image caption:

ਅਮਰੀਕਾ ‘ਚ ਚੱਲਦੇ ਪ੍ਰੋਗਰਾਮ ‘ਚ ਸ਼ਖਸ਼ ਨੇ ਭੀੜ ‘ਤੇ ਸੁਟਿਆ ਬੰਬ

ਅਮਰੀਕਾ ਵਿਚ ਯਹੂਦੀ ਸਮਾਗਮ ਦੌਰਾਨ ਵੱਡਾ ਹਮਲਾ ਹੋਇਆ ਹੈ। ਇਕ ਵਿਅਤੀ ਵੱਲੋਂ ਭੀੜ &lsquoਤੇ ਬੰਬ ਸੁੱਟਿਆ ਗਿਆ ਜਿਸ ਨਾਲ 6 ਬੰਦੇ ਝੁਲਸ ਗਏ। ਇਕ ਵਿਅਕਤੀ ਮਾਲੀ ਬਣ ਕੇ ਪ੍ਰੋਗਰਾਮ ਵਿਚ ਪਹੁੰਚਿਆ ਸੀ ਉਸ ਵੱਲੋਂ ਭੀੜ ਉਤੇ ਹਮਲਾ ਕੀਤਾ ਗਿਆ। ਅਮਰੀਕਾ ਦੇ ਕੋਲੋਰਾਡੋ ਵਿਚ ਵਿਅਕਤੀ ਨੇ ਯਹੂਦੀ ਸਮਾਗਮ &lsquoਤੇ ਹਮਲਾ ਕੀਤਾ ਗਿਆ। ਵਿਅਕਤੀ ਨੇ ਫਲਸਤੀਨੀ ਆਜ਼ਾਦ ਕਰੋ ਦਾ ਨਾਅਰਾ ਲਗਾਉਂਦੇ ਹੋਏ ਲੋਕਾਂ &lsquoਤੇ ਹਮਲਾ ਕੀਤਾ। ਉਸ ਨੇ ਲੋਕਾਂ &lsquoਤੇ ਮੋਲੋਟੋਵ ਕਾਕਟੇਲ (ਜਸ਼ਨਸ਼ੀਲ ਪਦਾਰਥ) ਸੁੱਟਿਆ ਜਿਸ ਨਾਲ ਮੌਕੇ ਉਤੇ ਅੱਗ ਲੱਗ ਗਈ ਤੇ 6 ਲੋਕ ਅੱਗ ਦੀ ਚਪੇਟ ਵਿਚ ਆ ਗਏ।

ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਇਕ ਸ਼ਖਸ ਮੋਲੋਟੋਵ ਕਾਕਟੇਲ ਸੁੱਟਦੇ ਹੋਏ ਦਿਖਾਈ ਦੇ ਰਿਹਾ ਹੈ। ਸ਼ਖਸ ਹਮਾਸ ਦੀ ਕੈਦ ਵਿਚ ਮੌਜੂਦ ਫਲਸਤੀਨੀ ਨਾਗਰਿਕਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ। ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮੁਲਜ਼ਮ ਦੀ ਪਛਾਣ 45 ਸਾਲਾ ਮੁਹੰਮਦ ਸਾਬਰੀ ਸੋਲਿਮਾਨ ਵਜੋਂ ਹੋਈ ਹੈ। ਸੋਲਿਮਾਨ ਨੇ ਪਹਿਲਾਂ ਅਮਰੀਕਾ ਵਿਚ ਸ਼ਰਨ ਲਈ ਅਪਲਾਈ ਕੀਤਾ ਸੀ। ਸਾਲ 2005 ਵਿਚ ਸੋਲਿਮਾਨ ਨੂੰ ਅਮਰੀਕਾ ਵਿਚ ਵੜਨ ਲਈ ਵੀਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਹਾਲਾਂਕਿ ਉਹ ਅਮਰੀਕਾ ਕਦੋਂ ਤੇ ਕਿਵੇਂ ਆਇਆ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।