ਆਈਪੀਐੱਲ ਮੈਚ ਟਿਕਟਾਂ ਦੀ ਕਾਲਾਬਾਜ਼ਾਰੀ ਕਰਦੇ ਤਿੰਨ ਕਾਬੂ
ਮੁਹਾਲੀ- ਪੁਲੀਸ ਨੇ ਆਈਪੀਐੱਲ ਮੈਚ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਕਰਦੇ ਤਿੰਨ ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜੀਂਦ ਵਾਸੀ ਨਵੀਨ ਅਤੇ ਦਿੱਲੀ ਵਾਸੀ ਦਰਪਣ ਤੇ ਪਰਹਰਸ਼ ਅਨੂਰਾਗ ਵਜੋਂ ਦੱਸੀ ਗਈ ਹੈ। ਇਹ ਗ੍ਰਿਫ਼ਤਾਰੀ ਲੰਘੇ ਦਿਨ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿਚ ਪੰਜਾਬ ਕਿੰਗਜ਼ ਤੇ ਰੌਇਲ ਚੈਲੇਂਜਰਜ਼ ਬੰਗਲੂਰੂ ਵਿਚਾਲੇ ਖੇਡੇ ਗਏ ਪਹਿਲੇ ਕੁਆਲੀਫਾਇਰ ਮੈਚ ਦੌਰਾਨ ਕੀਤੀ ਗਈ ਸੀ। ਮੁਹਾਲੀ ਦੇ ਐੱਸਐੈੱਸਪੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਮੁੱਲਾਂਪੁਰ ਪੁਲੀਸ ਥਾਣੇ ਵਿਚ 29 ਮਈ ਨੂੰ ਭਾਰਤੀ ਨਿਆਂਏ ਸੰਹਿਤਾ ਦੀ ਧਾਰਾ 318(4) ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਵੱਲੋਂ ਸਟੇਡੀਅਮ ਨੇੜੇ ਮਹਿੰਗੇ ਭਾਅ &rsquoਚ ਟਿਕਟਾਂ ਵੇਚੀਆਂ ਜਾ ਰਹੀਆਂ ਸਨ ਤੇ ਪੁਲੀਸ ਨੇ ਖੁਫ਼ੀਆ ਜਾਣਕਾਰੀ ਦੇ ਅਧਾਰ &rsquoਤੇ ਇਨ੍ਹਾਂ ਨੂੰ &lsquoਰੰਗੇ ਹੱਥੀਂ&rsquo ਫੜਿਆ। ਉਨ੍ਹਾਂ ਕਿਹਾ, &lsquo&lsquoਇਸ ਰੈਕੇਟ ਵਿੱਚ ਸ਼ਾਮਲ ਕਿਸੇ ਵੀ ਵੱਡੇ ਨੈੱਟਵਰਕ ਜਾਂ ਸਾਥੀਆਂ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ। ਟਿਕਟਾਂ ਦੀ ਕਾਲਾਬਾਜ਼ਾਰੀ ਅਤੇ ਵੱਧ ਕੀਮਤ ਵਸੂਲਣ ਵਿੱਚ ਲੱਗੇ ਲੋਕਾਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।&rsquo&rsquo