ਐਲਨ ਮਸਕ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ
 ਵਾਸ਼ਿੰਗਟਨ-  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵਿਚ ਸਲਾਹਕਾਰ ਵਜੋਂ ਕੰਮ ਕਰ ਰਹੇ ਐਲਨ ਮਸਕ ਨੇ ਸੰਘੀ ਖਰਚਿਆਂ ਵਿਚ ਕਟੌਤੀ ਤੇ ਨੌਕਰਸ਼ਾਹੀ ਵਿਚ ਸੁਧਾਰ ਦੀਆਂ ਕੋਸ਼ਿਸ਼ਾਂ ਮਗਰੋਂ ਅਹੁਦਾ ਛੱਡ ਦਿੱਤਾ ਹੈ। ਐਲਨ ਮਸਕ ਨੇ ਬੁੱਧਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਮੰਚ &lsquoਐਕਸ&rsquo ਉੱਤੇ ਆਪਣੇ ਅਸਤੀਫੇ ਬਾਰੇ ਜਾਣਕਾਰੀ ਸਾਂਝੀ ਕੀਤੀ।
ਕਾਬਿਲੇਗੌਰ ਹੈ ਕਿ ਮਸਕ ਨੇ ਹਾਲ ਹੀ ਵਿਚ ਇਸ਼ਾਰਾ ਕੀਤਾ ਸੀ ਕਿ ਉਹ ਆਪਣੀ ਕੰਪਨੀ ਟੈਸਲਾ ਤੇ SpaceX ਦੇ ਕਾਰੋਬਾਰ ਵੱਲ ਧਿਆਨ ਦੇਣਗੇ। ਮਸਕ ਨੇ &lsquoਐਕਸ&rsquo &rsquoਤੇ ਲਿਖਿਆ, &lsquo&lsquoਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਮੇਰਾ ਨਿਰਧਾਰਿਤ ਸਮਾਂ ਪੂਰਾ ਹੋ ਰਿਹਾ ਹੈਂ। ਮੈਂ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਮੈਨੂੰ ਫ਼ਜ਼ੂਲਖਰਚੀ ਘਟਾਉਣ ਦਾ ਮੌਕਾ ਦਿੱਤਾ। &rsquoDOGE&rsquo ਮਿਸ਼ਨ ਸਮੇਂ ਦੇ ਨਾਲ ਹੋਰ ਮਜ਼ਬੂਤ ਹੋਵੇਗਾ ਕਿਉਂਕਿ ਇਹ ਜੀਵਨ ਦਾ ਇਕ ਤਰੀਕਾ ਬਣ ਜਾਵੇਗਾ।&rsquo&rsquo