image caption:

ਯੂਕਰੇਨ-ਰੂਸ ਜੰਗ ’ਚ ਧੱਕੇ ਭਾਰਤੀ 15 ਮਹੀਨਿਆਂ ਤੋਂ ਲਾਪਤਾ

ਨਵੀਂ ਦਿੱਲੀ- ਯੂਕਰੇਨ ਅਤੇ ਰੂਸ ਵਿਚਕਾਰ ਜੰਗ ਕਾਰਨ ਦਰਜਨ ਤੋਂ ਵੱਧ ਭਾਰਤੀ ਪਰਿਵਾਰਾਂ ਦੀਆਂ ਆਸਾਂ ਵੀ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਜੀਅ ਬੀਤੇ 15 ਮਹੀਨਿਆਂ ਤੋਂ ਲਾਪਤਾ ਹਨ। ਜਾਣਕਾਰੀ ਮੁਤਾਬਕ ਇਹ ਵਿਅਕਤੀ ਭਾਰਤੀ ਏਜੰਟਾਂ ਦੇ ਹੱਥੇ ਚੜ੍ਹ ਕੇ ਜੰਗ &rsquoਚ ਧੱਕ ਦਿੱਤੇ ਗਏ। ਇਨ੍ਹਾਂ ਪਰਿਵਾਰਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ &rsquoਤੇ ਬੁੱਧਵਾਰ ਨੂੰ ਪ੍ਰਦਰਸ਼ਨ ਕਰਕੇ ਆਪਣੇ ਜੀਆਂ ਦੇ ਥਹੁ-ਟਿਕਾਣੇ ਦਾ ਪਤਾ ਲਗਾਉਣ ਦੀ ਅਪੀਲ ਕੀਤੀ ਗਈ। ਇਕ ਵਿਅਕਤੀ ਜਗਦੀਪ ਕੁਮਾਰ, ਜਿਸ ਦਾ ਛੋਟਾ ਭਰਾ ਮਨਦੀਪ ਕੁਮਾਰ ਪਿਛਲੇ ਸਾਲ ਮਾਰਚ ਤੋਂ ਲਾਪਤਾ ਹੈ, ਨੇ ਕਿਹਾ ਕਿ ਉਹ ਸਿਰਫ਼ ਇਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਉਨ੍ਹਾਂ ਦੇ ਬੱਚੇ ਜਿਊਂਦੇ ਹਨ ਜਾਂ ਮਰ ਗਏ ਹਨ। ਪਰਿਵਾਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਜੀਆਂ ਨੂੰ ਕੁਝ ਏਜੰਟਾਂ ਨੇ ਯੂਰਪ &rsquoਚ ਵਧੀਆ ਨੌਕਰੀ ਦਾ ਝਾਂਸਾ ਦੇ ਕੇ ਵਰਗਲਾ ਲਿਆ ਅਤੇ ਹਜ਼ਾਰਾਂ ਮੀਲ ਦੂਰ ਜੰਗ &rsquoਚ ਧੱਕ ਦਿੱਤਾ। ਕੁਝ ਪਰਿਵਾਰ ਇਸ ਆਸ &rsquoਚ ਰੂਸ ਵੀ ਹੋ ਆਏ ਹਨ ਕਿ ਉਨ੍ਹਾਂ ਦੇ ਜੀਆਂ ਦਾ ਪਤਾ ਲੱਗ ਸਕੇ ਜਾਂ ਮਾਸਕੋ &rsquoਚ ਭਾਰਤੀ ਸਫ਼ਾਰਤਖਾਨਾ ਉਨ੍ਹਾਂ ਦੀ ਕੁਝ ਮਦਦ ਕਰੇਗਾ। ਇਕ ਮਾਂ ਨੇ ਹੰਝੂ ਕੇਰਦਿਆਂ ਕਿਹਾ, &lsquo&lsquoਜਿਹੜੇ ਰੂਸ ਗਏ ਸਨ, ਉਨ੍ਹਾਂ ਹਰ ਥਾਂ &rsquoਤੇ ਸਹਾਇਤਾ ਦੀ ਅਪੀਲ ਕੀਤੀ ਪਰ ਕਿਤਿਉਂ ਵੀ ਕੋਈ ਸਾਥ ਨਹੀਂ ਮਿਲਿਆ। ਰੂਸ &rsquoਚ ਭਾਰਤੀ ਸਫ਼ਾਰਤਖਾਨੇ ਨੇ ਵੀ ਉਨ੍ਹਾਂ ਨੂੰ ਬਾਂਹ ਨਹੀਂ ਫੜਾਈ।