਲਸਤੀਨ ਨੂੰ ਇੱਕ ਵੱਖਰਾ ਦੇਸ਼ ਮੰਨਣ ਦੇ ਵਿਰੁੱਧ ਸੀ।