ਇਰਾਨ ’ਚ ਫਸੇ 3 ਪੰਜਾਬੀ ਨੌਜਵਾਨ, ਪਰਿਵਾਰਕ ਮੈਂਬਰਾਂ ਨੇ ਭਾਰਤੀ ਦੂਤਾਵਾਸ ਨੂੰ ਕੀਤਾ ਸੂਚਿਤ
ਇਰਾਨ &rsquoਚ ਫਸੇ 3 ਪੰਜਾਬੀ ਨੌਜਵਾਨ, ਪਰਿਵਾਰਕ ਮੈਂਬਰਾਂ ਨੇ ਭਾਰਤੀ ਦੂਤਾਵਾਸ ਨੂੰ ਸੂਚਿਤ ਕੀਤਾ ਗਿਆ ਹੈ। ਭਾਰਤੀ ਦੂਤਾਵਾਸ ਨੇ ਈਰਾਨੀ ਅਧਿਕਾਰੀਆਂ ਕੋਲ ਮੁੱਦਾ ਚੁੱਕਿਆ ਹੈ। ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਭਾਰਤੀ ਦੂਤਾਵਾਸ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਲਗਾਤਾਰ ਜਾਣਕਾਰੀ ਦੇ ਰਹੇ ਹਾਂ। ਪਰਿਵਾਰ ਨੇ ਫਰਜ਼ੀ ਏਜੰਟਾਂ &rsquoਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ। ਦੱਸ ਦੇਈਏ ਕਿ ਇਰਾਨ ਵਿੱਚ ਤਕਰੀਬਨ ਇੱਕ ਮਹੀਨਾ ਪਹਿਲਾਂ ਪੰਜਾਬ ਦੇ 3 ਨੌਜਵਾਨਾਂ ਨੂੰ ਕਿਡਨੈਪ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਨੌਜਵਾਨ ਸੰਗਰੂਰ ਦੇ ਧੂਰੀ, ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਸੰਗਰੂਰ ਦੇ ਧੂਰੀ ਇਲਾਕੇ ਦਾ ਰਹਿਣ ਵਾਲਾ ਹੁਸਨਪ੍ਰੀਤ ਸਿੰਘ ਵੀ ਸ਼ਾਮਿਲ ਹੈ।
ਜਾਣਕਾਰੀ ਮੁਤਾਬਕ, ਇਨ੍ਹਾਂ ਨੌਜਵਾਨਾਂ ਨੇ ਦਿੱਲੀ ਤੋਂ ਆਸਟ੍ਰੇਲੀਆ ਦੇ ਸਿਡਨੀ ਜਾਣ ਲਈ ਯਾਤਰਾ ਦੀ ਯੋਜਨਾ ਬਣਾਈ ਸੀ। ਪਰ ਰਸਤੇ ਵਿੱਚ ਉਨ੍ਹਾਂ ਨੂੰ ਇਰਾਨ ਵਿੱਚ ਸਟੇਅ ਦੇ ਬਹਾਨੇ ਨਾਲ ਏਅਰਪੋਰਟ &lsquoਤੇ ਉਤਾਰ ਲਿਆ ਗਿਆ। ਇੱਥੇ ਉਨ੍ਹਾਂ ਨੂੰ ਕਿਡਨੈਪ ਕਰ ਲਿਆ ਗਿਆ।