&rsquo&rsquo ਜਗਦੀਪ ਨੇ ਕਿਹਾ ਕਿ ਉਸ ਨੇ ਭਰਾ ਨੂੰ ਵਾਪਸ ਲਿਆਉਣ ਲਈ ਆਪਣਾ ਸਾਰਾ ਕੁਝ ਦਾਅ &rsquoਤੇ ਲਗਾ ਦਿੱਤਾ ਪਰ ਉਹ ਨਾਕਾਮ ਰਿਹਾ ਹੈ। ਜਗਦੀਪ ਨੇ ਦੋਸ਼ ਲਾਇਆ ਕਿ ਭਰਾ ਸਮੇਤ ਚਾਰ ਵਿਅਕਤੀਆਂ ਨੂੰ ਆਰਮੀਨੀਆ ਤੋਂ ਰੂਸ, ਫਿਨਲੈਂਡ ਅਤੇ ਜਰਮਨੀ ਹੁੰਦਿਆਂ ਇਟਲੀ ਭੇਜਣ ਦਾ ਝਾਂਸਾ ਦਿੱਤਾ ਗਿਆ ਸੀ। ਇਨ੍ਹਾਂ &rsquoਚੋਂ ਤਿੰਨ ਨੂੰ ਕੁਝ ਸ਼ੱਕ ਹੋਇਆ ਤਾਂ ਉਹ ਘਰ ਪਰਤ ਆਏ। ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀ ਪਰਵਾਸ ਲਈ ਡੰਕੀ ਰੂਟ ਦੀ ਵਰਤੋਂ ਕੀਤੀ ਜਾ ਰਹੀ ਸੀ। ਜਗਦੀਪ ਨੇ ਕਿਹਾ, &lsquo&lsquoਮੇਰਾ ਭਰਾ ਹਾਲੇ ਵੀ ਵਿਦੇਸ਼ &rsquoਚ ਹੈ। ਮੈਨੂੰ ਏਜੰਟਾਂ ਤੋਂ ਧਮਕੀਆਂ ਵਾਲੇ ਵੀਡੀਓ ਮਿਲ ਰਹੇ ਹਨ ਜੋ ਭਰਾ ਮਨਦੀਪ ਨੂੰ ਕੁੱਟਦੇ ਹੋਏ ਦੇਖੇ ਜਾ ਸਕਦੇ ਹਨ ਅਤੇ ਉਹ ਉਸ ਨੂੰ ਛੱਡਣ ਲਈ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ।&rsquo&rsquo ਉਸ ਨੇ ਕਿਹਾ ਕਿ ਏਜੰਟਾਂ iਖ਼ਲਾਫ਼ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਂਝ ਇਕ ਐੱਫਆਈਆਰ ਪੰਜਾਬ &rsquoਚ ਦਰਜ ਹੋਈ ਸੀ ਅਤੇ ਕੁਝ ਏਜੰਟ ਗ੍ਰਿਫ਼ਤਾਰ ਵੀ ਹੋਏ ਸਨ ਪਰ ਉਨ੍ਹਾਂ ਦਾ ਵੱਡਾ ਨੈੱਟਵਰਕ ਹਾਲੇ ਵੀ ਸਰਗਰਮ ਹੈ। ਜਗਦੀਪ ਨੇ ਪਿਛਲੇ ਸਾਲ 3 ਮਾਰਚ ਨੂੰ ਆਪਣੇ ਭਰਾ ਨਾਲ ਗੱਲ ਕੀਤੀ ਸੀ। ਉਸ ਨੇ ਚੇਤੇ ਕਰਦਿਆਂ ਕਿਹਾ, &lsquo&lsquoਮਨਦੀਪ ਡਰਿਆ ਹੋਇਆ ਸੀ। ਉਸ ਨੂੰ ਏਜੰਟਾਂ ਨੇ ਰੂਸੀ ਫੌਜ ਵੱਲੋਂ ਲੜਨ ਲਈ ਮਜਬੂਰ ਕੀਤਾ ਅਤੇ ਉਸ ਨੇ ਯੂਕਰੇਨ ਦੀ ਸਰਹੱਦ ਨੇੜੇ ਸਿਖਲਾਈ ਸ਼ੁਰੂ ਕਰ ਦਿੱਤੀ ਹੈ।&rsquo&rsquo ਇਸ ਮਗਰੋਂ ਉਸ ਨੂੰ ਫੋਨ ਆਉਣੇ ਬੰਦ ਹੋ ਗਏ।